ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

‘ਕਾਬਿਲ’ ਦੀ ਸਫਲਤਾ ਦਾ ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ: ਰਿਤਿਕ ਰੌਸ਼ਨ

Posted On February - 18 - 2017
‘ਕਾਬਿਲ’ ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਿਰਤਿਕ ਰੌਸ਼ਨ ਅਤੇ ਯਾਮੀ ਗੌਤਮ

‘ਕਾਬਿਲ’ ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਿਰਤਿਕ ਰੌਸ਼ਨ ਅਤੇ ਯਾਮੀ ਗੌਤਮ

ਸੰਜੀਵ ਕੁਮਾਰ ਝਾਅ
ਆਪਣੀ ਫ਼ਿਲਮ ‘ਕਾਬਿਲ’ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਅਭਿਨੇਤਾ ਰਿਤਿਕ ਰੌਸ਼ਨ ਨੇ ਸਾਲ 2000 ਵਿੱਚ ਫ਼ਿਲਮ ‘ਕਹੋ ਨਾ ਪਿਆਰ ਹੈ’ ਤੋਂ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ ਅਤੇ ਇਸ ਫ਼ਿਲਮ ਨੇ ਸਫਲਤਾ ਦਾ ਝੰਡਾ ਗੱਡਿਆ ਸੀ। ਰਿਤਿਕ ਨੂੰ ‘ਕਭੀ ਖੁਸ਼ੀ ਕਭੀ ਗਮ’, ‘ਕੋਈ ਮਿਲ ਗਿਆ’, ‘ਕ੍ਰਿਸ਼’, ‘ਅਗਨੀਪਥ’ ਵਰਗੀਆਂ ਫ਼ਿਲਮਾਂ ਤੋਂ ਵੀ ਸਫਲਤਾ ਮਿਲੀ, ਉੱਥੇ ਹੀ ‘ਗੁਜਾਰਿਸ਼’ ਅਤੇ ਪਿਛਲੀ ਫ਼ਿਲਮ ‘ਮੋਹਨ ਜੋਦਾੜੋ’ ਲਈ ਮਿਲੀ ਜੁਲੀ ਪ੍ਰਤੀਕਿਰਿਆ ਤੋਂ ਵੀ ਸੰਤੁਸ਼ਟ ਹੋਣਾ ਪਿਆ। ਆਪਣੀ ਨਵੀਂ ਫ਼ਿਲਮ ‘ਕਾਬਿਲ’ ਵਿੱਚ ਵੀ ਉਸ ਨੇ ਕੁਝ ਅਲੱਗ ਕਿਰਦਾਰ ਕੀਤਾ ਹੈ ਜੋ ਕਾਫ਼ੀ ਚੰਗਾ ਕਾਰੋਬਾਰ ਕਰ ਰਹੀ ਹੈ। ਪੇਸ਼ ਹਨ ਰਿਤਿਕ ਨਾਲ ਹੋਈ ਗੱਲਬਾਤ ਦੇ ਅੰਸ਼-
* ‘ਕਾਬਿਲ’ ਤੁਹਾਡੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ਹੈ। ਇਸ ਦੀ ਕਾਮਯਾਬੀ ਨੂੰ ਲੈ ਕੇ ਤੁਹਾਨੂੰ ਕਿੰਨਾ ਯਕੀਨ ਸੀ?
