ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨੌਜਵਾਨ ਸੋਚ \ ਕਿਵੇਂ ਕਰੀਏ ਪ੍ਰੀਖਿਆਵਾਂ ਦੀ ਤਿਆਰੀ ?

Posted On February - 22 - 2017

12202CD _AKRAMਮਿਹਨਤ ਤੇ ਸਵੈ-ਭਰੋਸੇ ਦੀ ਲੋੜ

ਪ੍ਰੀਖਿਆਵਾਂ ਦੇ ਦਿਨ ਨੇੜੇ ਆਉਂਦਿਆਂ ਹੀ ਬੱਚੇ ਅਕਸਰ ਤਣਾਅ ਵਿੱਚ ਰਹਿਣ ਲੱਗਦੇ ਹਨ ਪਰ ਜੇਕਰ ਪ੍ਰੀਖਿਆਵਾਂ ਨੂੰ ਹਊਆ ਨਾ ਸਮਝ ਕੇ ਆਨੰਦਮਈ ਢੰਗ ਨਾਲ, ਵਿਸ਼ਿਆਂ ਦੀ ਸਹੀ ਯੋਜਨਾਬੰਦੀ, ਸਮਾਂ-ਸਾਰਨੀ ਅਤੇ ਸਵੈ ਭਰੋਸੇ ਨੂੰ ਕਾਇਮ ਰੱਖਦਿਆਂ ਤਿਆਰੀ ਕੀਤੀ ਜਾਵੇ ਤਾਂ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ। ਕਈ ਵਾਰ ਅੰਧਵਿਸ਼ਵਾਸੀ ਮਾਪੇ ਪ੍ਰੀਖਿਆਵਾਂ ਨੇੜੇ ਆਪਣੇ ਬੱਚਿਆਂ ਨੂੰ ਜਬਰੀ ਪੂਜਾ-ਪਾਠ ਵਿੱਚ ਲਾਉਂਦੇ ਹਨ ਅਤੇ ਡੇਰਿਆਂ-ਸਮਾਧਾਂ ਵਿੱਚ ਸੁੱਖਣਾ ਸੁਖਦੇ ਹਨ, ਜੋ ਗਲਤ ਧਾਰਨਾ ਹੈ, ਕਿਉਂਕਿ ਚੰਗੇ ਅੰਕ ਸਿਰਫ਼ ਮਿਹਨਤ ਬਦੌਲਤ ਹੀ ਆ ਸਕਦੇ ਹਨ।

ਅਕਰਮ, ਪਿੰਡ ਧੂਰਕੋਟ (ਬਰਨਾਲਾ)

ਨਿਰਮਾਣਵਾਦੀ ਢੰਗ ਨਾਲ ਕਰੋ ਤਿਆਰੀ

ਪ੍ਰੀਖਿਆਵਾਂ ਸਾਡੇ ਗਿਆਨ ਦਾ ਮੁਲਾਂਕਣ ਕਰਨ ਲਈ ਕਰਵਾਈਆਂ ਜਾਂਦੀਆਂ ਹਨ। ਜੇਕਰ ਅਸੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਤਣਾਅ ਮੁਕਤ ਹੋ ਕੇ ਤਿਆਰੀ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਪੜ੍ਹਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਪੜ੍ਹਨ ਦੇ ਨਾਲ ਆਰਾਮ ਵੀ ਜ਼ਰੂਰੀ ਹੈ। ਜੇਕਰ ਪ੍ਰੀਖਿਆ ਵਿੱਚ ਸਮਾਂ ਘੱਟ ਰਹਿੰਦਾ ਹੈ ਤਾਂ ਸਾਨੂੰ ਨਵਾਂ ਪੜ੍ਹਨ ਦੀ ਖੇਚਲ ਘੱਟ ਕਰਨੀ ਚਾਹੀਦੀ ਹੈ, ਬਲਕਿ ਜੋ ਪਹਿਲਾਂ ਪੜ੍ਹਿਆ ਹੋਇਆ ਹੈ, ਉਸ ਦੀ ਹੀ ਦੁਹਰਾਈ ਕਰਨੀ ਚਾਹੀਦੀ ਹੈ। ਪੜ੍ਹਦੇ ਸਮੇਂ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਵੀ ਪੜ੍ਹਨਾ ਹੈ, ਉਸ ਨੂੰ ਆਪਣੇ ਜੀਵਨ ਦੀਆਂ ਗਤੀਵਿਧੀਆਂ ਅਤੇ ਆਲੇ-ਦੁਆਲੇ ਨਾਲ ਜੋੜ ਕੇ ਪੜ੍ਹੋ। ਇਸ ਤਰ੍ਹਾਂ ਕਰਨ ਨਾਲ ਵਿਸ਼ਾ ਲੰਮਾ ਸਮਾਂ ਯਾਦ ਰਹਿੰਦਾ ਹੈ। ਕਿਸੇ ਵੀ ਵਿਸ਼ੇ ਨੂੰ ਕਦੇ ਵੀ ਕਿਤਾਬਾਂ ਦੀ ਨਕਲ ਕਰਕੇ ਨਹੀਂ ਯਾਦ ਕਰਨਾ ਚਾਹੀਦਾ, ਬਲਕਿ ਇਨ੍ਹਾਂ ਵਿਸ਼ਿਆਂ ਨੂੰ ਪੜ੍ਹ ਕੇ ਆਪਣੇ ਮਨ ਅੰਦਰ ਵਿਚਾਰ ਪੈਦਾ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਵਿਚਾਰਾਂ ਨੂੰ ਆਪਣੇ ਸ਼ਬਦਾਂ ਰਾਹੀਂ ਪ੍ਰੀਖਿਆ ਵਿੱਚ ਉਜਾਗਰ ਕਰਨਾ ਚਾਹੀਦਾ ਹੈ।

