ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਡੈਮ ਪੀੜਤਾਂ ਦੀ ਮਦਦ ਨੇ ਪੰਜਾਬੀਆਂ ਦੀ ਸ਼ਾਨ ਵਧਾਈ

Posted On February - 16 - 2017

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 16 ਫਰਵਰੀ
ਅਮਰੀਕਨ ਸੂਬੇ ਕੈਲੀਫੋਰਨੀਆ ਵਿੱਚ ਯੂਬਾ ਸਿੱਟੀ ਕੋਲ ਵਿਸ਼ਾਲ ਡੈਮ ਵਿੱਚ ਪਏ ਪਾੜ ਕਾਰਨ ਨੇੜਲੇ ਲੱਖਾਂ ਰਿਹਾਇਸ਼ੀ ਲੋਕਾਂ ਨੂੰ ਪੈਦਾ ਹੋਇਆ ਖ਼ਤਰਾ ਤਾਂ ਟਲ ਗਿਆ ਹੈ, ਪਰ ਲੋਕਾਂ ਦੀ ਸੰਭਾਲ ਲਈ ਗੁਰਦੁਆਰਾ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਨੇ ਗੋਰਿਆਂ ਦੇ ਮਨਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਤੇ ਸ਼ਾਨ ਜ਼ਰੂਰ ਵਧਾ ਦਿੱਤੀ ਹੈ। ਕਰੀਬ 900 ਫੁੱਟ ਤਕ ਪਾਣੀ ਭੰਡਾਰਨ ਦੀ ਸਮਰਥਾ ਵਾਲੇ ਇਸ ਡੈਮ ਦੇ ਪਾੜ ਨੂੰ ਪੂਰਿਆ ਜਾ ਰਿਹਾ ਹੈ ਅਤੇ ਵਾਧੂ ਪਾਣੀ ਉਸ ’ਚੋਂ ਨਿਕਲਦੇ ਦਰਿਆਵਾਂ ’ਚ ਛੱਡਿਆ ਜਾ ਰਿਹਾ ਹੈ। ਬੇਸ਼ੱਕ ਪ੍ਰਸ਼ਾਸਨ ਨੇ ਪਾਣੀ ਦੇ ਹੰਗਾਮੀ ਖ਼ਤਰੇ ਨੂੰ ਖ਼ਤਮ ਕਰ ਦਿੱਤਾ ਹੈ, ਪਰ ਅਗਲੇ ਦਿਨਾਂ ’ਚ ਬਾਰਸ਼ ਹੋਣ ਅਤੇ ਬਰਫ਼ ਪਿਘਲਣ ਕਾਰਨ ਕੁਝ ਹੋਰ ਦਿਨ ਖ਼ਤਰਾ ਬਣੇ ਰਹਿਣ ਕਰਕੇ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਐਤਵਾਰ ਸ਼ਾਮ ਨੂੰ ਅਚਾਨਕ ਨੱਕੋਨੱਕ ਭਰੇ ਓਰਵਿਲ ਡੈਮ ’ਚੋਂ ਹੋਏ ਰਿਸਾਅ ਨੇ ਜਿੱਥੇ ਪ੍ਰਸ਼ਾਸਨ ਨੂੰ ਭਾਜੜਾਂ ਪਾਈਆਂ, ਉਥੇ ਲੋਕਾਂ ਨੂੰ ਰਾਤ ਵੇਲੇ ਹੀ ਘਰ ਖਾਲੀ ਕਰਕੇ ਬਚਾਅ ਲਈ ਦੂਰ ਦੁਰਾਡੇ ਜਾਣਾ ਪਿਆ ਸੀ।
ਕੈਲੇਫੋਰਨੀਆ ਵਿਚਲੇ ਸ਼ਹਿਰਾਂ ਫੇਅਰਫੀਲਡ, ਸੈਕਰਾਮੈਂਟੋਂ, ਸੈਨਹੋਜ਼ੇ, ਚੀਕੋ ਤੇ ਬੇਅ ਖੇਤਰ ਦੇ ਹੋਰਨਾਂ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਹੰਗਾਮੀ ਪ੍ਰਬੰਧ ਕਰਕੇ ਪੀੜਤਾਂ ਲਈ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧ ਕੀਤੇ। ਇਸ ਨਾਲ ਵੱਡੀ ਗਿਣਤੀ ਲੋਕ ਖੱਜਲ ਖੁਆਰੀ ਤੋਂ ਬਚ ਗਏ।
ਪੰਜਾਬੀ ਰੇਡੀਓ ਹੋਸਟ ਬਲਵਿੰਦਰ ਕੌਰ ਖਾਲਸਾ ਨੇ ਦੱਸਿਆ ਕਿ ਕਰੀਬ ਸਾਰੇ ਹੀ ਗੁਰਦੁਆਰਿਆਂ ’ਚ ਪੀੜਤਾਂ ਨੂੰ ਰਵਾਇਤੀ ਲੰਗਰ ਦੇ ਨਾਲ ਨਾਲ ਉਨ੍ਹਾਂ ਦੇ ਪਸੰਦੀਦਾ ਖਾਣੇ ਜਿਵੇਂ ਪਾਸਤਾ, ਨੂਡਲਜ਼, ਬਰਗਰ ਤੇ ਪਿਜ਼ਾ ਆਦਿ ਵੀ ਵਰਤਾਏ ਜਾ ਰਹੇ ਹਨ। ਪੀੜਤ ਲੋਕਾਂ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਤੇ ਦੋਸਤ, ਸਿੱਖ ਭਾਈਚਾਰੇ ਵੱਲੋਂ ਬਿਪਤਾ ਦੀ ਘੜੀ ਕੀਤੀ ਮਦਦ ’ਤੇ ਮਾਣ ਕਰ ਰਹੇ ਹਨ।


Comments Off on ਡੈਮ ਪੀੜਤਾਂ ਦੀ ਮਦਦ ਨੇ ਪੰਜਾਬੀਆਂ ਦੀ ਸ਼ਾਨ ਵਧਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.