ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਤਕਦੀਰ ਦਾ ਝੰਬਿਆ ਗੀਤਕਾਰ ਪਿਸ਼ੌਰਾ ਪੇਸ਼ੀ

Posted On February - 25 - 2017

10902cd _pishoura singhਸੁਰਜੀਤ ਜੱਸਲ
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਬਹੁਤ ਸਾਰੇ ਅਜਿਹੇ ਕਲਮਕਾਰ ਹਨ ਜੋ ਮਿਆਰੀ ਤੇ ਉਸਾਰੂ ਲਿਖਣ ਦੇ ਬਾਵਜੂਦ ਵੀ ਉੱਭਰ ਕੇ ਸਾਹਮਣੇ ਨਹੀਂ ਆ ਸਕੇ। ਅਜਿਹੇ ਹੀ ਗੀਤਕਾਰਾਂ ਵਿੱਚੋਂ ਇੱਕ ਹੈ ਬਰਨਾਲਾ ਸ਼ਹਿਰ ਦਾ ਵਸਨੀਕ ਪਿਸ਼ੌਰਾ ਸਿੰਘ ਪੇਸ਼ੀ। ਜਿਸ ਨੇ ਹੁਣ ਤਕ 200 ਦੇ ਕਰੀਬ ਗੀਤ ਲਿਖੇ ਹਨ, ਪਰ ਰਿਕਾਰਡ ਮਸਾਂ 28 ਗੀਤ ਹੋਏ ਹਨ। ਉਸ ਦਾ ਇੱਕ ਧਾਰਮਿਕ ਗੀਤ ‘ਇੱਕ ਦਿਨ ਕਲਗੀ ਵਾਲੇ ਸਤਿਗੁਰ ਦੀਨ ਦੁਨੀ ਦੇ ਬਾਲੀ…’ ਗੁਰਨਾਮ ਸਿੰਘ ਰਸੀਲਾ ਦੀ ਆਵਾਜ਼ ਵਿੱਚ ਐੱਚ. ਐੱਮ. ਵੀ. ਕੰਪਨੀ ਵਿੱਚ ਰਿਕਾਰਡ ਹੋਇਆ। ਇਹ ਧਾਰਮਿਕ ਗੀਤ ਅੱਜ ਵੀ ਲੋਕ ਚੇਤਿਆ ਵਿੱਚ ਵਸਿਆ ਹੋਇਆ ਹੈ। ਪੁਰਾਣੇ ਸਮਿਆਂ ਦੇ ਕਈ ਨਾਮੀ ਗਾਇਕਾਂ ਦੇ ਕੁਝ ਚਰਚਿਤ ਗੀਤਾਂ ਵਿੱਚ ਪਿਸ਼ੌਰਾ ਸਿੰਘ ਪੇਸ਼ੀ ਦਾ ਨਾਂ ਘੱਟ ਤੇ ਗਾਇਕ ਦਾ ਵੱਧ ਬੋਲਦਾ ਹੈ ।
ਪਿਸ਼ੌਰਾ ਸਿੰਘ ਦਾ ਜਨਮ 1 ਜਨਵਰੀ 1958 ਨੁੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲਸਾਂ (ਨੇੜੇ ਰਾਏਕੋਟ) ਵਿਖੇ ਪਿਤਾ ਗੁਰਦਿਆਲ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ। ਪੇਸ਼ੀ ਦੇ ਪਿਤਾ ਜੀ ਉਨ੍ਹਾਂ ਸਮਿਆਂ ਵਿੱਚ ਸਪੀਕਰ ਵਜਾਉਣ ਦਾ ਕੰਮ ਕਰਦੇ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਪੇਸ਼ੀ ਨੂੰ ਗਾਉਣ ਦਾ ਸ਼ੌਕ ਜਾਗਿਆ। ਸਕੂਲ ਦੀ ਬਾਲ ਸਭਾ ਵਿੱਚ ਗਾ ਕੇ ਉਸਨੇ ਆਪਣੀ ਕਲਾ ਦਾ ਆਗਾਜ਼ ਕੀਤਾ। ਥੋੜ੍ਹੀ ਹੋਰ ਸੁਰਤ ਸੰਭਲੀ ਤਾਂ ਉਹ ਗੀਤਾਂ ਦੀ ਤੁਕਬੰਦੀ ਕਰਨੀ ਵੀ ਸਿੱਖ ਗਿਆ। ਉਹ ਸਪੀਕਰ ਦੇ ਗੀਤਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਤੇ ਉਸ ਤਰ੍ਹਾਂ ਲਿਖਣ ਦੀ ਕੋਸ਼ਿਸ ਕਰਦਾ। ਉਹ ਦੀਦਾਰ ਸੰਧੂ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੋ ਕੇ ਉਸ ਦੇ ਚਰਨੀ ਜਾ ਲੱਗਿਆ। ਉਸ ਦੇ ਗੀਤਾਂ ਦੀ ਪਹਿਲੀ ਰਿਕਾਰਡਿੰਗ ਪੋਲੀਡੋਰ ਕੰਪਨੀ ਵਿੱਚ ਗਾਮਾ ਰਾਮ ਸੁਨਾਮੀ ਦੀ ਆਵਾਜ਼ ਵਿੱਚ ਈ. ਪੀ. ਰਿਕਾਰਡ ’ਤੇ ਹੋਈ। ਇਸ ਦੇ ਬੋਲ ਸੀ ‘‘ਇੱਕ ਵਾਰੀ ਦੇਵੇ ਜੇ ਕਲੇਜਾ ਠਾਰ ਵੇ…” ਇਹ ਰਾਜਾ ਭਾਨ ਚੰਦ ਤੇ ਮਹਿੰਦਰ ਕੁਮਾਰੀ ਦੀ ਲੋਕ ਗਾਥਾ ਸੀ। ਇਸ ਤੋਂ ਬਾਅਦ ਉਸ ਦਾ ਦਾ ਹੌਸਲਾ ਵੱਧ ਗਿਆ ਤੇ ਉਹ ਲਗਾਤਾਰ ਲਿਖਣ ਲੱਗਿਆ। ਗਾਮਾ ਰਾਮ ਸੁਨਾਮੀ ਤੇ ਮਨਜੀਤ ਕੌਰ ਨਾਲ ਪੇਸ਼ੀ ਨੇ ਕਈ ਸਾਲ ਬਤੌਰ ਸਟੇਜ ਸਕੱਤਰ ਕੰਮ ਵੀ ਕੀਤਾ। ਇਸ ਸਮੇਂ ਗਾਮਾ ਰਾਮ ਸੁਨਾਮੀ ਨੇ ਪੇਸ਼ੀ ਦੇ ਲਿਖੇ ਬਹੁਤ ਗੀਤ ਗਾਏ। ਇੱਕ ਗੀਤ ‘ਖੜ੍ਹ ਖੜ੍ਹ ਲੋਕ ਵੇਖਦੇ-ਜਦ ਸਾਡੇ ’ਤੇ ਜਵਾਨੀ ਆਈ ਸੀ..’ ਇਹ ਬਹੁਤ ਚੱਲਿਆ ਸੀ। ਇਸ ਤੋਂ ਇਲਾਵਾ ਉਸ ਵੇਲੇ ਦੇ ਗਾਇਕ ਕਰਨੈਲ ਹੀਰਾ, ਅਨੀਤਾ ਸਮਾਣਾ, ਪ੍ਰੀਤਮ ਸ਼ੌਂਕੀ-ਸੁਖਬੀਰ ਰਾਣੋ, ਬੂਟਾ ਖ਼ਾਨ, ਅਮਨਦੀਪ ਕੌਰ, ਰਾਜਿੰਦਰ ਯਮਲਾ, ਬੀਬਾ ਮਨਜੀਤ ਕੌਰ, ਮਹਿਕ ਧਾਲੀਵਾਲ, ਬਲਵਿੰਦਰ ਬਿੰਦੀ, ਮੁਸਤਾਕ ਸ਼ੌਂਕੀ ਆਦਿ ਕਲਾਕਾਰਾਂ ਦੀ ਆਵਾਜ਼ ਵਿੱਚ ਪੇਸ਼ੀ ਦੇ ਲਿਖੇ ਗੀਤ ਰਿਕਾਰਡ ਹੋਏ।
