ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਪ੍ਰਦੂਸ਼ਣ ਕਾਰਨ 10 ਲੱਖ ਤੋਂ ਵੱਧ ਬੱਚੇ ਸਮੇਂ ਤੋਂ ਪਹਿਲਾਂ ਲੈਂਦੇ ਹਨ ਜਨਮ

Posted On February - 16 - 2017

ਨਵੀਂ ਦਿੱਲੀ, 16 ਫਰਵਰੀ
ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਪ੍ਰਦੂਸ਼ਿਤ ਹਵਾ ’ਚ ਸਾਹ ਲੈਣ ਕਰਕੇ ਸਾਲ 2010 ਵਿੱਚ ਭਾਰਤ ’ਚ ਦਸ ਲੱਖ ਬੱਚਿਆਂ ਨੇ ਸਮੇਂ ਤੋਂ ਪਹਿਲਾਂ ਜਨਮ ਲਿਆ। ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਅੰਕੜਾ ਵਿਸ਼ਵ ਵਿੱਚ ਸਭ ਤੋਂ ਵੱਧ ਅਤੇ ਚੀਨ ’ਚ ਜੰਮੇ ਬੱਚਿਆਂ ਨਾਲੋਂ ਦੁੱਗਣਾ ਹੈ। ਅਧਿਐਨ ਮੁਤਾਬਕ 2010 ਵਿੱਚ ਆਲਮੀ ਪੱਧਰ ’ਤੇ 27 ਲੱਖ ਬੱਚੇ ਪ੍ਰਦੂਸ਼ਣ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ। ਦੱਖਣੀ ਤੇ ਪੂਰਬੀ ਏਸ਼ੀਆ ਵਿੱਚ ਜੰਮੇ ਬੱਚਿਆਂ ਦੀ ਗਿਣਤੀ ਕੁਲ ਗਿਣਤੀ ਦਾ 75 ਫ਼ੀਸਦ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗਰਭਵਤੀ ਔਰਤ ਦਾ ਪ੍ਰਦੂਸ਼ਣ ਨਾਲ ਸਿੱਧਾ ਸੰਪਰਕ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਰਹਿੰਦੀ ਹੈ। ਮਿਸਾਲ ਵਜੋਂ ਚੀਨ ਜਾਂ ਭਾਰਤ ਵਿੱਚ ਰਹਿੰਦੀਆਂ ਮਹਿਲਾਵਾਂ, ਇੰਗਲੈਂਡ ਜਾਂ ਫਰਾਂਸ ਦੇ ਪੇਂਡੂ ਇਲਾਕਿਆਂ ’ਚ ਰਹਿੰਦੀਆਂ ਮਹਿਲਾਵਾਂ ਦੇ ਮੁਕਾਬਲੇ 10 ਗੁਣਾਂ ਵੱਧ ਪ੍ਰਦੂਸ਼ਤ ਹਵਾ ਸਾਹ ਵਜੋਂ ਅੰਦਰ ਲੈਂਦੀਆਂ ਹਨ।
-ਪੀਟੀਆਈ


Comments Off on ਪ੍ਰਦੂਸ਼ਣ ਕਾਰਨ 10 ਲੱਖ ਤੋਂ ਵੱਧ ਬੱਚੇ ਸਮੇਂ ਤੋਂ ਪਹਿਲਾਂ ਲੈਂਦੇ ਹਨ ਜਨਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.