ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

‘ਜੌਲੀ ਐੱਲਐੱਲਬੀ 2’ ਤੋਂ ਹੁਮਾ ਨੂੰ ਹਨ ਬੜੀਆਂ ਆਸਾਂ

Posted On February - 11 - 2017

13101cd _humaਸ਼ਾਂਤੀ ਸਵਰੂਪ ਤ੍ਰਿਪਾਠੀ
ਫ਼ਿਲਮ ‘ਗੈਂਗ ਆਫ ਵਾਸੇਪੁਰ’ ਤੋਂ ਪ੍ਰਸਿੱਧੀ ਪ੍ਰਾਪਤ ਅਦਾਕਾਰਾ ਹੁਮਾ ਕੁਰੇਸ਼ੀ ਦੀ ਖੁਸ਼ੀ ਦਾ ਅੱਜਕੱਲ੍ਹ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਹੁਣ ਉਹ ਵੀ ਆਲਮੀ ਅਦਾਕਾਰਾ ਬਣ ਗਈ ਹੈ। ਇਸ ਤੋਂ ਇਲਾਵਾ ਇੱਕ ਮਹੀਨੇ ਵਿੱਚ ਹੀ ਉਸ ਦੀਆਂ ਦੋ ਫ਼ਿਲਮਾਂ ‘ਜੌਲੀ ਐੱਲਐੱਲਬੀ 2’ ਅਤੇ ‘ਵਾਇਸਰਾਏ ਹਾਊਸ’ ਪ੍ਰਦਰਿਸ਼ਤ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ‘ਵਾਇਸਰਾਏ ਹਾਊਸ’ ਨੇ ਹੀ ਉਸ ਨੂੰ ਆਲਮੀ ਅਦਾਕਾਰਾ ਬਣਾ ਦਿੱਤਾ ਹੈ ਕਿਉਂਕਿ ਇਸ ਫ਼ਿਲਮ ਵਿੱਚ ਉਸ ਨਾਲ ਕਈ ਵਿਦੇਸ਼ੀ ਕਲਾਕਾਰਾਂ ਨੇ ਅਭਿਨੈ ਕੀਤਾ ਹੈ ਜਦੋਂ ਕਿ ਫ਼ਿਲਮ ਦੀ ਨਿਰਦੇਸ਼ਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਬ੍ਰਿਟੇਨ ਵਿੱਚ ਰਿਹ ਰਹੀ ਨਿਰਦੇਸ਼ਕ ਗੁਰਿੰਦਰ ਚੱਢਾ ਹੈ। ਪੇਸ਼ ਹਨ ਹੁਮਾ ਨਾਲ ਹੋਈ ਗੱਲਬਾਤ ਦੇ ਅੰਸ਼:-
-ਤੁਸੀਂ ਆਪਣੇ ਪੰਜ ਸਾਲ ਦੇ ਉਤਾਰ ਚੜ੍ਹਾਅ ਵਾਲੇ ਕਰੀਅਰ ਨੂੰ ਕਿਵੇਂ ਦੇਖਦੇ ਹੋ?
-ਸਮਾਂ ਤਾਂ ਸਮਾਂ ਹੀ ਹੈ, ਇਹ ਰੁਕਦਾ ਨਹੀਂ, ਚਲਦਾ ਰਹਿੰਦਾ ਹੈ ਅਤੇ ਸਾਡਾ ਮਕਸਦ ਕੰਮ ਕਰਨਾ ਹੁੰਦਾ ਹੈ। ਅੱਜ ਮੈਂ ਜਿਸ ਮੁਕਾਮ ’ਤੇ ਹਾਂ,ਉਸ ਤੋਂ ਖੁਸ਼ ਹਾਂ ਜਾਂ ਨਹੀਂ ਹਾਂ, ਇਸ ਦਾ ਦਾਅਵਾ ਨਹੀਂ ਕਰ ਸਕਦੀ। ਪਰ ਇਹ ਤੈਅ ਹੈ ਕਿ ਮੇਰੀ ਜ਼ਿੰਦਗੀ ਰੁਝੇਂਵਿਆਂ ਭਰਪੂਰ ਹੈ। ਜਦੋਂ ਅਸੀਂ ਆਪਣੇ ਕੰਮ ਵਿੱਚ ਰੁੱਝੇ ਹੁੰਦੇ ਹਾਂ ਤਾਂ ਕਾਫ਼ੀ ਉਤਸ਼ਾਹਿਤ ਹੁੰਦੇ ਹਾਂ। ਅਸੀਂ ਨਵੀਆਂ ਨਵੀਆਂ ਚੀਜ਼ਾਂ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਹਾਂ, ਇਹ ਉਤਸ਼ਾਹ ਹੀ ਸਾਡੀ ਖੁਸ਼ੀ ਦਾ ਪ੍ਰਤੀਕ ਹੈ।
-ਪਿਛਲੇ ਪੰਜ ਸਾਲ ਦੇ ਕਰੀਅਰ ਵਿੱਚ ਤੁਹਾਡੀਆਂ ਕੁਝ ਫ਼ਿਲਮਾਂ ਅਸਫਲ ਰਹੀਆਂ?
