ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਅੱਗ ਬੁਝਾਉਣ ਵਾਲਾ ਲਾਲ ਸਿਲੰਡਰ

Posted On February - 25 - 2017

ਅਮਰਜੀਤ ਚੰਦਰ

13101cd _fire_extinguisherਬੱਚਿਓ, ਤੁਸੀਂ ਹਰੇਕ ਵੱਡੀ ਇਮਾਰਤ ਤੋਂ ਲੈ ਕੇ ਮੋਟਰ ਗੱਡੀਆਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਦੇ ਰੂਪ ਵਿੱਚ ਲਾਲ ਰੰਗ ਵਾਲੇ ਛੋਟੇ ਜਾਂ ਵੱਡੇ ਸਿਲੰਡਰ ਜ਼ਰੂਰ ਦੇਖੇ ਹੋਣਗੇ। ਇਹ ਇੱਕ ਤਰ੍ਹਾਂ ਸਾਨੂੰ ਭਰੋਸਾ ਦਿਵਾ ਰਹੇ ਹੁੰਦੇ ਹਨ ਕਿ ਕੋਈ ਹਾਦਸਾ ਹੋਣ ’ਤੇ ਇਹ ਤੁਹਾਨੂੰ ਬਚਾ ਲੈਣਗੇ। ਅੱਗ ਦੇ ਵਧਦੇ ਖਤਰੇ ਨੂੰ ਲੈ ਕੇ ਇਹ ਸਿਲੰਡਰ ਹੁਣ ਸਾਡੇ ਲਈ ਬੇਹੱਦ ਜ਼ਰੂਰੀ ਹੋ ਗਏ ਹਨ।
ਪਹਿਲਾਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਵਿੱਚ ਪਾਣੀ ਭਰਿਆ ਹੁੰਦਾ ਸੀ ਜੋ ਪ੍ਰੈਸ਼ਰ ਨਾਲ ਨਿਕਲ ਕੇ ਅੱਗ ਬੁਝਾਉਂਦਾ ਸੀ, ਪਰ ਹੁਣ ਇਨ੍ਹਾਂ ਵਿੱਚ ਹੋਰ ਵੀ ਤੱਤ ਵਰਤੇ ਜਾਣ ਲੱਗੇ ਹਨ। ਉਂਜ ਪਾਣੀ ਇੱਕ ਚੰਗਾ ਅੱਗ ਬੁਝਾਊ ਤੱਤ ਹੈ, ਪਰ ਕਈ ਪ੍ਰਕਾਰ ਦੀ ਅੱਗ ਵਿੱਚ ਇਹ ਜ਼ਿਆਦਾ ਕੰਮ ਨਹੀਂ ਆਉਂਦਾ ਜਿਵੇਂ ਬਿਜਲੀ ਦੇ ਕਿਸੇ ਸਾਮਾਨ ਨੂੰ ਲੱਗੀ ਅੱਗ ਜਾਂ ਕਿਸੇ ਜਲਣਸ਼ੀਲ ਤਰਲ ਪਦਾਰਥ ਨਾਲ ਲੱਗੀ ਹੋਈ ਅੱਗ। ਇਸ ਲਈ ਹੁਣ ਅੱਗ ਬੁਝਾਊ ਸਿਲੰਡਰਾਂ ਵਿੱਚ ਤਰਲ ਰੂਪ ਵਿੱਚ ਕਾਰਬਨ ਡਾਇਆਕਸਾਈਡ ਭਰੀ ਜਾਂਦੀ ਹੈ ਜੋ ਪ੍ਰੈਸ਼ਰ ਦੇ ਨਾਲ ਗੈਸ ਦੇ ਰੂਪ ਵਿੱਚ ਨਿਕਲ ਕੇ ਫੈਲ ਜਾਂਦੀ ਹੈ। ਇਹ ਗੈਸ ਆਕਸੀਜਨ ਨਾਲ ਭਰੀ ਹੁੰਦੀ ਹੈ।
