ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਉਡਦੀ ਖ਼ਬਰ

Posted On February - 19 - 2017

ਆਈ ਜੀ ਦੇ ਲਾਡਲੇ ਦੀ ਚੜ੍ਹਾਈ

ਪੰਜਾਬ ਦੇ ਇਕ ਵਿਵਾਦਿਤ ਆਈਪੀਐਸ ਅਫਸਰ ਦੇ ਪੁੱਤਰ ਨੂੰ ਸੁਰੱਖਿਆ ਵਜੋਂ ਦਿੱਤੀਆਂ ਦੋ ਜਿਪਸੀਆਂ ਤੇ ਦੋ ਦਰਜਨ ਗੰਨਮੈਨ ਪੰਜਾਬ ਹੀ ਨਹੀਂ ਸਗੋਂ ਦਿੱਲੀ ’ਚ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਲਾਡਲੇ ਦੀ ‘ਚੜ੍ਹਾਈ’ ਦਾ ਖੁਲਾਸਾ ਦਿੱਲੀ ਵਿੱਚ ਇਕ ਵਿਆਹ ਸਮਾਗਮ ਦੌਰਾਨ ਹੋਇਆ।
ਇਹ ਮੁੰਡਾ ਦਿੱਲੀ ਵਿੱਚ ਇਕ ਵਿਆਹ ਸਮਾਗਮ ’ਚ ਸ਼ਮੂਲੀਅਤ ਕਰਨ   ਲਈ ਗਿਆ ਤਾਂ ਲਾਲ ਬੱਤੀ ਵਾਲੀ ਕਾਰ ਦੇ ਅੱਗੇ ਤੇ ਪਿੱਛੇ ਸੁਰੱਖਿਆ ਜਿਪਸੀਆਂ ਲੱਗੀਆਂ ਹੋਈਆਂ ਸਨ। ਇਹ ਸਭ ਕੁਝ ਦੇਖ ਕੇ ਵਿਆਹ ਸਮਾਗਮ ਵਿੱਚ ਮੌਜੂਦ ਲੋਕ ਗੱਲਾਂ ਕਰਨ  ਲੱਗੇ ਕਿ ਜੇਕਰ ਪੰਜਾਬ ਦੇ ਇਕ ਪੁਲੀਸ ਅਫਸਰ ਦੇ ਪੁੱਤਰ ਨੂੰ ਏਨੀ ਸੁਰੱਖਿਆ ਦਿੱਤੀ ਹੋਈ ਹੈ ਤਾਂ ਆਈਪੀਐਸ ਅਫਸਰ ਦੀ ਸੁਰੱਖਿਆ ਕਿੰਨੀ ਜ਼ਿਆਦਾ ਹੋਵੇਗੀ।
ਉਂਜ, ਅਜਿਹੀਆਂ ਗੱਲਾਂ ਬੇਥਵੀਆਂ ਨਹੀਂ। ਪੰਜਾਬ ਦੇ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਤਿੰਨ ਤੋਂ ਚਾਰ ਦਰਜਨ ਦੇ ਕਰੀਬ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਜਿਸ ਸੀਨੀਅਰ ਅਫਸਰ ਕੋਲ ਘੱਟ ਗੰਨਮੈਨ ਹੋਣ, ਉਸ ਨੂੰ ‘ਨਿਕੰਮਾ’ ਅਫਸਰ ਮੰਨਿਆ ਜਾਂਦਾ ਹੈ।

ਜਲਾਵਤਨੀ ਦੇ ਦਿਨ ਪੁੱਗੇ?

ਵਿਧਾਨ ਸਭਾ ਚੋਣ ਨਤੀਜਿਆਂ ਦੇ ਨੇੜੇ ਆਉਂਦਿਆਂ ਹੀ ਕੁਝ ਪੁਲੀਸ ਤੇ ਪ੍ਰਸ਼ਾਸਨਿਕ ਅਫਸਰਾਂ ਵੱਲੋਂ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵੀ ਸੰਪਰਕ ਕੀਤੇ ਜਾਣਾ ਅੱਜ-ਕੱਲ੍ਹ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਉੱਡਦੀ ਖ਼ਬਰ ਹੈ ਕਿ ਡੀਜੀਪੀ ਰੈਂਕ ਦਾ ਇਕ ਪੁਲੀਸ ਅਫਸਰ ਦਿੱਲੀ ਵਿੱਚ ‘ਆਪ’ ਦੇ ਦੋ ਉੱਚ ਨੇਤਾਵਾਂ ਨੂੰ ਮਿਲ ਕੇ ਆਇਆ ਹੈ ਅਤੇ ਹੁਣ ਆਪਣੇ ਕਰੀਬੀਆਂ ਕੋਲ ਦਾਅਵਾ ਕਰਦਾ ਹੈ ਕਿ ਉਸ ਦੀ ‘ਜਲਾਵਤਨੀ’ ਦੇ ਦਿਨ ਮੁੱਕਣ ਵਾਲੇ ਹਨ। ਇਸ ਅਫਸਰ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਪਿਛਲੇ 16 ਸਾਲਾਂ ਦੌਰਾਨ ਇਕ ਵੀ ਅਹਿਮ ਪੋਸਟਿੰਗ ਨਹੀਂ ਮਿਲੀ।

-ਦਵਿੰਦਰਪਾਲ ਤੇ ਟ.ਨ.ਸ.


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.