ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜਾਦੂਗਰ

Posted On February - 11 - 2017

ਬਾਲ ਕਹਾਣੀ

10202cd _magic show_1ਰਣਜੀਤ ਸਿੰਘ ਨੁਰਪੂਰਾ

ਸ਼ਾਮ ਵੇਲੇ ਪਿਤਾ ਜੀ ਘਰ ਵੜੇ ਹੀ ਸਨ ਕਿ ਲਾਡੀ ਉਨ੍ਹਾਂ ਨਾਲ ਜਾ ਚਿੰਬੜਿਆ। ਇੱਕ ਸੁਆਲ ਜਿਹੜਾ ਦੁਪਹਿਰ ਤੋਂ ਉਸ ਦੇ ਮਨ ਵਿੱਚ ਸੀ, ਪਿਤਾ ਜੀ ਨੂੰ ਕਰ ਦਿੱਤਾ।
‘‘ਪਿਤਾ ਜੀ, ਤੁਸੀ ਤਾਂ ਕਹਿੰਦੇ ਸੀ ਕਿ ਕੋਈ ਜਾਦੂ ਨਹੀਂ ਹੁੰਦਾ, ਪਰ ਅੱਜ ਸਾਡੇ ਸਕੂਲ ਵਿੱਚ ਜਾਦੂਗਰ ਨੇ  ਬਹੁਤ ਕੁਝ ਕਰ ਕੇ ਵਿਖਾਇਆ।’’
ਪਿਤਾ ਜੀ ਹੈਰਾਨ ਹੁੰਦੇ ਹੋਏ ਪੁੱਛਣ ਲੱਗੇ,‘‘ਕੀ ਕੀਤਾ ਜਾਦੂਗਰ ਨੇ?’’
‘‘ ਪਿਤਾ ਜੀ, ਉਸ ਨੇ ਇੱਕ ਡੱਬਾ ਪਾਣੀ ਨਾਲ ਭਰਿਆ। ਡੱਬੇ ਦੇ ਢੱਕਣ ’ਚ ਗਲੀਆਂ ਸਨ। ਉਹ ਨੇ ਡੱਬਾ ਉਲਟਾ ਕਰ ਲਿਆ ਤੇ ਕੋਲ ਬੁਲਾਏ ਲੜਕੇ ਨੂੰ ਆਖਿਆ ਕਿ ਜਦੋਂ ਤੂੰ ਮੀਂਹ ਪਾਉਣ ਲਈ ਕਹੇਂਗਾ ਤਾਂ ਮੀਂਹ ਪਵੇਗਾ ਤੇ ਜਦੋਂ ਤੂੰ ਬੰਦ ਕਰਨ ਲਈ ਕਹੇਂਗਾ ਤਾਂ ਬੰਦ ਹੋ ਜਾਵੇਗਾ।’’
‘‘ਤੇ ਫਿਰ ਕੀ ਹੋਇਆ?’’ ਮੰਜੇ ’ਤੇ ਬੈਠਦਿਆਂ ਪਿਤਾ ਜੀ ਨੇ ਪੁੱਛਿਆ।
‘‘ਪਿਤਾ ਜੀ, ਜਾਦੂਗਰ ਨੇ ਡੱਬਾ ਉਲਟਾ ਕਰ ਦਿੱਤਾ, ਪਰ ਉਸ ਵਿੱਚੋਂ ਪਾਣੀ ਦਾ ਤੁਪਕਾ ਵੀ ਨਹੀਂ ਨਿੱਕਲਿਆ।  ਕੋਲ ਖੜ੍ਹੇ ਮੁੰਡੇ ਨੇ ਜਦੋਂ ਕਹਿ ਦਿੱਤਾ ਕਿ ਮੀਂਹ ਪਾ ਦਿਓ ਤਾਂ ਤੁਰੰਤ ਡੱਬੇ ’ਚੋਂ ਕਣੀਆਂ ਡਿੱਗਣ ਲੱਗ ਪਈਆਂ। ਉਸ ਤੋਂ ਬਾਅਦ ਜਦੋਂ ਮੁੰਡੇ ਨੇ ਮੀਂਹ ਬੰਦ ਕਰਨ ਲਈ ਆਖਿਆ ਤਾਂ ਜਾਦੂਗਰ ਨੇ ਝੱਟ ਬੰਦ ਕਰ ਦਿੱਤਾ।’’ ਲਾਡੀ ਨੇ ਹੈਰਾਨਗੀ ਨਾਲ ਪਿਤਾ ਜੀ ਨੂੰ ਦੱਸਿਆ।
