ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਪਲਾਨੀਸਵਾਮੀ ਨੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ

Posted On February - 16 - 2017

ਭਲਕੇ ਸਾਬਤ ਕਰਨਗੇ ਬਹੁਮਤ

ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਏਡਾਪੱਡੀ ਕੇ ਪਲਾਨੀਸਵਾਮੀ ਤਾਮਿਲਨਾਡੂ ਦੇ ਰਾਜਪਾਲ ਵਿਦਿਆਸਾਗਰ ਰਾਓ ਦਾ ਸਵਾਗਤ ਕਰਦੇ ਹੋਏ। -ਫੋਟੋ: ਪੀਟੀਆਈ

ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਏਡਾਪੱਡੀ ਕੇ ਪਲਾਨੀਸਵਾਮੀ ਤਾਮਿਲਨਾਡੂ ਦੇ ਰਾਜਪਾਲ ਵਿਦਿਆਸਾਗਰ ਰਾਓ ਦਾ ਸਵਾਗਤ ਕਰਦੇ ਹੋਏ। -ਫੋਟੋ: ਪੀਟੀਆਈ

ਚੇਨਈ, 16 ਫਰਵਰੀ
ਸ਼ਸ਼ੀਕਲਾ ਦੇ ਵਫ਼ਾਦਾਰ ਇਡਾਪੱਡੀ ਕੇ. ਪਲਾਨੀਸਵਾਮੀ ਵੱਲੋਂ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਨਾਲ ਰਾਜ ਵਿੱਚ 10 ਦਿਨਾਂ ਤੋਂ ਚੱਲ ਰਹੀ ਸਿਆਸੀ ਬੇਯਕੀਨੀ ਖ਼ਤਮ ਹੋ ਗਈ। ਨਿਗਰਾਨ ਮੁੱਖ ਮੰਤਰੀ ਓ ਪਨੀਰਸੇਲਵਮ ਵੱਲੋਂ ਅੰਨਾ ਡੀਐਮਕੇ ਦੀ ਜਨਰਲ ਸਕੱਤਰ ਵਿਰੁੱਧ ਬਗ਼ਾਵਤ ਕਰਨ ਨਾਲ ਰਾਜ ਵਿੱਚ ਬੇਯਕੀਨੀ ਦਾ ਮਾਹੌਲ ਸੀ।
ਪਿਛਲੇ ਨੌਂ ਮਹੀਨਿਆਂ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਉਤੇ ਬੈਠਣ ਵਾਲੇ ਪਲਾਨੀਸਵਾਮੀ ਤੀਜੇ ਸ਼ਖ਼ਸ ਹਨ। ਰਾਜਪਾਲ ਸੀ ਵਿੱਦਿਆਸਾਗਰ ਰਾਓ ਨੇ ਅੱਜ ਸ਼ਾਮੀਂ ਰਾਜ ਭਵਨ ਵਿੱਚ ਹੋਏ ਸਮਾਰੋਹ ਦੌਰਾਨ 63 ਸਾਲਾ ਪਲਾਨੀਸਵਾਮੀ ਨੂੰ 31 ਮੈਂਬਰੀ ਕੈਬਨਿਟ ਦੇ ਮੁਖੀ ਦੇ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੰਤਰੀਆਂ ਨੇ ਆਪਣੇ ਬੈਂਚਾਂ ਉਤੇ ਖੜ੍ਹ ਕੇ ਸਹੁੰ ਚੁੱਕੀ। ਪਲਾਨੀਸਵਾਮੀ ਨੇ ਬੀਤੀ ਰਾਤ 124 ਵਿਧਾਇਕਾਂ ਦੀ ਹਮਾਇਤ ਵਾਲੀ ਸੂਚੀ     ਸੌਂਪੀ ਸੀ, ਜਿਸ ਮਗਰੋਂ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੂੰ 234 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ 15 ਦਿਨ ਦਿੱਤੇ ਗਏ ਹਨ। ਹਾਲਾਂਕਿ ਉਹ ਸ਼ਨਿਚਰਵਾਰ ਨੂੰ ਬਹੁਮਤ ਸਾਬਤ ਕਰਨਗੇ।
