ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਪੰਜਾਬੀ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ…

Posted On February - 26 - 2017
‘ਲੋਕ ਫਾਉਂਡੇਸ਼ਨ ਯੂਕੇ’ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਰਵਾਏ ਸਮਾਰੋਹ ਦੌਰਾਨ ਹਾਜ਼ਰ ਪਤਵੰਤੇ।

‘ਲੋਕ ਫਾਉਂਡੇਸ਼ਨ ਯੂਕੇ’ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਰਵਾਏ ਸਮਾਰੋਹ ਦੌਰਾਨ ਹਾਜ਼ਰ ਪਤਵੰਤੇ।

ਟ੍ਰਿਬਿਊਨ ਨਿਊਜ਼ ਸਰਵਿਸ
ਲੰਡਨ, 26 ਫਰਵਰੀ
‘ਲੋਕ ਫਾਊਂਡੇਸ਼ਨ ਯੂਕੇ’ ਨੇ ਆਕਸਫੋਰਡ ਦੇ ਇਕ ਟ੍ਰੀ ਹੋਟਲ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ। ਪੰਜਾਬੀ ਸਿੱਖਿਆ ਸ਼ਾਸਤਰੀਆਂ, ਕਵੀਆਂ, ਪੱਤਰਕਾਰਾਂ ਤੇ ਹੋਰਾਂ ਦੀ ਸ਼ਮੂਲੀਅਤ ਵਾਲੇ ਇਸ ਸਮਾਰੋਹ ਦੇ ਮੁੱਖ ਪ੍ਰਬੰਧਕਾਂ ਵਿੱਚ ਡਾ. ਪ੍ਰੀਤਮ ਸਿੰਘ, ਨੁੱਜ਼੍ਹਤ ਅੱਬਾਸ ਅਤੇ ਮੁਹੰਮਦ ਅੱਬਾਸ ਸ਼ਾਮਲ ਸਨ। ਸਮਾਰੋਹ ਦਾ ਮੁੱਖ ਵਿਸ਼ਾ ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਲਈ ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇਕੱਠਾ ਕਰਨਾ ਸੀ ਤਾਂ ਕਿ ਸਾਡੀ ਆਪਣੀ ਅਣਗਹਿਲੀ ਨਾਲ ਹੀ ਪੰਜਾਬੀ ਜ਼ੁਬਾਨ ਕਿਤੇ ਲੋਪ ਨਾ ਜਾਵੇ।
ਆਕਸਫੋਰਡ ਬਰੁੱਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਪ੍ਰੀਤਮ ਸਿੰਘ ਨੇ ਪੰਜਾਬੀਆਂ ਦੀ ਉਸ ਬਸਤੀਵਾਦੀ ਗਲਤ ਧਾਰਨਾ ਦੀ ਨਿਸ਼ਾਨਦੇਹੀ ਕੀਤੀ ਕਿ ਬੱਚਿਆਂ ਨਾਲ ਅੰਗਰੇਜ਼ੀ ਬੋਲਣ ਨਾਲ ਉਨ੍ਹਾਂ ਦੇ ਜੀਵਨ ਵਿੱਚ ਸਫ਼ਲਤਾ ਦੇ ਮੌਕੇ ਵਧਣਗੇ। ਉਨ੍ਹਾਂ ਆਪਣੇ ਜੀਵਨ ਦੀ ਇਕ ਮਿਸਾਲ ਦਾ ਜ਼ਿਕਰ ਕੀਤਾ, ਜਿਸ ਵਿੱਚ ਇਕ ਪੜ੍ਹਿਆ-ਲਿਖਿਆ ਪਰਿਵਾਰ ਆਪਣੇ ਪੁੱਤ ਨਾਲ ਅੰਗਰੇਜ਼ੀ ਬੋਲਦਾ ਹੈ ਅਤੇ ਉਹ ਘਰ ਵਿੱਚ ਮਾਂ ਬੋਲੀ ਬੋਲਣ ਵਾਲੇ ਮਾਪਿਆਂ ਦੇ ਬੱਚਿਆਂ ਦੇ ਮੁਕਾਬਲੇ ਦੇਰੀ ਨਾਲ ਬੋਲਣਾ ਸਿੱਖਦਾ ਹੈ।
