ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਨਾਭਾ ਬੰਬ ਕਾਂਡ: ਮਿੰਟੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਭੁਗਤੀ ਪੇਸ਼ੀ

Posted On February - 16 - 2017
ਹਰਮਿੰਦਰ ਸਿੰਘ ਮਿੰਟੂ ਦੀ ਫਾਈਲ ਫੋਟੋ|

ਹਰਮਿੰਦਰ ਸਿੰਘ ਮਿੰਟੂ ਦੀ ਫਾਈਲ ਫੋਟੋ|

ਖੇਤਰੀ ਪ੍ਰਤੀਨਿਧ
ਪਟਿਆਲਾ, 16 ਫਰਵਰੀ
ਨਾਭਾ  ਜੇਲ੍ਹ ਕਾਂਡ ਵਿੱਚੋਂ ਫ਼ਰਾਰ ਹੋਣ ਮਗਰੋਂ ਮੁੜ ਫੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਖ਼ਿਲਾਫ਼ ਥਾਣਾ ਸਦਰ ਨਾਭਾ ਵਿੱਚ ਦਰਜ ਨਾਭਾ ਗੈਸ ਪਲਾਂਟ ਬੰਬ ਕਾਂਡ ਕੇਸ ਸਮੇਤ ਦੋਵੇਂ ਕੇਸਾਂ ਦੀ ਸੁਣਵਾਈ ਅੱਜ ਇੱਥੋਂ ਦੀ ਅਦਾਲਤ ਵਿੱਚ ਹੋਈ ਪਰ ਸੁਰੱਖਿਆ ਕਾਰਨਾਂ ਕਰਕੇ ਅੱਜ ਮਿੰਟੂ ਨੂੰ ਅਦਾਲਤ ਨਾ ਲਿਆਂਦਾ ਗਿਆ| ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ, ਜਿਸ ਦੀ ਪੇਸ਼ੀ ਉਥੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਮਿੰਟੂ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੇਸ ਦੀ ਸੁਣਵਾਈ ਅਦਾਲਤ ਵੱਲੋਂ 9 ਮਾਰਚ ’ਤੇ ਪਾਈ ਗਈ ਹੈ|
ਇਸ ਦੌਰਾਨ ਇੱਥੇ 2010 ਵਿੱਚ ਆਰੀਆ ਸਮਾਜ ਚੌਕ ਵਿੱਚ ਹੋਏ ਬੰਬ ਧਮਾਕੇ ’ਤੇ ਆਧਾਰਤ ਕੇਸ ਦੀ ਸੁਣਵਾਈ ਅੱਜ ਵਧੀਕ ਸੈਸ਼ਨ ਜੱਜ ਆਰ. ਐੱਸ ਹੁੰਦਲ ਦੀ ਅਦਾਲਤ ਵਿੱਚ ਹੋਈ| ਇਸ ਦੌਰਾਨ ਉਚ ਸੁਰੱਖਿਆ ਜੇਲ੍ਹ ਨਾਭਾ ਵਿੱਚ ਬੰਦ ਖਾਲਿਸਤਾਨ ਟਾਈਗਰ ਫੋਰਸ ਦੇ ਚੀਫ਼ ਰਮਨਦੀਪ ਸਿੰਘ ਗੋਲਡੀ ਨੂੰ ਪੁਲੀਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਲੈ ਕੇ ਆਈ ਹੋਈ ਸੀ| ਇੱਕ ਮੌਕੇ ਪੁਲੀਸ ਅਧਿਕਾਰੀ ਵਜੋਂ ਬਿਆਨ ਦੇਣ ਲਈ ਆਉਣ ਵਾਲੇ ਐਸ.ਆਈ ਸ਼ਿੰਦਰਪਾਲ ਸਿੰਘ ਕਿਸੇ ਕਾਰਨ ਅਦਾਲਤ ਵਿੱਚ ਨਹੀਂ ਆ ਸਕੇ| ਇਸ ਕਰਕੇ ਕੇਸ ਸਬੰਧੀ ਅਦਾਲਤੀ ਕਾਰਵਾਈ ਅੱਗੇ ਨਾ ਵਧ ਸਕੀ| ਗੋਲਡੀ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ ਇਸ ਕੇਸ ਦੀ ਸੁਣਵਾਈ ਹੁਣ 8 ਮਾਰਚ ਨੂੰ ਹੋਵੇਗੀ|


Comments Off on ਨਾਭਾ ਬੰਬ ਕਾਂਡ: ਮਿੰਟੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਭੁਗਤੀ ਪੇਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.