ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਗ਼ੈਰਤਮੰਦ ਸ਼ਖ਼ਸ ਸੀ ਚਰਨ ਕੌਸ਼ਲ

Posted On February - 25 - 2017

ਸੀ. ਮਾਰਕੰਡਾ

12502cd _charan kaushal_2ਚਰਨ ਕੌਸ਼ਲ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸ ਦੀ ਜ਼ਮੀਰ ਜਾਗਦੀ ਤੇ ਤਾਸੀਰ ਨੈਣਾਂ ’ਚ ਵੱਡੇ ਸੁਪਨੇ ਪਾਲਦੀ ਸੀ। ਉਸ ਦੇ ਪਿਤਾ ਪੰਡਿਤ ਸੋਮ ਦੱਤ ਨੇ ਮੰਤਰੀ ਬਣ ਕੇ ਸੱਤਾ ਦਾ ਸੁਖ ਵੀ ਭੋਗਿਆ, ਪਰ ਕਿਸੇ ਦੀ ਟੈਂ ਨਹੀਂ ਸੀ ਮੰਨੀ। ਉਸੇ ਤਰ੍ਹਾਂ ਦੀਆਂ ਕਠੋਰ ਅਸਲੀਅਤਾਂ ਦਾ ਸਾਹਮਣਾ ਕਰਨ ਵਾਲਾ ਸਿਧਾਂਤਵਾਦੀ, ਅਸੂਲੀ ਲੜਾਈ ਲੜਨ ਦਾ ਆਦੀ ਅਤੇ ਤੜ੍ਹੀ ਨਾਲ ਜਿਊਣ ਵਾਲਾ ਸੀ ਚਰਨ ਕੌਸ਼ਲ। ਉਸ ਦੀ ਜੀਵਨ ਅਤੇ ਕਾਰਜ ਸ਼ੈਲੀ ਨੂੰ ਘੋਖਿਆਂ ਉਹ ਬਹੁਤੇ ਗੁਣਾਂ ਅਤੇ ਅਲਪ ਔਗੁਣਾਂ ਦੇ ਤੱਤਾਂ ਦਾ ਮਿਸ਼ਰਣ ਭਾਸਦਾ ਹੈ।
ਚਰਨ ਕੌਸ਼ਲ ਦੇਸ਼ ਨੂੰ ਆਜ਼ਾਦੀ ਮਿਲਣ ਵਾਲੇ ਦਿਨ ਜਨਮਿਆ। ਉਸ ਨੇ ਆਪਣਾ ਬਾਲਪਣ ਆਪਣੇ ਨਾਨਕੇ ਪਿੰਡ ਮਰਾੜ੍ਹਾਂ ਵਿੱਚ ਆੜੀਆਂ ਨਾਲ ਰੇਤੇ ’ਚ ਲਿੱਬੜਦਿਆਂ, ਡੰਗਰ ਚਾਰਦਿਆਂ, ਸਕੂਲੇ ਆਉਂਦਿਆਂ-ਜਾਂਦਿਆਂ ਅਤੇ ਚੱਤੋ ਪਹਿਰ ਇੱਲਤਾਂ ਕਰਦਿਆਂ ਪੇਂਡੂ ਵਾਤਾਵਰਣ ਵਿੱਚ ਗੁਜ਼ਾਰਿਆ।
ਬ੍ਰਾਹਮਣ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਚਰਨ ਕੌਸ਼ਲ ਦੇ ਮਨ ਵਿੱਚ ਪਰਹਿੱਤਾਂ (ਪ੍ਰੋਹਿਤਾਂ) ਅਤੇ ਤਾਰਕਿਕ ਵਿਚਾਰਾਂ ਦੇ ਸੰਗਮ ਦੀ ਨਦੀ ਵਹਿੰਦੀ ਸੀ, ਜੋ ਪਾਖੰਡਵਾਦ ਅਤੇ ਆਡੰਬਰਾਂ ਨੂੰ ਨੇੜੇ ਨਹੀਂ ਸੀ ਢੁਕਣ ਦਿੰਦੀ। ਉਹ ਪ੍ਰਾਚੀਨ ਗ੍ਰੰਥਾਂ, ਵੇਦਾਂ, ਸ਼ਾਸਤਰਾਂ ਅਤੇ ਸਾਹਿਤ ਨੂੰ ਗਿਆਨ ਦੇ ਸੋਮੇ ਮਿਥਦਾ ਸੀ। ਉਸ ਦੇ ਪਰਿਵਾਰ ਵਿੱਚ ਗਿਆਨ, ਅਧਿਆਤਮਵਾਦ, ਸਿਆਸਤ ਅਤੇ ਸਾਹਿਤ ਨਾਲ ਲਗਾਓ ਵਰਗੀਆਂ ਸਾਰੀਆਂ ਖ਼ੂਬੀਆਂ ਮੌਜੂਦ ਸਨ। ਇਸੇ ਕਾਰਨ ਚਰਨ ਕੌਸ਼ਲ ਦੀ ਮਾਨਸਿਕਤਾ ਵਿੱਚ ਵੀ ਇਹ ਸਾਰੇ ਗੁਣ ਘੁਲ ਗਏ ਸਨ।
