ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਜਣੇਪੇ ਦੌਰਾਨ 24 ਸਾਲਾ ਔਰਤ ਦੀ ਮੌਤ

Posted On February - 16 - 2017

ਧਿਆਨ ਸਿੰਘ ਰਾਏ
ਖੰਨਾ, 16 ਫਰਵਰੀ

ਮ੍ਰਿਤਕਾ ਪ੍ਰੀਤਿਕਾ ਧੀਮਾਨ ਦੀ ਫਾਇਲ ਫੋਟੋ।

ਮ੍ਰਿਤਕਾ ਪ੍ਰੀਤਿਕਾ ਧੀਮਾਨ ਦੀ ਫਾਇਲ ਫੋਟੋ।

ਇਥੇ ਜੈਨ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਜਣੇਪੇ ਲਈ ਆਈ ਔਰਤ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਦੱਸਿਆ ਤੇ ਦੋਸ਼ ਲਾਇਆ ਕਿ ਜੇ ਡਾਕਟਰ ਲਾਪਰਵਾਹੀ ਨਾ ਵਰਤਦੇ ਤਾਂ ਔਰਤ ਦੀ ਜਾਨ ਬਚ ਸਕਦੀ ਸੀ। ਨਵਜੰਮੇ ਬੱਚੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੋ ਲੁਧਿਆਣਾ ਦੇ ਦੀਪ ਹਸਪਤਾਲ ’ਚ ਭਰਤੀ ਹੈ।
ਸਦਰ ਪੁਲੀਸ ਨੇ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੇ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ। ਮ੍ਰਿਤਕਾ ਪ੍ਰੀਤਿਕਾ ਦੇ ਦਿਓਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਹਰਵਿੰਦਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਦੁੱਧ ਦੀ ਡੇਅਰੀ ਚਲਾਉਂਦਾ ਹੈ। ਉਸ ਦੀ ਪਤਨੀ ਪ੍ਰੀਤਿਕਾ (24) ਦਾ ਨੌਂ ਮਹੀਨਿਆਂ ਤੋਂ ਜੈਨ ਹਸਪਤਾਲ ’ਚੋਂ ਇਲਾਜ ਚੱਲ ਰਿਹਾ ਸੀ। ਮੰਗਲਵਾਰ ਦੀ ਰਾਤ ਉਸ ਦੀ ਭਰਜਾਈ ਪ੍ਰੀਤਿਕਾ ਨੂੰ ਦਰਦਾਂ ਹੋਣ ਲੱਗ ਪਈਆਂ। ਪਰਿਵਾਰ ਦੇ ਲੋਕ ਪ੍ਰੀਤਿਕਾ ਨੂੰ ਜੈਨ ਹਸਪਤਾਲ ਲੈ ਗਏ। ਉੱਥੇ ਉਸ ਨੂੰ ਭਰਤੀ ਕਰ ਲਿਆ ਗਿਆ। ਸ਼ੁਰੂ ਤੋਂ ਹੀ ਡਾਕਟਰ ਨਾਰਮਲ ਡਿਲੀਵਰੀ ਦੀ ਗੱਲ ਕਹਿ ਰਹੇ ਸਨ। ਬੁੱਧਵਾਰ ਸਵੇਰੇ 5 ਵਜੇ ਪ੍ਰੀਤਿਕਾ ਨੂੰ ਅਪ੍ਰੇਸ਼ਨ ਥੀਏਟਰ ’ਚ ਲਿਜਾਇਆ ਗਿਆ। ਕੁਝ ਮਿੰਟ ਬਾਅਦ ਨਰਸ ਨੇ ਆ ਕੇ ਕਿਹਾ ਕਿ ਅਪ੍ਰੇਸ਼ਨ ਕਰਨਾ ਪਵੇਗਾ। ਇਸ ਲਈ ਉਨ੍ਹਾਂ ਦੇ ਕਾਗਜ਼ਾਂ ’ਤੇ ਹਸਤਾਖ਼ਰ ਕਰਵਾ ਲਏ ਗਏ। ਫਿਰ ਨਰਸ ਨੇ ਆ ਕੇ ਦੱਸਿਆ ਕਿ ਮੁੰਡੇ ਨੇ ਜਨਮ ਲਿਆ ਹੈ। ਪੇਟ ਦੀ ਨਾੜ ਗਰਦਨ ਨਾਲ ਚਿੰਮੜੀ ਹੋਣ ਕਾਰਨ ਉਸ ਨੂੰ ਕੁਝ ਦਿਨ ਟਿਊਬਾਂ ’ਚ ਰੱਖਣਾ ਪਵੇਗਾ। ਇਸ ਲਈ ਬੱਚੇ ਨੂੰ ਲੁਧਿਆਣਾ ਲੈ ਜਾਓ। ਮਾਂ ਬਿਲਕੁਲ ਠੀਕ ਹੈ, ਉਸ ਨੂੰ ਇੱਥੇ ਰੱਖਿਆ ਜਾਵੇਗਾ। ਕੁੱਝ ਸਮੇਂ ਬਾਅਦ ਹੀ ਨਰਸ ਨੇ ਕਿਹਾ ਕਿ ਵੱਡੇ ਡਾਕਟਰ ਨੇ ਚੈੱਕ ਕੀਤਾ ਹੈ। ਮਾਂ ਦੀ ਹਾਲਤ ਵੀ ਖ਼ਰਾਬ ਹੈ। ਤੁਸੀਂ ਜੱਚਾ-ਬੱਚਾ ਨੂੰ ਲੁਧਿਆਣਾ ਲੈ ਜਾਓ। ਦੀਪ ਹਸਪਤਾਲ ’ਚ ਗੱਲ ਹੋ ਗਈ ਹੈ। ਪਰਿਵਾਰ ਮੈਂਬਰ ਜੱਚਾ-ਬੱਚਾ ਨੂੰ ਦੀਪ ਹਸਪਤਾਲ ਲੈ ਗਏ। ਉੱਥੇ ਬੱਚੇ ਨੂੰ ਭਰਤੀ ਕਰ ਲਿਆ ਗਿਆ। ਪ੍ਰੀਤਿਕਾ ਨੂੰ ਚੈੱਕਅਪ ਦੇ ਬਾਅਦ ਭਰਤੀ ਕਰਨ ਤੋਂ ਮਨ੍ਹਾ ਕਰਦੇ ਹੋਏ ਡੀਐੱਮਸੀ ਭੇਜਿਆ ਗਿਆ। ਡੀਐੱਮਸੀ ਵਾਲਿਆਂ ਨੇ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਹਸਪਤਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।