-ਮੈਨੂੰ ਸ਼ੁਰੂ ਤੋਂ ਹੀ ਅਜਿਹਾ ਲੱਗਦਾ ਸੀ ਕਿ ਇਹ ਫ਼ਿਲਮ ਲੋਕਾਂ ਦਾ ਪੂਰਾ ਮਨੋਰੰਜਨ ਅਤੇ ਚੰਗਾ ਕਾਰੋਬਾਰ ਕਰੇਗੀ। ਜਦੋਂ ਪਹਿਲੀ ਵਾਰ ਇਸਦਾ ਟਰੇਲਰ ਦੇਖਿਆ ਤਾਂ ਇਸ ਦੇ ਪ੍ਰਦਰਸ਼ਨ ਨੂੰ ਲੈ ਕੇ ਯਕੀਨ ਹੋਰ ਵੀ ਪੱਕਾ ਹੋ ਗਿਆ ਸੀ। ਦਰਅਸਲ, ਮੈਂ ਆਪਣੀਆਂ ਫ਼ਿਲਮਾਂ ਦੀ ਪਹਿਲੀ ਕਾਪੀ ਨੂੰ ਦੇਖ ਕੇ ਹੀ ਇਸ ਗੱਲ ਦਾ ਅਨੁਮਾਨ ਲੱਗਾ ਲੈਂਦਾ ਹਾਂ ਕਿ ਫ਼ਿਲਮ ਕਿਵੇਂ ਦਾ ਪ੍ਰਦਰਸ਼ਨ ਕਰੇਗੀ ਅਤੇ ਇਸ ਦੀ ਕੀ ਪ੍ਰਤੀਕਿਰਿਆ ਮਿਲੇਗੀ। ਮੇਰੀ ਪਹਿਲੀ ਫ਼ਿਲਮ ‘ਕਹੋ ਨਾ ਪਿਆਰ ਹੈ’ ਨੂੰ ਛੱਡ ਕੇ ਹੁਣ ਤਕ ਮੇਰਾ ਅਨੁਮਾਨ ਗ਼ਲਤ ਸਾਬਤ ਨਹੀਂ ਹੋਇਆ ਹੈ। ਮੈਨੂੰ ਲੱਗਿਆ ਸੀ ਕਿ ‘ਕਹੋ ਨਾ ਪਿਆਰ ਹੈ’ ਔਸਤ ਫ਼ਿਲਮ ਹੋਏਗੀ, ਪਰ ਇਹ ਸੁਪਰ ਡੁਪਰ ਹਿੱਟ ਸਾਬਤ ਹੋਈ।
* ‘ਕਾਬਿਲ’ ਅਤੇ ‘ਰਈਸ’ ਵਿਚ ਟੱਕਰ ਨਾਲ ਕਾਰੋਬਾਰ ’ਤੇ ਅਸਰ ਨਹੀਂ ਪਿਆ?
11102cd _hrithik-ਥੋੜ੍ਹਾ ਬਹੁਤ ਤਾਂ ਅਸਰ ਜ਼ਰੂਰ ਪਿਆ ਹੈ, ਪਰ ਜਿੰਨਾ ਡਰ ਸੀ, ਉਸ ਤਰ੍ਹਾਂ ਕੁਝ ਨਹੀਂ ਹੋਇਆ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਦੋਨੋਂ ਫ਼ਿਲਮਾਂ ਦੀ ਸ਼ੈਲੀ ਬਿਲਕੁਲ ਅਲੱਗ ਹੈ। ਅੱਜ ਕੱਲ੍ਹ ਲੋਕ ਅਲੱਗ ਅਲੱਗ ਅੰਦਾਜ਼ ਦੀਆਂ ਫ਼ਿਲਮਾਂ ਦੇਖਣਾ ਪਸੰਦ ਵੀ ਕਰਦੇ ਹਨ। ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਸਾਲ ‘ਬਾਹੁਬਲੀ’ ਅਤੇ ‘ਬਜਰੰਗੀ ਭਾਈਜਾਨ’ ਇੱਕ ਹੀ ਹਫ਼ਤੇ ਵਿੱਚ ਪ੍ਰਦਰਸ਼ਿਤ ਹੋਈਆਂ ਸਨ ਅਤੇ ਦੋਨਾਂ ਨੇ ਬੰਪਰ ਕਮਾਈ ਵੀ ਕੀਤੀ ਸੀ। ਅਜਿਹੇ ਵਿੱਚ ਅਸੀਂ ਵੀ ਉਮੀਦ ਕਰ ਰਹੇ ਸੀ ਕਿ ‘ਕਾਬਿਲ’ ਅਤੇ ‘ਰਈਸ’ ਵਿਚਕਾਰ ਟੱਕਰ ਦੇ ਬਾਵਜੂਦ ਦੋਨੋਂ ਫ਼ਿਲਮਾਂ ਲੋਕਾਂ ਦਾ ਭਰਪੂਰ ਪਿਆਰ ਬਟੋਰ ਲੈਣਗੀਆਂ ਅਤੇ ਅਜਿਹਾ ਹੋਇਆ ਵੀ।
* ਪਰ ਟੱਕਰ ਤਾਂ ਹੋਈ ਹੈ ਅਤੇ ‘ਰਈਸ’ ਕਾਰੋਬਾਰ ਵਿੱਚ ਕਾਫ਼ੀ ਅੱਗੇ ਵੀ ਨਿਕਲ ਗਈ?
