ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਿਉਂ ਖ਼ਤਰੇ ਵਿੱਚ ਹੈ ਸਾਡਾ ਨੀਲਾ ਗ੍ਰਹਿ

Posted On February - 8 - 2017

ਹਰਭਜਨ ਸਿੰਘ

10402cd _sky 1ਕੁਦਰਤੀ ਸੁਹਪੱਣ ਭਰਪੂਰ ਸਾਡਾ ਨੀਲਾ ਗ੍ਰਹਿ ਅੱਜ ਖ਼ਤਰੇ ਵਿੱਚ ਹੈ। ਵਿਗਿਆਨਕ ਯੁੱਗ ਵਿੱਚ ਪ੍ਰਦੂਸ਼ਣ ਦੇ ਗਿਲਾਫ਼ ਨੇ ਧਰਤੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਸਾਡੀ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਧਰਤੀ ’ਤੇ ਪੀਣ ਵਾਲਾ ਪਾਣੀ ਗੰਧਲਾ ਹੋ ਗਿਆ ਹੈ। ਸਾਹ ਲੈਣ ਲਈ ਹਵਾ ਸਾਫ਼ ਨਹੀਂ ਹੈ। ਅੱਜ ਅਸੀਂ ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲ ਰਹੇ ਹਾਂ, ਜਿਸ ਦੇ ਨਤੀਜੇ ਵਜੋਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਾਂ। ਇਸ ਦਾ ਕਾਰਣ ਧਰਤੀ ਦਾ ਪ੍ਰਦੂੁਸ਼ਿਤ ਹੋਣਾ ਹੀ ਹੈ। ਚਿੜੀਆਂ ਦਾ ਲੋਪ ਹੋਣਾ, ਇੱਲ੍ਹਾਂ ਜਾਂ ਗਿਰਦਾਂ ਦਾ ਦੂਰ ਚਲੇ ਜਾਣਾ ਤੇ ਕਈ ਪਰਵਾਸੀ ਪੰਛੀਆਂ ਵੱਲੋਂ ਫੇਰਾ ਨਾ ਪਾਉਣਾ ਵਾਤਾਵਰਣ ਵਿਗਾੜਾਂ ਦੇ ਹੀ ਕਾਰਨ ਹਨ।
ਹਵਾ ਪ੍ਰਦੂਸ਼ਣ: ਵਿਗਿਆਨ ਨੇ ਫੈਕਟਰੀਆਂ ਨੂੰ ਪ੍ਰਫੁੱਲਿਤ ਕੀਤਾ ਹੈ ਪਰ ਫੈਕਟਰੀਆਂ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਇਸ ਕਾਰਨ ਨਾਲ ਵੱਡੀ ਗਿਣਤੀ ਲੋਕ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਵਿਸ਼ਵ ਸਿਹਤ    ਸੰਗਠਨ ਦੀ ਰਿਪੋਰਟ ਅਨੁਸਾਰ ਦੇਸ਼    ਦੀ ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ।
ਜਲ ਪ੍ਰਦੂਸ਼ਣ: ਮਨੁੱਖ ਪਾਣੀ ’ਤੇ ਨਿਰਭਰ ਹੈ। ਪਾਣੀ ਤੋਂ ਬਿਨਾਂ ਮਨੁੱਖ, ਜੀਵ ਜੰਤੂਆਂ ਤੇ ਬਨਸਪਤੀ ਦੀ ਧਰਤੀ ’ਦੇ ਹੋਂਦ ਅੰਸਭਵ ਹੈ ਪਰ ਅਸੀ ਪਾਣੀ ਦੀ ਸੰਭਾਲ ਵੀ ਨਹੀਂ ਕਰ ਰਹੇ। ਫੈਕਟਰੀਆਂ ਦੀ ਰਹਿਦ-ਖੂੰਹਦ ਤੇ ਜ਼ਹਿਰੀਲਾ ਪਾਣੀ ਦਰਿਆਵਾਂ ਵਿੱਚ ਪਾਇਆ ਜਾ ਰਿਹਾ ਹੈ। ਇਸ ਕਾਰਨ ਮਨੁੱਖ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜੀਵ-ਜੰਤੂ ਮਰ ਰਹੇ ਹਨ। ਭਾਵੇਂ ਧਰਤੀ ’ਤੇ ਤੀਜਾ ਹਿੱਸਾ ਪਾਣੀ ਹੈ ਪਰ ਪੀਣਯੋਗ ਪਾਣੀ ਦੀ ਮਾਤਰਾ ਦਿਨੋਂ-ਦਿਨ ਘਟਦੀ ਜਾ ਰਹੀ ਹੈ।
