ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਕਾਂਸ਼ ਕਤਲ ਕੇਸ: ਮੁਲਜ਼ਮ ਹਰਮਹਿਤਾਬ ਹਰਿਦੁਆਰ ਤੋਂ ਗ੍ਰਿਫ਼ਤਾਰ

Posted On February - 16 - 2017

ਤਰਲੋਚਨ ਸਿੰਘ
ਚੰਡੀਗੜ੍ਹ, 16 ਫਰਵਰੀ

ਚੰਡੀਗੜ੍ਹ ਪੁਲੀਸ ਦੀ ਹਿਰਾਸਤ ਵਿੱਚ ਆਕਾਂਸ਼ ਕਤਲ ਕੇਸ ’ਚ ਲੋੜੀਂਦਾ ਮੁੱਖ ਮੁਲਜ਼ਮ ਹਰਮਹਿਤਾਬ ਸਿੰਘ ਉਰਫ ਫਰੀਦ। ਫੋਟੋ: ਮਨੋਜ ਮਹਾਜਨ

ਚੰਡੀਗੜ੍ਹ ਪੁਲੀਸ ਦੀ ਹਿਰਾਸਤ ਵਿੱਚ ਆਕਾਂਸ਼ ਕਤਲ ਕੇਸ ’ਚ ਲੋੜੀਂਦਾ ਮੁੱਖ ਮੁਲਜ਼ਮ ਹਰਮਹਿਤਾਬ ਸਿੰਘ ਉਰਫ ਫਰੀਦ। ਫੋਟੋ: ਮਨੋਜ ਮਹਾਜਨ