ਉਸ ਦੇ ਪਿਤਾ ਇੱਕ ਉੱਘੇ ਨੇਤਾ ਸਨ। ਚਰਨ ਕੌਸ਼ਲ ਨੇ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਿਆ। ਸਿਆਸਤ ਤਿਕੜਮਬਾਜ਼ਾਂ ਦੀ ਹੈ। ਉਹ ਪਾਰਟੀ ਦਾ ਵਫ਼ਾਦਾਰ ਤਾਂ ਰਿਹਾ, ਪਰ ਮੌਕਾਪ੍ਰਸਤ ਆਗੂਆਂ ਨਾਲ ਕੱਟਣ ਜੋਗਾ ਨਹੀਂ ਸੀ। ਦਰਅਸਲ, ਉਹ ਮੂਲ ਰੂਪ ਵਿੱਚ ਕਵੀ ਸੀ। ਉਸ ਅੰਦਰਲਾ ਕਵੀ ਉਦੋਂ ਜਾਗਿਆ ਜਦੋਂ ਉਹ ਐੱਸਡੀ ਕਾਲਜ, ਬਰਨਾਲਾ ਦਾ ਵਿਦਿਆਰਥੀ ਸੀ। ਜੋਗਿੰਦਰ ਸਿੰਘ ਨਿਰਾਲਾ, ਕੁਲਵੰਤ ਭੱਠਲ, ਸੁਰਿੰਦਰ ਛਿੰਦਾ, ਮਿੱਤਰ ਸੈਨ ਮੀਤ ਅਤੇ ਕੇਵਲ ਸਿੰਘ ਢਿੱਲੋਂ ਜਿਹੇ ਸ਼ਖ਼ਸ ਉਸ ਦੇ ਜਮਾਤੀ ਸਨ। ਉਹ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਜਨਰਲ ਸਕੱਤਰ ਅਤੇ ਕਾਲਜ ਮੈਗਜ਼ੀਨ ਦਾ ਵਿਦਿਆਰਥੀ ਲੇਖਕ ਵੀ ਰਿਹਾ। ਉਹ ਡਿਗਰੀ ਕਰਨ ਮਗਰੋਂ ਮੌਲਿਕ ਲੇਖਣ ਵੱਲ ਰੁਚਿਤ ਹੋਇਆ। ਉਹ ਪੰਜਾਬੀ ਦਾ ਨਾਮਵਰ ਸ਼ਾਇਰ ਕਹਾਇਆ। ਉਸ ਨੇ ਹਿੰਦੀ ਤ੍ਰੈਮਾਸਿਕ ‘ਸੌਰਭ’ ਅਤੇ ਹਿੰਦੀ ਮਾਸਿਕ ‘ਕਥਾ’ ਦੀ ਸੰਪਾਦਨਾ ਵੀ ਕੀਤੀ। ਹਿੰਦੀ ਨਾਲੋਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਵੱਲ ਵੱਧ ਰੁਚੀ ਹੋਣ ਕਰਕੇ ਪੰਜਾਬੀ ਮਾਸਿਕ ‘ਚਿੰਤਨ’ ਨਾਲ ਲੰਬਾ ਸਮਾਂ ਜੁੜਿਆ ਰਿਹਾ। ਇਹੀ ਕਾਰਨ ਹੈ ਕਿ ਚਰਨ ਕੌਸ਼ਲ ਦੀ ਸ਼ਾਇਰੀ ਵਿੱਚ ਪੁਖ਼ਤਗੀ, ਤਾਜ਼ਗੀ ਅਤੇ ਪਰੰਪਰਾਗਤ ਮਿਥਿਹਾਸਕ ਤੱਤਾਂ ਦੀ ਵਿਲੱਖਣਤਾ ਰਹੀ। ਉਸ ਨੇ ‘ਅੱਥਰੀ ਹਵਾ’, ‘ਜਦ ਵੀ ਵਤਨ ਪਰਤੇਂ’ ਅਤੇ ‘ਕੋਰਾ ਕਾਗ਼ਜ਼’ ਕਾਵਿ ਕਿਤਾਬਾਂ ਦੀ ਸਿਰਜਣਾ ਕੀਤੀ ਅਤੇ ‘ਕਰਮਯੋਗੀ ਨੇਤਾ ਪੰਡਤ ਸੋਮ ਦੱਤ ਸ਼ਰਮਾ’ (ਸਿਮਰਤੀ ਗ੍ਰੰਥ) ਦੀ ਸੰਪਾਦਨਾ ਵੀ। ‘ਹੁਤਾਤਮਾ ਰਾਜਗੁਰੂ’ ਅਤੇ ‘ਰਿਸਦੇ ਜ਼ਖ਼ਮ’ ਉਸ ਦੀਆਂ ਮੌਲਿਕ ਗਲਪ ਰਚਨਾਵਾਂ ਹਨ।