-ਇੱਕ ਹੱਦ ਤਕ ਤੁਹਾਡੀ ਗੱਲ ਸਹੀ ਵੀ ਹੈ ਕਿਉਂਕਿ ਦੋ ਵੱਡੀਆਂ ਫ਼ਿਲਮਾਂ ਦੀ ਬਾਕਸ ਆਫਿਸ ’ਤੇ ਟੱਕਰ ਕਦੇ ਸ਼ੁਭ ਨਹੀਂ ਹੁੰਦੀ ਹੈ। ਇਸ ਨਾਲ ਦੋਨਾਂ ਦਾ ਨੁਕਸਾਨ ਹੁੰਦਾ ਹੈ। ਇਸ ਨੂੰ ਹੀ ਧਿਆਨ ਵਿੱਚ ਰੱਖ ਕੇ ਮੇਰੇ ਨਿਰਮਾਤਾ ਪਿਤਾ ਰਾਕੇਸ਼ ਰੌਸ਼ਨ ਨੇ ਇਸ ਫ਼ਿਲਮ ਨੂੰ ਜਨਵਰੀ ਵਿੱਚ ਅਜਿਹੀ ਤਰੀਕ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾਈ ਸੀ, ਜਿਸ ’ਤੇ ਪਹਿਲਾਂ ਤੋਂ ਕੋਈ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਸੀ। ਦਰਅਸਲ, ਪਹਿਲੇ ਹੀ ਦਿਨ ਦੇ ਰੀਵਿਊਜ਼ ’ਤੇ ਕਿਸੇ ਫ਼ਿਲਮ ਦੇ ਅਗਲੇ ਦਿਨ ਦਾ ਪ੍ਰਦਰਸ਼ਨ ਨਿਰਭਰ ਕਰਦਾ ਹੈ, ਪਰ ਸਾਨੂੰ ਆਪਣੀ ਫ਼ਿਲਮ ਦੀ ਗੁਣਵੱਤਾ ਅਤੇ ਕਹਾਣੀ ’ਤੇ ਪੂਰਾ ਵਿਸ਼ਵਾਸ ਸੀ ਕਿ ਟੱਕਰ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਵੈਸੇ ਜੇਕਰ ਸ਼ਾਹਰੁਖ਼ ਖ਼ਾਨ ਚਾਹੁੰਦੇ ਤਾਂ ਬਾਕਸ ਆਫਿਸ ’ਤੇ ‘ਕਾਬਿਲ’ ਅਤੇ ‘ਰਈਸ’ ਵਿਚਕਾਰ ਟੱਕਰ ਦੀ ਅਜਿਹੀ ਸਥਿਤੀ ਨੂੰ ਟਾਲਿਆ ਜਾ ਸਕਦਾ ਸੀ ਕਿਉਂਕਿ ਗਣਤੰਤਰ ਦਿਵਸ ’ਤੇ ਫ਼ਿਲਮ ਰਿਲੀਜ਼ ਕਰਨ ਦੀ ਯੋਜਨਾ ਅਸੀਂ ਕਾਫ਼ੀ ਪਹਿਲਾਂ ਹੀ ਬਣਾ ਲਈ ਸੀ ਅਤੇ ਇਸ ਦਾ ਐਲਾਨ ਵੀ ਕਰ ਦਿੱਤਾ ਸੀ। ਇਸ ਲਈ ਇਸ ਟੱਕਰ ਲਈ ਸਾਡੀ ਫ਼ਿਲਮ ਜ਼ਿੰਮੇਵਾਰ ਨਹੀਂ ਹੈ। ਵੈਸੇ ਵੀ ਮੇਰੇ ਪਿਤਾ ਬੌਲੀਵੁੱਡ ਵਿੱਚ ਦੂਜਿਆਂ ਦੇ ਬਾਰੇ ਵਿੱਚ ਚੰਗਾ ਸੋਚਦੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਨਾਲ ਵੀ ਲੋਕ ਚੰਗਾ ਕਰਨ, ਪਰ ਅਜਿਹਾ ਨਹੀਂ ਹੋਇਆ ਤਾਂ ਦੁੱਖ ਹੋਣਾ ਸੁਭਾਵਿਕ ਹੈ। ਫਿਰ ਵੀ ਇਸ ਟੱਕਰ ਅਤੇ ਫ਼ਿਲਮ ਦੇ ਕਾਰੋਬਾਰ ਨੂੰ ਲੈ ਕੇ ਸਾਡੇ ਮਨ ਵਿੱਚ ਕੋਈ ਬੁਰੀ ਭਾਵਨਾ ਨਹੀਂ ਹੈੇ।
* ਮਤਲਬ ਤੁਸੀਂ ਇਸ ਟੱਕਰ ਲਈ ਸਿੱਧੇ ਰੂਪ ਵਿੱਚ ਸ਼ਾਹਰੁਖ਼ ਖ਼ਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੁੰਦੇ ਹੋ?