-ਮੈਂ ਫ਼ਿਲਮ ਦੀ ਸਫਲਤਾ ਜਾਂ ਅਸਫਲਤਾ ਨੂੰ ਲੈ ਕੇ ਕਦੇ ਵਿਚਾਰ ਨਹੀਂ ਕਰਦੀ। ਮੈਂ ਹਮੇਸ਼ਾਂ ਚੰਗੇ ਕਿਰਦਾਰ ਤੇ ਚੰਗੀ ਕਹਾਣੀ ਚੁਣਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਉਸ ਨੂੰ ਆਪਣੀ ਤਰਫ਼ ਤੋਂ ਸੌ ਫ਼ੀਸਦੀ ਦਿੰਦੀ ਹਾਂ। ਮਤਲਬ ਮੇਰੇ ਹੱਥ ਵਿੱਚ ਜੋ ਹੈ, ਮੈਂ ਉਹ ਸਭ ਕਰਦੀ ਹਾਂ। ਉਸ ਤੋਂ ਬਾਅਦ ਸਫਲਤਾ ਤੇ ਅਸਫਲਤਾ ਤੈਅ ਕਰਨਾ ਮੇਰੇ ਹੱਥ ਵਿੱਚ ਨਹੀਂ ਹੁੰਦਾ, ਉਹ ਦਰਸ਼ਕਾਂ ਦੇ ਹੱਥ ਵਿੱਚ ਹੁੰਦਾ ਹੈ। ਮੈਂ ਆਪਣੀ ਤਰਫ਼ ਤੋਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਭੇਡ ਚਾਲ ਵਾਲਾ ਕੰਮ ਨਹੀਂ ਕਰਨਾ ਹੈ, ਬੇਸ਼ੱਕ ਮੈਨੂੰ ਸਫਲਤਾ ਮਿਲਣ ਵਿੱਚ 5-10 ਸਾਲ ਲੱਗ ਜਾਣ। ਮੇਰੀ ਰਾਇ ਵਿੱਚ ਸਫਲਤਾ ਦਾ ਕੋਈ ਆਧਾਰ ਨਹੀਂ ਹੁੰਦਾ। ਮੇਰੀ ਇਹ ਸੋਚ ਹੈ ਕਿ ਇੱਥੇ ਕੁਝ ਫ਼ਿਲਮਾਂ ਉਸ ਸਮੇਂ ਲਈ ਸਫਲ ਹੋ ਜਾਂਦੀਆਂ ਹਨ, ਪਰ ਲੰਬੇ ਸਮੇਂ ਵਿੱਚ ਉਨ੍ਹਾਂ ਫ਼ਿਲਮਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ। ਹੋ ਸਕਦਾ ਹੈ ਮੇਰੀ ਇਹ ਸੋਚ ਗ਼ਲਤ ਵੀ ਹੋਵੇ। ਮੈਂ ਪੱਛਮੀ ਦੇਸ਼ਾਂ ਦੀਆਂ ਫ਼ਿਲਮਾਂ ਸਿਰਫ਼ ਇਸ ਲਈ ਨਹੀਂ ਕਰਨਾ ਚਾਹੁੰਦੀ ਕਿ ਦੂਜੇ ਕਲਾਕਾਰ ਕਰ ਰਹੇ ਹਨ। ਫਿਲਹਾਲ ਤਾਂ ਮੈਂ ਫ਼ਿਲਮ ‘ਜੌਲੀ ਐੱਲਐੱਲਬੀ 2’ ਨੂੰ ਲੈ ਕੇ ਉਤਸ਼ਾਹਿਤ ਹਾਂ। ਇਸ ਫ਼ਿਲਮ ਤੋਂ ਮੇਰਾ ਕਰੀਅਰ ਇੱਕ ਨਵੀਂ ਉਡਾਣ ਭਰ ਸਕਦਾ ਹੈ।
-‘ਜੌਲੀ ਐੱਲਐੱਲਬੀ 2’ ਫ਼ਿਲਮ ‘ਜੌਲੀ ਐੱਲਐੱਲਬੀ’ ਦਾ ਸੀਕੁਇਲ ਹੈ, ਕੀ ਤੁਸੀਂ ਪਹਿਲੀ ਫ਼ਿਲਮ ਦੇਖੀ ਸੀ?
