ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨੌਜਵਾਨਾਂ ’ਚ ਅਸਹਿਣਸ਼ੀਲਤਾ: ਜ਼ਿੰਮੇਵਾਰ ਕੌਣ ?

Posted On February - 22 - 2017

ਸੁਖਦੇਵ ਸਿੰਘ ਨਿੱਕੂਵਾਲ

12202cd _youth sehanਮਨੁੱਖੀ ਜੀਵਨ ਵਿੱਚ ਸਹਿਣਸ਼ੀਲਤਾ ਅਹਿਮ ਗੁਣ ਹੈ। ਇਤਿਹਾਸ ਗਵਾਹ ਹੈ ਕਿ ਹਰ ਸ਼ਾਸਕ ਜਾਂ ਸ਼ਕਤੀਸ਼ਾਲੀ ਇਨਸਾਨ ਨੂੰ ਵੀ ਬਲ ਅਤੇ ਤਾਕਤ ਦੇ ਨਾਲ-ਨਾਲ ਸਹਿਣਸ਼ੀਲਤਾ ਰੱਖਣੀ ਪਈ ਹੈ। ਜਿਨ੍ਹਾਂ ਸ਼ਾਸਕਾਂ ਨੇ ਸਹਿਣਸ਼ੀਲਤਾ ਦਾ ਪੱਲਾ ਫੜਿਆ, ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਂਦੇ ਹਨ।
ਅਜੋਕੇ ਸਮੇਂ ਵਿੱਚ ਸਹਿਣਸ਼ੀਲਤਾ ਵਰਗੇ ਗੁਣ ਦੀ ਘਾਟ ਹੈ। ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ, ਜਿਸ ਲਈ ਮਨੁੱਖ ਵਿੱਚ ਸਹਿਣਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਵਿਅਕਤੀ ਵਿੱਚ ਸਹਿਣਸ਼ੀਲਤਾ ਦੀ ਕਮੀ ਹੋਵੇਗੀ ਉਹ ਸਹੀ ਫ਼ੈਸਲੇ ਲੈਣ ਦੇ ਸਮਰੱਥ ਨਹੀਂ ਹੁੰਦਾ। ਅੱਜ ਦੇ ਸਮੇਂ ਵਿੱਚ ਨੌਜਵਾਨਾਂ  ਅਤੇ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਪਹਿਲਾਂ ਸਕੂਲਾਂ ਵਿੱਚ ਜੇਕਰ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਝਿੜਕਾਂ ਪੈਂਦੀਆਂ ਸਨ ਤਾਂ ਉਹ ਅੱਗੋਂ ਕੁਝ ਨਹੀਂ ਬੋਲਦੇ ਸਨ ਪਰ ਅੱਜ ਦੇ ਸਮੇਂ ਅਧਿਆਪਕ ਵਿਦਿਆਰਥੀ ਨੂੰ ਜੇਕਰ ਕੁਝ ਕਹਿ ਦੇਣ ਤਾਂ ਵਿਦਿਆਰਥੀ ਅੱਗੋਂ ਲੜ੍ਹਨ ਤੱਕ ਜਾਂਦੇ ਹਨ। ਕਈ ਵਾਰ ਤਾਂ ਵਿਦਿਆਰਥੀ ਅਧਿਆਪਕਾਂ ਨਾਲ ਹੱਥੋਪਾਈ ਤੱਕ ਹੋ ਜਾਂਦੇ ਹਨ। ਬੱਚਿਆਂ ਦਾ ਮਾਂ-ਬਾਪ ਨਾਲ ਵੀ ਅਜਿਹਾ ਵਤੀਰਾ ਦੇਖਣ ਨੂੰ ਮਿਲਦਾ ਹੈ। ਜੇਕਰ ਮਾਂ-ਬਾਪ ਬੱਚਿਆਂ ਨੂੰ ਝਿੜਕ ਦਿੰਦੇ ਹਨ ਤਾਂ ਬੱਚੇ ਝੱਟ ਬੁਰਾ ਮਨਾ ਲੈਂਦੇ ਹਨ ਤੇ ਇਹ ਸੋਚਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਕਹਿ ਦਿੱਤਾ। ਉਹ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਹਨ ਤੇ ਕਈ ਵਾਰ ਖ਼ੁਦਕੁਸ਼ੀ ਕਰਨ ਤੱਕ ਜਾਂਦੇ ਹਨ। ਅਜਿਹੀਆਂ ਕਈ ਘਟਨਾਵਾਂ ਵਾਪਰ ਵੀ ਚੁੱਕੀਆਂ ਹਨ। ਇਸ ਕਰਕੇ ਮਾਪਿਆਂ ਨੂੰ ਨਾ ਚਾਹੁੰਦੇ ਹੋਏ ਵੀ ਬੱਚਿਆਂ ਦੇ ਮੋਹ ਵਿੱਚ ਆ ਕੇ ਕੁੱਝ ਅਜਿਹੀਆਂ ਗੱਲਾਂ ਮੰਨਣੀਆਂ ਪੈਂਦੀਆਂ ਹਨ, ਜੋ ਸਾਰਥਕ ਨਹੀਂ ਹੁੰਦੀਆਂ।