-ਮੈਂ ਕਿਸੇ ਨੂੰ ਕਟਹਿਰੇ ਵਿੱਚ ਖੜ੍ਹਾ ਨਹੀਂ ਕਰ ਰਿਹਾ, ਕੇਵਲ ਸੱਚਾਈ ਬਿਆਨ ਕਰ ਰਿਹਾ ਹਾਂ। ਤੁਹਾਨੂੰ ਦੱਸ ਦਿਆਂ ਕਿ ‘ਰਈਸ’ ਕਾਫ਼ੀ ਸਮੇਂ ਤੋਂ ਬਣ ਕੇ ਤਿਆਰ ਸੀ, ਪਰ ਰਿਲੀਜ਼ ਨਹੀਂ ਹੋ ਰਹੀ ਸੀ। ‘ਕਾਬਿਲ’ ਵੀ ਅਕਤੂਬਰ ਵਿੱਚ ਬਣ ਕੇ ਤਿਆਰ ਹੋ ਗਈ ਸੀ, ਜੇਕਰ ਸਾਡੀ ਟੀਮ ਚਾਹੁੰਦੀ ਤਾਂ ਇਸ ਨੂੰ ਨਵੰਬਰ ਜਾਂ ਦਸੰਬਰ ਵਿੱਚ ਰਿਲੀਜ਼ ਕਰ ਸਕਦੀ ਸੀ, ਪਰ ਉਨ੍ਹਾਂ ਮਹੀਨਿਆਂ ਵਿੱਚ ਦੂਜੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਸਨ ਅਤੇ ਮੇਰੇ ਪਿਤਾ ਇਸ ਗੱਲ ਨੂੰ ਲੈ ਕੇ ਸੁਚੇਤ ਸਨ ਕਿ ਕਿਸੇ ਹੋਰ ਫ਼ਿਲਮ ਦੇ ਨਾਲ ‘ਕਾਬਿਲ’ ਰਿਲੀਜ਼ ਨਾ ਹੋਵੇ। ‘ਰਈਸ’ ਨੂੰ ਵੀ ਪਹਿਲਾਂ ਈਦ ਦੇ ਮੌਕੇ ’ਤੇ ਰਿਲੀਜ਼ ਕਰਨ ਦੀ ਤਿਆਰੀ ਸੀ, ਪਰ ‘ਸੁਲਤਾਨ’ ਨਾਲ ਟੱਕਰ ਕਾਰਨ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਸ਼ਾਇਦ ਉਨ੍ਹਾਂ ਨੂੰ ਕੋਈ ਚੰਗੀ ਤਰੀਕ ਨਹੀਂ ਮਿਲੀ, ਜਿਸ ’ਤੇ ਉਹ ਫ਼ਿਲਮ ਰਿਲੀਜ਼ ਕਰ ਸਕਣ। ਅਜਿਹੇ ਵਿੱਚ ਉਨ੍ਹਾਂ ਨੇ ਵੀ ‘ਰਈਸ’ ਲਈ ਗਣਤੰਤਰ ਦਿਵਸ ਦਾ ਮੌਕਾ ਚੁਣਿਆ। ਹਾਲਾਂਕਿ ਮੈਂ ਸ਼ਾਹਰੁਖ਼ ਦੀ ਸਮੱਸਿਆ ਨੂੰ ਸਮਝ ਸਕਦਾ ਹਾਂ, ਪਰ ਸਾਡੀ ਨਾਰਾਜ਼ਗੀ ਸਿਰਫ਼ ਇਸ ਗੱਲ ਨੂੰ ਲੈ ਕੇ ਹੈ ਕਿ ਜੇਕਰ ਉਹ ਆਪਣੀ ਫ਼ਿਲਮ ਦੀ ਰਿਲੀਜ਼ ਦੀ ਤਿਆਰੀ ਚੰਗੀ ਤਰ੍ਹਾਂ ਨਾਲ ਕਰਦੇ ਤਾਂ ਇਸ ਟੱਕਰ ਨੂੰ ਟਾਲਿਆ ਜਾ ਸਕਦਾ ਸੀ। ਤੁਸੀਂ ਇਹ ਜ਼ਰੂਰ ਸਮਝੋ ਕਿ ‘ਕਾਬਿਲ’ ਅਤੇ ‘ਰਈਸ’ ਦੀ ਟੱਕਰ ਕਿਸੇ ਨਿੱਜੀ ਰੰਜਿਸ਼ ਦਾ ਨਤੀਜਾ ਬਿਲਕੁਲ ਨਹੀਂ ਹੈ, ਬਲਕਿ ਰਿਲੀਜ਼ ਦੀ ਯੋਜਨਾ ਸਹੀ ਤਰੀਕੇ ਨਾਲ ਨਾ ਬਣਾਏ ਜਾਣ ਦਾ ਸਿੱਟਾ ਹੈ।
* ਤੁਹਾਡੇ ਬਾਰੇ ਵਿੱਚ ਅਕਸਰ ਸੁਣਨ ਵਿੱਚ ਆਉਂਦਾ ਹੈ
ਕਿ ਤੁਸੀਂ ਕਿਸੇ ਵੀ ਫ਼ਿਲਮ ਲਈ ਆਸਾਨੀ ਨਾਲ ਹਾਂ ਨਹੀਂ ਕਹਿੰਦੇ। ਅਜਿਹਾ ਕਿਉਂ?
-ਕਾਫ਼ੀ ਹੱਦ ਤਕ ਤੁਸੀਂ ਸਹੀ ਸੁਣਿਆ ਹੈ ਕਿ ਮੈਂ ਆਸਾਨੀ ਨਾਲ ਕਿਸੇ ਫ਼ਿਲਮ ਲਈ ਹਾਂ ਨਹੀਂ ਕਹਿੰਦਾ। ਸ਼ਾਇਦ ਇਹੀ ਕਾਰਨ ਹੈ ਕਿ ਮੇਰੇ ਕੋਲ ਆਮਤੌਰ ’ਤੇ ਕਾਫ਼ੀ ਘੱਟ ਫ਼ਿਲਮਾਂ ਹੁੰਦੀਆਂ ਹਨ। ਵੈਸੇ, ਹਾਂ ਨਹੀਂ ਕਹਿਣ ਦੇ ਪਿੱਛੇ ਵੀ ਮੇਰੀ ਇੱਕ ਸੋਚ ਕੰਮ ਕਰਦੀ ਹੈ। ਦਰਅਸਲ, ਮੇਰਾ ਮੰਨਣਾ ਹੈ ਕਿ ਫ਼ਿਲਮ ਦੀ ਸਕਰਿਪਟ ਅਜਿਹੀ ਹੋਣੀ ਚਾਹੀਦੀ ਹੈ ਜਿਸ ਨੂੰ ਪੜ੍ਹਨ ਤੋਂ
ਬਾਅਦ ਤੁਹਾਨੂੰ ਪਲ ਭਰ ਲਈ ਵੀ ਸੋਚਣਾ ਨਾ ਪਏ। ਜਿਸ ਕਿਸੇ ਵੀ ਸਕਰਿਪਟ ਨੂੰ ਮੈਂ ਸ਼ੁਰੂਆਤ ਤੋਂ ਅੰਤ ਤਕ ਬਿਨਾਂ ਰੁਕੇ ਇਕੱਠੇ ਪੜ੍ਹ ਲੈਂਦਾ ਹਾਂ, ਉਸੇ ਵਿੱਚ ਕੰਮ ਕਰਨ ਲਈ ਹਾਂ ਕਹਿੰਦਾ ਹਾਂ।
* ਤੁਸੀਂ ਪਿਤਾ ਰਾਕੇਸ਼ ਰੌਸ਼ਨ ਅਤੇ ਦੂਜੇ ਅਭਿਨੇਤਾਵਾਂ ਦੀ ਤਰ੍ਹਾਂ ਨਿਰਦੇਸ਼ਨ ਦੇ ਖੇਤਰ ਵਿੱਚ ਹੱਥ ਅਜ਼ਮਾਉਣ ਦੇ ਬਾਰੇ ਨਹੀਂ ਸੋਚਿਆ?