ਸਹੁੰ ਚੁੱਕਣ ਤੋਂ ਬਾਅਦ ਪਲਾਨੀਸਵਾਮੀ ਸ਼ਰਧਾਂਜਲੀ ਭੇਟ ਕਰਨ ਲਈ ਪਾਰਟੀ ਦੇ ਬਾਨੀ ਐਮ.ਜੀ. ਰਾਮਾਚੰਦਰਨ ਅਤੇ ਜੈਲਲਿਤਾ ਦੀਆਂ ਯਾਦਗਾਰਾਂ ਉਤੇ ਗਏ। ਉਨ੍ਹਾਂ ਜੈਲਲਿਤਾ ਦੀ ਯਾਦਗਾਰ ’ਤੇ ਡਡੌਤ ਕੀਤੀ। ਉਨ੍ਹਾਂ ਨਾਲ ਪਾਰਟੀ ਦਾ ਉਪ ਜਨਰਲ ਸਕੱਤਰ ਤੇ ਸ਼ਸ਼ੀਕਲਾ ਦਾ ਭਤੀਜਾ ਟੀ.ਟੀ.ਵੀ. ਦਿਨਾਕਰਨ ਵੀ ਹਾਜ਼ਰ ਸੀ। ਸ਼ਸ਼ੀਕਲਾ ਨੇ ਕਰਨਾਟਕ ਜੇਲ੍ਹ ਜਾਣ ਤੋਂ ਪਹਿਲਾਂ ਦਿਨਾਕਰਨ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕੀਤਾ ਸੀ। ਉਸ ਨੂੰ ਪੰਜ ਸਾਲ ਪਹਿਲਾਂ ਜੈਲਲਿਤਾ ਨੇ ਬਰਤਰਫ਼ ਕੀਤਾ ਸੀ।
ਇਸ ਦੌਰਾਨ ਓ ਪਨੀਰਸੇਲਵਮ ਧੜੇ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਸ਼ਸ਼ੀਕਲਾ ਦੇ ਪਾਰਟੀ ਜਨਰਲ ਸਕੱਤਰ ਚੁਣੇ ਜਾਣ ਨੂੰ ਚੁਣੌਤੀ ਦਿੱਤੀ। ਰਾਜ ਸਭਾ ਮੈਂਬਰ ਵੀ. ਮੈਤਰੀਅਨ ਦੀ ਅਗਵਾਈ ਵਿੱਚ 12 ਮੈਂਬਰੀ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸ਼ਸ਼ੀਕਲਾ ਦੀ ਚੋਣ ਨੂੰ ਨਿਯਮਾਂ ਦੇ ਉਲਟ ਦੱਸ ਕੇ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਉੱਧਰ ਮਦਰਾਸ ਹਾਈ ਕੋਰਟ ਨੇ ਅੰਨਾ ਡੀਐਮਕੇ ਦੇ ਦੋ ਵਿਧਾਇਕਾਂ ਨੂੰ ਲੱਭਣ ਸਬੰਧੀ ਅਰਜ਼ੀਆਂ ਅੱਜ ਰੱਦ ਕਰ ਦਿੱਤੀਆਂ। ਇਨ੍ਹਾਂ ਅਰਜ਼ੀਆਂ ਰਾਹੀਂ ਮੰਗ ਕੀਤੀ ਗਈ ਸੀ ਕਿ ਵਿਧਾਇਕ ਗੀਤਾ ਅਤੇ ਆਰ.ਟੀ. ਰਾਮਾਚੰਦਰਨ ਨੂੰ ਇਕ ਰਿਜ਼ੌਰਟ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ।
-ਪੀਟੀਆਈ

ਜੈਲਲਿਤਾ ਦੀ ਸਰਕਾਰੀ ਜਾਰੀ ਰਹੇਗੀ: ਪਲਾਨੀਸਵਾਮੀ

ਮੁੱਖ ਮੰਤਰੀ ਇਡਾਪੱਡੀ ਕੇ ਪਲਾਨੀਸਵਾਮੀ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਉਹ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਰਾਹੀਂ ਅੰਮਾ (ਜੈਲਲਿਤਾ) ਦੀ ਸਰਕਾਰ ਜਾਰੀ ਰਹੇਗੀ।
-ਪੀਟੀਆਈ


Comments Off on ਪਲਾਨੀਸਵਾਮੀ ਨੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.