ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

‘ਚੰਦਾ ਮਾਮਾ ਦੂਰ ਕੇ’ ਲਈ ਬੇਕਰਾਰ ਹੈ ਮਾਧਵਨ

Posted On February - 18 - 2017

11102cd _maxresdefaultਭਾਰਤ ਦੀ ਪਹਿਲੀ ਪੁਲਾੜ ਯਾਤਰਾ ਬਾਰੇ ਬਣ ਰਹੀ ਫ਼ਿਲਮ ‘ਚੰਦਾ ਮਾਮਾ ਦੂਰ ਕੇ’ ਨੂੰ ਆਪਣੇ ਬੇਟੇ ਨਾਲ ਦੇਖਣ ਲਈ ਆਰ. ਮਾਧਵਨ ਬੇਕਰਾਰ ਹੈ। ਜ਼ਿਕਰਯੋਗ ਹੈ ਕਿ ਆਰ. ਮਾਧਵਨ ਦੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ ਇਹ ਫ਼ਿਲਮ 26 ਜਨਵਰੀ, 2018 ਨੂੰ ਰਿਲੀਜ਼ ਹੋਏਗੀ। ਮਾਧਵਨ ਇਸ ਵਿੱਚ ਵਾਯੂ ਸੈਨਾ ਦੇ ਪਾਇਲਟ ਦੇ ਰੂਪ ਵਿੱਚ ਨਜ਼ਰ ਆਏਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਧਵਨ ਪਾਇਲਟ ਬਣੇਗਾ। ਇਸ ਤੋਂ ਪਹਿਲਾਂ ਉਹ 1990 ਵਿੱਚ ਅਨੁਭਵ ਸਿਨਹਾ ਦੀ ਟੀਵੀ ਸੀਰੀਜ਼ ‘ਸੀ ਹਾਕਸ’ ਅਤੇ 2006 ਵਿੱਚ ਓਮ ਪ੍ਰਕਾਸ਼ ਮਹਿਰਾ ਦੀ ਫ਼ਿਲਮ ‘ਰੰਗ ਦੇ ਬਸੰਤੀ’ ਵਿੱਚ ਪਾਇਲਟ ਬਣ ਚੁੱਕਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਿਛੋਕੜ ਡਿਫੈਂਸ ਵਾਲਾ ਹੋਣ ਕਾਰਨ ਅਤੇ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਵਿੱਚ ਟਰੇਨਿੰਗ ਲੈਣ ਕਾਰਨ ਉਸ ਨੂੰ ਇਹ ਕਿਰਦਾਰ ਮੁਸ਼ਕਿਲ ਨਹੀਂ ਲੱਗ ਰਿਹਾ, ਪਰ ਫਿਰ ਵੀ ਉਸ ਨੇ ਇਸ ਲਈ ਖੂਬ ਤਿਆਰੀ ਕੀਤੀ ਹੈ। ਤਾਂ ਹੀ ਤਾਂ ਉਸ ਨੂੰ ਲੱਗਦਾ ਹੈ ਕਿ ਇਹ ਫ਼ਿਲਮ ਦੇਖ ਕੇ ਉਸ ਦੇ ਬੇਟੇ ਨੂੰ ਉਸ ’ਤੇ ਮਾਣ ਹੋਏਗਾ। ਇਹੀ ਕਾਰਨ ਹੈ ਕਿ ਉਹ ਇਸ ਨੂੰ ਆਪਣੇ ਬੇਟੇ ਨਾਲ ਦੇਖਣਾ ਚਾਹੁੰਦਾ ਹੈ।
‘ਚੰਦਾ ਮਾਮਾ ਦੂਰ ਕੇ’ ਨੂੰ ਵਿੱਕੀ ਰਾਜਾਨੀ ਦੇ ਨਿਰਮਾਣ ਅਧੀਨ ਸੰਜੈ ਪੂਰਨ ਸਿੰਘ ਚੌਹਾਨ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਨਿਰਮਾਤਾ ਵਿੱਕੀ ਰਾਜਾਨੀ ਦਾ ਕਹਿਣਾ ਹੈ ਕਿ ਆਰ. ਮਾਧਵਨ ਇੱਕ ਬਿਹਤਰੀਨ ਅਤੇ ਸਾਹਸੀ ਅਭਿਨੇਤਾ ਹੈ ਜੋ ਇਸ ਕਿਰਦਾਰ ਲਈ ਫਿੱਟ ਬੈਠਦਾ ਹੈ।
-ਪੰਜਾਬੀ ਟ੍ਰਿਬਿਊਨ ਫੀਚਰ


Comments Off on ‘ਚੰਦਾ ਮਾਮਾ ਦੂਰ ਕੇ’ ਲਈ ਬੇਕਰਾਰ ਹੈ ਮਾਧਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.