-ਨਹੀਂ, ਕਿਉਂਕਿ ਅਜੇ ਮੈਂ ਖੁਦ ਨਹੀਂ ਜਾਣਦਾ ਕਿ ਨਿਰਦੇਸ਼ਨ ਦਾ ਹੁਨਰ ਮੇਰੇ ਵਿੱਚ ਹੈ ਜਾਂ ਨਹੀਂ। ਅਜੇ ਮੈਨੂੰ ਕੁਝ ਅਜਿਹਾ ਮਹਿਸੂਸ ਨਹੀਂ ਹੋਇਆ ਹੈ, ਪਰ ਜੇਕਰ ਭਵਿੱਖ ਵਿੱਚ ਅਜਿਹਾ ਕੁਝ ਹੁੰਦਾ ਹੈ ਤਾਂ ਜ਼ਰੂਰ ਉਸ ਨੂੰ ਸ਼ਿੱਦਤ ਨਾਲ ਕਰਾਂਗਾ। ਵੈਸੇ ਅਭਿਨੈ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੈ ਨਿਰਦੇਸ਼ਨ, ਇਹ ਚੀਜ਼ ਮੈਂ ਆਪਣੇ ਪਾਪਾ ਨਾਲ ਰਹਿ ਕੇ, ਉਨ੍ਹਾਂ ਦੇ ਨਿਰਦੇਸ਼ਨ ਵਿੱਚ ਕੰਮ ਕਰਕੇ ਸਮਝ ਚੁੱਕਾ ਹਾਂ।
* ਤੁਹਾਨੂੰ ਡਾਂਸ ਵਿੱਚ ਮੁਹਾਰਤ ਹਾਸਿਲ ਹੈ। ਅੱਜਕੱਲ੍ਹ ਡਾਂਸ ਆਧਾਰਿਤ ਫ਼ਿਲਮਾਂ ਵੀ ਬਣ ਰਹੀਆਂ ਹਨ। ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਨਹੀਂ  ਹੁੰਦੀ?
-ਸੱਚ ਕਹਾਂ ਤਾਂ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਦੇਸ਼ ਵਿੱਚ ਡਾਂਸ ’ਤੇ ਆਧਾਰਿਤ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਵੀ ਮਿਲ ਰਿਹਾ ਹੈ। ਮੈਨੂੰ ਇਹ ਬਹੁਤ ਚੰਗਾ ਲੱਗਦਾ ਹੈ ਕਿ ਫ਼ਿਲਮਸਾਜ਼ ਹੁਣ ਫ਼ਿਲਮਾਂ ਬਣਾਉਣ ਲਈ ਡਾਂਸ ਦੀ ਵਿਧਾ ਨੂੰ ਚੁਣ ਰਹੇ ਹਨ। ਹਾਲਾਂਕਿ ਲੋਕਾਂ ਦਾ ਮਨੋਰੰਜਨ ਕਰਨ ਦੇ ਬਹੁਤ ਤਰੀਕੇ ਹਨ, ਪਰ ਡਾਂਸ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਅਤੇ ਸਰੀਰਿਕ ਅਨੁਸ਼ਾਸਨ ਵਿੱਚ ਲਿਆਉਣ ਦਾ ਇੱਕ ਤਾਕਤਵਰ ਮਾਧਿਅਮ ਹੈ। ਮੈਨੂੰ ਲੱਗਦਾ ਹੈ ਕਿ ਡਾਂਸ ਆਧਾਰਿਤ ਫ਼ਿਲਮ ਇੱਕ ਜ਼ਰੂਰਤ ਹੈ ਕਿਉਂਕਿ ਸਾਡੇ ਕੋਲ ਇਹ ਸੀ ਹੀ ਨਹੀਂ। ਮੇਰੇ ਹਿਸਾਬ
ਨਾਲ ਡਾਂਸ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਤੁਸੀਂ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨ ਲਈ ਸਾਰੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਸਿੱਖ ਸਕਦੇ ਹੋ। ਹਾਲਾਂਕਿ, ਹੁਣ ਤਕ ਮੈਨੂੰ ਅਜਿਹੀ ਕਿਸੇ ਫ਼ਿਲਮ ਦਾ ਪ੍ਰਸਤਾਵ ਨਹੀਂ ਮਿਲਿਆ ਹੈ।
* ਕੀ ਤੁਸੀਂ ਵੀ ਡਾਂਸ ਆਧਾਰਿਤ ਫ਼ਿਲਮ ਬਣਾਓਗੇ?
