ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਕਾਰ ਨੂੰ ਅੱਗ ਲੱਗਣ ਨਾਲ ਨੌਜਵਾਨ ਦੀ ਮੌਤ

Posted On February - 16 - 2017
ਸੜੀ ਹੋਈ ਕਾਰ ਦਾ ਦਿ੍ਸ਼।

ਸੜੀ ਹੋਈ ਕਾਰ ਦਾ ਦਿ੍ਸ਼।

ਸੁੰਦਰ ਨਾਥ ਆਰਿਆ
ਅਬੋਹਰ, 16 ਫਰਵਰੀ
ਪਿੰਡ ਵਰਿਆਮ ਖੇੜਾ ਵਾਸੀ ਕੋਆਪ੍ਰੇਟਿਵ ਬੈਂਕ ਦੇ ਉਪ ਚੇਅਰਮੈਨ ਅਤੇ ਸਮਾਜ ਸੇਵਕ ਧਨਪਤ ਸਿਆਗ ਦੇ ਬੇਟੇ ਦੀ ਬੀਤੇ ਦਿਨ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ  ਕਾਰ ਸੜਨ ਨਾਲ ਮੌਤ ਹੋ ਗਈ। ਲਾਸ਼ ਨੂੰ ਪੁਲੀਸ ਨੇ ਪੋਸਟ ਮਾਰਟਮ ਲਈ ਹਸਪਤਾਲ ਵਿੱਚ ਰਖਵਾਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਧਨਪਤ ਸਿਆਂਗ ਦਾ ਬੇਟਾ ਰਾਕੇਸ਼ ਕੁਮਾਰ ਬੀਤੇ ਦਿਨੀ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਖੇ ਕਿੰਨੂ ਦੇ ਬਾਗ ਦਾ ਹਿਸਾਬ-ਕਿਤਾਬ ਕਰਨ ਲਈ ਕਾਰ ਤੇ ਗਿਆ ਹੋਇਆ ਸੀ। 12 ਫਰਵਰੀ ਦੀ ਰਾਤ ਨੂੰ ਚੁਰੂ ਜ਼ਿਲ੍ਹੇ ਵਿਖੇ ਭਾਨੀਪੁਰਾ ਥਾਣਾ ਖੇਤਰ ਵਿੱਚ ਸਾਡਾਸਰ ਪਿੰਡ ਦੇ ਨੇੜੇ ਮੇਗਾ ਹਾਈਵੇਅ ਦੀ ਕੁੱਝ ਦੁਰੀ ਤੇ ਸਥਿਤ ਬੰਦ ਪਏ ਭਵਾਨੀ ਹੋਟਲ ਦੇ ਨਜ਼ਦੀਕ ਕੁਝ ਲੋਕਾਂ ਨੇ ਅੱਗ ਲਗੀ ਹੋਈ ਕਾਰ ਨੂੰ ਦੇਖਿਆ ਅਤੇ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਪਹਿਲਾਂ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ। ਬਾਅਦ ਵਿੱਚ ਪੁਲੀਸ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਈ। ਪੁਲੀਸ ਨੇ ਕਾਰ ਦਾ ਨਿਰਖੀਣ ਕੀਤਾ ਤੇ ਅਗਲੀ ਸੀਟ ਤੇ ਸੜੀ ਹੋਈ ਲਾਸ਼ ਪਈ ਸੀ। ਕਾਰ ਵਿੱਚ ਗੈਸ ਸਿਲੰਡਰ ਫੱਟਿਆ ਹੋਇਆ ਸੀ।
ਇਧਰ ਬੀਤੇ ਚਾਰ ਦਿਨਾਂ ਤੋ ਆਪਣੇ ਬੇਟੇ ਦੀ ਭਾਲ ਕਰ ਰਹੇ ਧਨਪਤ ਸਿਆਗ ਅਤੇ ਉਨਾਂ ਦੇ ਪਰਿਵਾਰ ਨੂੰ ਜਦੋਂ ਘਟਨਾ ਦਾ ਪੱਤਾ ਚੱਲਿਆ ਤਾਂ ਉਹ ਚੁਰੂ ਜ਼ਿਲ੍ਹੇ ਵਿੱਚ ਪਹੁੰਚੇ ਅਤੇ ਗੱਡੀ ਵਿੱਚ ਸੜੇ ਨੋਜਵਾਨ ਦੀ ਪਹਿਚਾਣ ਆਪਣੇ ਬੇਟੇ ਦੇ ਰੂਪ ਵਿੱਚ ਕੀਤੀ।


Comments Off on ਕਾਰ ਨੂੰ ਅੱਗ ਲੱਗਣ ਨਾਲ ਨੌਜਵਾਨ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.