ਜਸ਼ਨਦੀਪ ਸਿੰੰਘ ਬੱਲ, ਪਿੰਡ ਭੜੀ ਮਾਨਸਾ (ਸੰਗਰੂਰ)

12202cd _Taniaਪ੍ਰੀਖਿਆਵਾਂ ਲਈ ਜ਼ਰੂਰੀ ਹੈ ਯੋਜਨਾਬੰਦੀ

ਮਨੁੱਖੀ ਜੀਵਨ ਵਿੱਚ ਪ੍ਰੀਖਿਆਵਾਂ ਅਹਿਮ ਹਨ, ਚਾਹੇ ਉਹ ਵਿੱਦਿਅਕ ਖੇਤਰ ਨਾਲ ਸਬੰਧਤ ਹੋਣ ਜਾਂ ਨਿੱਜੀ ਜ਼ਿੰਦਗੀ ਨਾਲ। ਜੇਕਰ ਵਿੱਦਿਅਕ ਖੇਤਰ ਦੀਆਂ ਪ੍ਰੀਖਿਆਵਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਦਿਆਰਥੀ ਨੂੰ ਮਾਨਸਿਕ ਪੱਧਰ ਦਾ ਬੋਧ ਕਰਾਉਂਦੀਆਂ ਹਨ। ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਹਨ, ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਸਾਰੇ ਵਿਦਿਆਰਥੀਆਂ ਵਿੱਚੋਂ ਅੱਵਲ ਤਾਂ ਸਿਰਫ਼ ਇੱਕ ਹੀ ਵਿਦਿਆਰਥੀ ਆਉਂਦਾ ਹੈ। ਕੀ ਇਸ ਦਾ ਅਰਥ ਸਮਝਿਆ ਜਾਵੇ ਕਿ ਬਾਕੀ ਵਿਦਿਆਰਥੀ ਉਸ ਜਿੰਨੀ ਮਿਹਨਤ ਨਹੀਂ ਕਰਦੇ ਜਾਂ ਬਾਕੀਆਂ ਦਾ ਮਾਨਸਿਕ ਪੱਧਰ ਉਸ ਵਿਦਿਆਰਥੀ ਨਾਲੋਂ ਘੱਟ ਹੈ? ਅਜਿਹਾ ਬਿਲਕੁਲ ਨਹੀਂ ਹੈ। ਅਸਲ ਵਿੱਚ ਫ਼ਰਕ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਤਰੀਕੇ ਦਾ ਹੁੰਦਾ ਹੈ। ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ  ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਸਿਲੇਬਸ ਤੇ ਪ੍ਰਸ਼ਨ ਪੱਤਰ ਦਾ ਨਮੂਨਾ ਚੰਗੀ ਤਰ੍ਹਾਂ ਘੋਖ ਲੈਣ। ਇਸ ਦੇ ਨਾਲ ਪ੍ਰੀਖਿਆ ਸਬੰਧੀ ਡਰ ਅਤੇ ਤਣਾਅ ਤੋਂ ਮੁਕਤ ਹੋ ਕੇ ਸਾਰੇ ਵਿਸ਼ਿਆਂ ਦਾ ਯੋਜਨਾਬੱਧ ਤਰੀਕੇ ਨਾਲ ਅਧਿਐਨ ਕੀਤਾ ਜਾਵੇ।

