ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਦੇਸ਼ ਦੇ ਹਿੱਤ ਸਭ ਤੋਂ ਉੱਪਰ: ਰਿਜਿਜੂ

Posted On February - 16 - 2017

ਨਵੀਂ ਦਿੱਲੀ, 16 ਫਰਵਰੀ
01ਕਸ਼ਮੀਰ ਵਿੱਚ ਅਤਿਵਾਦ ਵਿਰੋਧੀ ਕਾਰਵਾਈਆਂ ਦੌਰਾਨ ਅੜਿੱਕੇ ਖੜ੍ਹੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਦਮ ਚੁੱਕਣ ਦੇ ਥਲ ਸੈਨਾ ਮੁਖੀ ਬਿਪਿਨ ਰਾਵਤ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਅੱਜ ਕਿਹਾ ਕਿ ਦੇਸ਼ ਦੇ ਹਿੱਤ ਸਭ ਤੋਂ ਉੱਪਰ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਥਰਾਅ ਕਰਨ ਵਾਲਿਆਂ ਅਤੇ ਦੇਸ਼ ਹਿੱਤ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੌਮੀ ਹਿੱਤ ਸਭ ਤੋਂ ਉੱਪਰ ਹਨ। ਜ਼ਿਕਰਯੋਗ ਹੈ ਕਿ ਜਨਰਲ ਰਾਵਤ ਨੇ ਕੱਲ੍ਹ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਜ਼ਿਆਦਾ ਜਾਨਾਂ ਜਾਣ ਦਾ ਕਾਰਨ ਮੁਕਾਮੀ ਬਸ਼ਿੰਦਿਆਂ ਵੱਲੋਂ ਅਤਿਵਾਦੀ ਵਿਰੋਧੀ ਕਾਰਵਾਈਆਂ ਵਿੱਚ ਅੜਿੱਕੇ ਖੜ੍ਹੇ ਕਰਨਾ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹੇ ਪ੍ਰਦਰਸ਼ਨਕਾਰੀਆਂ ਨਾਲ ‘ਦੇਸ਼ ਵਿਰੋਧੀਆਂ’ ਵਜੋਂ ਸਿੱਝਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਰਿਜੀਜੂ ਨੇ ਕਿਹਾ ਕਿ ਥਲ ਸੈਨਾ ਮੁਖੀ ਨੇ ਜੋ ਕੁੱਝ ਵੀ ਆਖਿਆ ਉਹ ਦੇਸ਼ ਹਿੱਤ ਵਿੱਚ ਹੈ। ਇਸ ਨੂੰ ਗਲਤ ਸਮਝਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਬਿਆਨ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਥਲ ਸੈਨਾ ਮੁਖੀ ਦੀ ਚੇਤਾਵਨੀ ਨੂੰ ਜੰਮੂ ਕਸ਼ਮੀਰ ਵਿੱਚ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਨੇ ‘ਮੰਦਭਾਗਾ’ ਦੱਸਿਆ। ਪਾਰਟੀ ਨੇ ਕਿਹਾ ਕਿ ਸਰਕਾਰ ਵਾਦੀ ਦੇ ‘ਕੁਰਾਹੇ’ ਪਏ ਨੌਜਵਾਨਾਂ ਨਾਲ ਸਿਆਸੀ ਤੌਰ ’ਤੇ ਜੁੜੇ। ਪਾਰਟੀ ਬਲਾਰੇ ਜੁਨੈਦ ਅਜ਼ੀਮ ਮੱਟੂ ਨੇ ਟਵੀਟ ਕੀਤਾ ਕਿ ਭੀੜ ਦਾ ਮੁਕਾਬਲੇ ਵਾਲੀਆਂ ਥਾਵਾਂ ਵਾਲਾ ਭੱਜਣਾ ਚਿੰਤਾਜਨਕ ਹੈ।              -ਪੀਟੀਆਈ


Comments Off on ਦੇਸ਼ ਦੇ ਹਿੱਤ ਸਭ ਤੋਂ ਉੱਪਰ: ਰਿਜਿਜੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.