ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਰਕਰਾਰ

Posted On February - 27 - 2017

ਰਵਿੰਦਰ ਕੌਰ
‘ਪੰਜਾਬੀ ਟ੍ਰਿਬਿਊਨ’ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਖ਼ਬਰ ਛਪੀ ਜੋ ਪਟਿਆਲਾ ਦੇ ਵਸਨੀਕ ਨਰਿੰਦਰ ਬਾਰੇ ਸੀ। ਉਸ ਦੀਆਂ ਦੋਨੋਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਸਨ। ਉਸਦੇ ਪੁੱਤਰ ਨੂੰ ਕੈਂਸਰ ਹੋਣ ਕਾਰਨ ਘਰ ਦਾ ਸਭ ਕੁਝ ਵਿਕ ਗਿਆ ਸੀ। ਬਾਅਦ ਵਿੱਚ ਉਹ ਆਪ ਮੌਤ ਦੇ ਮੂੰਹ ਕੋਲ ਪਹੁੰਚ ਗਿਆ।
ਉਸ ਦੀ ਪਤਨੀ ਆਪਣੀ ਇੱਕ ਕਿਡਨੀ ਦੇ ਕੇ ਉਸਨੂੰ ਬਚਾਉਣ ਲਈ ਅੱਗੇ ਆਈ, ਪਰ ਕਿਡਨੀ ਟਰਾਂਸਪਲਾਂਟ ਕਰਾਉਣ ਲਈ ਪੈਸਾ ਕਿਧਰੋਂ ਨਾ ਮਿਲਿਆ। ਇਹ ਖ਼ਬਰ ਜਦੋਂ ਅਖ਼ਬਾਰ ਵਿੱਚ ਆਈ ਤਾਂ ਕਈ ਲੋਕ ਮਦਦ ਲਈ ਸਾਹਮਣੇ ਆਏ। ਇੱਕ ਵਿਅਕਤੀ ਨੇ ਐਪ ਬਣਾ ਕੇ ਸਾਢੇ ਚਾਰ ਲੱਖ ਰੁਪਏ ਇਕੱਠੇ ਕੀਤੇ। ਇੱਕ ਪ੍ਰੋਫੈਸਰ ਨੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਰਾਹੀਂ ਮਦਦ ਲਈ ਬੇਨਤੀ ਕੀਤੀ। ਵਟਸਐਪ ਰਾਹੀਂ ਮੈਂ ਵੀ ਮਦਦ ਦੀ ਬੇਨਤੀ ਕੀਤੀ। ਇਸ ਵਿੱਚ ਇੱਕ ਗਰੁੱਪ ਸਰਕਾਰੀ ਮੁਲਾਜ਼ਮਾਂ ਦਾ ਹੈ ਜਿਸ ਵਿੱਚ ਹਰ ਇੱਕ ਦੀ ਤਨਖਾਹ ਲਗਭਗ ਪੰਜਾਹ ਹਜ਼ਾਰ ਹੈ। ਇੱਕ ਪ੍ਰਿੰਸੀਪਲਾਂ ਤੇ ਅਧਿਆਪਕਾਂ ਦਾ ਹੈ। ਦੋਨਾਂ ਵਿੱਚੋਂ ਕੋਈ ਜਵਾਬ ਨਾ ਆਇਆ। ਇਨ੍ਹਾਂ ਕੋਸ਼ਿਸ਼ਾਂ ਤੋਂ ਥੱਕ ਕੇ ਮੈਂ ਸਕੂਲ ਵਿੱਚ ਇਹ ਗੱਲ ਬੱਚਿਆਂ ਨਾਲ ਸਾਂਝੀ ਕੀਤੀ। ਛੇਵੀਂ ਜਮਾਤ ਦੀ ਇੱਕ ਬੱਚੀ ਪੰਜਾਹ ਰੁਪਏ ਇਕੱਠੇ ਕਰਕੇ ਲਿਆਈ ਤੇ  ਬੋਲੀ ‘ਮੈਡਮ ਜੀ, ਜਲਦੀ ਭੇਜ ਦਿਓ, ਉਨ੍ਹਾਂ ਨੇ ਦਵਾਈ ਲੈਣੀ ਹੋਣੀ ਹੈ।’ ਮੇਰੀਆਂ ਅੱਖਾਂ ਭਰ ਆਈਆਂ। ਫਿਰ ਕੁਝ ਸੰਸਥਾਵਾਂ ਵੀ ਅੱਗੇ ਆਈਆਂ ਜਿਨ੍ਹਾਂ ਸਦਕਾ ਉਸ ਦਾ ਅਪਰੇਸ਼ਨ ਹੋ ਗਿਆ, ਪਰ ਸਰੀਰ ਨੇ ਕਿਡਨੀ ਸਵੀਕਾਰ ਨਹੀਂ ਕੀਤੀ। ਇਲਾਜ ਲਈ ਫਿਰ ਤੋਂ ਡਾਕਟਰਾਂ ਤੋਂ ਮਦਦ ਮੰਗੀ। ਮਦਦਗਾਰ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਗਏ। ਜਿੱਥੇ ਉਸ ਦਾ ਫਿਰ ਤੋਂ ਅਪਰੇਸ਼ਨ ਹੋਇਆ ਜੋ  ਸਫ਼ਲ ਰਿਹਾ। ਹੁਣ ਉਸ ਦੀਆਂ ਦਵਾਈਆਂ ਦਾ ਖ਼ਰਚਾ ਚਲ ਰਿਹਾ ਹੈ। ਇੱਕ ਖ਼ਬਰ ਨੇ ਕਿਸੇ ਗ਼ਰੀਬ ਦੀ ਜਾਨ ਬਚਾ ਲਈ। ਉਮੀਦ ਹੈ ਹੁਣ ਹੋਰ ਕੋਈ ਵੀ ਉਸ ਦੀਆਂ ਦਵਾਈਆਂ ਦਾ ਖ਼ਰਚ ਉਠਾਉਣ ਲਈ ਅੱਗੇ ਆਏਗਾ।
ਸੰਪਰਕ: 90415-13518


Comments Off on ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਰਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.