-ਮੈਂ ਪਹਿਲੀ ਫ਼ਿਲਮ ਦੇਖੀ ਸੀ। ਮੈਨੂੰ ਇਹ ਫ਼ਿਲਮ ਬਹੁਤ ਚੰਗੀ ਲੱਗੀ ਸੀ। ‘ਜੌਲੀ ਐੱਲਐੱਲਬੀ’ ਦੇ ਪ੍ਰਦਰਸ਼ਨ ਤੋਂ ਬਾਅਦ ਫ਼ਿਲਮ ਦੇ ਨਿਰਦੇਸ਼ਕ ਸੁਭਾਸ਼ ਕਪੂਰ ਨਾਲ ਮੇਰੀ ਕੰਮ ਕਰਨ ਦੀ ਇੱਛਾ ਹੋਈ ਸੀ, ਉਸ ਦੌਰਾਨ ਹੀ ਸੁਭਾਸ਼ ਕਪੂਰ ਇੱਕ ਫ਼ਿਲਮ ਦਾ ਨਿਰਮਾਣ ਕਰ ਰਹੇ ਸਨ ਜਿਸ ਲਈ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ। ਮੈਂ ਉਨ੍ਹਾਂ ਨਾਲ ਉਹ ਫ਼ਿਲਮ ਕਰਨ ਵਾਲੀ ਸੀ, ਪਰ ਕੁਝ ਕਾਰਨਾਂ ਕਰਕੇ ਇਹ ਫ਼ਿਲਮ ਸ਼ੁਰੂ ਨਹੀਂ ਹੋਈ। ਮੈਨੂੰ ਖੁਸ਼ੀ ਹੈ ਕਿ ਜਦੋਂ ‘ਜੌਲੀ ਐੱਲਐੱਲਬੀ 2’ ਬਣਾ ਰਹੇ ਸਨ ਤਾਂ ਉਨ੍ਹਾਂ ਨੇ ਮੈਨੂੰ ਫਿਰ ਤੋਂ ਫੋਨ ਕਰਕੇ ਕਿਹਾ ਕਿ ਉਹ ਮੈਨੂੰ ਆਪਣੀ ਕਹਾਣੀ ਸੁਣਾਉਣਾ ਚਾਹੁੰਦੇ ਹਨ। ਮੈਂ ਇਹ ਕਹਾਣੀ ਸੁਣੀ ਜੋ ਮੈਨੂੰ ਪਸੰਦ ਆ ਗਈ।
-ਇਸ ਵਿੱਚ ਤੁਹਾਡਾ ਕੀ ਕਿਰਦਾਰ ਹੈ?
