ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਉੱਤਰੀ ਕੋਰੀਆ ਦੇ ਆਗੂ ਦੇ ਮਤਰੇਏ ਭਰਾ ਦੇ ਕਤਲ ਮਾਮਲੇ ’ਚ ਮਹਿਲਾ ਕਾਬੂ

Posted On February - 16 - 2017

ਕੁਆਲਾਲੰਪੁਰ/ਜਕਾਰਤਾ, 16 ਫ਼ਰਵਰੀ
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਦੇ ਸੋਮਵਾਰ ਨੂੰ ਇਥੇ ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡੇ ’ਤੇ ਕੀਤੇ ਕਤਲ ਮਾਮਲੇ ਵਿੱਚ ਮਲੇਸ਼ੀਅਨ ਪੁਲੀਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। 28 ਸਾਲਾ ਇਸ ਮਹਿਲਾ ਕੋਲੋਂ ਵੀਅਤਨਾਮ ਦਾ ਪਾਸਪੋਰਟ ਮਿਲਿਆ ਹੈ ਤੇ ਉਸ ਨੂੰ ਅੱਜ ਤੜਕੇ ਕਾਬੂ ਕੀਤਾ ਗਿਆ। ਮਹਿਲਾ ਦੀ ਪਛਾਣ ਸਿਤੀ ਐਸ਼ਾਹ(25) ਵਜੋਂ ਦੱਸੀ ਗਈ ਹੈ ਤੇ ਉਹ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬਾਨਟੈੱਨ ਦੇ ਸਿਰਾਂਗ ਦੀ ਰਹਿਣ ਵਾਲੀ ਹੈ। ਪੀੜਤ ਕਿਮ ਜੋਂਗ ਨਾਮ ਵੀ ਇੰਡੋਨੇਸ਼ੀਆ ਦਾ ਵਸਨੀਕ ਦੱਸਿਆ ਜਾਂਦਾ ਹੈ। ਮਹਿਲਾ ਦੀ ਗ੍ਰਿਫਤਾਰੀ ਨਾਲ ਮਲੇਸ਼ੀਅਨ ਪੁਲੀਸ ਹੁਣ ਤਕ ਇਸ ਮਾਮਲੇ ’ਚ ਦੋ ਮਹਿਲਾਵਾਂ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਮਹਿਲਾ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਂਜ ਕਤਲ ਪਿੱਛੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦਾ ਹੱਥ ਦੱਸਿਆ ਜਾ ਰਿਹਾ ਹੈ। ਉਧਰ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਨੇ ਮਲੇਸ਼ੀਆ ਨੂੰ ਮਾਮਲੇ ਦੀ ਜਾਂਚ ਲਈ ਹਰ ਸੰਭਵ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਯਾਦ ਰਹੇ ਕਿ ਇੰਡਨੇਸ਼ੀਅਨ ਮੂਲ ਦੇ ਲੱਖਾਂ ਲੋਕ ਮਲੇਸ਼ੀਆ ’ਚ ਘਰ ਦੀ ਸਾਂਭ ਸੰਭਾਲ ਤੇ ਉਸਾਰੀ ਤੇ ਪਲਾਂਟੇਸ਼ਨ ਵਰਕਰਾਂ ਵਜੋਂ ਕੰਮ ਕਰਦੇ ਹਨ।
ਗੌਰਤਲਬ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦਾ ਮਤਰੇਆ ਭਰਾ ਕਿਮ ਜੋਂਗ ਨਾਮ ਇੰਡੋਨੇਸ਼ੀਆ ਦਾ ਵਸਨੀਕ ਹੈ ਤੇ ਉਹ ਸੋਮਵਾਰ ਨੂੰ ਕੁਆਲਾਲੰਪੁਰ ਹਵਾਈ ਅੱਡੇ ’ਤੇ ਮਕਾਓ ਲਈ ਫਲਾਈਟ ਦੀ ਉਡੀਕ ਕਰ ਰਿਹਾ ਸੀ। ਮਕਾਓ ਵਿੱਚ ਉਸ ਨੇ ਕਈ ਸਾਲ ਜਲਾਵਤਨੀ ਹੰਢਾਈ ਹੈ। ਇਸ ਦੌਰਾਨ ਜਾਸੂਸੀ ਨਾਵਲ ਸਟਾਈਲ ਵਿੱਚ ਦੋ ਮਹਿਲਾਵਾਂ ਆਈਆਂ ਤੇ ਕਿਮ ਜੋਂਗ ਨਾਮ ਦੇ ਮੂੰਹ ’ਤੇ ਜ਼ਹਿਰ ਦੀ ਸਪਰੇਅ ਕਰਕੇ ਫ਼ਰਾਰ ਹੋ ਗਈਆਂ। ਹਮਲੇ ਮਗਰੋਂ ਨਾਮ ਉਥੇ ਹੀ ਗਸ਼ ਖਾ ਕੇ ਡਿੱਗ ਗਿਆ। ਉਸ ਨੂੰ ਫ਼ੌਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਖਣੀ ਕੋਰੀਆ ਦੀ ਖੂਫ਼ੀਆ ਏਜੰਸੀ ਦੇ ਮੁਖੀ ਲੀ ਬਿਯੁੰਗ ਹੋ ਨੇ ਕਤਲ ਲਈ ਉੱਤਰੀ ਕੋਰੀਆ ਦੇ ਆਗੂ ਖ਼ਿਲਾਫ਼ ਇਸ਼ਾਰਾ ਕੀਤਾ ਹੈ।-ਏਪੀ

ਸੋੋਹਣੀਆਂ ਸੁਨੱਖੀਆਂ ਨੂੰ ਮਾਰੂ ਹਥਿਆਰ ਵਜੋਂ ਵਰਤਦਾ ਹੈ ਉੱਤਰੀ ਕੋਰੀਆ
ਸਿਓਲ: ਉੱਤਰੀ ਕੋਰੀਆ ਤੋਂ ਕੱਢੇ ਹੋਏ ਤੇ ਪਿਓਂਗਯਾਂਗ ਦੇ ਆਲੋਚਕ ਐਨ ਚਾਨ-2 ਨੇ ਕਿਹਾ ਕਿ ਉੱਤਰੀ ਕੋਰੀਆ ਆਪਣੇ ਵਿਰੋਧੀਆਂ ਨੂੰ ਠਿੱਬੀ ਲਾਉਣ ਲਈ ਸੋਹਣੀਆਂ ਸੁਨੱਖੀਆ ਮਹਿਲਾਵਾਂ ਨੂੰ ਮਾਰੂ ਹਥਿਆਰ ਵਜੋਂ ਵਰਤਦਾ ਹੈ। ਐਨ ਨੇ ਦੱਸਿਆ,‘ਪੁਰਸ਼ਾਂ ਨੂੰ ਲਾਂਭੇ ਕਰਕੇ ਹੁਣ ਮਹਿਲਾ ਏਜੰਟਾਂ ਨੂੰ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਹ ਮਹਿਲਾਵਾਂ ਪਲਾਸਟਿਕ ਦੇ ਬਣੇ ਜ਼ਹਿਰ ਦੇ ਟੀਕਿਆਂ ਨੂੰ ਆਸਾਨੀ ਨਾਲ ਆਪਣੀ ਲਿਪਸਟਿਕ, ਕੌਸਮੈਟਿਕ ਜਾਂ ਆਪਣੇ ਕੱਪੜਿਆਂ ਹੇਠਾਂ ਲੁਕਾ ਲੈਂਦੀਆਂ ਹਨ। ਪਲਾਸਟਿਕ ਕਰਕੇ ਇਹ ਹਵਾਈ ਅੱਡੇ ਦੇ ਸੁਰੱਖਿਆ ਸਟਾਫ਼ ਦੀ ਪਕੜ ’ਚ ਵੀ ਨਹੀਂ ਆਉਂਦੇ। ਮਹਿਲਾ ਏਜੰਟਾਂ ਨੂੰ ਉਨ੍ਹਾਂ ਦੀ ਸੂਝ-ਬੂਝ, ਸਰੀਰਕ ਗੁਣਾਂ ਤੇ ਪਰਿਵਾਰਕ ਪਿਛੋਕੜ ਦੇ ਅਧਾਰ ’ਤੇ ਚੁਣਿਆ ਜਾਂਦਾ ਹੈ। -ਏਐਫਪੀ


Comments Off on ਉੱਤਰੀ ਕੋਰੀਆ ਦੇ ਆਗੂ ਦੇ ਮਤਰੇਏ ਭਰਾ ਦੇ ਕਤਲ ਮਾਮਲੇ ’ਚ ਮਹਿਲਾ ਕਾਬੂ
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.