ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਟਵੇਰਾ ’ਤੇ ਉਲਟਿਆ ਟਰਾਲਾ; ਪਰਿਵਾਰ ਦੇ 11 ਜੀਅ ਹਲਾਕ

Posted On February - 16 - 2017

ਤਿੰਨ ਬੱਚੇ ਗੰਭੀਰ ਜ਼ਖ਼ਮੀ;
ਮੱਥਾ ਟੇਕ ਕੇ ਆ ਰਿਹਾ ਸੀ ਤਰਨ ਤਾਰਨ ਦਾ ਪਰਿਵਾਰ

ਭਿਆਨਕ ਸੜਕ ਹਾਦਸੇ ਵਿੱਚ ਚਕਨਾਚੂਰ ਹੋਈ ਟਵੇਰਾ ਗੱਡੀ।

ਭਿਆਨਕ ਸੜਕ ਹਾਦਸੇ ਵਿੱਚ ਚਕਨਾਚੂਰ ਹੋਈ ਟਵੇਰਾ ਗੱਡੀ।

ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ 16 ਫਰਵਰੀ
ਜ਼ੀਰਾ-ਮੱਖੂ ਰੋਡ ’ਤੇ ਪਿੰਡ ਬਹਿਕ ਗੁੱਜਰਾਂ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋ ਗਏ।
ਸਿਵਲ ਹਸਪਤਾਲ ਜ਼ੀਰਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਪਲਾਸੌਰ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ, ਰਣਜੀਤ ਕੌਰ, ਸੁਖਚੈਨ ਸਿੰਘ ਪੁੱਤਰ ਸਤਨਾਮ ਸਿੰਘ, ਰਣਜੀਤ ਕੌਰ, ਮਹਿੰਦਰ ਕੌਰ, ਰਜਵੰਤ ਕੌਰ, ਰਾਜਨ ਸਿੰਘ, ਹਰਮਨਪ੍ਰੀਤ ਕੌਰ, ਮਨਜੀਤ ਸਿੰਘ, ਅਕਾਸ਼ਦੀਪ ਸਿੰਘ ਅਤੇ ਮਨਦੀਪ ਸਿੰਘ ਭਗਤ ਬਾਬਾ ਦੂਨੀ ਚੰਦ ਮਹੀਆਂ ਵਾਲਾ ਕਲਾਂ ’ਚ ਮੱਥਾ ਟੇਕ ਕੇ ਟਵੇਰਾ ਗੱਡੀ (ਪੀਬੀ 09 ਜੀ 0962) ਰਾਹੀਂ ਵਾਪਸ ਆਪਣੇ ਪਿੰਡ ਪਲਾਸੌਰ ਨੂੰ ਜਾ ਰਹੇ ਸਨ। ਉਹ ਜਦੋਂ ਜ਼ੀਰਾ-ਮੱਖੂ ਰੋਡ ’ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫ਼ਤਾਰ ਟਰਾਲਾ ਸੰਤੁਲਣ ਗੁਆ ਕੇ ਉਨ੍ਹਾਂ ਦੀ ਟਵੇਰਾ ਗੱਡੀ ’ਤੇ  ਪਲਟ ਗਿਆ।
ਇਸ ਹਾਦਸੇ ਵਿੱਚ ਉਪਰੋਕਤ ਸਾਰਿਆਂ ਦੀ ਮੌਤ ਹੋ ਗਈ ਅਤੇ 3 ਬੱਚੇ ਜਿਨ੍ਹਾਂ ਵਿੱਚ ਲਵਦੀਪ ਸਿੰਘ ਪੁੱਤਰ ਤਰਸੇਮ ਸਿੰਘ, ਮੁਸਕਾਨਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਜ਼ਖ਼ਮੀ ਹੋ ਗਏ। ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ  ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ। ਇਸ ਮੌਕੇ ਫਿਰੋਜ਼ਪੁਰ ਦੇ ਡੀਸੀ ਬਲਵਿੰਦਰ ਸਿੰਘ ਧਾਲੀਵਾਲ, ਐਸਡੀਐਮ ਜ਼ੀਰਾ ਵਿਨੀਤ ਕੁਮਾਰ, ਐਸਐਚਓ ਸਦਰ ਸਤਵਿੰਦਰ ਸਿੰਘ, ਐਸਐਚਓ ਸਿਟੀ ਜੇਅੰਤ ਸਿੰਘ  ਸਿਵਲ ਹਸਪਤਾਲ  ਜ਼ੀਰਾ ਪਹੁੰਚ ਗਏ।