ਉਸ ਨੇ ਕੁਝ ਸਮਾਂ ਦੀਦਾਰ ਸੰਧੂ, ਅਜੈਬ ਰਾਏ, ਸੁਰਿੰਦਰ ਛਿੰਦਾ, ਗੁਰਨਾਮ ਰਸੀਲਾ (ਕੈਨੇਡਾ) ਬੂਟਾ ਖਾਂ ਨਾਲ ਵੀ ਸਟੇਜ ਸਕੱਤਰੀ ਕੀਤੀ। ਇਸ ਤਰ੍ਹਾਂ ਉਹ ਆਪਣਾ ਗਾਇਕੀ ਵਾਲਾ ਸ਼ੌਂਕ ਵੀ ਪੂਰਾ ਕਰ ਲੈਂਦਾ ਸੀ। ਉਹ ਜ਼ਿਆਦਾਤਰ ਲੋਕ ਗਥਾਵਾਂ ਲਿਖਦਾ ਰਿਹਾ ਹੈ। ਉਸਨੇ ਪੁਰਾਣੇ ਕਿੱਸਿਆ ਨੁੰ ਬਹੁਤ ਪੜ੍ਹਿਆ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ‘ਅਪਸਰਾ ਪਰੀ-ਮਰੀਚਿਕ ਰਾਜਾ’ ਦਾ ਕਿੱਸਾ, ਦਾਰਾ ਸਕੋਹ-ਰਾਣਾ ਦਿਲ ਦਾ ਕਿੱਸਾ (ਅਕਬਰ ਦਾ ਭਰਾ) ਮਿਰਜ਼ਾ ਸਾਹਿਬਾ ਦਾ ਓਪੇਰਾ, ਬਚਿੱਤਰ ਕੌਰ ਤੇ ਰਾਜਾ ਜਸਬੰਤ ਸਿੰਘ ਦਾ ਕਿੱਸਾ ਮਹਿੰਦਰ ਕੁਮਾਰੀ ਤੇ ਰਾਜਾ ਭਾਨ ਚੰਦ ਦੇ ਕਿੱਸਿਆਂ ਨੂੰ ਲਿਖਿਆ। ਪੇਸ਼ੀ ਦੱਸਦਾ ਹੈ ਕਿ ਸਾਹਿਬਾ ਦੇ ਦੋ ਕੁੱਤੇ ਸੀ ‘ਡੌਰੂ ਤੇ ਭੌਰੂ’ ਜਿਨ੍ਹਾਂ ਬਾਰੇ ਅੱਜ ਤਕ ਕਿਸੇ ਨੇ ਨਹੀਂ ਲਿਖਿਆ ਪਰ ਪੇਸ਼ੀ ਇਹ ਸਭ ਲਿਖ ਚੁੱਕਾ ਹੈ। ਉਸ ਵੇਲੇ ਇਨ੍ਹਾਂ ਸਾਰੇ ਕਿੱਸਿਆਂ ਨੂੰ ਇੱਕ ਨਾਮੀ ਗਾਇਕ ਉਸ ਤੋਂ ਮੁੱਲ ਖਰੀਦ ਰਿਹਾ ਸੀ ਪਰ ਪੇਸ਼ੀ ਨੇ ਆਪਣੇ ਨਾਂ ’ਤੇ ਰਿਕਾਰਡ ਕਰਵਾਉਣ ਦੀ ਸ਼ਰਤ ਰੱਖੀ ਤਾਂ ਉਹ ਮੁੱਕਰ ਗਿਆ। ਪੇਸ਼ੀ ਦੇ ਲਿਖੇ ਕੁਝ ਗੀਤ ਹਨ-
* ਜੀਜਾ ਪਹਿਲੀ ਵਾਰੀ ਆਇਆ..
(ਰੇਸ਼ਮ ਸਿੰਘ-ਮਨਜੀਤ ਕੌਰ)
* ਧੁੱਪ ਵਰਗੀ ਜਵਾਨੀ ਮੇਰੀ
ਡਰਾਈਵਰੀ ਤੋਂ ਰੋਕ ਪੁੱਤ ਨੁੰ…
(ਪਰਮਜੀਤ ਪੰਮੀ-ਚਰਨਜੀਤ ਚੰਨੀ)
* ਤੈਨੂੰ ਸਬਰ ਹਾਣੀਆਂ ਕਰਨਾ ਪਊ..
