ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਤਲ ਕੀਤੀ ਚਾਰ ਸਾਲਾ ਬੱਚੀ ਦੀ ਨਹੀਂ ਹੋ ਸਕੀ ਸ਼ਨਾਖ਼ਤ

Posted On February - 16 - 2017

ਪੱਤਰ ਪ੍ਰੇਰਕ
ਸਮਰਾਲਾ, 16 ਫਰਵਰੀ
ਬੀਤੇ ਦਿਨ ਪਿੰਡ ਨੀਲੋਂ ਕਲਾਂ ਵਿੱਚ ਪੁਲੀਸ ਵੱਲੋਂ ਬਰਾਮਦ ਕੀਤੀ 4 ਸਾਲਾ ਲੜਕੀ ਦੀ ਅਣਪਛਾਤੀ ਲਾਸ਼ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਲੜਕੀ ਨੂੰ ਕਤਲ ਕਰ ਕੇ ਜਲਾ ਦਿੱਤਾ ਗਿਆ ਸੀ ਲਾਸ਼ ਮਿਲਣ ਵੇਲੇ ਉਸ ਦਾ ਹੇਠਲਾ ਹਿੱਸਾ ਜਾਨਵਰਾਂ ਦੁਆਰਾ ਖਾਧਾ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ 72 ਘੰਟੇ ਲਈ ਸ਼ਹਿਰ ਦੇ ਸਿਵਲ ਹਸਪਤਾਲ ਸਥਿਤ ਪੋਸਟਮਾਰਟਮ ਕਮਰੇ ਵਿੱਚ ਰੱਖਿਆ ਹੋਇਆ ਹੈ। ਇਹ ਸਮਾਂ ਬੀਤਣ ਮਗਰੋਂ ਲਾਸ਼ ਦਾ ਪੋਸਟ  ਮਾਰਟਮ ਕਰਵਾਇਆ ਜਾਵੇਗਾ, ਤਾਂ ਕਿ ਇਸ ਗੱਲ ਦਾ ਖੁਲਾਸਾ ਹੋ ਸਕੇ ਕਿ ਬੱਚੀ ਨੂੰ ਮਾਰਨ ਤੋਂ ਪਹਿਲਾਂ ਕਾਤਲ ਵੱਲੋਂ ਜ਼ਬਰ-ਜਨਾਹ ਤਾਂ ਨਹੀਂ ਕੀਤਾ ਗਿਆ।
ਪੁਲੀਸ ਨੇ ਇਸ ਸਬੰਧੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਕੋਲੋਂ ਤੇ ਪੰਜਾਬ ਭਰ ਦੇ ਸਾਰੇ ਥਾਣਿਆਂ ’ਤੋਂ ਕਿਸੇ ਛੋਟੀ ਬੱਚੀ ਦੇ ਗੁੰਮ ਹੋਣ ਸਬੰਧੀ ਸੂਚਨਾ ਮੰਗੀ ਹੈ। ਪੁਲੀਸ ਨੇਵਾਇਰਲੈੱਸ ਰਾਹੀਂ ਸੰਦੇਸ਼ ਭੇਜੇ ਹਨ। ਸਮਰਾਲਾ ਪੁਲੀਸ ਬੱਚੀ ਦੇ ਸੂਬੇ ਭਰ ਵਿੱਚ ਪੋਸਟਰ ਵੀ ਜਾਰੀ ਕਰਨ ਜਾ ਰਹੀ ਹੈ ਤਾਂਕਿ ਬੱਚੀ ਦੀ ਪਹਿਚਾਣ ਕੀਤੀ ਜਾ ਸਕੇ ਤੇ ਕਾਤਿਲਾਂ ਨੂੰ ਫੜ੍ਹਿਆ ਜਾ ਸਕੇ।
ਪੁਲੀਸ ਹਾਲ ਦੀ ਘੜੀ ਮੰਨ ਕੇ ਚੱਲ ਰਹੀ ਹੈ ਕਿ ਇਹ ਬੱਚੀ ਕਿਸੇ ਮਜ਼ਦੂਰ ਦੀ ਵੀ ਹੋ ਸਕਦੀ ਹੈ, ਜਿਸ ਦਾ ਅੰਦਾਜ਼ਾ ਪੁਲੀਸ ਨੇ ਬੱਚੀ ਦੇ ਕੱਪੜਿਆਂ ਤੋਂ ਲਾਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਨਛੱਤਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ’ਚ ਵੱਧ ਤੋਂ ਵੱਧ ਲੋਕਾਂ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਕਾਤਲ ਨੇ ਬੱਚੀ ਦਾ ਚਿਹਰਾ ਜਲਾ ਦਿੱਤਾ, ਤਾਂ ਜੋ ਬੱਚੀ ਦੀ ਪਛਾਣ ਨਾ ਹੋ ਸਕੇ। ਪੁਲੀਸ ਨੂੰ ਲਾਸ਼ ਦੀ ਸੂਚਨਾ ਪਿੰਡ ਦੇ ਲੋਕਾਂ ਨੇ ਹੀ ਦਿੱਤੀ ਸੀ। ਇਸ ਮਾਮਲੇ ’ਚ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Comments Off on ਕਤਲ ਕੀਤੀ ਚਾਰ ਸਾਲਾ ਬੱਚੀ ਦੀ ਨਹੀਂ ਹੋ ਸਕੀ ਸ਼ਨਾਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.