ਆਕਸਫੋਰਡ ਦੀ ਗਾਇਕਾ, ਲੇਖਕ ਤੇ ਸਮਾਜ ਸੇਵਿਕਾ ਨੁੱਜ਼੍ਹਤ ਅੱਬਾਸ ਨੇ ਬੱਚਿਆਂ ਨੂੰ ਸਿੱਖਿਆ ਮਾਂ ਬੋਲੀ ਵਿੱਚ ਦੇਣ ਦੀ ਲੋੜ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਘਰਾਂ ਵਿੱਚ ਆਪਣੀ ਭਾਸ਼ਾ ਨੂੰ ਤਰਜੀਹ ਦੇਣ ਲਈ ਪ੍ਰੇਰਿਆ ਕਿਉਂਕਿ ਜਲਦੀ ਸੰਚਾਰ ਅਤੇ ਬੱਚਿਆਂ ਦੀ ਪਛਾਣ ਤੇ ਰਿਸ਼ਤਿਆਂ ਬਾਰੇ ਸਮਝ ਲਈ ਇਹ ਲਾਜ਼ਮੀ ਤੱਤ ਹੈ।
ਲੰਡਨ ਦੇ ਪੱਤਰਕਾਰ ਤੇ ਸਮਾਜ ਸੇਵੀ ਤਨਵੀਰ ਜ਼ਮਾਂ ਖ਼ਾਨ ਨੇ ਪੰਜਾਬੀ ਭਾਸ਼ਾ ਦੇ ਇਸ ਤਰੀਕੇ ਨਾਲ ਆਧੁਨਿਕੀਕਰਨ ਉਤੇ ਜ਼ੋਰ ਦਿੱਤਾ ਤਾਂ ਕਿ ਮੌਜੂਦਾ ਤੇ ਭਵਿੱਖੀ ਪੀੜ੍ਹੀਆਂ, ਖ਼ਾਸ ਤੌਰ ’ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਭੁੱਲ ਨਾ ਜਾਣ। ਲੰਡਨ ਦੇ ਉੱਘੇ ਚਿੱਤਰਕਾਰ ਕੰਵਲ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਸਿਰਫ਼ ਇਸ ਆਧਾਰ ਉਤੇ ਵੰਡ ਨਹੀਂ ਹੋ ਸਕਦੀ ਕਿ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿੱਚ ਇਸ ਲਈ ਵੱਖਰੀਆਂ ਲਿੱਪੀਆਂ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਭਾਰਤ ਤੇ ਪਾਕਿਸਤਾਨ ਤੋਂ ਬਾਹਰ ਰਹਿੰਦੇ ਪੰਜਾਬੀਆਂ ਲਈ  ਲਿੱਪੀ ਵਿਕਸਤ ਕਰਨ ਲਈ ਮਿਲ ਕੇ ਹੰਭਲਾ ਮਾਰਨ ਉਤੇ ਜ਼ੋਰ ਦਿੱਤਾ।
ਸਮਾਜ ਸੇਵੀ ਅਤੇ ਇੰਡੀਅਨ ਯੂਨੀਅਨ ਆਕਸਫੋਰਡ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ  ਜ਼ੁਬਾਨ ਵਿੱਚ ਗੱਲ ਸਮਝਾਉਣੀ ਆਸਾਨ ਹੈ ਪਰ ਇਸ ਰਾਹ ਤੁਰਦਿਆਂ ਅਸੀਂ ਆਪਣੀ ਭਾਸ਼ਾ ਤੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸ ਮੌਕੇ ਨੁੱਜ਼੍ਹਤ ਅੱਬਾਸ, ਦਲਵੀਰ ਕੌਰ, ਨਾਦੀਆ ਸਿੰਘ, ਡਾ. ਪ੍ਰੀਤਮ ਸਿੰਘ ਅਤੇ ਅਯਾਜ਼ ਸ਼ਾਹ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।


Comments Off on ਪੰਜਾਬੀ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.