-ਮੈਂ ਤਾਂ ਆਪਣੀ ਪੂਰੀ ਜ਼ਿੰਦਗੀ ਡਾਂਸ
ਕਰਦਾ ਰਿਹਾ ਹਾਂ। ਮੈਨੂੰ ਨਹੀਂ ਲੱਗਦਾ ਕਿ
ਮੈਨੂੰ ਡਾਂਸ ’ਤੇ ਆਧਾਰਿਤ ਫ਼ਿਲਮ ਬਣਾਉਣ ਦੀ ਜ਼ਰੂਰਤ ਹੈ। ਮੇਰੀ ਹਰ ਫ਼ਿਲਮ ਵਿੱਚ
ਡਾਂਸ ਹੁੰਦਾ ਹੈ। ਹਾਲਾਂਕਿ, ਮੈਨੂੰ ਪਤਾ ਹੈ ਕਿ ਲੋਕਾਂ ਨੂੰ ਮੇਰੇ ਡਾਂਸ ਦਾ ਇੰਤਜ਼ਾਰ ਰਹਿੰਦਾ
ਹੈ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ। ਵੈਸੇ,
ਮੇਰੀ ਇੱਛਾ ਹੈ ਕਿ ਮੈਨੂੰ ਅਨਿਲ ਕਪੂਰ ਨਾਲ ਡਾਂਸ
ਕਰਨ ਦਾ ਮੌਕਾ ਮਿਲੇ।
* ਕੀ ਤੁਹਾਡੀ ਇੱਛਾ ਹੌਲੀਵੁੱਡ ਦੀਆਂ ਫ਼ਿਲਮਾਂ ਕਰਨ ਦੀ ਨਹੀਂ ਹੁੰਦੀ?
-ਸੱਚ ਕਹਾਂ ਤਾਂ ਹੁਣ ਤਕ ਹੌਲੀਵੁੱਡ ਤੋਂ ਮਿਲਿਆ ਕਿਸੇ ਵੀ ਫ਼ਿਲਮ ਦਾ ਪ੍ਰਸਤਾਵ ਮੈਨੂੰ ਪਸੰਦ ਨਹੀਂ ਆਇਆ ਹੈ ਕਿਉਂਕਿ ਕਿਸੇ ਵੀ ਫ਼ਿਲਮ ਨੂੰ ਚੁਣਨ ਦੇ ਮਾਮਲੇ ਵਿੱਚ ਮੈਂ ਹਮੇਸ਼ਾਂ ਚੰਗੀ ਸਕਰਿਪਟ ਨੂੰ ਹੀ ਪਹਿਲ ਦਿੰਦਾ ਹਾਂ। ਗੱਲ ਕੇਵਲ ਹੌਲੀਵੁੱਡ ਦੀ ਨਹੀਂ ਹੈ, ਮੇਰੇ ਲਈ ਹਮੇਸ਼ਾਂ ਇੱਕ ਚੰਗੀ ਸਕਰਿਪਟ ਹੀ ਪਹਿਲ ਹੁੰਦੀ ਹੈ।  ਤੁਸੀਂ ਕਹਿ ਸਕਦੇ ਹੋ ਕਿ ਮੇਰੇ ਲਈ ਹੌਲੀਵੁੱਡ ਦਾ ਠੱਪਾ ਨਹੀਂ, ਬਲਕਿ ਦਮਦਾਰ ਸਕਰਿਪਟ ਮਹੱਤਵ ਰੱਖਦੀ ਹੈ। .


Comments Off on ‘ਕਾਬਿਲ’ ਦੀ ਸਫਲਤਾ ਦਾ ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ: ਰਿਤਿਕ ਰੌਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.