-ਇਸ ਵਿੱਚ ਮੈਂ ਜੌਲੀ ਦੀ ਪਤਨੀ ਪੁਸ਼ਪਾ ਪਾਂਡੇ ਦਾ ਕਿਰਦਾਰ ਨਿਭਾ ਰਹੀ ਹਾਂ। ਜੌਲੀ ਅਤੇ ਪੁਸ਼ਪਾ ਮਤਲਬ ਪਤੀ-ਪਤਨੀ ਦੇ ਵਿਚਕਾਰ ਬਹੁਤ ਅਲੱਗ ਕਿਸਮ ਦਾ ਰਿਸ਼ਤਾ ਹੈ। ਪੁਸ਼ਪਾ ਸ਼ੇਰਨੀ ਦੀ ਤਰ੍ਹਾਂ ਹੈ, ਉਹ ਸਾਫ਼ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਡਾਂਟ ਸਕਦੀ ਹਾਂ, ਮਾਰ ਸਕਦੀ ਹਾਂ, ਪਰ ਕੋਈ ਦੂਜਾ ਉਸ ਦੇ ਪਤੀ ਦੇ ਖਿਲਾਫ਼ ਬੋਲੇ, ਉਹ ਨਹੀਂ ਸੁਣ ਸਕਦੀ। ਜੌਲੀ ਇੱਕ ਕੇਸ ’ਤੇ ਕੰਮ ਕਰਦਾ ਹੈ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਉਹ ਬਹੁਤ ਸਥਿਤੀਆਂ ਤੋਂ ਗੁਜ਼ਰਦਾ ਹੈ, ਉਸ ਵਕਤ ਉਸ ਦੀ ਪਤਨੀ ਢਾਲ ਬਣਕੇ ਉਸ ਨਾਲ ਖੜ੍ਹੀ ਰਹਿੰਦੀ ਹੈ, ਉਹ ਕਿਸ ਤਰ੍ਹਾਂ ਨਾਲ ਉਸ ਦੀ ਸੁਰੱਖਿਆ ਕਰਦੀ ਹੈ,ਕਿਸ ਤਰ੍ਹਾਂ ਨਾਲ ਉਸ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਧੱਕੇ ਮਾਰਦੀ ਹੈ, ਇਹ ਸਭ ਦੇਖਣ ਲਾਇਕ ਹੈ। ਇਹ ਇੱਕ ਖੂੁਬਸੂਰਤ ਰਿਸ਼ਤੇ ਦੇ ਨਾਲ ਇੱਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਇਸ ਤਰ੍ਹਾਂ ਦੀ ਪ੍ਰੇਮ ਕਹਾਣੀ ਵਾਲੀ ਫ਼ਿਲਮ ਹੁਣ ਤਕ ਨਹੀਂ ਬਣੀ।
-ਤੁਸੀਂ ਅਕਸ਼ੇ ਕੁਮਾਰ ਦੀ ਬਹੁਤ ਤਾਰੀਫ਼ ਕਰਦੇ ਰਹਿੰਦੇ ਹੋ?
-ਅਕਸ਼ੇ ਕੁਮਾਰ ਨਿਮਰ ਇਨਸਾਨ ਹੋਣ ਦੇ ਨਾਲ ਨਾਲ ਆਪਣੇ ਕੰਮ ਨਾਲ ਮਤਲਬ ਰੱਖਣ ਵਾਲੇ ਇਨਸਾਨ ਹਨ। ਜਿੱਥੋਂ ਤਕ ਕਲਾਕਾਰ ਦਾ ਸੁਆਲ ਹੈ, ਤਾਂ ਅਕਸ਼ੇ ਕੁਮਾਰ ਇੱਕ ਉਮਦਾ ਕਲਾਕਾਰ ਹੈ। ਆਮਤੌਰ ’ਤੇ ਹਰ ਕਲਾਕਾਰ ਹੀ ਕਹਿੰਦਾ ਹੈ ਕਿ ਉਹ ਕਿਸੇ ਕਿਰਦਾਰ ਨੂੰ ਨਹੀਂ, ਬਲਕਿ ਖੁਦ ਨੂੰ ਨਿਭਾਉਂਦੇ ਹਨ, ਪਰ ਅਕਸ਼ੇ ਕੁਮਾਰ ਹਮੇਸ਼ਾਂ ਕਿਰਦਾਰ ਨੂੰ ਨਿਭਾਉਂਦੇ ਹਨ। ਫਿਰ ਚਾਹੇ ਉਹ ‘ਹਾਊਸਫੁੱਲ’ ਹੋਵੇ, ‘ਏਅਰ ਲਿਫਟ’ ਹੋਵੇ ਜਾਂ ‘ਰੁਸਤਮ’ ਹੋਵੇ, ਉਹ ਹਮੇਸ਼ਾਂ ਉਸ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ। ਅਸੀਂ ‘ਹਾਊਸਫੁੱਲ’ ਦੀ ਗਿਣਤੀ ਨਹੀਂ ਕਰਦੇ ਪਰ ਉਸ ਤਰ੍ਹਾਂ ਦੀ ਫ਼ਿਲਮ ਕਰਨਾ ਸੌਖਾ ਨਹੀਂ ਹੈ। ਲੋਕਾਂ ਨੂੰ ਹਸਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕਾਮੇਡੀ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ।
-ਅਰਸ਼ਦ ਵਾਰਸੀ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਵੀ ਅਕਸ਼ੇ ਕੁਮਾਰ ਦੀ ਥਾਂ ’ਤੇ ਉਸ ਨੂੰ ਹੀ ਲੈਣਾ ਚਾਹੀਦਾ ਸੀ, ਤੁਸੀਂ ਇਸ ’ਤੇ ਕੀ ਕਹੋਗੇ?