ਸੀ. ਮਾਰਕੰਡਾ

ਸੀ. ਮਾਰਕੰਡਾ

ਉਸ ਦੀ ਲਿਖਣ ਸ਼ੈਲੀ ਜਨ ਸਾਧਾਰਨ ਦੀ ਪਕੜ ’ਚ ਆਉਣ ਵਾਲੀ ਰਹੀ। ਉਹ ਸਾਹਿਤਕ ਜਥੇਬੰਦੀਆਂ ਦੇ ਸਮਾਗਮਾਂ ਵਿੱਚ ਹੁੱਬ ਕੇ ਜਾਂਦਾ ਅਤੇ ਆਪ ਵੀ ਵੱਡੀ ਪੱਧਰ ਦੇ ਸਾਹਿਤਕ ਸਮਾਗਮ ਰਚਦਾ। ਉਸ ਨੇ ਸਮਕਾਲੀਆਂ ਨਾਲ ਰਲ ਕੇ ਆਪਣੀ ਅਲੱਗ ‘ਲਿਖਾਰੀ ਸਭਾ, ਬਰਨਾਲਾ’ ਬਣਾਈ ਹੋਈ ਸੀ। ਇਸ ਸਭਾ ਦੇ ਅਨੇਕਾਂ ਸਮਾਗਮ ਅਜੇ ਤਕ ਸਾਹਿਤ ਪ੍ਰੇਮੀਆਂ ਦੀਆਂ ਯਾਦਾਂ ਵਿੱਚ ਵਸੇ ਹੋਏ ਹਨ। ਬਰਨਾਲਾ ਸਕੂਲ ਆਫ਼ ਪੋਇਟਰੀ ਦਾ ਇਹ ਸ਼ਾਇਰ ਰਾਸ਼ਟਰੀ ਪੱਧਰ ਦੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਿਆ।
ਚਰਨ ਕੌਸ਼ਲ ਪ੍ਰਤਿਭਾਸ਼ੀਲ ਸ਼ਾਇਰ ਸੀ ਜਿਸ ਦੀ ਕਵਿਤਾ ਸਸ਼ਕਤ ਅਤੇ ਕਾਵਿਕ ਗੁਣਾਂ ਨਾਲ ਭਰਪੂਰ ਹੈ। ਹਰੀ-ਭਰੀ ਮਹਿਕਦੀ ਫ਼ੁੱਲਾਂ ਲੱਦੀ ਵੇਲ ਜਿਹਾ ਸੀ ਉਹ, ਜੋ ਜਿੰਨਾ ਚਿਰ ਜੀਵਿਆ ਤੜ੍ਹੀ ਅਤੇ ਗ਼ੈਰਤ ਨਾਲ ਜੀਵਿਆ।

ਸੰਪਰਕ: 94172-72161 


Comments Off on ਗ਼ੈਰਤਮੰਦ ਸ਼ਖ਼ਸ ਸੀ ਚਰਨ ਕੌਸ਼ਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.