ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੀ ਸ਼ੈਅ ਹੈ ਭੂਚਾਲ ਮਾਪਣ ਵਾਲਾ ਰਿਕਟਰ ਸਕੇਲ ?

Posted On February - 15 - 2017

ਇੰਜ. ਰਾਜ ਕੁਮਾਰ ਅਗਰਵਾਲ

11502cd _earth 2ਭੂਚਾਲ ਦੀ ਤੀਬਰਤਾ ਨੂੰ ਰਿਕਟਰ ਸਕੇਲ ਨਾਲ ਮਾਪਿਆ ਜਾਂਦਾ ਹੈ। ਰਿਕਟਰ ਸਕੇਲ ਨਾਲ ਭੂਚਾਲ ਦੀ ਤੀਬਰਤਾ ਨੂੰ ਮਾਪਣਾ ਪੂਰੀ ਤਰ੍ਹਾਂ ਵਿਗਿਆਨਕ ਤਰੀਕਾ ਹੈ। ਇਸ ਯੰਤਰ ਦਾ ਪੂਰਾ ਨਾਂ ਰਿਕਟਰ ਮੈਗਲੀਟਿਊਡ ਟੈਸਟ ਸਕੇਲ ਹੈ ਪਰ ਛੋਟੇ ਸ਼ਬਦਾਂ ਵਿੱਚ ਇਸ ਨੂੰ ਰਿਕਟਰ ਸਕੇਲ ਹੀ ਆਖਦੇ ਹਨ। ਇਸ ਪੈਮਾਨੇ ਦੀ ਵਰਤੋਂ ਨਾਲ ਭੂਚਾਲ ਦੀਆਂ ਤਰੰਗਾਂ ਨੂੰ ਮਾਪਿਆ ਜਾਂਦਾ ਹੈ। ਭੂਚਾਲ ਦੀ ਤੀਬਰਤਾ ਨੂੰ ਇਸ ਸਕੇਲ ਰਾਹੀਂ 1 ਤੋਂ 9 ਡਿਗਰੀ ਤੱਕ ਮਾਪਿਆ ਜਾਂਦਾ ਹੈ ਪਰ 9 ਡਿਗਰੀ ਭੂਚਾਲ ਦੀ ਤੀਬਰਤਾ ਦਾ ਕੋਈ ਆਖ਼ਰ ਨਹੀਂ ਹੈ। ਉਂਜ ਦੁਨੀਆਂ ਵਿੱਚ 9 ਤੋਂ ਵੱਧ ਤੀਬਰਤਾ ਵਾਲਾ ਭੂਚਾਲ ਕਦੇ ਨਹੀਂ ਆਇਆ ਹੈ।
ਰਿਕਟਰ ਸਕੇਲ ਦੀ ਖੋਜ 1935 ਵਿੱਚ ਦੋ ਅਮਰੀਕਨ ਵਿਗਿਆਨੀਆਂ ਚਾਰਲਸ ਫਰਾਂਸਿਸ ਰਿਕਟਰ ਤੇ ਬੇਨੋ ਗੁਟੇਨਬਰਗ ਨੇ ਕੀਤੀ ਸੀ। ਇਨ੍ਹਾਂ ਦੋਵਾਂ ਵਿੱਚੋਂ ਇੱਕ ਵਿਗਿਆਨੀ ਚਾਰਲਸ ਰਿਕਟਰ ਦੇ ਨਾਂਅ ਉਤੇ ਹੀ ਇਸ ਯੰਤਰ ਦਾ ਨਾਂਅ ਰਿਕਟਰ ਸਕੇਲ ਪੈ ਗਿਆ। ਉਂਜ, ਰਿਕਟਰ ਸਕੇਲ ਵਰਗਾ ਮਰਕੇਲੀ ਪੈਮਾਨਾ ਵੀ ਭੂਚਾਲ ਦੀ ਤੀਬਰਤਾ ਨੂੰ ਮਾਪਣ ਦਾ ਪੈਮਾਨਾ ਹੈ, ਜਿਸ ਵਿੱਚ ਲੋਕਾਂ ਦੇ ਅਨੁਭਵ ਤੇ ਭੂਚਾਲ ਨਾਲ ਹੋਏ ਨੁਕਸਾਨ ਦੇ ਆਧਾਰ ਉਤੇ ਭੂਚਾਲ ਦੀ ਤੀਬਰਤਾ ਮਾਪੀ ਜਾਂਦੀ ਹੈ ਪਰ ਰਿਕਟਰ ਸਕੇਲ ਸਭ ਤੋਂ ਵੱਧ ਮਸ਼ਹੂਰ ਪੈਮਾਨਾ ਹੈ। ਉਂਜ, ਧਰਤੀ ’ਤੇ ਹਰ ਰੋਜ਼ ਭੂਚਾਲ ਦੇ ਹਜ਼ਾਰਾਂ ਝਟਕੇ ਆਉਂਦੇ ਹਨ, ਜਿਨ੍ਹਾਂ ਨੂੰ ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ, ਕਿਉਂਕਿ ਰਿਕਟਰ ਸਕੇਲ ਮੁਤਾਬਕ ਇਨ੍ਹਾਂ ਦੀ ਤੀਬਤਰਾ 2.00 ਤੋਂ ਘੱਟ ਹੁੰਦੀ ਹੈ। 2 ਤੋਂ ਵੱਧ ਤੀਬਰਤਾ   ਵਾਲੇ ਭੂਚਾਲ ਹੀ ਮਨੁੱਖਾਂ ਤੇ ਇਮਾਰਤਾਂ ਆਦਿ ਨੂੰ ਨੁਕਸਾਨ ਪਹੁੰਚਾਉਂਦੇ ਹਨ। 2 ਤੋਂ 9 ਤੀਬਰਤਾ ਦੇ ਭੂਚਾਲ ਨਾਲ ਹੋਣ ਵਾਲੇ ਨੁਕਸਾਨ ਹੇਠ ਲਿਖੇ ਅਨੁਸਾਰ ਹੋ ਸਕਦੇ ਹਨ।