ਸ਼ੋਰ ਪ੍ਰਦੂਸ਼ਣ: ਪੁਰਾਣੇ ਸਮੇਂ ਵਿੱਚ ਸ਼ੋਰ ਹਨੇਰੀਆਂ ਤੇ ਬਾਰਸ਼ਾਂ ਦਾ ਹੁੰਦਾ ਸੀ ਪਰ ਵਿਗਿਆਨ ਦੀਆਂ ਕਾਡਾਂ ਨੇ ਮਨੁੱਖੀ ਜ਼ਿੰਦਗੀ ਤੇ ਕਾਇਨਾਤ ਵਿੱਚ ਸ਼ੋਰ ਵਧਾ ਦਿੱਤਾ ਹੈ। ਵਾਹਨਾਂ ਅਤੇ ਲਾਊਡ ਸਪੀਕਰਾਂ ਆਦਿ ਦੇ ਸ਼ੋਰ ਪ੍ਰਦੂਸ਼ਣ ਕਾਰਨ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਕੜ ਲਿਆ ਹੈ। ਸ਼ੋਰ ਪ੍ਰਦੂਸ਼ਣ ਨਾਲ ਸੁਣਨ ਸ਼ਕਤੀ ’ਤੇ ਬੁਰਾ ਅਸਰ ਪੈ ਰਿਹਾ ਹੈ। ਸ਼ੋਰ ਪ੍ਰਦੂਸ਼ਣ ਕਾਰਨ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਇੱਥੋਂ ਤੱਕ ਪੰਛੀ ਵੀ ਸ਼ੋਰ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੋ ਰਹੇ ਹਨ।
ਭੌਂ ਪ੍ਰਦੂਸ਼ਣ: ਭੂਮੀ ਪ੍ਰਦੂਸ਼ਣ ਨਾ-ਗਲਨਸ਼ੀਲ ਪਦਾਰਥਾਂ ਨੂੰ ਵਰਤਣ ਤੋਂ ਬਾਅਦ ਭੂਮੀ ’ਤੇ ਸੁੱਟ ਦੇਣ ਨਾਲ ਹੁੰਦਾ ਹੈ, ਜਦੋਂਕਿ ਇਨ੍ਹਾਂ ਦੀ ਵਰਤੋਂ ਘਟਾਉਣ ਅਤੇ ਢੁਕਵੇਂ ਨਿਬੇੜੀ ਦੀ ਲੋੜ ਹੈ। ਥਾਂ-ਥਾਂ ਗੰਦਗੀ ਦੇ ਢੇਰ ਭੂਮੀ ਪ੍ਰਦੂਸ਼ਣ ਦਾ ਨਮੂਨਾ ਹੈ। ਇਸ ਤੋਂ ਇਲਾਵਾ ਜੰਗਲਾਂ ਦੀ ਕਟਾਈ ਕਾਰਨ ਧਰਤੀ ਦਾ ਸੰਤੁਲਨ ਵਿਗਣ ਰਿਹਾ ਹੈ, ਜਿਸ ਨਾਲ ਭੌਂ ਖੋਰ ਆਦਿ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੇ ਨਾੜ ਨੂੰ     ਅੱਗ ਲਾਉਣ ਭੂਮੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਤੇ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ।
ਇਨ੍ਹਾਂ ਤੋਂ ਇਲਾਵਾ ਹੋੋਰ ਕਈ ਤੱਤ ਸਾਡੀ ਧਰਤੀ ਨੂੰ ਪ੍ਰਦੂੁਸ਼ਿਤ ਕਰ ਰਹੇ ਹਨ ਅਤੇ ਤਬਾਹੀ ਵੱਲ ਲਿਜਾ ਰਹੇ ਹਨ। ਬੇਸ਼ਕ ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਆਰਾਮਦਾਇਕ ਬਣਾ ਦਿੱਤਾ ਹੈ ਪਰ ਵਿਗਿਆਨਕ ਚਕਾਚੌਂਧ ਵਿੱਚ ਧਰਤੀ ਦੀ ਕਦਰ ਘਟ ਗਈ ਹੈ। ਅਸੀਂ ਸੁੱਖ-ਸਹੂਲਤਾਂ ਦੇ ਲਾਲਚ ਵੱਸ ਹੋ ਕੇ ਆਪਣੇ ਨੀਲੇ ਗ੍ਰਹਿ ਨੂੰ ਭੁੱਲਦੇ ਜਾ ਰਹੇ ਹਾਂ। ਇਸ ਦੀ ਵੱਡੀ ਕੀਮਤ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਤਾਰਨੀ ਪੈ ਸਕਦੀ ਹੈ। ਅੱਜ ਅਸੀਂ ਹੋਰ ਗ੍ਰਹਿਾਂ ’ਤੇ ਵਾਸਾ ਕਰਨ ਦੇ ਸੁਪਨੇ ਲੈ ਰਹੇ ਹਾਂ ਪਰ ਧਰਤੀ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਠੋਸ ਉਪਰਾਲੇ ਨਹੀਂ ਕਰ ਰਹੇ। ਆਓ, ਸਮਾਂ ਰਹਿੰਦੇ ਸੁਚੇਤ ਹੋਈਏ ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਢੁਕਵੇਂ ਉਪਰਾਲੇ ਕਰੀਏ।

ਸੰਪਰਕ: 95920-96064


Comments Off on ਕਿਉਂ ਖ਼ਤਰੇ ਵਿੱਚ ਹੈ ਸਾਡਾ ਨੀਲਾ ਗ੍ਰਹਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.