ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਆਜ਼ਾਦੀ ਦੀ ਜੰਗ ਦਾ ਚਮਕਦਾ ਸਿਤਾਰਾ ਸੀ ਆਜ਼ਾਦ

Posted On February - 26 - 2017

12602CD _CHANDRA_SHEKHAR_AZAD_54444ਮਹਾਤਮਾ ਗਾਂਧੀ  ਨੇ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਅਤੇ ਅਚਾਨਕ ਚੌਰਾ-ਚੌਰੀ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਇਹ ਅੰਦੋਲਨ ਵਾਪਸ ਲੈ ਲਿਆ। ਇਸ ਨਾਲ ਦੇਸ਼ ਦੇ ਨੌਜਵਾਨ ਨਾਰਾਜ਼  ਹੋ ਗਏ ਅਤੇ ਉਨ੍ਹਾਂ ਨੇ ਮੁੜ ਦੇਸ਼ ਵਿਚ ਅੰਗਰੇਜ਼ ਹਕੂਮਤ ਖ਼ਿਲਾਫ਼ ਅੰਦੋਲਨ ਵਿੱਢ ਦਿੱਤਾ। ਇਨ੍ਹਾਂ ਰਾਸ਼ਟਰ ਭਗਤ ਨੌਜਵਾਨਾਂ ਦੇ ਸਮੂਹ ਵਿਚ ਇਕ ਲੜਕਾ ਉਹ ਵੀ ਸੀ ਜੋ 23 ਜੁਲਾਈ 1906 ਨੂੰ ਮਾਂ ਜਗਰਾਨੀ ਅਤੇ ਪਿਤਾ ਸੀਤਾਰਾਮ ਦੇ ਘਰ ਬਦਰਕਾ ਜ਼ਿਲ੍ਹਾ ਉਨਾਵ(ਹੁਣ ਯੂ.ਪੀ.) ਵਿਚ ਪੈਦਾ ਹੋਇਆ। ਉਸ ਦਾ ਨਾਂ ਸੀ ਚੰਦਰਸ਼ੇਖਰ ਅਤੇ ਉਹ ਛੇਤੀ ਹੀ ਪੂਰੇ ਦੇਸ਼ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਉਦੋਂ ਕੋਈ ਨਹੀਂ ਜਾਣਦਾ ਸੀ ਕਿ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ ਇਹ ਲੜਕਾ ਦੇਸ਼ ਦਾ ਰਾਸ਼ਟਰਭਗਤ ਕਰਾਂਤੀਕਾਰੀ ਬਣ ਜਾਏਗਾ ਅਤੇ ਅੰਗਰੇਜ਼ ਅਧਿਕਾਰੀ ਤੇ ਪੁਲੀਸ ਕਰਮਚਾਰੀ ਉਸ ਤੋਂ ਡਰਨਗੇ।