ਤਾਨੀਆ, ਸ੍ਰੀ ਮੁਕਤਸਰ ਸਾਹਿਬ

ਨੀਂਹ ਹੋਵੇ ਮਜ਼ਬੂਤ

ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ’ਤੇ ਵਿਦਿਆਰਥੀਆਂ ਦੇ ਸੁਭਾਅ ਵਿੱਚ ਇੱਕ ਅਲੱਗ ਤਰ੍ਹਾਂ ਦੀ ਤੇਜ਼ੀ ਆ ਜਾਂਦੀ ਹੈ। ਪ੍ਰੀਖਿਆਵਾਂ ਵਿੱਚ ਸਫ਼ਲਤਾ ਲਈ ਜ਼ਰੂਰੀ ਹੈ ਨੀਂਹਾਂ ਮਜ਼ਬੂਤ ਕਰਨਾ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਸ਼ੁਰੂਆਤੀ ਸਮੇਂ ਵਿੱਚ ਵਿਦਿਆਰਥੀ ਪੜ੍ਹਾਈ ’ਤੇ ਜ਼ੋਰ ਨਹੀਂ ਦਿੰਦੇ ਤੇ ਪੇਪਰ ਨੇੜੇ ਆਉਂਦਿਆਂ ਹੀ ਅਫਰਾ-ਤਫਰੀ ਦਾ ਮਾਹੌਲ ਬਣ ਜਾਂਦਾ ਹੈ। ਵਿਦਿਆਰਥੀਆਂ ਨੂੰ ਲੋੜ ਹੈ ਕਿ ਉਹ ਸ਼ੁਰੂ ਤੋਂ ਹੀ ਆਪਣੇ ਵਿਸ਼ਿਆਂ ਨੂੰ ਸਮਝ ਕੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਅਤੇ ਜਦੋਂ ਵੀ ਉਹ ਆਪਣੇ  ਆਪ ਨੂੰ ਵਿਹਲਾ ਮਹਿਸੂਸ ਕਰਨ ਤਾਂ ਉਹ ਫੇਸਬੁੱਕ ਜਾਂ ਵਟਸਐਪ ਦੀ ਥਾਂ ਵੱਖ ਵੱਖ ਕਿਤਾਬਾਂ ਪੜ੍ਹਨ, ਕਿਉਂਕਿ ਗਿਆਨ ਪ੍ਰਾਪਤ ਕਰਨ ਲਈ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਇਮਤਿਹਾਨ ਤੋਂ ਕੁੱਝ ਸਮਾਂ ਪਹਿਲਾਂ ਰੱਟੇ ਮਾਰ ਕੇ ਵਰਕੇ ਕਾਲੇ ਕਰਕ ਪਾਸ ਹੋਣ ਨੂੰ ਪਾਸ ਹੋਣਾ ਨਹੀਂ ਕਿਹਾ ਜਾ ਸਕਦਾ। ਅਸਲ ਸਫ਼ਲਤਾ ਆਪਣੇ ਵਿਸ਼ਿਆਂ ਦਾ ਗਿਆਨ ਹਾਸਲ ਕਰਨ ਵਿੱਚ ਹੈ।

ਗੁਰਪ੍ਰੀਤ ਸਿੰਘ, ਪਿੰਡ ਬਰਸਾਲਪੁਰ (ਰੂਪਨਗਰ) 

12202cd _Pritpal Singhਰੱਟਾ ਲਾਉਣ ਦੀ ਬਜਾਏ ਸਮਝਿਆ ਜਾਵੇ

ਆਮ ਤੌਰ ’ਤੇ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਵਿਸ਼ੇ ਨੂੰ ਸਮਝਣ ਦੀ ਬਜਾਏ ਰੱਟਾ ਲਗਾ ਕੇ ਪ੍ਰੀਖਿਆ ਦਿੰਦੇ ਹਨ, ਜੋ ਅੱਗੇ ਜਾ ਕੇ ਘਾਤਕ ਸਿੱਧ ਹੁੰਦਾ ਹੈ। ਇਸ ਲਈ ਪ੍ਰੀਖਿਆਵਾਂ ਲਈ ਪੜ੍ਹਨ ਵੇਲੇ ਵਿਸ਼ੇ ਨੂੰ ਜੜ੍ਹੋਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਇਮਤਿਹਾਨ ਵਿੱਚ ਵਧੀਆ ਕਾਰਗੁਜ਼ਾਰੀ ਕਰ ਸਕਦਾ ਹੈ। ਰੱਟੇ ਨਾਲ ਤਿਆਰ ਕੀਤੇ ਉੱਤਰ ਅਕਸਰ ਪੇਪਰ ਵਿੱਚ ਮਿਸ਼ਰਤ ਹੋਣ ਜਾਂਦੇ ਹਨ, ਜਦੋਂਕਿ ਸਮਝ ਕੇ ਤਿਆਰ ਕੀਤੇ ਪ੍ਰਸ਼ਨ-ਉਤਰ ਇਮਤਿਹਾਨ ਵਿੱਚ ਵਧੀਆ ਅੰਕ ਦਿਵਾਉਂਦੇ ਹਨ। ਸਮਝ ਕੇ ਪੜ੍ਹਿਆ ਵਿਸ਼ਾ ਅਗਲੀਆਂ ਜਮਾਤਾਂ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਕਦੇ ਵੀ ਰੱਟਾ ਲਾ ਕੇ ਖਾਨਾਪੂਰਤੀ ਨਾ ਕੀਤੀ ਜਾਵੇ, ਬਲਕਿ ਵਿਸ਼ੇ ਨੂੰ ਸਮਝਿਆ ਜਾਵੇ।

ਪ੍ਰਿਤਪਾਲ ਸਿੰਘ ਚੌਟਾਲਾ, ਪਿੰਡ ਚੌਟਾਲਾ (ਹੁਸ਼ਿਆਰਪੁਰ)


Comments Off on ਨੌਜਵਾਨ ਸੋਚ \ ਕਿਵੇਂ ਕਰੀਏ ਪ੍ਰੀਖਿਆਵਾਂ ਦੀ ਤਿਆਰੀ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.