‘‘ ਅੱਛਾ ਹੋਰ ਕੀ ਕੀਤਾ ਜਾਦੂਗਰ ਨੇ?’’ ਪਿਤਾ ਜੀ ਨੇ ਮੁਸਕਰਾਉਂਦਿਆਂ ਪੁੱਛਿਆ।
‘‘ਜਾਦੂਗਰ ਨੇ ਤਾਸ਼ ਦੇ ਵੀ ਕਈ ਜਾਦੂ ਵਿਖਾਏ। ਉਸ ਨੇ ਕੱਚ ਦੇ ਗਿਲਾਸ ਨਾਲ ਇੱਟ ਵੀ ਭੰਨ੍ਹੀਂ। ਇੱਕ ਡੱਬੇ ’ਚ ਉਸ ਨੇ ਪਾਇਆ ਤਾਂ ਅਖ਼ਬਾਰ ਸੀ, ਪਰ ਬਾਅਦ ’ਚ ਰੰਗ-ਬਿਰੰਗਾ ਫੁੱਲ ਕੱਢ ਦਿੱਤਾ।’’ ਜਾਦੂਗਰ ਨੇ ਜਿਹੜੇ ਖੇਲ੍ਹ ਵਿਖਾਏ ਸਨ, ਲਾਡੀ ਨੇ ਫਟਾਫਟ ਦੱਸ ਦਿੱਤੇ।
ਲਾਡੀ ਦੀਆਂ ਗੱਲਾਂ ਸੁਣ ਕੇ ਪਿਤਾ ਜੀ ਸ਼ਾਂਤ ਹੋ ਕੇ ਬੈਠ ਗਏ। ਕੁਝ ਸਮੇਂ ਬਾਅਦ ਉਹ ਉੱਠੇ ਤੇ ਪੜਛੱਤੀ ’ਤੇ ਪਿਆ ਖਾਲੀ ਡੱਬਾ ਲਾਡੀ ਕੋਲੋਂ ਲੁਹਾ ਲਿਆ। ਫਿਰ ਉਹ ਲਾਡੀ ਨੂੰ ਬਾਹਰ ਬੈਠਣ ਲਈ ਆਖ ਕਮਰੇ ਅੰਦਰ ਚਲੇ ਗਏ। ਉਹ ਡੱਬੇ ਦੇ ਢੱਕਣ ’ਚ ਮੇਖ ਨਾਲ ਕਈ ਸੁਰਾਖ ਕਰਕੇ ਲਿਆਏ ਜਿਸ ਨੂੰ ਪਾਣੀ ਨਾਲ ਭਰ ਦਿੱਤਾ। ਪਾਣੀ ਨਾਲ ਭਰਿਆ ਡੱਬਾ ਲਾਡੀ ਨੂੰ ਵਿਖਾਇਆ ਤੇ ਸੁਰਾਖਾਂ ਵਾਲਾ ਢੱਕਣ ਉਸ ’ਤੇ ਲਗਾ ਦਿੱਤਾ।
‘‘ ਲੈ ਬਈ ਪੁੱਤਰਾ, ਹੁਣ ਮੈਂ ਵੀ ਬਣ ਗਿਆ ਜਾਦੂਗਰ,’’ ਹੱਸਦਿਆਂ ਪਿਤਾ ਜੀ ਨੇ ਆਖਿਆ ,‘‘ ਹੁਣ ਤੂੰ ਵੀ ਉਸੇ ਤਰ੍ਹਾਂ ਆਖ ਜਿਵੇਂ ਉਹ ਮੁੰਡਾ ਜਾਦੂਗਰ ਨੂੰ ਆਖਦਾ ਸੀ’’।
ਲਾਡੀ ਨੇ ਆਖਿਆ ‘‘ ਪਿਤਾ ਜੀ ਮੀਂਹ ਪਾ ਦਿਓ?’’