ਚੰਡੀਗੜ੍ਹ ਪੁਲੀਸ ਨੇ ਅਖੀਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸਾਲੇ ਦੇ ਪੁੱਤਰ ਆਕਾਂਸ਼ ਦੇ ਕਤਲ ਕੇਸ ’ਚ ਲੋੜੀਂਦੇ ਮੁੱਖ ਮੁਲਜ਼ਮ ਹਰਮਹਿਤਾਬ ਸਿੰਘ ਉਰਫ ਫਰੀਦ ਨੂੰ ਅੱਜ ਤੜਕੇ ਹਰੀਦਵਾਰ (ਉਤਰਾਖੰਡ) ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਣ ਲਈ ਬਣਾਈਆਂ 27 ਟੀਮਾਂ ਵਿੱਚੋਂ ਇਕ ਇੰਸਪੈਕਟਰ  ਅਮਨਜੋਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਰੀਦਵਾਰ ਵਿੱਚ ਇਕ ਆਸ਼ਰਮ ਵਿੱਚ ਲੁਕਣ ਦੀ ਕੋਸ਼ਿਸ਼ ਕਰਦਿਆਂ ਪਿੰਡ ਰਾੜੇਵਾਲਾ (ਲੁਧਿਆਣਾ) ਦੇ ਜੱਦੀ ਵਸਨੀਕ ਤੇ ਅੱਜ ਕੱਲ੍ਹ ਰਾਦੇਵਾਲਾ ਫਾਰਮ ਲਾਂਡਰਾਂ ਵਿੱਚ ਰਹਿੰਦੇ ਫਰੀਦ ਨੂੰ ਕਾਬੂ ਕੀਤਾ ਹੈ। ਫਰੀਦ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਸੰਕੇਤ ਦਿੱਤੇ ਹਨ ਕਿ 8 ਤੇ 9 ਫਰਵਰੀ ਦੀ ਰਾਤ ਨੂੰ ਬੀਐਮਡਬਲਿਊ ਕਾਰ (ਸੀਐਚ01ਏਪੀ1133) ਹੇਠ ਆਕਾਂਸ਼ ਨੂੰ ਕੁਚਲਣ ਵਾਲਾ ਦੂਸਰਾ ਮੁਲਜ਼ਮ ਬਲਰਾਜ ਸਿੰਘ ਰੰਧਾਵਾ ਦਿੱਲੀ ਵਿੱਚ ਕਿਤੇ ਲੁਕਿਆ ਹੈ ਤੇ ਕਾਰ ਫਾਜ਼ਿਲਕਾ ਵਿਖੇ ਲੁਕਾਈ ਗਈ ਹੈ। ਪੁਲੀਸ ਨੇ ਅੱਜ ਫਰੀਦ ਨੂੰ ਅਦਾਲਤ ’ਚ ਪੇਸ਼ ਕਰਕੇ 3 ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਨੂੰ ਪੁੱਛ ਪੜਤਾਲ ਦੌਰਾਨ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਕਤਲ ਕਾਂਡ ਤੋਂ ਬਾਅਦ ਬੰਗਲੌਰ, ਗੁਰੂਗ੍ਰਾਮ, ਦਿੱਲੀ ਆਦਿ ਵੀ ਲੁਕੇ ਰਹੇ ਸਨ। ਐਸਐਸਪੀ ਈਸ਼ ਸਿੰਘਲ ਨੇ ਡੀਐਸਪੀ ਕੇਂਦਰੀ ਰਾਮ ਗੋਪਾਲ, ਡੀਐਸਪੀ ਅਪਰਾਧ ਪਵਨ ਕੁਮਾਰ, ਅਪਰਾਧ ਸ਼ਾਖਾ ਦੇ ਇੰਸਪੈਕਟਰ ਗੁਰਮੁਖ ਸਿੰਘ, ਅਮਨਜੋਤ ਸਿੰਘ ਤੇ ਮਲਕੀਅਤ ਸਿੰਘ ਸਮੇਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ ਘਟਨਾ ਵਾਲੀ ਰਾਤ 3 ਲੜਕੀਆਂ ਸਮੇਤ 11 ਵਿਅਕਤੀਆਂ ਨੇ ਪਹਿਲਾਂ ਵੱਖਰੇ-ਵੱਖਰੇ ਤੌਰ ’ਤੇ ਵੱਖ-ਵੱਖ ਕਲੱਬਾਂ ਤੇ ਡਿਸਕਘਰਾਂ ’ਚ ਖਾਧਾ ਪੀਤਾ ਸੀ ਤੇ ਅੱਧੀ ਰਾਤ ਤੋਂ ਬਾਅਦ ਉਹ ਸੈਕਟਰ 9 ਸਥਿਤ ਦੀਪ ਸਿੱਧੂ ਦੀ ਕੋਠੀ ’ਚ  ਇਕੱਠੇ ਹੋ ਗਏ ਸਨ ਤੇ ਮੁੜ ਪਾਰਟੀ ਮਘ ਗਈ ਸੀ।
ਇਸ ਦੌਰਾਨ ਸ਼ੇਰਾ ਤੇ ਫਰੀਦ ਵਿਚਕਾਰ ਬਹਿਸ ਹੋਈ ਸੀ ਤੇ ਇਹ ਦੋਵੇਂ ਪਹਿਲਾਂ ਵੀ ਦੋ ਵਾਰ ਆਪਸ ’ਚ ਖਹਿਬੜ ਚੁੱਕੇ ਹਨ। ਸ੍ਰੀ ਸਿੰਘਲ ਅਨੁਸਾਰ ਇਨ੍ਹਾਂ ਦੋਵਾਂ ਵਿਚਕਾਰ ਖੁੰਦਕ ਚਲਦੀ ਹੋਣ ਦੇ ਬਾਵਜੂਦ ਉਹ ਆਪਣੇ ਕੁਝ ਸਾਂਝੇ ਦੋਸਤਾਂ ਕਾਰਨ ਇਕ ਪਾਰਟੀ ਵਿੱਚ ਇਕੱਠੇ ਹੋਏ ਸਨ। ਐਸਐਸਪੀ ਨੇ ਕਿਹਾ ਕਿ ਇਹ ਘਟਨਾ ਖੁੰਦਕ ਤੇ ਸ਼ਰਾਬ ਦੋਵਾਂ ਕਰਕੇ ਵਾਪਰੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੜੇ ਸ਼ਾਤਰ ਹਨ ਅਤੇ ਉਨ੍ਹਾਂ ਫਰਾਰ ਹੋਣ ਤੋਂ ਬਾਅਦ ਆਪਣੇ ਮੋਬਾਈਲ ਫੋਨਾਂ ਤੇ ਕਰੈਡਿਟ ਕਾਰਡਾਂ ਆਦਿ ਦੀ ਵਰਤੋਂ ਨਹੀਂ ਕੀਤੀ, ਜਿਸ ਕਾਰਨ ਫਰੀਦ ਨੂੰ ਫੜ੍ਹਣ ਵਿੱਚ ਕੁਝ ਦਿਨ ਲੱਗ ਗਏ ਹਨ ਤੇ ਬਲਰਾਜ ਹਾਲੇ ਵੀ ਪੁਲੀਸ ਦੇ ਹੱਥ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਜਾਪਦਾ ਹੈ ਕਿ ਦੋਵੇਂ ਮੁਲਜ਼ਮਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਰਾਂ ਨੇ ਵੀ ਸ਼ਰਾਬ ਪੀਤੀ ਹੋ ਸਕਦੀ ਹੈ ਪਰ ਮੌਕੇ ’ਤੇ ਮੈਡੀਕਲ ਨਾ ਹੋਣ ਕਾਰਨ ਇਸ ਬਾਰੇ ਕੋਈ ਪੱਕੀ ਗੱਲ ਨਹੀਂ ਕਹੀ ਜਾ ਸਕਦੀ। ਪੁਲੀਸ ਨੇ ਸੈਕਟਰ 9 ਦੀ ਕੋਠੀ ਵਿਚਲੀ ਪਾਰਟੀ ’ਚ ਸ਼ਾਮਲ 11 ਵਿਅਕਤੀ ਘਟਨਾ ਵਾਲੀ ਰਾਤ ਜਿਹੜੇ-ਜਿਹੜੇ ਡਿਸਕੋਘਰਾਂ ’ਚ ਗਏ ਸਨ, ਉਥੋਂ ਦੀ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਹਾਸਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ’ਚ ਸ਼ਾਮਲ 11 ਵਿਅਕਤੀਆਂ ਵਿੱਚੋਂ ਕਿਸੇ ਕੋਲ ਪਿਸਤੌਲ ਜਾਂ ਕੋਈ ਹੋਰ ਹਥਿਆਰ ਸੀ, ਇਸ ਬਾਰੇ ਜਾਂਚ ਚੱਲ ਰਹੀ ਹੈ।


Comments Off on ਆਕਾਂਸ਼ ਕਤਲ ਕੇਸ: ਮੁਲਜ਼ਮ ਹਰਮਹਿਤਾਬ ਹਰਿਦੁਆਰ ਤੋਂ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.