ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗਾਇਕੀ ’ਚ ਉੱਭਰ ਰਿਹਾ ਨਾਂ ਜਸਵੰਤ ਜੱਸ

Posted On February - 25 - 2017

11602cd _singerjaswantਕੁਲਦੀਪ ਧਨੌਲਾ
ਜਸਵੰਤ ਜੱਸ ਪੰਜਾਬੀ ਗਾਇਕੀ ਵਿੱਚ ‘ਸੀਸ ਗੁਰਾਂ ਦਾ’ ਕੈਸੇਟ ਰਿਲੀਜ਼ ਕਰਕੇ ਪੱਕੇ ਪੈਰੀਂ ਹੋਣ ਲਈ ਯਤਨਸ਼ੀਲ ਹੈ। ਜਸਵੰਤ ਜੱਸ ਨਿੱਕਾ ਹੁੰਦਾ ਸਕੂਲ ਵਿੱਚ ਹੀ ਗੀਤ ਗਾਉਣ ਲੱਗ ਪਿਆ ਸੀ। ਉਹ ਨੁਸਰਤ ਅਲੀ ਖ਼ਾਨ, ਕੁਲਦੀਪ ਮਾਣਕ, ਯਮਲਾ ਜੱਟ, ਮੁਹੰਮਦ ਸਦੀਕ-ਰਣਜੀਤ ਕੌਰ, ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਅਤੇ ਸਾਬਰ ਕੋਟੀ ਵਰਗੇ ਗਾਇਕਾਂ ਦੇ ਗੀਤ ਗੁਣਗੁਣਾਉਂਦਾ ਰਹਿੰਦਾ ਸੀ। ਇਸ ਕਾਰਨ ਸਕੂਲ ਦੇ ਅਧਿਆਪਕ ਉਸ ਨੂੰ ਗੀਤ ਸੁਣਾਉਣ ਲਈ ਆਖ ਦਿੰਦੇ ਸਨ।
ਉਸ ਦਾ ਜਨਮ ਪਿਤਾ ਸਤਨਾਮ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਟਿਆਲਾ ਨੇੜਲੇ ਪਿੰਡ ਮਕਰ ਵਿਖੇ ਹੋਇਆ ਅਤੇ ਕੁਝ ਸਮੇਂ ਬਾਅਦ ਉਸ ਦੇ ਮਾਪੇ ਜ਼ੀਰਕਪੁਰ ਨੇੜੇ ਪਿੰਡ ਛੱਤ ਬੀੜ ਰਹਿਣ ਲੱਗ ਪਏ। ਜੱਸ ਦੇ ਪਿਤਾ ਸਤਨਾਮ ਸਿੰਘ ਕੀਰਤਨ ਕਰਦੇ ਸਨ। ਘਰ ਵਿੱਚ ਸੰਗੀਤ ਦਾ ਮਾਹੌਲ ਹੋਣ ਕਾਰਨ ਉਸ ਦਾ ਬਚਪਨ ਵਿੱਚ ਹੀ ਗਾਇਕੀ ਵੱਲ ਝੁਕਾਅ ਹੋ ਗਿਆ। ਜਦੋਂ ਪਿਤਾ ਨੇ ਆਪਣੇ ਪੁੱਤਰ ਦੀ ਨਬਜ਼ ਪਛਾਣੀ ਤਾਂ ਉਨ੍ਹਾਂ ਨੇ ਉਸ ਨੂੰ ਪੰਚਕੂਲਾ ਵਿਖੇ ਡਾ. ਮੁਰਲੀਧਰ ਸੋਨੀ ਕੋਲ ਕਲਾਸੀਕਲ ਸੰਗੀਤ ਦੀ ਤਾਲੀਮ ਦਿਵਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਹੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਪੱਕੇ ਪੈਰੀਂ ਕਦਮ ਰੱਖ ਲਏ।
ਉਸ ਦੀ ਸਭ ਤੋਂ ਪਹਿਲੀ ਕੈਸੇਟ ‘ਸੀਸ ਗੁਰਾਂ ਦਾ’ ਰਿਲੀਜ਼ ਹੋਈ ਸੀ। ਫੇਰ ਕਾਫ਼ੀ ਸਮਾਂ ਉਹ ਖਾਮੋਸ਼ ਰਹਿ ਕੇ ਸ਼ਾਂਤ ਚਿੱਤ ਆਪਣੀ ਤਿਆਰੀ ਕਰਦਾ ਰਿਹਾ। ਇਨ੍ਹੀਂ ਦਿਨੀਂ ਉਹ ਸੇਂਟ ਸੋਲਜਰ ਸਕੂਲ ਪੰਚਕੂਲਾ ਵਿੱਚ ਸੰਗੀਤ ਅਧਿਆਪਕ ਦੇ ਤੌਰ ’ਤੇ ਸੇਵਾਵਾਂ ਨਿਭਾ ਰਿਹਾ ਹੈ।  ਹਾਲ ਹੀ ਵਿੱਚ ਅਮਰ ਆਡੀਓ ਦੇ ਬੈਨਰ ਹੇਠ ਉਸ   ਦਾ ਗੀਤ ‘ਯਾਰ ਤੇ ਥਾਰ’ ਗੀਤਕਾਰ ਜੱਸਾ ਗੋਪਾਲਪੁਰੀਆ ਅਤੇ ਸੰਗੀਤਕਾਰ ਕੇਵੀ ਸਿੰਘ     ਰਾਹੀਂ ਰਿਲੀਜ਼ ਹੋਇਆ ਹੈ। ਇਸ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਲਈ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ।


Comments Off on ਗਾਇਕੀ ’ਚ ਉੱਭਰ ਰਿਹਾ ਨਾਂ ਜਸਵੰਤ ਜੱਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.