ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪੱਛਮੀ ਸਭਿਅਤਾ ਦੀ ਬੇਲੋੜੀ ਨਿੰਦਾ

Posted On February - 20 - 2017

ਸੁਮੀਤ ਸਿੰਘ
6 ਫਰਵਰੀ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ  ਅੰਕ ਵਿੱਚ ਡਾ. ਸਵਰਾਜ ਸਿੰਘ ਦੇ ਲੇਖ ‘ਕੱਟੜਵਾਦੀ ਸੋਚ ਬਨਾਮ ਮਨੁੱਖ ਦਾ ਸਰਬ ਪੱਖੀ ਵਿਕਾਸ’ ਵਿੱਚ ਪੱਛਮੀ ਸਭਿਅਤਾ, ਮਾਰਕਸਵਾਦੀਆਂ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਖਿਲਾਫ਼ ਤੱਥਾਂ ਰਹਿਤ ਵਿਚਾਰ ਪੇਸ਼ ਕੀਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਲੇਖਕ ਨੇ ਉਸ ਪੱਛਮੀ ਸਭਿਅਤਾ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਕਾਨੂੰਨ ਪਾਲਣ, ਅਨੁਸ਼ਾਸਨ,  ਵਿਗਿਆਨਕ ਸੋਚ, ਇਮਾਨਦਾਰੀ, ਸਖ਼ਤ ਮਿਹਨਤ, ਸਚਾਈ, ਇਨਸਾਫ਼, ਸਫ਼ਾਈ, ਨੈਤਿਕਤਾ, ਸਮਾਜਿਕ ਸੁਰੱਖਿਆ ਆਦਿ ਨੈਤਿਕ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ ਅਤੇ ਉੱਥੋਂ ਦੇ ਸਮਾਜ ਵਿੱਚ ਧਾਰਮਿਕ ਕੱਟੜਵਾਦ, ਜਾਤ-ਪਾਤ, ਔਰਤ ਮਰਦ ਨਾਬਰਾਬਰੀ, ਅੰਧਵਿਸ਼ਵਾਸ, ਰੂੜੀਵਾਦ ਰਸਮਾਂ, ਦਾਜ ਦਹੇਜ, ਮਿਲਾਵਟਖੋਰੀ, ਪ੍ਰਦੂਸ਼ਣ ਆਦਿ ਅਲਾਮਤਾਂ ਬਹੁਤ ਹੀ ਘੱਟ ਵੇਖਣ ਨੂੰ ਮਿਲਦੀਆਂ ਹਨ।
ਇਸ ਦੇ ਉਲਟ ਸਾਡੀ ਪੂਰਬੀ ਤੇ ਭਾਰਤੀ ਸਭਿਅਤਾ ਵਿੱਚ ਉਪਰੋਕਤ ਚੰਗਿਆਈਆਂ ਦੇ ਉਲਟ ਸਾਰੀਆਂ ਬੁਰਾਈਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਸਦੀਆਂ ਪੁਰਾਣੇ ਧਾਰਮਿਕ ਫਲਸਫ਼ੇ ਵੱਲੋਂ ਸਵੇਰ ਸ਼ਾਮ ਕੀਤੇ ਜਾਂਦੇ ਪ੍ਰਚਾਰ ਦੇ ਬਾਵਜੂਦ ਇਹ ਅਲਾਮਤਾਂ ਖ਼ਤਮ ਨਹੀਂ ਹੋ ਸਕੀਆਂ।
ਲੇਖਕ ਮੁਤਾਬਿਕ ਮਾਰਕਸਵਾਦ ਦੇ ਬੁਨਿਆਦੀ ਸਿਧਾਂਤ ਅਨੁਸਾਰ ਗਿਆਨ ਦਾ ਨਿਰੰਤਰ ਵਿਕਾਸ ਹੁੰਦਾ ਹੈ, ਪਰ ਪੂਰਬ ਦੇ ਧਾਰਮਿਕ ਫਲਸਫ਼ਿਆਂ ਨੇ ਕਦੇ ਵੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਵੈ ਪੜਚੋਲ ਕਰਕੇ ਆਪਣੇ ਧਰਮਾਂ, ਪੈਰੋਕਾਰਾਂ ਨੂੰ ਵਿਗਿਆਨ ਦੇ ਹਾਣ ਦਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਫ਼ਿਰਕੂ ਦੰਗੇ ਫ਼ਸਾਦਾਂ ਰਾਹੀਂ ਲੱਖਾਂ ਨਿਰਦੋਸ਼ਾਂ ਦਾ ਖ਼ੂਨ ਵਹਾਇਆ ਹੈ। ਮਾਰਕਸਵਾਦ ਨੇ ਕਿਸੇ ਧਾਰਮਿਕ ਵਿਚਾਰਧਾਰਾ ਦੇ ਸੁਮੇਲ ਤੋਂ ਬਿਨਾਂ ਹੀ ਸੋਵੀਅਤ ਰੂਸ ਵਿੱਚ ਪੂਰੇ ਸੱਤ ਦਹਾਕੇ ਲੋਕ ਪੱਖੀ ਨਿਜ਼ਾਮ ਸਥਾਪਿਤ ਕੀਤਾ ਸੀ ਅਤੇ ਕਿਊਬਾ ਤੇ ਚੀਨ ਵਿੱਚ ਇਹ ਅੱਜ ਵੀ ਕਾਇਮ ਹੈ।
ਕੁਝ ਬੁੱਧੀਜਿਵੀਆਂ ਦੀ ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ ਮਾਰਕਸਵਾਦ ਨੂੰ ਸਿੱਖ ਵਿਚਾਰਧਾਰਾ ਨਾਲ ਜੋੜਨ ਦੀ ਨਸੀਹਤ ਤਾਂ ਦਿੰਦੇ ਹਨ, ਪਰ ਉਸ ਦੀ ਪਦਾਰਥਵਾਦੀ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਉਣ ਤੋਂ ਇਨਕਾਰੀ ਹਨ। ਜੇ ਕੋਈ ਮਾਰਕਸਵਾਦੀ ਜਾਂ ਵਿਗਿਆਨਕ ਸੋਚ ਦਾ ਧਾਰਨੀ ਇਮਾਨਦਾਰੀ ਨਾਲ ਆਪਣੇ ਸਿਧਾਂਤਾਂ ’ਤੇ ਪਹਿਰਾ ਦਿੰਦਾ ਹੈ ਤਾਂ ਉਸ ਨੂੰ ਕੱਟੜ, ਕਠੋਰ ਜਾਂ ਅਖੌਤੀ ਕਹਿਣਾ ਸਿਆਣਪ ਦੀ ਨਿਸ਼ਾਨੀ ਨਹੀਂ ਹੈ।


Comments Off on ਪੱਛਮੀ ਸਭਿਅਤਾ ਦੀ ਬੇਲੋੜੀ ਨਿੰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.