ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਟੈਕਸ ਕਾਨੂੰਨਾਂ ਦੀ ਰੱਸੀ ਨਾਲ ਨਹੀਂ ਨੂੜੇ ਜਾ ਸਕਦੇ ਕਾਨੂੰਨਸਾਜ਼

Posted On February - 16 - 2017

75 ਫੀਸਦੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਸਾਲਾਨਾ ਕਮਾਈ 10 ਲੱਖ ਤੋਂ ਘੱਟ ਐਲਾਨੀ

parliamentਨਵੀਂ ਦਿੱਲੀ, 16 ਫਰਵਰੀ
ਭਾਜਪਾ ਤੇ ਕਾਂਗਰਸ ਦੇ 72 ਫੀਸਦੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੀ ਚੋਣ ਤੋਂ ਇਕ ਸਾਲ ਪਹਿਲਾਂ ਭਰੀਆਂ ਟੈਕਸ ਰਿਟਰਨਾਂ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਮਾਈ 10 ਲੱਖ ਤੋਂ ਘੱਟ ਹੈ। ਕੁੱਲ 4910 ਕਾਨੂੰਨਸਾਜ਼ਾਂ ਵਿੱਚੋਂ 4848 ਦੇ ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ਵਿੱਚ ਇਹ ਤੱਥ ਸਾਹਮਣੇ ਆਏ।
ਦੇਸ਼ ਭਰ ਦੇ 75 ਫੀਸਦੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੀ ਸਾਲਾਨਾ ਆਮਦਨ 10 ਲੱਖ ਤੋਂ ਘੱਟ ਦੱਸੀ ਹੈ। ਤਕਰੀਬਨ 35 ਫੀਸਦੀ ਕਾਨੂੰਨਸਾਜ਼ਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਲਾਨਾ ਕਮਾਈ 2.5 ਲੱਖ ਤੋਂ ਘੱਟ ਹੈ, ਜਦੋਂ ਕਿ 40 ਫੀਸਦੀ ਨੇ ਆਪਣੀ ਸਾਲਾਨਾ ਆਮਦਨ 2.5 ਲੱਖ ਤੋਂ 10 ਲੱਖ ਵਿਚਾਲੇ ਦੱਸੀ। ਤਕਰੀਬਨ 1141 (24 ਫੀਸਦੀ) ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਮਦਨ ਕਰ ਤੋਂ ਛੋਟ ਜਾਂ ਕੋਈ ਆਮਦਨ ਨਾ ਹੋਣ ਦਾ ਦਾਅਵਾ ਕੀਤਾ।
ਜੇ ਪਰਿਵਾਰਕ ਆਮਦਨ (ਪਤੀ/ਪਤਨੀਆਂ ਤੇ ਆਸ਼ਰਿਤਾਂ ਦੀ ਕਮਾਈ) ਨੂੰ ਵੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਆਮਦਨ ਵਿੱਚ ਜੋੜਿਆ ਜਾਵੇ ਤਾਂ ਵੀ 62 ਫੀਸਦੀ ਕਾਨੂੰਨਸਾਜ਼ਾਂ ਦੀ ਸਾਲਾਨਾ ਕਮਾਈ 10 ਲੱਖ ਰੁਪਏ ਤੋਂ ਘੱਟ ਬਣਦੀ ਹੈ। ਤਕਰੀਬਨ ਅੱਧੇ (2410) ਕਾਨੂੰਨਸਾਜ਼ਾਂ ਨੇ ਆਪਣੇ ਪਰਿਵਾਰਕ ਅਸਾਸੇ (ਚੱਲ ਤੇ ਅਚੱਲ) ਦੋ ਕਰੋੜ ਤੋਂ ਵੱਧ ਐਲਾਨੇ ਹਨ। ਇਨ੍ਹਾਂ ਵਿੱਚੋਂ 912 (2410 ਵਿੱਚੋਂ 38 ਫੀਸਦੀ) ਨੇ ਆਪਣੀ ਸਾਲਾਨਾ ਪਰਿਵਾਰਕ ਆਮਦਨ 10 ਲੱਖ ਤੋਂ ਘੱਟ ਐਲਾਨੀ ਹੈ।
