ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕਰੀਅਰ ਸੰਵਾਰਨ ਦੀ ਜੁਗਤ ਵਿੱਚ ਹੈ ‘ਮੇਰੀ ਪਿਆਰੀ ਬਿੰਦੂ’

Posted On February - 4 - 2017

ਏ. ਚਕਰਵਰਤੀ

12701cd _4138793_parineeti_chopra_2014ਅਭਿਨੇਤਰੀ ਪਰਿਣੀਤੀ ਚੋਪੜਾ ਦੀ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਹੁਣ ਨਿਰਮਾਣ ਦੇ ਅੰਤਿਮ ਪੜਾਅ ’ਤੇ ਹੈ। ਮਈ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਪ੍ਰਚਾਰ ਜਲਦੀ ਹੀ ਸ਼ੁਰੂ ਹੋ ਜਾਏਗਾ। ਪਰਿਣੀਤੀ ਲਈ ਇਹ ਇੱਕ ਚੰਗੀ ਗੱਲ ਹੈ ਕਿ ਪਹਿਲੀ ਵਾਰ ਬਾਹਰ ਦੇ ਨਿਰਮਾਤਾਵਾਂ ਨੇ ਵੀ ਉਸ ਵਿੱਚ ਦਿਲਚਸਪੀ ਦਿਖਾਈ ਹੈ। ਨਹੀਂ ਤਾਂ ਹੁਣ ਤਕ ਦਾ ਉਸ ਦਾ ਫ਼ਿਲਮੀ ਕਰੀਅਰ ਯਸ਼ਰਾਜ ਬੈਨਰ ਦਾ ਹੀ ਰਿਹਾ ਹੈ। ਹੁਣ ਉਹ ਆਪਣੀਆਂ ਪਿਛਲੀਆਂ ਫਲਾਪ ਫ਼ਿਲਮਾਂ ‘ਦਾਵਤ-ਏ-ਇਸ਼ਕ’ ਅਤੇ ‘ਕਿਲ ਦਿਲ’ ਨੂੰ ਪਿੱਛੇ ਛੱਡਕੇ ਨਵੇਂ ਸਿਰੇ ਤੋਂ ਆਪਣੇ ਕਰੀਅਰ ਨੂੰ ਸੰਵਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਉਸ ਦੇ ਚੰਗੇ ਦੋਸਤ ਮਨੀਸ਼ ਸ਼ਰਮਾ ਹੀ ਉਸ ਦੇ ਤਾਰਨਹਾਰ ਬਣੇ ਹੋਏ ਹਨ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼-
* ਕੀ ਕਾਰਨ ਹੈ ਕਿ ਹਰ ਵਾਰ ਮਨੀਸ਼ ਸ਼ਰਮਾ ਹੀ ਤੁਹਾਡੇ ਤਾਰਨਹਾਰ ਬਣਦੇ ਹਨ?
-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੀਸ਼ ਹਮੇਸ਼ਾਂ ਮੇਰੇ ਲਈ ਮਦਦਗਾਰ ਰਹੇ ਹਨ। ਨਹੀਂ ਤਾਂ ਮੈਂ ਯਸ਼ਰਾਜ ਬੈਨਰ ਵਿੱਚ ਮੀਡੀਆ ਮੈਨੇਜਰ ਦੀ ਨੌਕਰੀ ਕਰ ਰਹੀ ਹੁੰਦੀ। ਮਨੀਸ਼ ਉਹ ਪਹਿਲੇ ਸ਼ਖ਼ਸ ਹਨ ਜਿਨ੍ਹਾਂ ਨੇ ਆਪਣੀ ਫ਼ਿਲਮ ਵਿੱਚ ਮੈਨੂੰ ਲੈਣ ਦਾ ਮਨ ਬਣਾਇਆ ਸੀ। ਉਸ ਤੋਂ ਬਾਅਦ ਵੀ ਉਹ ਬਰਾਬਰ ਮੇਰੀ ਮਦਦ ਕਰ ਰਹੇ ਹਨ। ਮੇਰੀ ਨਵੀਂ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਦੇ ਉਹ ਨਿਰਮਾਤਾ ਹਨ।
* ਤੁਹਾਡੀ ਇਸ ਫ਼ਿਲਮ ਦੇ ਉਹ ਸਿਰਫ਼ ਨਿਰਮਾਤਾ ਹਨ?
