ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਛੋਟਾ ਪਰਦਾ

Posted On February - 25 - 2017

11602cd _swetaਧਰਮਪਾਲ
ਸ਼ਵੇਤਾ ਬਾਸੂ ਪ੍ਰਸਾਦ ਬਣੀ ਨਿਰਮਾਤਾ
ਸਟਾਰ ਪਲੱਸ ਦੇ ਸ਼ੋਅ ‘ਚੰਦਰ ਨੰਦਿਨੀ’ ਵਿੱਚ ਆਪਣੇ ਜਬਰਦਸਤ ਦੋਹਰੇ ਕਿਰਦਾਰ ਨਾਲ ਦਰਸ਼ਕਾਂ ਤੋਂ ਤਾਰੀਫ਼ ਹਾਸਿਲ ਕਰ ਰਹੀ ਟੈਲੀਵੀਜ਼ਨ ਅਦਾਕਾਰਾ ਸ਼ਵੇਤਾ ਬਾਸੂ ਪ੍ਰਸਾਦ ਪਹਿਲੀ ਵਾਰ ਨਿਰਮਾਤਾ ਬਣੀ ਹੈ। ਬਤੌਰ ਨਿਰਮਾਤਾ ਸ਼ਵੇਤਾ ਇੱਕ ਇੰਟਰਵਿਊ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਰੂਟਸ’ ਦਾ ਨਿਰਮਾਣ ਕਰ ਰਹੀ ਹੈ।
ਉਸ ਨੇ ਦੱਸਿਆ ‘ ‘ਰੂਟਸ’ ਇੱਕ ਘੰਟੇ ਦਾ ਇੰਟਰਵਿਊ ਆਧਾਰਿਤ ਸ਼ੋਅ ਹੈ ਜਿਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੀ ਮਰ ਰਹੀ ਪਰੰਪਰਾ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ ਹੈ। ਸ਼ਾਸਤਰੀ ਸੰਗੀਤ ਪ੍ਰਤੀ ਮੇਰੀ ਦਿਲਚਸਪੀ ਬਚਪਨ ਤੋਂ ਰਹੀ ਹੈ। ਇਸ ਵਿਸ਼ੇ ਨੇ ਮੈਨੂੰ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ। ‘ਰੂਟਸ’ ਮੇਰੇ ਲਈ ਬਹੁਤ ਖਾਸ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਮੇਰੀ ਇਸ ਪਹਿਲ ਨੂੰ ਭਰਪੂਰ ਸਮਰਥਨ ਦੇਣਗੇ।’
ਸ਼ਵੇਤਾ ਬਾਸੂ ਕੋਲ ਇੱਕਠੇ ਕਈ ਕੰਮ ਕਰਨ ਦਾ ਹੁਨਰ ਹੈ ਜਿਸ ਨਾਲ ਉਹ ‘ਚੰਦਰ ਨੰਦਿਨੀ’ ਅਤੇ ‘ਰੂਟਸ’ ਦੋਨਾਂ ਨੂੰ ਸੰਭਾਲ ਰਹੀ ਹੈ।
ਚੰਦਰਕਾਂਤਾ ਵਿੱਚ ਸੁਦੇਸ਼ ਬੇਰੀ
ਲਾਈਫ ਓਕੇ ਦੇ ਕਾਲਪਨਿਕ ਸ਼ੋਅ ‘ਚੰਦਰਕਾਂਤਾ ਪ੍ਰੇਮ ਯਾ ਪਹੇਲੀ’ ਟੈਲੀਵੀਜ਼ਨ ਜਗਤ ਵਿੱਚ ਆਪਣੇ ਉੱਘੇ ਕਲਾਕਾਰਾਂ ਕਾਰਨ ਚਰਚਾ ਵਿੱਚ ਹੈ। ਕਰਿਤਕਾ ਕਾਮਰਾ ਅਤੇ ਗੌਰਵ ਖੰਨਾ ਤੋਂ ਬਾਅਦ ਇੱਕ ਹੋਰ ਲੋਕਪ੍ਰਿਯ ਅਭਿਨੇਤਾ ਸ਼ੋਅ ਨਾਲ ਜੁੜਿਆ ਹੈ ਅਤੇ ਉਹ ਕੋਈ ਹੋਰ ਨਹੀਂ ਬਹੁਪੱਖੀ ਅਭਿਨੇਤਾ ਸੁਦੇਸ਼ ਬੇਰੀ ਹੈ।
ਸੁਦੇਸ਼ ਬੇਰੀ ਸ਼ੋਅ ਵਿੱਚ ਮਰੀਛਾ ਦਾ ਕਿਰਦਾਰ ਨਿਭਾਉਣਗੇ। ਉਹ ਨਾਕਾਰਾਤਮਕ ਰੂਪ ਵਿੱਚ ਦਿਖਾਈ ਦੇਣਗੇ ਅਤੇ ਸ਼ੋਅ ਦੇ ਮੁੱਖ ਖਲਨਾਇਕ ਹੋਣਗੇ।