(ਕਰਨੈਲ ਹੀਰਾ-ਅਨੀਤਾ ਸਮਾਣਾ)
* ਇੱਕ ਦਿਨ ਕਲਗੀ ਵਾਲੇ ਸਤਿਗੁਰੂ
(ਗੁਰਨਾਮ ਰਸੀਲਾ)
* ਮਿੱਤਰਾਂ ਦੇ ਲਾਰੇ ਮਿੱਠੇ ਖੰਡ ਵਰਗੇ
(ਗਾਮਾ ਰਾਮ ਸੁਨਾਮੀ)
ਗੀਤਕਾਰ ਦੇ ਨਾਲ-ਨਾਲ ਪੇਸ਼ੀ ਇੱਕ ਵਧੀਆ ਸਾਹਿਤਕਾਰ ਵੀ ਹੈ। ਅਨੇਕਾਂ ਕਹਾਣੀਆਂ ਤੋਂ ਇਲਾਵਾ ਉਹ ਚਾਰ ਨਾਵਲ ‘ਪਰਾਈ ਤਾਸ਼ ਦੇ ਪੱਤੇ’, ‘ਰੁੱਖੇ ਦਿਨ ਉਦਾਸ ਰਾਤਾਂ’, ‘ਟੁੱਟੇ ਖਿਡੌਣੇ’ ਤੇ ‘ਵਿਰਲਾਪ’ ਵੀ ਲਿਖ ਚੁੱਕਾ ਹੈ। ਇਸ ਤੋਂ ਇਲਾਵਾ ਉਹ ਚਿੱਤਰਕਾਰੀ ਦਾ ਸ਼ੌਕ ਵੀ ਰੱਖਦਾ ਹੈ।
ਉਸਨੇ ਆਪ ਵੀ ਗਾਇਕੀ ਦਾ ਰਾਹ ਅਪਣਾਇਆ ਪਰ ਰਾਸ ਨਾ ਆਇਆ। ਪੇਸ਼ੀ ਦੀਆਂ ਤਿੰਨ ਧੀਆਂ ਤੇ ਇਕ ਪੁੱਤ ਹੈ। ਵੱਡੀ ਬੇਟੀ ਨੂੰ ਪੇਸ਼ੀ ਵਾਂਗ ਹੀ ਗਾਉਣ ਤੇ ਲਿਖਣ ਦਾ ਸ਼ੌਕ ਹੈ। ਉਸਦਾ ਗਿਲਾ ਹੈ ਕਿ ਕਿਸੇ ਵੀ ਕਲਾਕਾਰ ਨੇ ਉਸ ਦੀ ਕਲਮ ਦਾ ਕੌਡੀ ਮੁੱਲ ਨਹੀਂ ਪਾਇਆ। ਕਈ ਗਾਇਕ ਤਾਂ ਉਸਦੇ ਲਿਖੇ ਗੀਤਾਂ ਨੂੰ ਚੋਰੀ ਕਰਕੇ ਆਪਣੇ ਨਾਂ ’ਤੇ ਰਿਕਾਰਡ ਕਰਵਾ ਗਏ। ‘ਰਾਜਿਆਂ’ ਬਾਰੇ ਲਿਖਿਆ ਉਸ ਦਾ ਇੱਕ ਗੀਤ ਅੱਜ ਵੀ ਬਹੁਤ ਮਸ਼ਹੂਰ ਹੈ। ਗਾਇਕ ਆਪ ਤਾਂ ਉਸਦਾ ਗੀਤ ਗਾ ਕੇ ਲੱਖਾਂ ਕਮਾ ਗਿਆ, ਪਰ ਉਸ ਦੇ ਪੱਲੇ ਫੋਕੀ ਬੱਲੇ ਬੱਲੇ ਪਈ ਹੈ। ਪਰਿਵਾਰ ਦੇ ਗੁਜ਼ਾਰੇ ਲਈ ਉਹ ਅੱਜ ਵੀ ਮਿਹਨਤ ਮਜ਼ਦੂਰੀ ਕਰਦਾ ਹੈ।
ਸੰਪਰਕ: 98146-07737


Comments Off on ਤਕਦੀਰ ਦਾ ਝੰਬਿਆ ਗੀਤਕਾਰ ਪਿਸ਼ੌਰਾ ਪੇਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.