ਹਸਪਤਾਲ ਨੇ ਕੋਈ ਲਾਪਰਵਾਹੀ ਨਹੀਂ ਵਰਤੀ: ਡਾ. ਜੈਨ
ਇਸ ਸਬੰਧੀ ਜਦੋਂ ਜੈਨ ਮਲਟੀ ਸਪੈਸ਼ਲਿਸਟੀ ਹਸਪਤਾਲ ਦੇ ਡਾ. ਪ੍ਰਵੇਸ਼ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਸਗੋਂ ਮਰੀਜ਼ ਦਾ ਹਾਲਤ ਵਿਗੜਨ ਤੇ ਉਸਨੂੰ ਰੈਫਰ ਕਰਨਾ ਪਿਆ। ਹਸਪਤਾਲ ਪ੍ਰਸ਼ਾਸਨ ਨੇ ਪੂਰੀਆਂ ਸੁਵਿਧਾਵਾਂ ਦੇ ਕੇ ਜੱਚਾ-ਬੱਚਾ ਨੂੰ ਰੈਫਰ ਕੀਤਾ ਸੀ। ਪਰਿਵਾਰਕ ਮੈਂਬਰ ਜੋ ਇਲਜ਼ਾਮ ਲਗਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ।


Comments Off on ਜਣੇਪੇ ਦੌਰਾਨ 24 ਸਾਲਾ ਔਰਤ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.