* ਰਿਕਟਰ ਸਕੇਲ ’ਤੇ 2 ਤੋਂ 2.9 ਤੀਬਰਤਾ ਵਾਲੇ ਭੂਚਾਲ ਨਾਲ ਲਟਕਦੀਆਂ ਵਸਤੂਆਂ ਜਿਵੇਂ ਬਲਬ ਅਤੇ ਪੱਖੇ ਆਦਿ ਹਿੱਲਦੇ ਮਹਿਸੂਸ ਹੁੰਦੇ ਹਨ।
* 3 ਤੋਂ 3.9 ਤੀਬਰਤਾ ਵਾਲੇ ਭੂਚਾਲ ਨਾਲ ਧਰਤੀ ਅਤੇ ਜ਼ਮੀਨ ’ਤੇ ਪਿਆ ਫਰਨੀਚਰ ਆਦਿ ਹਿੱਲਣਾ ਅਤੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ।
* 4 ਤੋਂ 4.9 ਤੀਬਰਤਾ ’ਤੇ  ਧਰਤੀ ਹਿੱਲਣ ਦੇ ਨਾਲ-ਨਾਲ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਆਦਿ ਟੁੱਟ ਜਾਂਦੇ ਹਨ।
* 5 ਤੋਂ 5.9 ਤੀਬਰਤਾ ਨਾਲ ਕੰਧਾਂ ਦੇ ਪਲੱਸਤਰ ਵਿੱਚ ਤਰੇੜਾਂ ਅਤੇ ਕਮਜ਼ੋਰ ਇਮਾਰਤਾਂ ਦੇ ਵਾਧਰਿਆਂ ਨੂੰ ਨੁਕਸਾਨ ਪਹੁੰਚਦਾ ਹੈ।
* 6 ਤੋਂ 6.9 ਤੀਬਰਤਾ ਨਾਲ ਬਿਜਲੀ ਦੇ ਖੰਬੇ ਤੇ ਕਮਜ਼ੋਰ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ।
* 7 ਤੋਂ 7.9 ਤੀਬਰਤਾ ਨਾਲ ਇਮਾਰਤਾਂ ਤਬਾਹ ਹੋ ਜਾਂਦੀਆਂ ਹਨ। ਧਰਤੀ ਫਟ ਜਾਂਦੀ ਹੈ, ਨਹਿਰਾਂ ਅਤੇ ਸੜਕਾਂ ਟੁੱਟ ਜਾਂਦੀਆਂ ਹਨ।
* 8 ਤੋਂ 8.9 ਤੀਬਰਤਾ ’ਤੇ ਡੈਮ ਟੁੱਟ ਜਾਂਦੇ ਹਨ ਅਤੇ ਨਿਊਕਲੀਅਰ ਪਲਾਂਟਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਜਿੰਨੀ ਤਬਾਹੀ 60 ਲੱਖ ਟਨ ਵਿਸਫੋਟਕ (ਟੀਐਨਟੀ)   ਕਰ ਸਕਦਾ ਹੈ, ਉਨੀ ਤਬਾਹੀ ਰਿਕਟਰ ਸਕੇਲ ਦੀ 8 ਤੀਬਰਤਾ ਦਾ ਭੁਚਾਲ ਕਰ ਸਕਦਾ ਹੈ।
ਗ਼ੌਰਤਲਬ ਹੈ ਕਿ ਚਾਰ ਤੀਬਰਤਾ ਵਾਲਾ ਭੂਚਾਲ 3 ਤੀਬਰਤਾ ਵਾਲੇ ਭੂਚਾਲ ਨਾਲੋਂ 10 ਗੁਣਾ ਵੱਧ ਸ਼ਕਤੀਸ਼ਾਲੀ ਹੁੰਦਾ ਹੈ। ਇਸ ਲਈ ਜੇਕਰ 8.9 ਤੋਂ ਵੱਧ ਤੀਬਰਤਾ ਦਾ ਭੂਚਾਲ ਆਵੇ ਤਾਂ ਪਰਲੋ ਆ ਜਾਵੇਗੀ ਤੇ ਧਰਤੀ ਉਤੇ ਕੁਝ ਨਹੀਂ ਬਚੇਗਾ।

ਸੰਪਰਕ: 98150-22585


Comments Off on ਕੀ ਸ਼ੈਅ ਹੈ ਭੂਚਾਲ ਮਾਪਣ ਵਾਲਾ ਰਿਕਟਰ ਸਕੇਲ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.