-ਹਾਂ, ਇਸ ਨੂੰ ਇੱਕ ਨਵੇਂ ਡਾਇਰੈਕਟਰ ਅਕਸ਼ੇ ਰਾਏ ਬਣਾ ਰਹੇ ਹਨ। ਆਯੂਸ਼ਮਾਨ ਖੁਰਾਣਾ ਇਸ ਵਿੱਚ ਮੇਰੇ ਹੀਰੋ ਹਨ। ਇਹ ਲਗਭਗ ਪੂਰੀ ਹੋ ਚੁੱਕੀ ਹੈ। ਇਹ ਇੱਕ ਸੰਪੂਰਨ ਕਾਮੇਡੀ ਫ਼ਿਲਮ ਹੈ। ਮੈਂ ਇਸ ਵਿੱਚ ਟਾਈਟਲ ਕਿਰਦਾਰ ਕੀਤਾ ਹੈ। ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਫ਼ਿਲਮ ਮੇਰੇ ਲਈ ਕਿੰਨੀ ਅਹਿਮ ਹੈ।
12701cd _parineeti_chopra_hot_photos_10* ਕੀ ਤੁਹਾਡੀ ਇਸ ਫ਼ਿਲਮ ਨੂੰ ਵੀ ਯਸ਼ਰਾਜ ਵਾਲੇ ਬਣਾ ਰਹੇ ਹਨ?
-ਇਸ ਨੂੰ ਤੁਸੀਂ ਇੱਕ ਦਿਲਚਸਪ ਸਹਿਯੋਗ ਕਹਿ ਸਕਦੇ ਹੋ ਕਿ ਮੇਰੀਆਂ ਹੁਣ ਤਕ ਰਿਲੀਜ਼ ਜ਼ਿਆਦਾਤਰ ਫ਼ਿਲਮਾਂ ਇਸੀ ਬੈਨਰ ਦੀਆਂ ਹਨ। ਮੈਂ ਹੁਣ ਤਕ ਬਾਹਰ ਦੇ ਸਿਰਫ਼ ਇੱਕ ਨਿਰਮਾਤਾ ਕਰਨ ਜੌਹਰ ਦੀ ਫ਼ਿਲਮ ‘ਹੰਸੀ ਤੋਂ ਫਸੀ’ ਕੀਤੀ ਹੈ। ਜਿੱਥੋ ਤਕ ਯਸ਼ਰਾਜ ਬੈਨਰ ਦਾ ਸੁਆਲ ਹੈ, ਮੈਂ ਇਸ ਬੈਨਰ ਦੇ ਪ੍ਰਤੀ ਬੇਹੱਦ ਸਮਰਪਿਤ ਹਾਂ। ਜੇਕਰ ਇਹ ਬੈਨਰ ਨਾ ਹੁੰਦਾ ਤਾਂ ਮੈਂ ਸ਼ਾਇਦ ਹੀ ਫ਼ਿਲਮਾਂ ਵਿੱਚ ਆਉਂਦੀ।
* ਤੁਸੀਂ ਮਨੀਸ਼ ਨਾਲ ਆਪਣੀ ਦੋਸਤੀ ਦੇ ਨਾਂ ਤੋਂ ਇੰਨਾ ਚਿੜ ਕਿਉਂ ਜਾਂਦੇ ਹੋ?