ਅਸਹਿਣਸ਼ੀਲਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਪੜ੍ਹ-ਲਿਖ ਜਾਂਦੇ ਹਨ ਤੇ ਨੌਕਰੀਆਂ ਲਈ ਧੱਕੇ ਖਾਂਦੇ ਹਨ ਤੇ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਸਹਿਣਸ਼ੀਲਤਾ ਵਿੱਚ ਕਮੀ ਆ ਜਾਂਦੀ ਹੈ। ਕਈ ਵਾਰ ਨੌਜਵਾਨ ਚੋਰੀ ਕਰਨ ਜਿਹੀਆਂ ਗਲਤ ਆਦਤਾਂ ਵੀ ਪਾਲ ਲੈਂਦੇ ਹਨ, ਜੋ ਉਨ੍ਹਾਂ ਦੇ ਭਵਿੱਖ ਨੂੰ ਖਤਮ ਕਰ ਦਿੰਦੀਆਂ ਹਨ। ਇਸ ਨਾਲ ਉਹ ਆਪ ਤਾਂ ਮੁਸੀਬਤ ਵਿੱਚ ਪੈਂਦੇ ਹੀ ਹਨ, ਆਪਣੇ ਪਰਿਵਾਰ ਨੂੰ ਵੀ ਦੁੱਖ  ਪਹੁੰਚਾਉਂਦੇ ਹਨ। ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਕਮੀ ਹੋਣ ਦਾ ਕਾਰਨ ਆਧੁਨਿਕ ਤਕਨਾਲੋਜੀ ਨੂੰ ਵੀ ਮੰਨਿਆ ਜਾ ਸਕਦਾ ਹੈ। ਅੱਜ ਦੇ ਸਮੇਂ ਵਿੱਚ ਟੀ.ਵੀ ’ਤੇ ਕਈ ਪ੍ਰੋਗਰਾਮ ਅਜਿਹੇ ਆਉਂਦੇ ਹਨ ਜੋ ਸਿੱਧੇ ਤੌਰ ’ਤੇ ਨੌਜਵਾਨਾਂ ਦੀ ਮਾਨਸਿਕਤਾ ਉਤੇ ਅਸਰ ਪਾਉਂਦੇ ਹਨ। ਨੌਜਵਾਨ ਜੋ ਦੇਖਦੇ ਹਨ, ਉਸ ਨੂੰ ਅਸਲ ਜ਼ਿੰਦਗੀ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਹਨ, ਜਦੋਂਕਿ ਅਸਲ ਜ਼ਿੰਦਗੀ ਅਤੇ ਟੀ.ਵੀ ਉੱਤੇ ਦਿਖਾਏ ਸੀਰੀਅਲਾਂ ਵਿੱਚ ਬਹੁਤ ਅੰਤਰ ਹੁੰਦਾ ਹੈ। ਇਸ ਦੇ ਨਾਲ ਹੀ ਇੱਕ ਕਾਰਨ ਸੋਸ਼ਲ ਮੀਡੀਆ ਵੀ ਹੈ। ਸੋਸ਼ਲ ਮੀਡੀਆ ਦੀ ਜ਼ਿਆਦ ਵਰਤੋਂ ਨਾਲ ਨੌਜਵਾਨ ਅਸਲ ਮਨੁੱਖੀ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਫੇਸਬੁੱਕ, ਵਟਸਐਪ ਤੇ ਯੂ-ਟਿਊਬ ਦੇ ਚਸਕੇ ਕਾਰਨ ਨੌਜਵਾਨਾਂ ਆਪਣੇ ਸਕੇ-ਸਬੰਧੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪਦਾਰਥਵਾਦੀ ਦੌਰ ਵੀ ਇੱਕ ਕਾਰਨ ਹੈ, ਕਿਉਂਕਿ ਵੱਧ ਪੈਸੇ ਕਮਾਉਣ ਦੀ ਹੋੜ ਵਿੱਚ ਮਾਂ-ਬਾਪ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ। ਇਸ ਕਾਰਨ ਉਨ੍ਹਾਂ ਨੂੰ ਇਹ ਜਾਣਕਾਰੀ ਤੱਕ ਨਹੀ ਹੁੰਦੀ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨ? ਇਸ ਕਾਰਨ ਬੱਚਿਆਂ ਨੂੰ ਮਾਂ-ਬਾਪ ਦਾ ਡਰ ਨਹੀ ਰਹਿੰਦਾ ਤੇ ਉਹ ਗਲਤ ਰਸਤੇ ਅਖ਼ਤਿਆਰ ਕਰ ਲੈਂਦੇ ਹਨ। ਇਸ ਲਈ ਮਾਂ-ਬਾਪ ਦਾ ਵੀ ਫ਼ਰਜ ਬਣਦਾ ਕਿ ਉਹ ਆਪਣੇ ਬੱਚਿਆਂ ਲਈ ਪੂਰਾ ਸਮਾਂ ਕੱਢਣ ਤਾਂ ਜੋ ਬੱਚਿਆਂ ਨੂੰ ਗਲਤ ਰਸਤੇ ’ਤੇ ਜਾਣ ਤੋਂ ਰੋਕਿਆ ਜਾ ਸਕੇ।

ਸੰਪਰਕ: 90412-96518 


Comments Off on ਨੌਜਵਾਨਾਂ ’ਚ ਅਸਹਿਣਸ਼ੀਲਤਾ: ਜ਼ਿੰਮੇਵਾਰ ਕੌਣ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.