ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰੂ ਨਾਨਕ ਦੇਵ ਜੀ ਦਾ ਕੰਧ-ਚਿੱਤਰ

Posted On February - 28 - 2017

28pt1ਡਾ. ਕੰਵਰਜੀਤ ਸਿੰਘ ਕੰਗ

ਮਿਟ ਰਹੀ ਕਲਾ-17

ਸਿੱਖ ਗੁਰੂ ਸਾਹਿਬਾਂ ਦੇ ਵਿਸ਼ੇ ਨੂੰ ਪੰਜਾਬ ਦੇ ਕੰਧ-ਚਿੱਤਰਾਂ ਵਿੱਚ ਚੌਥੀ ਥਾਂ ਪ੍ਰਾਪਤ ਹੋਈ ਹੈ। ਇਹ ਵਿਸ਼ਾ ਵੀ ਬਾਕੀ ਵਿਸ਼ਿਆਂ ਵਾਂਗ ਮਿਸ਼ਰਿਤ ਰੂਪ ਵਿੱਚ ਉਲੀਕਿਆ ਗਿਆ ਸੀ, ਭਾਵ ਅਜਿਹੀਆਂ ਇਮਾਰਤਾਂ ਬਹੁਤ ਘੱਟ ਦੇਖਣ ਵਿੱਚ ਆਈਆਂ ਹਨ, ਜਿਨ੍ਹਾਂ ਦੀਆਂ ਕੰਧਾਂ ਉਤੇ ਨਿਰੋਲ ਸਿੱਖ ਗੁਰੂ ਸਾਹਿਬਾਨ ਨੂੰ ਹੀ ਅੰਕਿਤ ਕੀਤਾ ਗਿਆ ਹੋਵੇ। ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਕੰਧ-ਚਿੱਤਰਾਂ ਵਿੱਚ ਅੱਧ ਨਾਲੋਂ ਵੀ ਵੱਧ ਚਿੱਤਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਰਿਤ ਕਰਦੇ ਮਿਲੇ ਹਨ। ਗੁਰੂ ਨਾਨਕ ਦੇਵ ਜੀ ਨੂੰ ਅੰਕਿਤ ਕਰਦਾ ਸਭ ਤੋਂ ਪੁਰਾਤਨ ਕੰਧ-ਚਿੱਤਰ ਲੇਖਕ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ  ਵਿਖੇ ਨਾਮਦੇਵ ਜੀ ਦੇ ਮੰਦਰ ਵਿੱਚ ਦੇਖਿਆ ਸੀ।
ਗੁਰੂ ਨਾਨਕ ਦੇਵ ਜੀ ਨੂੰ ਦਰਸਾਉਂਦਾ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਸੜਕ ਉੱਤੇ ਰਾਜਾਸਾਂਸੀ ਨਗਰ ਦੇ ਸੰਧਾਵਾਲੀਆਂ ਸਰਦਾਰਾਂ ਦੀ ਹਵੇਲੀ ਤੋਂ ਹੈ, ਜਿਸ ਦਾ ਫੋਟੋਗਰਾਫ਼ ਲੇਖਕ ਨੇ 1971 ਵਿੱਚ ਖਿੱਚਿਆ ਸੀ। ਅੰਡਕਾਰ ਆਕਾਰ ਦੀ ਪਿੱਠ-ਭੂਮੀ ਵਿੱਚ ਅੰਕਿਤ ਕੀਤੇ ਇਸ ਕੰਧ-ਚਿੱਤਰ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸੱਜੇ ਹੱਥ ਵਿੱਚ ਮਾਲਾ ਫੜੀ, ਇੱਕ ਗੋਲ ਸਿਰਹਾਣੇ ਦੀ ਢੋਹ ਲਗਾਈ ਬੈਠੇ ਦਿਖਾਇਆ ਗਿਆ ਹੈ। ਗੁਰੂ ਸਾਹਿਬ ਦਾ ਸੀਸ ਜੋਤ ਚੱਕਰ ਨਾਲ ਪ੍ਰਕਾਸ਼ਮਾਨ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਵੀ ਇਸ ਚਿੱਤਰ ਦੇ ਖੱਬੇ ਅਤੇ ਸੱਜੇ ਪਾਸੇ ਬਣੇ ਦੋ ਅੰਡਕਾਰ ਆਕਾਰਾਂ ਵਿੱਚ ਚਿੱਤਰਿਆ ਗਿਆ ਸੀ, ਜੋ ਇਸ ਫੋਟੋਗਰਾਫ਼ ਵਿੱਚ ਨਜ਼ਰ ਨਹੀਂ ਆ ਰਹੇ ਹਨ। ਗੁਰੂ ਨਾਨਕ ਦੇਵ ਜੀ ਨੂੰ ਦਰਸਾਉਂਦਾ ਇਹ ਕੰਧ-ਚਿੱਤਰ, ਇਸ ਹਵੇਲੀ ਦੇ ਬਾਕੀ ਕੰਧ-ਚਿੱਤਰਾਂ ਵਾਂਗ ਨਸ਼ਟ ਹੋ ਚੁੱਕਾ ਹੈ। ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ ਰਾਜਾਸਾਂਸੀ ਦੇ ਸੰਧਾਵਾਲੀਆ ਸਰਦਾਰਾਂ ਵਿੱਚੋਂ ਠਾਕਰ ਸਿੰਘ ਇੱਕ7dcpt5 ਕੌਮਪ੍ਰਸਤ ਖਿਆਲਾਂ ਵਾਲੀ ਸ੍ਰੇਸ਼ਠ ਸ਼ਖ਼ਸੀਅਤ ਸਨ। ਕੌਮਪ੍ਰਸਤ ਸੋਚ ਕਾਰਨ ਹੀ ਉਹ 1884 ਵਿੱਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਸੀ ਅਤੇ ਮਹਾਰਾਜੇ ਨੂੰ ਮੁੜ ਸਿੱਖ ਧਰਮ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਅਜਿਹਾ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਉਸ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।

ਸੰਪਰਕ: 98728-33604


Comments Off on ਗੁਰੂ ਨਾਨਕ ਦੇਵ ਜੀ ਦਾ ਕੰਧ-ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.