-ਪਿਛਲੇ ਦਿਨਾਂ ਵਿੱਚ ਜਦੋਂ ਇੱਕ ਮੀਡੀਆ ਵਾਲੇ ਨੇ ਮਨੀਸ਼ ਨਾਲ ਮੇਰੇ ਰਿਸ਼ਤੇ ਦੇ ਬਾਰੇ ਵਿੱਚ ਪੁੱਛਿਆ ਤਾਂ ਮੈਂ ਸਿਰਫ਼ ਇੰਨਾ ਕਿਹਾ ਕਿ ਮੈਂ ਸਿੰਗਲ ਹਾਂ, ਪਰ ਕਿਸੇ ਦਾ ਪਿਆਰ ਹਾਸਲ ਕਰਨਾ ਚਾਹੁੰਦੀ ਹਾਂ, ਰਿਸ਼ਤਾ ਬਣਾਉਣਾ ਚਾਹੁੰਦੀ ਹਾਂ। ਜਿੱਥੋਂ ਤਕ ਮਨੀਸ਼ ਦਾ ਸੁਆਲ ਹੈ, ਉਹ ਮੇਰੇ ਲਈ ਆਦਿੱਤਿਆ ਚੋਪੜਾ ਦੀ ਤਰ੍ਹਾਂ ਹਨ, ਜਿਨ੍ਹਾਂ ਦੀ ਮੈਂ ਬਹੁਤ ਇੱਜ਼ਤ ਕਰਦੀ ਹਾਂ। ਮਨੀਸ਼ ਮੇਰੇ ਲਈ ਅਜਿਹੇ ਵਿਅਕਤੀ ਹਨ ਜਿਸ ਨੂੰ ਮੈਂ ਕਿਸੇ ਵੀ ਵਕਤ ਪ੍ਰੇਸ਼ਾਨ ਕਰ ਸਕਦੀ ਹਾਂ।
* ‘ਗੋਲਮਾਲ-4’ ਵਿੱਚ ਅਜੇ ਦੇਵਗਨ ਨਾਲ ਪਹਿਲਾਂ ਸ਼੍ਰਧਾ ਕਪੂਰ ਨੂੰ ਲਿਆ ਗਿਆ ਸੀ?
-ਪਰ ਹੁਣ ਤਾਂ ਮੈਂ ਇਹ ਫ਼ਿਲਮ ਕਰ ਰਹੀ ਹਾਂ। ਮੈਨੂੰ ਖੁਸ਼ੀ ਹੈ ਕਿ ਅਜੇ ਨੇ ਸਾਹਮਣੇ ਤੋਂ ਫੋਨ ਕਰਕੇ ਮੈਨੂੰ ਯਾਦ ਕੀਤਾ। ਇਸ ਫ਼ਿਲਮ ਦੀ ਅੰਤਿਮ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਜਾਏਗੀ।
* ਆਲੀਆ ਭੱਟ, ਸ਼੍ਰਧਾ ਕਪੂਰ ਵਰਗੀਆਂ ਅਭਿਨੇਤਰੀਆਂ ਤੁਹਾਡੇ ਤੋਂ ਕਾਫ਼ੀ ਅੱਗੇ ਨਿਕਲ ਗਈਆਂ ਹਨ?
-ਇਨ੍ਹਾਂ ਨਾਲ ਮੇਰੀ ਤੁਲਨਾ ਨਾ ਕਰੋ। ਮੈਂ ਆਪਣੀ ਕੋਸ਼ਿਸ਼ ਕਰ ਰਹੀ ਹਾਂ। ਉਹ ਆਪਣੇ ਢੰਗ ਤੋਂ ਸੋਚ ਰਹੀਆਂ ਹਨ ਅਤੇ ਮੇਰਾ ਆਪਣੇ ਕਿਸੇ ਵੀ ਸਹਿ ਅਦਾਕਾਰ ਨਾਲ ਤਾਲਮੇਲ ਖਰਾਬ ਨਹੀਂ ਹੈ। ਜੇਕਰ ਸੰਜੋਗ ਨਾਲ ਕਿਸੇ ਫ਼ਿਲਮ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਤੁਹਾਡੀ ਗੱਲ ਗ਼ਲਤ ਸਾਬਤ ਹੋ ਜਾਏਗੀ।
* ਤੁਸੀਂ ਇੱਕ ਫ਼ਿਲਮ ਸੁਸ਼ਾਂਤ ਸਿੰਘ ਰਾਜਪੂਤ ਨਾਲ ਵੀ ਕਰਨ ਵਾਲੇ ਹੋ?
– ਇਸ ਫ਼ਿਲਮ ਦੀ ਸ਼ੂਟਿੰਗ ਵੀ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਮੈਂ ‘ਗੋਲਮਾਲ-4’ ਦੀ ਸ਼ੂਟਿੰਗ ਕਰੂੰਗੀ।
* ਤੁਸੀਂ ਆਪਣੇ ਵਜ਼ਨ ਨੂੰ ਕਾਫ਼ੀ ਕੰਟਰੋਲ ਵਿੱਚ ਕੀਤਾ ਹੈ?