ਹੁਣ ਅੱਗ ਬੁਝਾਉਣ ਵਾਲੇ ਦੂਜੇ ਪਦਾਰਥਾਂ ਦੀ ਵੀ ਵਰਤੋਂ ਹੋਣ ਲੱਗੀ ਹੈ। ਇੱਕ ਸਭ ਤੋਂ ਚੰਗਾ ਅੱਗ ਬੁਝਾਉਣ ਵਾਲਾ ਪਦਾਰਥ ਹੈ ਬੇਕਿੰਗ ਸੋਢਾ। ਇਹ ਸੁੱਕੇ ਪਾਊਡਰ ਦੇ ਰੂਪ ਵਿੱਚ ਹੁੰਦਾ ਹੈ ਜੋ ਸੋਡੀਅਮ ਬਾਇਓਕਾਰਬੋਰੇਟ ਪੋਟਾਸ਼ੀਅਮ ਜਾਂ ਮੋਨੋ ਅਮੋਨੀਅਮ ਫਾਸਫੇਟ ਨਾਲ ਬਣਦਾ ਹੈ। ਬੇਕਿੰਗ ਸੋਢਾ 70 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ’ਤੇ ਅਸਰਦਾਰ ਹੁੰਦਾ ਹੈ ਅਤੇ ਤਦ ਕਾਰਬਨ ਡਾਇਆਕਸਾਈਡ ਛੱਡਣ ਲੱਗਦਾ ਹੈ। ਅੱਗ ਨਾਲ ਸਭ ਤੋਂ ਬਿਹਤਰ ਤਰੀਕੇ ਨਾਲ ਕਾਰਬਨ ਡਾਇਆਕਸਾਈਡ ਹੀ ਲੜਦੀ ਹੈ ਅਤੇ ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਇਸ ਦਾ ਸਿਲੰਡਰ ਵਿੱਚੋਂ ਪ੍ਰੈਸ਼ਰ ਨਾਲ ਨਿਕਲਣਾ। ਪ੍ਰੈਸ਼ਰ ਦਰਸਾਉਣ ਲਈ ਸਿਲੰਡਰਾਂ ’ਤੇ ਮੀਟਰ ਵੀ ਲਾਏ ਹੁੰਦੇ ਹਨ, ਪਰ ਬਹੁਤ ਵੱਧ ਸਮੇਂ ਤਕ ਸਿਲੰਡਰ ਪ੍ਰਯੋਗ ਨਾ ਹੋਣ ਦੀ ਸੂਰਤ ਵਿੱਚ ਇਹ ਜ਼ਰੂਰੀ ਨਹੀਂ ਕਿ ਮੀਟਰ ਸਹੀ ਪ੍ਰੈਸ਼ਰ ਹੀ ਬਣਾਏ।
ਅੱਗ ਬੁਝਾਊ ਯੰਤਰ ਗੈਸਾਂ ਅਤੇ ਤੇਲਾਂ ਵਿੱਚੋਂ ਕਿਸੇ ਇੱਕ ਚੀਜ਼ ’ਤੇ ਹਮਲਾ ਕਰਦਾ ਹੈ ਤਾਂ ਕਿ ਇਹ ਗੱਠਜੋੜ ਟੁੱਟੇ। ਜ਼ਿਆਦਾਤਰ ਤੇਲ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਅੱਗ ਘੱਟ ਫੈਲੀ ਹੋਣ ’ਤੇ ਇਹ ਯੰਤਰ ਕਾਬੂ ਪਾ ਲੈਂਦੇ ਹਨ, ਪਰ ਗੁੰਜਾਇਸ਼ ਸੀਮਤ ਹੋਣ ਕਾਰਨ ਇਹ ਜ਼ਿਆਦਾ ਵੱਡੀ ਅੱਗ ’ਤੇ ਕਾਬੂ ਨਹੀਂ ਪਾ ਸਕਦੇ।

ਸੰਪਰਕ: 94176-00014


Comments Off on ਅੱਗ ਬੁਝਾਉਣ ਵਾਲਾ ਲਾਲ ਸਿਲੰਡਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.