ਚੰਦਰਸ਼ੇਖਰ ਦੀ ਬਚਪਨ ਤੋਂ ਹੀ ਸਕੂਲੀ ਸਿੱਖਿਆ ਵਿਚ ਰੁਚੀ ਨਹੀਂ ਸੀ ਅਤੇ ਉਹ ਸੰਸਕ੍ਰਿਤ ਪੜ੍ਹਨ ਲਈ ਵਾਰਾਣਸੀ ਆ ਗਿਆ। 14 ਸਾਲ ਦੀ ਉਮਰ ਵਿਚ ਉਸ ਦੇ ਜੀਵਨ ਵਿਚ ਇਕ ਮਹੱਤਪੂਰਣ ਘਟਨਾ ਵਾਪਰੀ, ਜਦੋਂ ਅੰਗਰੇਜ਼ ਹਕੂਮਤ ਦਾ ਵਿਰੋਧ ਕਰਦਿਆਂ ਉਹ ਅੰਦੋਲਨ ਦੀ ਰਾਹ ਪੈ ਗਿਆ। ਉਸ ਸਮੇਂ ਚੰਦਰਸ਼ੇਖਰ ਨੇ ਨਿਸ਼ਾਨਾ ਸੇਧ ਕੇ ਇਕ ਪੁਲੀਸ ਅਧਿਕਾਰੀ ਨੂੰ ਪੱਥਰ ਮਾਰਿਆ। ਅਧਿਕਾਰੀ ਜ਼ਖਮੀ ਹੋ ਗਿਆ ਅਤੇ ਚੰਦਰ ਸ਼ੇਖਰ ਫਰਾਰ ਹੋ ਗਿਆ। ਕੁਝ ਦਿਨ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਪੰਦਰਾਂ ਡੰਡੇ ਮਾਰਨ ਦੀ ਸਜ਼ਾ ਸੁਣਾਈ ਗਈ। ਜਦੋਂ ਇਕ ਪੁਲੀਸ ਅਧਿਕਾਰੀ ਨੇ ਉਸ ਤੋਂ ਨਾਂ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਆਜ਼ਾਦ, ਪਿਤਾ ਦਾ ਨਾਂ-ਸੁਤੰਤਰ, ਮਾਂ ਦਾ ਨਾਂ-ਭਾਰਤ ਮਾਤਾ ਅਤੇ ਘਰ ਦਾ ਪਤਾ -ਜੇਲ੍ਹ ਦੱਸਿਆ। ਉਦੋਂ ਤੋਂ ਹੀ ਉਹ ਚੰਦਰਸ਼ੇਖਰ ਆਜ਼ਾਦ ਬਣ

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ*

ਗਿਆ। ਇਸ ਘਟਨਾ ਦਾ ਜ਼ਿਕਰ ਪੰਡਿਤ ਜਵਾਹਰਲਾਲ ਨਹਿਰੂ ਨੇ ਕੁਝ ਇਸ ਤਰ੍ਹਾਂ ਕੀਤਾ ਹੈ: ਅਜਿਹੇ ਹੀ ਕਾਨੂੰਨ ਤੋੜਨ ਲਈ ਇਕ ਛੋਟੇ ਲੜਕੇ , ਜਿਸ ਦੀ ਉਮਰ 14 ਸਾਲ ਸੀ ਅਤੇ ਜਿਹੜਾ ਆਪਣੇ ਆਪ ਨੂੰ ਆਜ਼ਾਦ ਕਹਿੰਦਾ ਸੀ, ਨੂੰ ਡੰਡੇ ਮਾਰਨ ਦੀ ਸਜ਼ਾ ਦਿੱਤੀ ਗਈ। ਜਿਵੇਂ ਜਿਵੇਂ ਡੰਡੇ ਉਸ ਦੇ ਸਰੀਰ ’ਤੇ ਪੈਂਦੇ ਰਹੇ, ਉਹ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇਮਾਤਰਮ’ ਬੋਲਦਾ ਰਿਹਾ। ਹਰ ਡੰਡੇ ਨਾਲ  ਉਹ ਲੜਕਾ ਉਦੋਂ ਤਕ ਨਾਅਰਾ ਲਾਉਂਦਾ ਰਿਹਾ, ਜਦੋਂ ਤਕ ਉਹ ਬੇਹੋਸ਼ ਨਹੀਂ ਹੋ ਗਿਆ। ਮਗਰੋਂ ਉਹੀ ਲੜਕਾ ਉੱਤਰ ਭਾਰਤ ਦੇ ਕਰਾਂਤੀਕਾਰੀ ਦਲ ਦਾ ਇਕ ਵੱਡਾ ਆਗੂ ਬਣਿਆ।