ਆਦਮਪੁਰ ਹਾਦਸੇ ਵਿੱਚ ਸਹੁਰੇ ਤੇ ਨੂੰਹ ਦੀ ਮੌਤ, ਮਾਂ-ਪੁੱਤ ਫੱਟੜ

ਆਦਮਪੁਰ ਨੇੜੇ ਹਾਦਸੇ ਵਿੱਚ ਨੁਕਸਾਨੀ ਕਾਰ।

ਆਦਮਪੁਰ ਨੇੜੇ ਹਾਦਸੇ ਵਿੱਚ ਨੁਕਸਾਨੀ ਕਾਰ।

ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੋਂ ਦੇ   ਨਹਿਰ ਵਾਲੇ ਪੁਲ ’ਤੇ ਕਾਰ ਅਤੇ ਟੈਂਕਰ ਵਿਚਕਾਰ ਹੋਈ ਟੱਕਰ ’ਚ ਸਹੁਰੇ ਅਤੇ ਨੂੰਹ ਦੀ ਮੌਤ ਹੋ ਗਈ, ਜਦਕਿ ਮਾਂ-ਪੁੱਤ ਫੱਟੜ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਵਾਸੀ ਵਾਰਡ ਨੰ. 10  ਬੇਗੋਵਾਲ ਆਪਣੀ ਪਤਨੀ ਅਮਨਦੀਪ ਕੌਰ, ਪਿਤਾ ਮੇਲਾ ਸਿੰਘ ਤੇ ਮਾਤਾ ਜਸਵੀਰ ਕੌਰ ਨੂੰ ਨਾਲ ਲੈ ਕੇ ਇੰਡੀਕਾ ਕਾਰ (ਪੀਬੀ 08 ਬੀ.ਐਨ 4243) ਵਿੱਚ ਆਦਮਪੁਰ ਹੁੰਦਾ ਹੋਇਆ ਚੰਡੀਗੜ੍ਹ ਜਾ ਰਿਹਾ  ਸੀ। ਉਹ ਸਵਰੇ 4.30 ਵਜੇ ਦੇ ਕਰੀਬ ਆਦਮਪੁਰ ਨੇੜੇ ਖੁਰਦਪੁਰ ਵਾਲੇ ਨਹਿਰ ਵਾਲੇ ਚੌਕ ’ਤੇ ਪਹੁੰਚੇ ਤਾਂ ਹੁਸ਼ਿਆਰਪੁਰ ਵੱਲੋਂ ਆ ਰਹੇ ਟੈਂਕਰ  (ਐਚਪੀ 68 -33 13) ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਪਲਟੀਆਂ ਖਾਂਦੀ ਹੋਈ ਨਹਿਰ ਵਿੱਚ ਜਾ ਡਿੱਗੀ। ਨਾਕੇ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਅਤੇ ਟੈਂਕਰ ਚਾਲਕ ਸੰਤੋਸ਼ ਕੁਮਾਰ  ਨੇ ਫੱਟੜਾਂ ਨੂੰ ਕਾਰ ਵਿੱਚੋਂ ਬਾਹਿਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਐਨਆਰਆਈ ਮੇਲਾ ਸਿੰਘ (64) ਪੁੱਤਰ ਸਾਧਾ ਸਿੰਘ ਅਤੇ ਅਮਨਦੀਪ ਕੌਰ (28) ਪਤਨੀ ਲਖਵਿੰਦਰ ਸਿੰਘ  ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐਨਆਰਆਈ ਲਖਵਿੰਦਰ ਸਿੰਘ ਤੇ ਜਸਵੀਰ ਕੌਰ ਨੂੰ ਨਿੱਜੀ  ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


Comments Off on ਟਵੇਰਾ ’ਤੇ ਉਲਟਿਆ ਟਰਾਲਾ; ਪਰਿਵਾਰ ਦੇ 11 ਜੀਅ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.