-ਵਜ਼ਨ ਘੱਟ ਕਰਨਾ ਮੇਰੇ ਲਈ ਕਦੇ ਵੀ ਮੁਸੀਬਤ ਨਹੀਂ ਰਿਹਾ। ਕਿੰਨੇ ਵੀ ਜੰਕ ਫੂਡ ਦਾ ਮਜ਼ਾ ਲੈ ਲਵਾਂ, ਪਰ ਮੇਰਾ ਵਜ਼ਨ ਕਦੇ ਵੀ ਜ਼ਿਆਦਾ ਨਹੀਂ ਹੁੰਦਾ। ਕੁਝ ਦਿਨਾਂ ਦੀ ਕਸਰਤ ਨਾਲ ਹੀ ਮੈਂ ਵਧੇ ਵਜ਼ਨ ਨੂੰ ਕੰਟਰੋਲ ਕਰ ਲੈਂਦੀ ਹਾਂ। ਪਰ ਪਿਛਲੇ ਦਿਨਾਂ ਵਿੱਚ ਜਦੋਂ ਮੇਰੀ ਦਿੱਖ ’ਤੇ ਕਾਫ਼ੀ ਸੁਆਲ ਉਠਾਏ ਗਏ ਤਾਂ ਮੈਂ ਤੈਅ ਕੀਤਾ ਕਿ ਹੁਣ ਮੈਂ ਵਜ਼ਨ ਨੂੰ ਹਮੇਸ਼ਾਂ ਕੰਟਰੋਲ ਵਿੱਚ ਰੱਖਾਂਗੀ।
* ਪਰ ਹੁਣ ਤੁਹਾਡੀ ਦਿੱਖ ਵਿੱਚ ਬੋਲਡਨੈਸ ਕਾਫ਼ੀ ਝਲਕਦਾ ਹੈ?
-ਇਹ ਬਹੁਤ ਜ਼ਰੂਰੀ ਸੀ। ਇਸ ਕਾਰਨ ਮੇਰੇ ਕਈ ਇਸ਼ਤਿਹਾਰ ਮੇਰੇ ਹੱਥਾਂ ਵਿੱਚੋਂ ਨਿਕਲ ਰਹੇ ਸਨ। ਫਿਰ ਮੇਰੇ ਕੋਈ ਦੋਸਤਾਂ ਦਾ ਦਬਾਅ ਸੀ ਕਿ ਮੈਨੂੰ ਆਪਣੀ ਦਿੱਖ ਨੂੰ ਇੱਕ ਨਵਾਂ ਆਕਾਰ ਦੇਣਾ ਚਾਹੀਦਾ ਹੈ।
* ਤੁਸੀਂ ‘ਮੇਰੀ ਪਿਆਰੀ ਬਿੰਦੂ’ ਦੇ ਹੀਰੋ ਆਯੂਸ਼ਮਾਨ ਖੁਰਾਣਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸੀ?
-ਬੇਕਾਰ ਦੀ ਗੱਲ ਹੈ। ਹੁਣ ਉਹ ਮੇਰਾ ਵਧੀਆ ਦੋਸਤ ਹੈ। ਮੈਂ ਅਜਿਹੀਆਂ ਗੱਲਾਂ ਵਿੱਚ ਜ਼ਿਆਦਾ ਨਹੀਂ ਉਲਝਦੀ। ਇਹ ਪੂਰੀ ਤਰ੍ਹਾਂ ਤੋਂ ਯਸ਼ਰਾਜ ਅਤੇ ਮਨੀਸ਼ ਦਾ ਫ਼ੈਸਲਾ ਸੀ। ਵੈਸੇ ਤੁਹਾਨੂੰ ਇੱਕ ਗੱਲ ਦੱਸ ਦਵਾਂ, ਅਸੀਂ ਜਲਦੀ ਹੀ ਇੱਕ ਹੋਰ ਫ਼ਿਲਮ ਵੀ ਇਕੱਠੇ ਕਰਾਂਗੇ।


Comments Off on ਕਰੀਅਰ ਸੰਵਾਰਨ ਦੀ ਜੁਗਤ ਵਿੱਚ ਹੈ ‘ਮੇਰੀ ਪਿਆਰੀ ਬਿੰਦੂ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.