1843 ਕਾਨੂੰਨਸਾਜ਼ਾਂ ਨੇ ਆਪਣੀ ਪਰਿਵਾਰਕ ਆਮਦਨ 10 ਲੱਖ ਤੋਂ ਵੱਧ ਦੱਸੀ ਹੈ, ਜਦੋਂ ਕਿ ਇਨ੍ਹਾਂ ਵਿੱਚੋਂ 106 ਨੇ ਆਪਣੀ ਪਰਿਵਾਰਕ ਜਾਇਦਾਦ ਇਕ ਕਰੋੜ ਤੋਂ ਵੱਧ ਐਲਾਨੀ ਹੈ। ਇਨ੍ਹਾਂ 4848 ਕਾਨੂੰਨਸਾਜ਼ਾਂ ਵਿੱਚੋਂ 1236, ਯਾਨੀ 25 ਫੀਸਦੀ ਨੇ ਟੈਕਸ ਰਿਟਰਨਾਂ ਵਿੱਚ ਆਪਣੀ ਸਾਲਾਨਾ ਕਮਾਈ 10 ਲੱਖ ਤੋਂ ਵੱਧ ਐਲਾਨੀ ਹੈ। ਇਨ੍ਹਾਂ 1676, ਲਗਪਗ 35 ਫੀਸਦੀ ਨੇ ਕਮਾਈ 2.5 ਲੱਖ ਤੋਂ ਘੱਟ ਦੱਸੀ ਹੈ। ਲੋਕ ਸਭਾ ਦੇ 63 ਫੀਸਦੀ ਮੈਂਬਰਾਂ ਨੇ ਆਪਣੀ ਕਮਾਈ 10 ਲੱਖ ਤੋਂ ਘੱਟ ਦੱਸੀ ਹੈ, ਜਦੋਂ ਕਿ ਰਾਜ ਸਭਾ ਦੇ ਸਿਰਫ਼ 13 ਫੀਸਦੀ ਮੈਂਬਰਾਂ ਨੇ ਸਾਲਾਨਾ ਕਮਾਈ 10 ਲੱਖ ਤੋਂ ਘੱਟ ਐਲਾਨੀ ਹੈ। ਰਾਜ ਵਾਰ ਦੇਖੀਏ ਤਾਂ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਦੇ 80 ਫੀਸਦੀ ਵਿਧਾਇਕਾਂ ਨੇ ਆਪਣੀ ਕਮਾਈ 10 ਲੱਖ ਤੋਂ ਘੱਟ ਐਲਾਨੀ ਹੈ।
ਢਾਈ ਲੱਖ ਤੋਂ ਘੱਟ ਸਾਲਾਨਾ ਆਮਦਨ ਦੱਸਣ ਵਾਲੇ 1676 ਕਾਨੂੰਨਸਾਜ਼ਾਂ ਵਿੱਚੋਂ 1141 ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿਸਾਨ ਹੋਣ ਜਾਂ ਸੰਵਿਧਾਨ ਦੀ ਛੇਵੀਂ ਸੂਚੀ ਵਿੱਚ ਦਰਸਾਏ ਇਲਾਕਿਆਂ ਨਾਲ ਸਬੰਧਤ ਹੋਣ ਕਾਰਨ ਆਮਦਨ ਕਰ ਭਰਨ ਤੋਂ ਛੋਟ ਹੈ। ਇਨ੍ਹਾਂ 4848 ਵਿੱਚੋਂ 38 ਫੀਸਦੀ 1843 ਕਾਨੂੰਨਸਾਜ਼ਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਲਾਨਾ ਪਰਿਵਾਰਕ ਕਮਾਈ 10 ਲੱਖ ਤੋਂ ਵੱਧ ਹੈ।
-ਆਈਏਐਨਐਸ


Comments Off on ਟੈਕਸ ਕਾਨੂੰਨਾਂ ਦੀ ਰੱਸੀ ਨਾਲ ਨਹੀਂ ਨੂੜੇ ਜਾ ਸਕਦੇ ਕਾਨੂੰਨਸਾਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.