ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਕਪਾਹ ਪੱਟੀ ਨਰਮੇ ਹੇਠਲੇ ਰਕਬੇ ਵਿੱਚ ਵਾਧੇ ਦੀ ਆਸ

Posted On February - 16 - 2017

11602CD _COTTONਚਰਨਜੀਤ ਭੁੱਲਰ
ਬਠਿੰਡਾ, 16 ਫਰਵਰੀ
ਕਪਾਹ ਪੱਟੀ ਵਿੱਚ ਐਤਕੀਂ ਨਰਮੇ-ਕਪਾਹ ਹੇਠਲੇ ਰਕਬੇ ਵਿੱਚ ਵਾਧੇ ਦਾ ਅਨੁਮਾਨ ਹੈ। ਨਰਮੇ ਤੇ ਕਪਾਹ ਦੇ ਭਾਅ ਚੰਗੇ ਰਹਿਣ ਕਰਕੇ ਕਿਸਾਨ ਮੁੜ ਇਸ ਫ਼ਸਲ ਦੀ ਗੱਲ ਕਰਨ ਲੱਗੇ ਹਨ। ਖੇਤੀ ਵਿਭਾਗ ਨੇ ਵੀ ਹੁਣ ਰਕਬੇ ਵਿੱਚ ਵਾਧੇ ਲਈ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਚਿੱਟੀ ਮੱਖੀ ਦੇ ਹੱਲੇ ਮਗਰੋਂ ਕਿਸਾਨਾਂ ਨੇ ਇਸ ਫ਼ਸਲ ਤੋਂ ਮੂੰਹ ਮੋੜ ਲਿਆ ਸੀ।
ਲੰਘੇ ਸੀਜ਼ਨ ਵਿੱਚ ਨਰਮੇ ਦੀ ਫ਼ਸਲ 5200 ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਵਿਕੀ ਹੈ ਅਤੇ ਕਈ ਥਾਈਂ ਛੇ ਹਜ਼ਾਰ ਤੱਕ ਵੀ ਵਿਕੀ ਹੈ। ਪੈਦਾਵਾਰ ਘੱਟ ਹੋਣ ਕਰਕੇ ਕਿਸਾਨ ਭਾਅ ਨੂੰ ਦੇਖ ਕੇ ਝੂਰਦੇ ਰਹੇ। ਬੀਜ ਡੀਲਰਾਂ ਨੇ ਐਤਕੀਂ ਬੀਜ ਕੰਪਨੀਆਂ ਕੋਲ ਅਗੇਤੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖੇਤੀ ਵਿਭਾਗ ਦੇ ਡਿਪਟੀ ਡਾਇਰੈਕਟਰ (ਕਾਟਨ) ਨੇ ਅੱਜ ਕਪਾਹ ਪੱਟੀ ਦੇ ਕੁਝ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਹੈ। ਪਿਛਲੇ ਵਰ੍ਹੇ ਪੰਜਾਬ ਵਿੱਚ ਨਰਮੇ ਅਤੇ ਕਪਾਹ ਹੇਠ 2.57 ਲੱਖ ਰਕਬਾ ਸੀ ਅਤੇ ਕਰੀਬ 11.4 ਲੱਖ ਗੱਠਾਂ ਪੈਦਾਵਾਰ ਹੋਈ ਸੀ। ਪ੍ਰਤੀ ਹੈਕਟੇਅਰ ਸਾਢੇ ਸੱਤ ਕੁਇੰਟਲ ਰੂੰ ਦੀ ਪੈਦਾਵਾਰ ਹੋਈ ਸੀ। ਬੀਟੀ ਬੀਜ ਦਾ ਭਾਅ ਵੀ ਕਰੀਬ 800 ਰੁਪਏ ਪ੍ਰਤੀ ਪੈਕੇਟ ਸੀ। ਬਠਿੰਡਾ, ਮਾਨਸਾ ਤੇ ਮੁਕਤਸਰ ਵਿੱਚ ਬੀਜ ਡੀਲਰਾਂ ਨੇ ਕੰਪਨੀਆਂ ਨੂੰ ਬੁਕਿੰਗ ਕਰਾ ਦਿੱਤੀ ਹੈ। ਖਾਸ ਕਰਕੇ ਰਾਸ਼ੀ ਕੰਪਨੀ ਦੇ ਬੀਟੀ ਬੀਜ ਰਾਸ਼ੀ-773 ਦੀ ਕਾਫ਼ੀ ਮੰਗ ਹੈ। ਸੂਤਰ ਆਖਦੇ ਹਨ ਕਿ ਇਸ ਵਾਰ 15 ਤੋਂ 20 ਫ਼ੀਸਦੀ ਰਕਬੇ ਵਿੱਚ ਵਾਧਾ ਹੋਵੇਗਾ ਅਤੇ ਝੋਨੇ ਵਾਲੇ ਇਲਾਕੇ ਵਿੱਚ ਵੀ ਨਰਮੇ ਦੀ ਬਿਜਾਈ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਵੱਲੋਂ ਅਜੇ ਬੀਟੀ ਬੀਜਾਂ ਦਾ ਰੇਟ ਤੈਅ ਨਹੀਂ ਕੀਤਾ ਗਿਆ ਹੈ। ਬੀਟੀ ਬੀਜ ਦੀ ਕੀਮਤ ਤੈਅ ਕਰਨ ਦਾ ਅਧਿਕਾਰ ਵੀ ਹੁਣ ਕੇਂਦਰ ਸਰਕਾਰ ਕੋਲ ਆ ਗਿਆ ਹੈ। ਇਸ ਕਰਕੇ ਪੰਜਾਬ ਸਰਕਾਰ ਕੇਂਦਰ ਵੱਲ ਹੀ ਝਾਕੇਗੀ। ਪਤਾ ਲੱਗਾ ਹੈ ਕਿ ਖੇਤੀ ਵਿਭਾਗ ਪੰਜਾਬ ਨੇ ਆਉਂਦੇ ਹਫ਼ਤੇ ਬੀਜ ਕੰਪਨੀਆਂ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਬੀਜ ਦੇ ਭਾਅ ਆਦਿ ਵਾਰੇ ਵਿਚਾਰ ਚਰਚਾ ਹੋਣੀ ਹੈ। ਇੱਧਰ ਕਪਾਹ ਪੱਟੀ ਦੇ ਕਿਸਾਨ ਐਤਕੀਂ ਨਰਮੇ ਕਪਾਹ ਵੱਲ ਮੁੜ ਰੁਚੀ ਦਿਖਾਉਣ ਲੱਗੇ ਹਨ।
ਚਾਰ ਲੱਖ ਹੈਕਟੇਅਰ ਦਾ ਟੀਚਾ: ਡਾਇਰੈਕਟਰ
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਐਤਕੀਂ ਪੰਜਾਬ ਵਿੱਚ 4 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ-ਕਪਾਹ ਦੀ ਬਿਜਾਈ ਦਾ ਟੀਚਾ ਰੱਖਿਆ ਹੈ ਅਤੇ ਕਿਸਾਨਾਂ ਨੂੰ ਪ੍ਰੇਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਕਬੇ ਵਿੱਚ ਵਾਧੇ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਉਹ ਕੇਂਦਰ ਸਰਕਾਰ ਨੂੰ ਬੀਟੀ ਬੀਜ ਦਾ ਭਾਅ ਪੁਰਾਣਾ ਰੱਖਣ ਲਈ ਵੀ ਪੱਤਰ ਲਿਖਣਗੇ।


Comments Off on ਕਪਾਹ ਪੱਟੀ ਨਰਮੇ ਹੇਠਲੇ ਰਕਬੇ ਵਿੱਚ ਵਾਧੇ ਦੀ ਆਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.