ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਇਕ ਲੱਖ ਦੀ ਜਾਅਲੀ ਕਰੰਸੀ ਸਣੇ ਤਿੰਨ ਕਾਬੂ

Posted On February - 16 - 2017

ਖੇਤਰੀ ਪ੍ਰਤੀਨਿਧ
ਜਲੰਧਰ, 16 ਫਰਵਰੀ
ਕਮਿਸ਼ਨਰੇਟ ਪੁਲੀਸ ਨੇ ਇਕ ਲੱਖ 7 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਗਰੋਹ ਦਾ ਮੁਖੀ ਅਜੇ ਪੁਲੀਸ ਗ੍ਰਿਫ਼ਤ ਤੋਂ ਬਾਹਰ ਹੈ। ਇਨ੍ਹਾਂ ਕੋਲੋਂ 100 ਅਤੇ 500 ਦੇ ਨਵੇ ਨੋਟ ਬਰਾਮਦ ਕੀਤੇ ਗਏ ਹਨ। ਇਸ ਵਿੱਚ 60 ਹਜ਼ਾਰ ਦੀ ਨਕਦੀ 500 ਦੇ ਨੋਟਾਂ ’ਚ ਅਤੇ ਬਾਕੀ ਦੀ ਰਕਮ 100-100 ਦੇ ਨੋਟਾਂ ’ਚ ਮਿਲੀ ਹੈ। ਮੁਲਜ਼ਮਾਂ ਦੀ ਪਛਾਣ ਪਰਮਜੀਤ ਵਾਸੀ ਸੁਲਤਾਨਪੁਰ, ਮਨਦੀਪ ਸਿੰਘ ਵਾਸੀ ਪਿੰਡ ਡੁੱਬਗੜ੍ਹ ਥਾਣਾ ਰਈਆ ਅਤੇ ਮੱਸਾ ਰਾਮ ਵਾਸੀ ਪਿੰਡ ਮੋਠਾਂਵਾਲ ਥਾਣਾ ਸੁਲਤਾਨਪੁਰ ਵਜੋਂ ਹੋਈ ਹੈ। ਇਸ ਗਰੋਹ ਦੇ ਫ਼ਰਾਰ ਮੁਖੀ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ, ਜੋ ਕਾਬੂ ਕੀਤੇ ਪਰਮਜੀਤ ਦਾ ਸਕਾ ਭਰਾ ਹੈ।
ਡੀਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਭਗਤ ਸਿੰਘ ਕਲੋਨੀ ਵਿੱਚ ਟੀ-ਪੁਆਇੰਟ ’ਤੇ ਕੀਤੀ ਨਾਕੇਬੰਦੀ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਤਿੰਨੇ ਮੁਲਜ਼ਮਾਂ ਕੋਲ ਸਾਰੀ ਜਾਅਲੀ ਕਰੰਸੀ ਸੀ ਅਤੇ ਇਹ ਗਾਹਕਾਂ ਦੀ ਭਾਲ ਵਿੱਚ ਪੈਦਲ ਹੀ ਆ ਰਹੇ ਸਨ।  ਉਨ੍ਹਾਂ ਕਿਹਾ ਕਿ ਇਸ ਗਰੋਹ ਦਾ ਮੁੱਖ ਸਰਗਣਾ ਦੀਪਕ ਕੁਮਾਰ ਹੈ, ਜੋ ਨਕਲੀ ਕਰੰਸੀ ਲੈ ਕੇ ਆਉਂਦਾ ਹੈ ਅਤੇ ਅੱਗੇ ਬਾਜ਼ਾਰ ਵਿੱਚ ਚਲਾਉਣ ਲਈ ਆਪਣੇ ਸਾਥੀਆਂ ਨੂੰ ਵੰਡ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਗਰੋਹ ਛੋਟੇ ਪੱਧਰ ’ਤੇ ਕੰਮ ਕਰਦਾ ਹੈ ਪਰ ਇਨ੍ਹਾਂ ਦੇ ਸਬੰਧ ਵੱਡੇ ਪੱਧਰ ’ਤੇ ਹਨ। ਇਸ ਲਈ ਦੀਪਕ ਨੂੰ ਕਾਬੂ ਕਰਕੇ ਛੇਤੀ ਜਾਂਚ ਕੀਤੀ ਜਾਵੇਗੀ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਮੱਸਾ ਰਾਮ ’ਤੇ ਪਹਿਲਾਂ ਹੀ ਧਾਰਾ 302 ਅਤੇ ਪਰਮਜੀਤ ’ਤੇ 2 ਧੋਖਾਧੜੀ ਦੇ ਕੇਸ ਚੱਲ ਰਹੇ ਹਨ।


Comments Off on ਇਕ ਲੱਖ ਦੀ ਜਾਅਲੀ ਕਰੰਸੀ ਸਣੇ ਤਿੰਨ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.