ਆਜ਼ਾਦ ਨੇ ਅਸਹਿਯੋਗ ਅੰਦੋਲਨ ਤੋਂ ਬਾਅਦ ਹੋਣ ਵਾਲੀਆਂ ਕਰਾਂਤੀਕਾਰੀ ਗਤੀਵਿਧੀਆਂ ਨਾਲ ਜੁੜ ਕੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣਨਾ ਵਾਜਬ ਸਮਝਿਆ। ਇਸ ਸੰਸਥਾ ਰਾਹੀਂ ਹੀ ਉਨ੍ਹਾਂ ਨੇ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਹੇਠ 9 ਅਗਸਤ 1925 ਵਿਚ ਹੋਏ ਕਾਕੋਰੀ ਕਾਂਡ ਵਿਚ ਹਿੱਸਾ ਲਿਆ ਤੇ ਪਲੀਸ ਦੇ ਹੱਥ ਨਹੀਂ ਆਏ। ਇਸ ਤੋਂ ਬਾਅਦ ਸਾਲ 1927 ਵਿਚ ਬਿਸਮਿਲ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੇ ਉੱਤਰ ਭਾਰਤ ਦੀਆਂ ਸਭਨਾਂ ਕਰਾਂਤੀਕਾਰੀ ਪਾਰਟੀਆਂ ਨੂੰ ਮਿਲਾ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਭਗਤ ਸਿੰਘ ਨਾਲ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਬਿ੍ਟਿਸ਼ ਪੁਲੀਸ ਅਫਸਰ ਸਾਂਡਰਸ ਨੂੰ ਮਾਰ ਕੇ ਲਿਆ ਅਤੇ ਦਿੱਲੀ ਪਹੁੰਚ ਕੇ ਅਸੈਂਬਲੀ ਬੰਬ ਕਾਂਡ ਦੇ ਸਾਥੀ ਬਣੇ। ਚੰਦਰਸ਼ੇਖਰ ਆਜ਼ਾਦ ਨਿਜੀ ਜੀਵਨ ਵਿਚ ਨੈਤਿਕ ਮੁੱਲਾਂ ਦਾ ਪਾਲਨ ਖ਼ੁਦ ਵੀ ਸਖ਼ਤੀ ਨਾਲ ਕਰਦੇ ਸੀ ਅਤੇ ਆਪਣੇ ਸਾਥੀਆਂ ਤੋਂ ਵੀ ਕਰਵਾਉਂਦੇ ਸੀ। ਆਪਣੇ ਸੰਗਠਨ ਲਈ ਪੈਸਾ ਇਕੱਠਾ ਕਰਨਾ ਸੀ, ਪਰ ਇਹ ਤੈਅ ਕੀਤਾ ਗਿਆ ਕਿ ਡਾਕਾ ਮਾਰਨ ਵੇਲੇ ਵੀ ਕਿਸੇ ਔਰਤ ’ਤੇ ਹੱਥ ਨਹੀਂ ਚੁੱਕਿਆ ਜਾਵੇਗਾ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸਿਰਫ਼ ਸਰਕਾਰੀ ਖਜ਼ਾਨਾ ਹੀ ਲੁੱਟਿਆ ਜਾਵੇਗਾ ਅਤੇ ਹਮੇਸ਼ਾ ਉਨ੍ਹਾਂ ਨੇਮਾਂ ਦੀ ਪਾਲਣਾ ਕੀਤੀ।