ਸੁਦੇਸ਼ ਬੇਰੀ ਨੇ ਕਿਹਾ, ‘ਮੈਂ ਆਪਣੀ ਅੰਦਰ ਦੀ ਆਵਾਜ਼ ’ਤੇ ਵਿਸ਼ਵਾਸ ਕਰਦਾ ਹਾਂ ਅਤੇ ਉਸ ਨੇ ਕਿਹਾ ਕਿ ਮੈਨੂੰ ਇਹ ਕਿਰਦਾਰ ਕਰ ਲੈਣਾ ਚਾਹੀਦਾ ਹੈ। ਪੈਸਾ ਮੇਰੇ ਲਈ ਕਦੇ ਵੀ ਮਹੱਤਵ ਨਹੀਂ ਰੱਖਦਾ ਕਿਉਂਕਿ ਮੈਂ ਇੱਕ ਅਭਿਨੇਤਾ ਹਾਂ ਅਤੇ ਅਭਿਨੈ ਕਰਨਾ ਆਇਆ ਹਾਂ। ਅੰਤ ਵਿੱਚ ਲੋਕਾਂ ਨੂੰ ਤੁਹਾਡਾ ਕੰਮ ਹੀ ਪਸੰਦ ਆਉਂਦਾ ਹੈ ਅਤੇ ਮੈਂ ਇਸ ਲਈ ਇਹ ਕਿਰਦਾਰ ਸਵੀਕਾਰ ਕੀਤਾ ਹੈ। ਜਿਸ ਵਿੱਚ ਕੰਮ ਕਰਨ ਲਈ ਮੈਂ ਖੁਦ ਨੂੰ ਬਹੁਤ ਖੁਸ਼ਨਸੀਬ ਸਮਝ ਰਿਹਾ ਹਾਂ।’
ਤਸਨੀਮ ਸ਼ੇਖ ਨੇ ਮੰਦਿਰ ਵਿੱਚ ਕੀਤੀ ਪੂਜਾ
ਚਾਹੇ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਸੈਲੇਬਰਿਟੀ ਆਪਣੇ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰਦੇ ਸਮੇਂ ਭਗਵਾਨ ਦਾ ਅਸ਼ੀਰਵਾਦ ਲੈਂਦਾ ਹੈ। ਇਸ ਤਰ੍ਹਾਂ ਹੀ ਮਸ਼ਹੂਰ ਅਤੇ ਖੂਬਸੂਰਤ ਅਭਿਨੇਤਰੀ ਤਸਨੀਮ ਸ਼ੇਖ ਜੋ ਕਿ ਟੈਲੀਵੀਜ਼ਨ ਸਨਅੱਤ ਵਿੱਚ ਆਪਣਾ ਕਰੀਅਰ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਹੈ, ਇਸ ਲਈ ਉਹ ਇੱਕ ਅਧਿਆਤਮਕ ਸਫਰ ’ਤੇ ਨਿਕਲੀ। ਉਹ ਨੌਂ ਸਾਲ ਦੇ ਵਕਫ਼ੇ ਤੋਂ ਬਾਅਦ ਐਂਡ ਟੀਵੀ ਦੇ ‘ਏਕ ਵਿਵਾਹ ਐਸਾ ਵੀ’ ਨਾਲ ਛੋਟੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਉਸ ਨੇ ਉਜੈਨ ਵਿੱਚ ਮਹਾਕਾਲੇਸ਼ਵਰ ਮੰਦਿਰ ਵਿੱਚ ਦਰਸ਼ਨ ਕੀਤੇ। ਅਭਿਨੇਤਰੀ ਨੇ ਆਪਣੇ ਪਤੀ ਨਾਲ ਸ਼ਿਵਲਿੰਗ ਦੀ ਪੂਜਾ ਅਰਚਨਾ ਕੀਤੀ ਅਤੇ ਆਪਣੇ ਆਗਾਮੀ ਸ਼ੋਅ ਲਈ ਭਗਵਾਨ ਦਾ ਅਸ਼ੀਰਵਾਦ ਲਿਆ।
ਤਸਨੀਮ ਸ਼ੇਖ ਨੇ ਦੱਸਿਆ, ‘ਆਗਾਮੀ ਸ਼ੋਅ ‘ਏਕ ਵਿਵਾਹ ਐਸਾ ਵੀ’ ਦੀ ਸਫਲਤਾ ਦਾ ਅਸ਼ੀਰਵਾਦ ਲੈਣ ਲਈ ਮੈਂ ਉਜੈਨ ਵਿੱਚ ਮਹਾਕਾਲੇਸ਼ਵਰ ਮੰਦਿਰ ਪਹੁੰਚੀ। ਇਹ ਕਾਫ਼ੀ ਦੈਵੀ ਅਨੁਭਵ ਸੀ। ਮੈਨੂੰ ਖੁਸ਼ੀ ਹੈ ਕਿ ਇਸ ਮੌਕੇ ’ਤੇ ਮੇਰੇ ਪਤੀ ਵੀ ਮੇਰੇ ਨਾਲ ਸਨ। ਮੈਂ ਆਪਣੇ ਸ਼ੋਅ ਦੀ ਕਾਮਯਾਬੀ ਲਈ ਅਭਿਸ਼ੇਕ ਵੀ ਕੀਤਾ। ਈਸ਼ਵਰ ਦੇ ਅਸ਼ੀਰਵਾਦ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਦਾ ਇਹ ਸਰਬਸ਼੍ਰੇਸ਼ਠ ਤਰੀਕਾ ਸੀ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.