-ਕੁਝ ਨਹੀਂ ਕਹਿ ਸਕਦੀ ਕਿਉਂਕਿ ਇਸ ਦਾ ਕਾਰਨ ਮੈਨੂੰ ਪਤਾ ਨਹੀਂ। ਹਾਂ, ਮੈਂ ਇਹ ਜ਼ਰੂਰ ਕਹਾਂਗੀ ਕਿ ‘ਜੌਲੀ ਐੱਲਐੱਲਬੀ’ ਵਿੱਚ ਅਰਸ਼ਦ ਨੇ ਬਹੁਤ ਚੰਗਾ ਕੰਮ ਕੀਤਾ ਸੀ। ਆਪਣੇ ਕਿਰਦਾਰ ਨਾਲ ਨਿਆਂ ਕੀਤਾ ਸੀ। ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਵੀ ਕਰਦੀ ਹਾਂ, ਪਰ ‘ਜੌਲੀ ਐੱਲਐੱਲਬੀ 2’ ਵਿੱਚ ਅਕਸ਼ੇ ਕੁਮਾਰ ਨੇ ਆਪਣਾ ਬਿਹਤਰੀਨ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਦੋਨੋਂ ਫ਼ਿਲਮਾਂ ਦੀ ਕਹਾਣੀ ਵਿੱਚ ਜੋ ਅੰਤਰ ਹੈ, ਉਸ ਕਾਰਨ ਹੀ ਇਹ ਤਬਦੀਲੀ ਹੋਈ ਹੈ।
-ਇਸ ਤੋਂ ਇਲਾਵਾ ਤੁਸੀਂ ਕੀ ਕਰ ਰਹੇ ਹੋ?
-ਮੈਂ ਗੁਰਿੰਦਰ ਚੱਢਾ ਦੇ ਨਿਰਦੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਫ਼ਿਲਮ ‘ਵਾਇਸਰਾਏ ਹਾਊਸ’ ਕੀਤੀ ਹੈ।
-ਫ਼ਿਲਮ ‘ਵਾਇਸਰਾਏ ਹਾਊਸ’ ਤੁਹਾਨੂੰ ਕਿਵੇਂ ਮਿਲੀ?
-ਗੁਰਿੰਦਰ ਚੱਢਾ ਨੇ ‘ਗੈਂਗ ਆਫ ਵਾਸੇਪੁਰ’ ਦੇਖੀ ਸੀ। ਉਹ ਮੇਰੀ ਪ੍ਰਤਿਭਾ ਤੋਂ ਵਾਕਿਫ਼ ਸੀ। ਲੰਡਨ ਵਿੱਚ ਮੈਂ ਆਪਣੇ ਭਰਾ ਸਾਕਿਬ ਸਲੀਮ ਨਾਲ ਫ਼ਿਲਮ ‘ਦੁਬਾਰਾ’ ਦੀ ਸ਼ੂਟਿੰਗ ਕਰ ਰਹੀ ਸੀ, ਉੱਥੇ ਹੀ ਗੁਰਿੰਦਰ ਚੱਢਾ ਨਾਲ ਸਾਡੀ ਮੁਲਾਕਾਤ ਹੋਈ, ਅਸੀਂ ਆਡੀਸ਼ਨ ਵੀ ਦਿੱਤਾ। ਉਨ੍ਹਾਂ ਨੂੰ ਲੱਗਿਆ ਕਿ ਮੈਂ ਉਸ ਦੀ ਇਸ ਫ਼ਿਲਮ ਦੇ ਕਿਰਦਾਰ ਵਿੱਚ ਫਿੱਟ ਰਹਾਂਗੀ,ਇਸ ਲਈ ਉਨ੍ਹਾਂ ਨੇ ਮੈਨੂੰ ਚੁਣਿਆ।
-ਇਹ ਫ਼ਿਲਮ ਕੀ ਹੈ ਅਤੇ ਇਸ ਵਿੱਚ ਤੁਹਾਡਾ ਕੀ ਕਿਰਦਾਰ ਹੈ?