ਉਨ੍ਹਾਂ ਦੇ ਜੀਵਨ ਦੀ ਇਕ ਹੋਰ ਰੌਚਿਕ ਘਟਨਾ ਹੈ। ਇਕ ਵਾਰੀ ਆਜ਼ਾਦ ਕਾਨਪੁਰ ਦੇ ਮਸ਼ਹੂਰ ਵਪਾਰੀ ਸੇਠ  ਪਿਆਰੇਲਾਲ ਦੇ ਘਰ ਗਏ। ਪਿਆਰੇ ਲਾਲ ਪੱਕਾ ਦੇਸ਼ਭਗਤ ਸੀ ਅਤੇ ਕਰਾਂਤੀਕਾਰੀਆਂ ਦੀ ਮਦਦ ਕਰਦਾ ਸੀ। ਇਸੇ ਸਮੇਂ ਖ਼ਬਰ ਮਿਲੀ ਕਿ ਪੁਲੀਸ ਨੇ ਘਰ ਨੂੰ ਘੇਰ ਲਿਆ ਹੈ। ਸੇਠ ਜੀ ਘਬਰਾਏ ਅਤੇ ਆਜ਼ਾਦ ਤੋਂ ਬੋਲੇ ਆਪਣੀ ਜਾਨ ਦੇ ਦਿਆਂਗੇ, ਆਜ਼ਾਦ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ, ਪਰ ਆਪਣੇ ਅੰਦਾਜ਼ ਵਿਚ ਆਜ਼ਾਦ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਕਾਨਪੁਰ ਦੇ ਲੋਕਾਂ ਨੂੰ ਮਿਠਾਈ ਖੁਆਏ ਬਿਨਾਂ ਨਹੀਂ ਜਾਵਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸੇਠ ਦੀ ਪਤਨੀ ਨੂੰ ਨਾਲ ਲਿਆ। ਸਿਰ ਉੱਤੇ ਗਮਛਾ ਬੰਨ ਕੇ ਮਿਠਾਈ ਦਾ ਟੋਕਰਾ ਚੁੱਕਿਆ ਅਤੇ ਹਵੇਲੀ ਤੋਂ ਬਾਹਰ ਆ ਗਏ ਤੇ ਪੁਲੀਸ ਸਣੇ ਸਭ ਨੂੰ ਮਿਠਾਈ ਵੰਡੀ। ਕਿਸੇ ਨੂੰ ਪਤਾ ਨਹੀਂ ਚਲਿਆ ਅਤੇ ਉਹ ਉਥੋਂ ਨਿਕਲ ਗਏ। ਇਸ ਤਰ੍ਹਾਂ ਇਕ ਵਾਰ ਜੰਗਲ ਵਿਚ ਸਾਧੂ ਦੇ ਭੇਸ ਵਿਚ ਬੈਠੇ ਆਜ਼ਾਦ ਕੋਲ ਪੁਲੀਸ ਆਈ ਤੇ ਉਸ ਤੋਂ ਪੁੱਛਿਆ, ‘ਬਾਬਾ ਤੁਸੀਂ ਆਜ਼ਾਦ ਨੂੰ ਦੇਖਿਆ ਹੈ।’ਉਨ੍ਹਾਂ ਕਿਹਾ ਕਿ ਆਜ਼ਾਦ ਨੂੰ ਕੀ ਦੇਖਣਾ , ਉਹ ਤਾਂ ਹਮੇਸ਼ਾ ਹੀ ਆਜ਼ਾਦ ਰਹਿੰਦਾ ਹੈ। ਅਸੀਂ ਵੀ ਤਾਂ ਆਜ਼ਾਦ ਹਾਂ। ਪੁਲੀਸ ਨੂੰ ਕੁਝ ਸਮਝ ਨਹੀਂ ਆਇਆ ਅਤੇ ਉਹ ਹੱਥ ਜੋੜ ਕੇ ਵਾਪਸ ਚਲੀ ਗਈ।