ਬਾਰੀਕ ਧਾਰਾਂ ਦੇ ਰੂਪ ’ਚ ਪਾਣੀ ਹੇਠਾਂ ਡਿੱਗਣ ਲੱਗ ਪਿਆ।
‘‘ ਪਿਤਾ ਜੀ ਮੀਂਹ ਬੰਦ ਕਰੋ,’’ ਲਾਡੀ ਵੱਲੋਂ ਇੰਜ ਕਹਿਣ ’ਤੇ ਡੱਬੇ ’ਚੋਂ ਪਾਣੀ ਡਿੱਗਣਾ ਬੰਦ ਹੋ ਗਿਆ।
ਇਹ ਦ੍ਰਿਸ਼ ਵੇਖ ਲਾਡੀ ਹੈਰਾਨ ਹੋ ਗਿਆ। ਉਸ ਨੇ ਆਖਿਆ ‘‘ ਇਸ ਦਾ ਮਤਲਬ ਤੁਹਾਨੂੰ ਵੀ ਜਾਦੂ ਆਉਂਦੈ!’’
ਪਿਤਾ ਜੀ ਨੇ ਦੱਸਿਆ ‘‘ਬੇਟਾ, ਇਹ ਦ੍ਰਿਸ਼ ਜਿਹੜਾ ਤੂੰ ਵੇਖਿਆ ਹੈ, ਇਸ ’ਚ ਜਾਦੂ ਵਾਲੀ ਕੋਈ ਗੱਲ ਨਹੀਂ ਸਗੋਂ ਇਹ ਸਿਰਫ਼ ਹੱਥ ਦੀ ਸਫ਼ਾਈ ਅਤੇ ਚੁਸਤੀ ਦਾ ਕਮਾਲ ਹੈ ਜਿਸ ਨੂੰ ਤੁਸੀਂ ਜਾਦੂ ਸਮਝਦੇ ਹੋਂ!’’
‘‘ ਪਿਤਾ ਜੀ ਮੈਨੂੰ ਸੌਖੇ ਤਰੀਕੇ ਨਾਲ ਸਮਝਾਓ ਕਿ ਇਹ ਕਿਵੇਂ ਵਾਪਰਦੈ?’’
ਪਿਤਾ ਜੀ ਕੁਰਸੀ ’ਤੇ ਬੈਠ ਗਏ ਤੇ ਲਾਡੀ ਨੂੰ ਕੋਲ ਬੁਲਾ ਕੇ ਦੱਸਣ ਲੱਗੇ ‘‘ ਵੇਖ ਬੇਟਾ, ਇਸ ਡੱਬੇ ਦੇ ਥੱਲੇ ਕੋਲ ਇੱਕ ਸੁਰਾਖ ਕੀਤਾ ਹੋਇਆ। ਜਦੋਂ ਪਾਣੀ ਨਾਲ ਭਰਿਆ ਡੱਬਾ ਮੂਧਾ ਕੀਤਾ ਤਾਂ ਮੈਂ ਇਸ ਸੁਰਾਖ ’ਤੇ ਉਂਗਲ ਰੱਖੀ ਹੋਈ ਸੀ। ਜਦੋਂ ਤੂੰ ਮੀਂਹ ਪਾਉਣ ਬਾਰੇ ਆਖਿਆ ਤਾਂ ਮੈਂ ਇਸ ਸੁਰਾਖ ਤੋਂ ਉਂਗਲ ਪਾਸੇ ਕਰ ਲਈ ਜਿਸ ਨਾਲ ਹਵਾ ਸੁਰਾਖ ਰਾਹੀਂ ਡੱਬੇ ’ਚ ਦਾਖਲ ਹੋਈ ਤੇ ਪਾਣੀ ਢੱਕਣ ਵਿਚਲੇ ਸੁਰਾਖਾਂ ਰਾਹੀਂ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਜਦੋਂ ਤੂੰ ਮੀਂਹ ਬੰਦ ਕਰਨ ਲਈ ਆਖਿਆ ਤਾਂ ਮੈਂ ਆਪਣੀ ਉਂਗਲ ਦੁਬਾਰਾ ਸੁਰਾਖ ’ਤੇ ਰੱਖ ਲਈ। ਇਸ ਤਰ੍ਹਾਂ ਹਵਾ ਡੱਬੇ ਅੰਦਰ ਨਹੀਂ ਜਾ ਸਕੀ ਜਿਸ ਕਾਰਨ ਪਾਣੀ ਵੀ ਡਿੱਗਣਾ ਬੰਦ ਹੋ ਗਿਆ।’’