-1947 ਵਿੱਚ ਭਾਰਤ ਆਜ਼ਾਦ ਹੋਇਆ ਅਤੇ ਹਿੰਦੁਸਤਾਨ ਦੀ ਵੰਡ ਵੀ ਹੋਈ ਸੀ। ਉਸ ਸਮੇਂ ਆਖਰੀ ਬ੍ਰਿਟਿਸ਼ ਵਾਇਸਰਾਏ ਲਾਰਡ ਮਾਊਂਟਬੈਟਨ ਸਨ ਤਾਂ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ 2-3 ਮਹੀਨੇ ਦੀ ਕਹਾਣੀ ਹੈ ਇਹ ਫ਼ਿਲਮ। ਇਹ ਕਹਾਣੀ ਵਾਇਸਰਾਏ ਹਾਊਸ ਦੇ ਘਰ ਦੇ ਅੰਦਰ ਦੀ ਹੈ ਜਿਸ ਵੱਡੇ ਘਰ ਵਿੱਚ ਲਾਰਡ ਮਾਊਂਟ ਬੈਟਨ ਅਤੇ ਹੋਰ ਬ੍ਰਿਟਿਸ਼ ਅਫ਼ਸਰਾਂ ਨਾਲ ਸਾਡੇ ਦੇਸ਼ ਦੇ ਵੱਡੇ ਵੱਡੇ ਨੇਤਾ ਬੈਠ ਕੇ ਵਿਚਾਰ ਚਰਚਾ ਕਰ ਰਹੇ ਸਨ। ਉਦੋਂ ਘਰ ਵਿੱਚ ਕੰਮ ਕਰ ਰਹੇ ਇੱਕ ਹਿੰਦੂ ਨੌਕਰ ਅਤੇ ਇੱਕ ਉਰਦੂ ਅਨੁਵਾਦਕ ਦੇ ਵਿਚਕਾਰ ਦੀ ਪ੍ਰੇਮ ਕਹਾਣੀ ਹੈ। ਇਸ ਫ਼ਿਲਮ ਵਿੱਚ ਮੈਂ ਆਲੀਆ ਨੂਰ ਦਾ ਕਿਰਦਾਰ ਨਿਭਾਇਆ ਹੈ।
-ਤਾਂ ਤੁਸੀਂ ਹੁਣ ਦੂਜੀਆਂ ਅੰਤਰਰਾਸ਼ਟਰੀ ਫ਼ਿਲਮਾਂ ਵੀ ਕਰੋਗੇ?
-ਜ਼ਰੂਰ। ਬਸ਼ਰਤੇ ਉਸ ਦੀ ਕਹਾਣੀ ਅਤੇ ਕਥਾਨਕ ਮੈਨੂੰ ਆਕਰਸ਼ਿਤ ਕਰੇ। ਜੇਕਰ ਉਸ ਵਿੱਚ ਕੁਝ ਨਵਾਂ ਕਰਨ ਦਾ ਮੌਕਾ ਮਿਲ ਰਿਹਾ ਹੋਵੇ, ਉਸ ਦੀ ਸਕ੍ਰਿਪਟ ਲਾਜਵਾਬ ਹੋਵੇ ਤਾਂ ਮੈਂ ਉਸ ਨੂੰ ਜ਼ਰੂਰ ਕਰਨਾ ਚਾਹਾਂਗੀ। ਂ


Comments Off on ‘ਜੌਲੀ ਐੱਲਐੱਲਬੀ 2’ ਤੋਂ ਹੁਮਾ ਨੂੰ ਹਨ ਬੜੀਆਂ ਆਸਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.