ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਹੁ ਸੱਜਣ ਅਸੀਸੜੀਆਂ…

Posted On February - 18 - 2017

11702CD _PAMMI1ਦਵੀ ਦਵਿੰਦਰ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’ ਤੋਂ ‘ਸੀ’ ਹੋ ਗਈ, ਇਹ ਕਹਿਣਾ ਬਹੁਤ ਔਖਾ ਲੱਗਦਾ ਹੈ। ਸਨੌਰ ਦੇ ਇੱਕ ਕਿਰਤੀ ਕਿਸਾਨ ਅਤੇ ਓਨੀ ਹੀ ਮਿਹਨਤੀ ਮਾਂ ਦੀ ਇਸ ਧੀ ਦਾ ਕਿਰਤੀ ਤੇ ਸਿਰੜੀ ਹੋਣਾ ਸੁਭਾਵਿਕ ਸੀ। ਇਨ੍ਹਾਂ ਕਿਰਤੀ ਮਾਪਿਆਂ ਦੀ ਸਿਫ਼ਤ ਸਲਾਹ ਇਹ ਰਹੀ ਕਿ ਮੌਕੇ ਮੂਜਬ ਹਾਲਾਤ ਦੇ ਬਾਵਜੂਦ ਉਨ੍ਹਾਂ ਆਪਣੇ ਸਾਰੇ ਬੱਚਿਆਂ ਨੂੰ ਤਾਲੀਮ ਦੇ ਰਾਹ ਤੋਰੀਂ ਰੱਖਿਆ। ਭੈਣ-ਭਰਾਵਾਂ ਵਿੱਚੋਂ ਪੰਜਵੇਂ ਥਾਂ ’ਤੇ ਪਰਮਜੀਤ ਕੌਰ ਬੇਹੱਦ ਮਾੜਚੂ ਜਿਹੀ ਸੀ। ਉਪਰੋਂ ਅੱਖ ਦਾ ਦਰਦ, ਉਸ ਨੂੰ ਜਿੱਚ ਕਰੀ ਰੱਖਦਾ। ਫਿਰ ਵੀ ਇਸ ਚੱੁਪ ਜਿਹੀ ਕੁੜੀ ਨੂੰ ‘ਸ਼ਬਦਾਂ ਦੀ ਕਾਰ’ ਦਾ ਭੇਤ ਪਤਾ ਲੱਗ ਗਿਆ ਸੀ ਤੇ ਉਹ ਸੁਖਨਵਰ ਹੁੰਦੀ ਗਈ। ਉਮਰ ਦੇ ਸਿਖਰ ਦੁਪਹਿਰੇ ਜਦੋਂ ਉਸ ਸੂਹਾ ਵੇਸ ਪਾ ਕੇ ਅਗਲੇਰੇ ਪੜਾਅ ਵੱਲ ਤੁਰਨ ਦੇ ਆਹਰ ਵਿੱਚ ਸੀ ਤਾਂ ਇਕ ਦਿਨ ਐਸੀ ਬਿਮਾਰ ਪਈ ਕਿ ਸਾਲ ਭਰ ਅਪਰੇਸ਼ਨਾਂ ਦਾ ਸਿਲਸਿਲਾ ਚੱਲਿਆ। ਡਾਕਟਰਾਂ ਮੁਤਾਬਕ ਉਸ ਨੂੰ ਕੈਂਸਰ ਸੀ ਤੇ ਉਹ ਵੀ ਮੱੁਢਲੇ ਪੜਾਅ ਪਾਰ ਕਰ ਚੱੁਕਿਆ। ਉਸ ਦੀ ਛੋਟੀ ਆਂਦਰ ਡਾਕਟਰ ਨੇ ਕੱਢ ਦਿੱਤੀ ਅਤੇ ਇਕ ਸਾਲ ਲਈ ‘ਕਲੌਸਟਮੀ’ ਕਰ ਦਿੱਤੀ। ਪਰ ਇਹ ਇਕ ਸਾਲ ਪਰਮਜੀਤ ਦੀ ਰਹਿੰਦੀ ਉਮਰ ਜਿੰਨਾ ਲੰਮਾ ਹੋ ਨਿਬੜਿਆ। ਕਿੰਨੀ ਹੀ ਕੱਟ-ਵੱਢ ’ਚੋਂ ਲੰਘੀ ਪਰਮਜੀਤ ਫਿਰ ਜੇਰਾ ਕਰਕੇ ਉੱਠੀ। ਨੌਕਰੀ ਦੇ ਆਹਰ ਲੱਗੀ ਤੇ ਫਿਰ ਕਿਤਾਬਾਂ ਚੱੁਕ ਲਈਆਂ। ਪੰਜਾਬੀ ਯੂਨੀਵਰਸਿਟੀ ਦੇ ਪੱਤਰ-ਵਿਹਾਰ ਸਿੱਖਿਆ ਵਿਭਾਗ, ਗੁਰੂਸਰ ਸੁਧਾਰ ਤੇ ਫਿਰ ਬਠਿੰਡਾ ਰਿਜ਼ਨਲ ਸੈਂਟਰ ਵਿੱਚ ਪੜ੍ਹਾਉਣ ਤੋਂ ਮਗਰੋਂ 2003 ਦੇ ਸ਼ੁਰੂ ਵਿੱਚ ਉਸ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤਬਾਦਲਾ ਸੰਭਵ ਹੋ ਸਕਿਆ। ਕਲੌਸਟਮੀ ਕੇਸ ਵਾਲੇ ਲਈ ਜ਼ਿੰਦਗੀ ਬਹੁਤੀ ਸਹਿਜ ਨਹੀਂ ਹੁੰਦੀ, ਉਪਰੋਂ ਸਮਾਜ ਇਕੱਲੀ ਕਾਰੀ ਔਰਤ ਲਈ ਬਹੁਤਾ ਹਾਂਦਰੂ ਨਹੀਂ ਹੁੰਦਾ। ਉਸ ਤੋਂ ‘ਚੱੁਪਚਾਪ ਘਰ ਬੈਠਣ’ ਦੀ ਤਵੱਕੋ ਕੀਤੀ ਜਾਂਦੀ ਹੈ। ਪਰਮਜੀਤ ਲਈ ਇਸ ਤਰ੍ਹਾਂ ਸੁਪਨਿਆਂ ਦਾ ਘਾਣ ਕਰਕੇ ਜਿਊਣਾ ਔਖਾ ਸੀ। ਉਸ ਨੇ ਆਪਣੀ ਯਾਤਰਾ ਜਾਰੀ ਰੱਖੀ ਤੇ ਪੜ੍ਹਾਈ ਦਾ ਪੱਲਾ ਫੜੀ ਰੱਖਿਆ। ਪੀਐਚ.ਡੀ. ਕੀਤੀ ਤੇ ਵਿਦਿਆਰਥੀਆਂ ਵਿੱਚ ਰਮ ਗਈ। ਬਹੁਤ ਸਾਰੇ ਬੱਚਿਆਂ ਦੀ ਖੋਜ ਕਾਰਜਾਂ ’ਚ ਅਗਵਾਈ ਕੀਤੀ। ਉਸ ਨੇ ਆਪਣੇ ਦਰਦ ਤੇ ਸੰਤਾਪ ਨੂੰ ਕਦੇ ਆਪਣੇ ਉੱਤੇ ਹਾਵੀ ਨਾ ਹੋਣ ਦਿੱਤਾ। ਉਨ੍ਹਾਂ ਨੇ ਵੈਲਿਊ ਆਧਾਰਤ ਸਿੱਖਿਆ ਸਬੰਧੀ ਤਿੰਨ ਪੁਸਤਕਾਂ ਲਿਖੀਆਂ। ਉਹ ਚੰਗੀ ਉਸਤਾਨੀ ਸੀ। ਦੁਨੀਆਂ ਭਰ ’ਚ ਵੱਖ-ਵੱਖ ਥਾਈਂ ਉਸ ਦੇ ਪੜ੍ਹਾਏ ਵਿਦਿਆਰਥੀ ਬੈਠੇ ਹਨ। ਯੂਨੀਵਰਸਿਟੀ ਵਿਚਲੇ ਉਨ੍ਹਾਂ ਦੇ ਘਰ ਵਿੱਚ ਪਹਿਲਾਂ ਕਿੰਨੀਆਂ ਹੀ ਲੜਕੀਆਂ ‘ਪੰਮੀ ਦੀਦੀ’ ਕੋਲ ਰਹਿ ਕੇ ਪੜ੍ਹਦੀਆਂ ਰਹੀਆਂ। ਫਿਰ ਅਗਲੀ ਪੀੜ੍ਹੀ ਆ ਗਈ ਅਤੇ ਪੰਮੀ ਮਾਸੀ ਜਾਂ ਭੂਆ ਕੋਲ ਰਹਿ ਕੇ ਪੜ੍ਹਨ ਵਾਲੀਆਂ ਆ ਗਈਆਂ।
ਬਿਮਾਰੀ ਵਕਤ ਦੀਆਂ ਤਲਖ਼ੀਆਂ ਤੇ ਜ਼ਮਾਨੇ ਦੇ ਸਿਤਮਾਂ ਨੇ ਉਸ ਦੀ ਰੂਹ ਨੂੰ ਭਾਵੇਂ ਝਰੀਟਿਆ, ਪਰ ਉਸ ਦਾ ਮੰਨਣਾ ਸੀ ਕਿ ਉਲਟ ਹਵਾਵਾਂ ਦੇ ਵਗਦਿਆਂ ਵੀ ਮਨੱੁਖ ਨੇ ਯਾਤਰਾ ਕਰਨੀ ਹੁੰਦੀ ਹੈ ਤੇ ਇਸੇ ਕਰਕੇ ਉਸ ਅੰਦਰਲੀ ਕੋਮਲਤਾ ਬਰਕਰਾਰ ਰਹੀ। ਪੀੜ ਪੀਂਦੀ ਪੀਂਦੀ ਉਹ ਪਿਛਲੇ ਸਾਲ ਫਿਰ ਕੈਂਸਰ ਦੇ ਜ਼ੋਰਦਾਰ ਹੱਲੇ ਦੀ ਮਾਰ ਹੇਠ ਆਈ। ਅਪਰੇਸ਼ਨ, ਕੀਮੋਥੈਰੇਪੀ, ਰੇਡੀਓਥੈਰੇਪੀ ਦੇ ਦੌਰ ਤੇ ਦਰਦ ਦੀਆਂ ਲਹਿਰਾਂ ਫਿਰ ਤੇਜ਼ ਹੋ ਗਈਆਂ। ਉਹਦੀਆਂ ਮੋਹਵੰਤੀਆਂ ਅੱਖਾਂ ਆਪਣੇ ਕਮਾਏ ਹੋਏ ਅੰਗਾਂ ਸਾਕਾਂ ਨੂੰ ਉਡੀਕਦੀਆਂ ਰਹਿੰਦੀਆਂ। ਫਿਰ ਇਹ ਕਰਮਯੋਗੀ 11 ਫਰਵਰੀ ਨੂੰ ਅਗਲੇ ਸਫ਼ਰ ’ਤੇ ਰਵਾਨਾ ਹੋ ਗਈ। ਅੱਜ ਉਸ ਨਮਿਤ ਅੰਤਿਮ ਅਰਦਾਸ ਹੋ ਰਹੀ ਹੈ। ਸਾਡਾ ਯਕੀਨ ਹੈ ੳਹ ਜਿੱਥੇ ਗਈ ਹੈ, ਉੱਥੇ ਵੀ ਉਸ ਦੀ ਸੱਚੀ-ਸੱੁਚੀ ਕਾਰ ਜਾਰੀ ਰਹੇਗੀ।
ਸੰਪਰਕ: 98760-82982


Comments Off on ਦੇਹੁ ਸੱਜਣ ਅਸੀਸੜੀਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.