ਲਾਡੀ ਨੇ ਝੱਟ ਦੇਣੇ ਪਿਤਾ ਜੀ ਦੇ ਹੱਥ ਵਿਚਲਾ ਡੱਬਾ ਫੜਿਆ ਤੇ ਇਹ ਪ੍ਰਯੋਗ ਆਪਣੇ ਹੱਥੀਂ ਕਰਕੇ ਵੇਖਿਆ। ਸਭ ਕੁਝ ਉਵੇਂ ਵਾਪਰਿਆ ਜਿਵੇਂ ਪਿਤਾ ਜੀ ਨੇ ਦੱਸਿਆ ਸੀ।
‘‘ ਆ ਜਾ, ਹੁਣ ਤੈਨੂੰ ਜਾਦੂਗਰ ਦਾ ਦੂਜਾ ਖੇਡ ਸਿਖਾਵਾਂ’’, ਇੰਜ ਆਖ ਪਿਤਾ ਜੀ ਨੇ ਕੱਚ ਦੇ ਗਿਲਾਸ ਦਾ ਗੋਲਦਾਰ ਥੱਲਾ ਇੱਟ ਦੀ ਨੁੱਕਰ ’ਤੇ ਮਾਰਿਆ।  ਨੁੱਕਰ ਟੁੱਟ ਹੇਠਾਂ ਡਿੱਗ ਪਈ। ਲਾਡੀ ਇਸ ਦਾ ਕਾਰਨ ਜਾਣਨ ਲਈ ਉਤਸੁਕ ਸੀ।
‘‘ਵੇਖ ਪੁੱਤਰਾ, ਗਿਲਾਸ ਦਾ ਹੇਠਲਾ ਹਿੱਸਾ ਮਕਾਨ ਦੀ ਨਿਉਂ ਵਾਂਗ ਬਹੁਤ ਮਜ਼ਬੂਤ ਹੁੰਦਾ ਤੇ ਗੋਲਦਾਰ ਹੋਣ ਕਾਰਨ ਇਸਦਾ ਬਹੁਤ ਥੋੜ੍ਹਾ ਹਿੱਸਾ ਇੱਟ ’ਤੇ ਲੱਗਦਾ ਜਿਸ ਕਾਰਨ ਇਹ ਇੱਟ ਤਾਂ ਭੰਨ੍ਹ ਦਿੰਦਾ, ਪਰ ਖੁਦ ਨਹੀਂ ਟੁੱਟਦਾ। ਜਾਦੂਗਰੀ ਦੇ ਇਸ ਟਰਿੱਕ ’ਚ ਯਾਦ ਰੱਖਣ ਵਾਲੀ ਗੱਲ ਇਹ ਕਿ ਗਿਲਾਸ ਦੇ ਹੇਠਲੇ ਹਿੱਸੇ ਦੀ ਨੁੱਕਰ ਹੀ ਇੱਟ ’ਤੇ ਵੱਜਣੀ ਚਾਹੀਦੀ ਹੈ।’’
ਲਾਡੀ ਨੇ ਆਪਣੇ ਹੱਥੀਂ ਇਹ ਕਰਤੱਬ ਵੀ ਕਰਕੇ ਵੇਖਿਆ।‘‘ਤੁਸੀਂ ਠੀਕ ਆਖਿਆ ਪਿਤਾ ਜੀ ਕਿ ਜਾਦੂ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਕੁਝ ਵੱਖਰਾ ਕਰਕੇ ਵਿਖਾਉਣ ਦੀ ਕਲਾ ਹੀ ਜਾਦੂ ਹੈ।’’
‘‘ਹਾਂ ਬੇਟਾ, ਜਾਦੂਗਰ ਜੋ ਵੀ ਹੈਰਾਨ ਕਰਨ ਵਾਲੇ ਕਰਤੱਬ ਵਿਖਾਉਂਦੇ ਹਨ, ਉਨ੍ਹਾਂ ਪਿੱਛੇ ਜਿਹੜੇ ਭੇਤ ਛੁਪੇ ਹੁੰਦੇ ਹਨ, ਅਸੀਂ ਉਨ੍ਹਾਂ ਨੂੰ ਲੱਭਣ ਦੀ ਥਾਂ ਜਾਦੂ ਸਮਝ ਕੇ ਚੁੱਪ ਕਰ ਜਾਂਦੇ ਹਾਂ। ਹਾਂ, ਇਨ੍ਹਾਂ ਕਰਤੱਬਾਂ ਨੂੰ ਸਿੱਖਣ ਲਈ ਬਹੁਤ ਮਿਹਨਤ ਤੇ ਵਾਰ-ਵਾਰ ਅਭਿਆਸ ਕਰਨਾ ਪੈਂਦਾ ਹੈ। ਇੱਕ ਕਰਤੱਬ ’ਚ ਮੁਹਾਰਤ ਹਾਸਲ ਕਰਨ ਲਈ ਕਈ-ਕਈ ਮਹੀਨੇ ਲੱਗ ਜਾਂਦੇ ਹਨ। ਜਾਦੂਗਰ ਕਰਤੱਬ ਦਿਖਾਉਣ ਵੇਲੇ ਮੰਤਰ ਪੜ੍ਹਨ ਦਾ ਡਰਾਮਾ ਵੀ ਕਰਦੇ ਹਨ। ਉਨ੍ਹਾਂ ਦਾ ਅਸਲ ਮਕਸਦ ਦਰਸ਼ਕਾਂ ਦੇ ਧਿਆਨ ਨੂੰ ਵੰਡ ਕੇ ਰੱਖਣਾ ਹੁੰਦਾ ਹੈ ਤਾਂ ਜੋ ਉਸ ਵੱਲੋਂ ਕੀਤੀ ਜਾਣ ਵਾਲੀ ਚਲਾਕੀ ਦਾ ਭੇਦ ਨਾ ਖੁੱਲ੍ਹ ਜਾਵੇ। ਬੇਟਾ, ਮੈਨੂੰ ਉਹ ਲੋਕ ਪਸੰਦ ਨਹੀਂ ਜਿਹੜੇ ਜਾਦੂ ਦੇ ਨਾਂ ਹੇਠ ਬੱਚਿਆਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪੈਦਾ ਕਰਕੇ ਅੰਧ-ਵਿਸ਼ਵਾਸ ਵੱਲ ਤੋਰਦੇ ਹਨ। ਜੋ ਵਿਅਕਤੀ ਅਨੋਖੇ ਕਰਤੱਬਾਂ ਨੂੰ ਕਲਾ ਤੇ ਹੱਥ ਦੀ ਸਫ਼ਾਈ ਨਾਲ ਜੋੜਦਾ ਹੈ, ਉਹ ਮੈਨੂੰ ਚੰਗਾ ਲੱਗਦਾ ਹੈ। ਅਨੋਖੇ ਕਰਤੱਬ ਵਿਖਾਉਣੇ ਇੱਕ ਹੁਨਰ ਹੈ ਜਿਸ ਨੂੰ ਦੂਜੇ ਕੰਮਾਂ ਵਾਂਗ ਸਿੱਖਿਆ ਜਾ ਸਕਦਾ ਹੈ। ਬਸ ਬੇਟਾ, ਇਹੀ ਹੈ ਜਾਦੂ ਸ਼ਬਦ ਦੀ ਅਸਲੀ ਪਰਿਭਾਸ਼ਾ।’’
‘‘ਹਾਂ ਪਿਤਾ ਜੀ, ਹੁਣ ਮੈਨੂੰ ਵੀ ਪਤਾ ਲੱਗ ਗਿਆ ਕਿ ਮੈਡਮ ਜਸਪ੍ਰੀਤ ਮੇਰੀ ਸੋਹਣੀ ਲਿਖਾਈ ਵੇਖ ਕੇ ਕਿਉਂ ਕਹਿੰਦੀ ਹੁੰਦੀ ਆ ਕਿ ਤੇਰੇ ਹੱਥਾਂ ’ਚ ਤਾਂ ਜਾਦੂ ਆ ਜਦੋਂ ਕਿ ਮੈਂ ਤਾਂ ਹੌਲੀ-ਹੌਲੀ ਤੇ ਪੂਰੇ ਧਿਆਨ ਨਾਲ ਲਿਖਾਈ ਕਰਦਾਂ ਹੁੰਦਾ।’’

ਸੰਪਰਕ : 98558-01314 


Comments Off on ਜਾਦੂਗਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.