ਚੰਦਰਸ਼ੇਖਰ ਆਜ਼ਾਦ ਦੀ ਨਿਸ਼ਾਨੇਬਾਜ਼ੀ ਦਾ ਲੋਹਾ ਅੰਗਰੇਜ਼ ਪੁਲੀਸ ਵੀ ਮੰਨਦੀ ਸੀ। ਇਕ ਵਾਰੀ ਵਾਰਾਣਸੀ ਦੇ ਰੇਲਵੇ ਸਟੇਸ਼ਨ ’ਤੇ ਪੁਲੀਸ ਨੇ ਆਜ਼ਾਦ ਨੂੰ ਪਛਾਣ ਲਿਆ ਤੇ ਫੜਨਾ ਚਾਹਿਆ ਪਰ ਜਿਵੇਂ ਹੀ ਉਨ੍ਹਾਂ ਦਾ ਹੱਥ ਆਪਣੀ ਪਿਸਤੌਲ ’ਤੇ ਗਿਆ, ਪੁਲੀਸ ਵਾਲੇ ਉਥੋਂ ਫਰਾਰ ਹੋ ਗਏ। ਉਨ੍ਹਾਂ ਨੇ ਆਜ਼ਾਦ ਰਹਿਣ ਦਾ ਸੰਕਲਪ ਪੂਰਾ ਕੀਤਾ। 27 ਫਰਵਰੀ 1931 ਨੂੰ ਇਲਾਹਾਬਾਦ ਦੇ ਅਲਫਰੈਡ ਪਾਰਕ ਵਿਚ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਘੇਰੇ ਲਿਆ, ਐਸਪੀ ਨੌਟ ਆਪ ਅੱਗੇ ਆਇਆ ਉਦੋਂ ਚੰਦਰਸ਼ੇਖਰ ਨੇ ਡਟਕੇ ਪੁਲੀਸ ਦਾ ਮੁਕਾਬਲਾ ਕੀਤਾ ਅਤੇ ਜਦੋਂ ਆਖਰੀ ਗੋਲੀ ਰਿਵਾਲਵਰ ਵਿਚ ਰਹਿ ਗਈ ਤਾਂ ਉਹ ਉਸ ਨਾਲ ਆਪ ਸ਼ਹੀਦ ਹੋ ਗਏ।
ਮੈਨੂੰ ਅਫਸੋਸ ਹੈ ਕਿ ਪੰਡਿਤ ਨਹਿਰੂ ਨੇ ਆਜ਼ਾਦ ਦੀ ਸ਼ਲਾਘਾ ਤਾਂ ਕੀਤੀ,  ਪਰ ਉਨ੍ਹਾਂ ਦੇ ਕੰਮਾਂ ਨੂੰ ਕਰਾਂਤੀਕਾਰੀ ਨਾ ਕਹਿ ਕੇ ਆਤੰਕੀ ਕਿਹਾ। ਉਨ੍ਹਾਂ ਦੇ ਬਲਿਦਾਨ ਦੇ ਬਾਅਦ ਵੀ ਮਹਾਤਮਾ ਗਾਂਧੀ ਜੀ ਨੇ ਇਹ ਕਿਹਾ ਕਿ ਉਹ ਚੰਦਰਸ਼ੇਖਰ ਦੀ ਮੌਤ ਤੋਂ ਦੁਖੀ ਹਨ। ਅਜਿਹੇ ਵਿਅਕਤੀ ਯੁਗ ਵਿਚ ਇਕ ਵਾਰ ਹੀ ਜਨਮ ਲੈਂਦੇ ਹਨ। ਫਿਰ ਵੀ ਸਾਨੂੰ ਅਹਿੰਸਕ ਤਰੀਕੇ ਨਾਲ ਹੀ ਵਿਰੋਧ ਕਰਨਾ ਚਾਹੀਦਾ ਹੈ। ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਗਾਂਧੀ ਜੀ ਨੇ ਵੀ ਇਨ੍ਹਾਂ ਕਰਾਂਤੀਕਾਰੀਆਂ ਦੇ ਬਲੀਦਾਨ ਨੂੰ ਉਹ ਮਾਣ ਨਹੀਂ ਦਿੱਤਾ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ।
*ਸਾਬਕਾ ਮੰਤਰੀ, ਪੰਜਾਬ


Comments Off on ਆਜ਼ਾਦੀ ਦੀ ਜੰਗ ਦਾ ਚਮਕਦਾ ਸਿਤਾਰਾ ਸੀ ਆਜ਼ਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.