ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਫ਼ਿਲਮਾਂ ’ਚ ਆਪਣੇ ਦਮ ’ਤੇ ਆਈ ਹੈ ਕਿਆਰਾ ਅਡਵਾਨੀ

Posted On February - 11 - 2017

13101cd _kiara_advani_wallpapersਡੀ.ਪੀ. ਸ਼ਰਮਾ
ਬੌਲੀਵੁੱਡ ਵਿੱਚ ਫ਼ਿਲਮ ‘ਫੁਗਲੀ’ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਕਿਆਰਾ ਅਡਵਾਨੀ ਦੇ ਪੈਰ ਅੱਜ ਕੱਲ੍ਹ ਜ਼ਮੀਨ ’ਤੇ ਨਹੀਂ ਲੱਗ ਰਹੇ। ਬੇਸ਼ੱਕ ਕਿਆਰਾ ਦੀ ਪਹਿਲੀ ਫ਼ਿਲਮ ‘ਫੁਗਲੀ’ ਕੁਝ ਖਾਸ ਨਹੀਂ ਚੱਲੀ ਸੀ, ਇਸ ਲਈ ਦੂਜੀ ਫ਼ਿਲਮ ਲਈ ਉਸ ਨੂੰ ਕੁਝ ਜ਼ਿਆਦਾ ਹੀ ਇੰਤਜ਼ਾਰ ਕਰਨਾ ਪਿਆ ਸੀ। ਪਰ ਭਾਰਤੀ ਕ੍ਰਿਕਟਰ ਐੱਮ.ਐੱਸ. ਧੋਨੀ ਦੇ ਜੀਵਨ ’ਤੇ ਬਣੀ ਸੁਪਰਹਿੱਟ ਬਾਇਓਪਿਕ ਫ਼ਿਲਮ ਨੇ ਕਿਆਰਾ ਨੂੰ ਉਹ ਉੱਚਾਈਆਂ ਬਖ਼ਸ਼ ਦਿੱਤੀਆਂ ਜਿਸ ਦਾ ਉਸ ਨੂੰ ਇੰਤਜ਼ਾਰ ਸੀ। ਪੇਸ਼ ਹਨ ਕਿਆਰਾ ਅਡਵਾਨੀ ਨਾਲ ਹੋਈ ਮੁਲਾਕਾਤ ਦੇ ਅੰਸ਼:‘
-ਫ਼ਿਲਮ ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ਸੁਪਰਹਿੱਟ ਰਹੀ। ਤੁਹਾਨੂੰ ਕਿਵੇਂ ਲੱਗ ਰਿਹਾ ਹੈ ?
-ਇਸ ਕਾਮਯਾਬੀ ਦਾ ਵਰਣਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੋ ਸਾਲ ਤਕ ਮੈਨੂੰ ਇਸ ਲਈ ਇੰਤਜ਼ਾਰ ਕਰਨਾ ਪਿਆ ਸੀ। ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਐੱਮ.ਐੱਸ.ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਚੁਣੌਤੀ ਵੀ ਸੀ, ਪਰ ਉੱਪਰ ਵਾਲੇ ਦੀ ਕਿਰਪਾ ਨਾਲ ਸਭ ਕੁਝ ਬਹੁਤ ਵਧੀਆ ਰਿਹਾ। ਕਰੀਅਰ ਦੀ ਦੂਜੀ ਫ਼ਿਲਮ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਮਿਲਣਾ ਵੀ ਮੇਰੇ ਲਈ ਬਹੁਤ ਵੱਡੀ ਗੱਲ ਸੀ। ਇਸ ਫ਼ਿਲਮ ਦੀ ਕਾਮਯਾਬੀ ਤੋਂ ਮੈਂ ਬਹੁਤ ਖੁਸ਼ ਹਾਂ। ਇਸ ਕਾਰਨ ਅੱਜ ਮੇਰੇ ਕੋਲ ਕਈ ਫ਼ਿਲਮਾਂ ਹਨ।
-‘ਫੁਗਲੀ’ ਅਤੇ ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਦੋ ਸਾਲ ਦੇ ਅੰਤਰ ਦਾ ਕੋਈ ਖਾਸ ਕਾਰਨ ਸੀ?
-ਕਾਰਨ ਇਹੀ ਹੈ ਕਿ ਅਜਿਹੀ ਕੋਈ ਫ਼ਿਲਮ ਅਤੇ ਕਿਰਦਾਰ ਨਹੀਂ ਮਿਲ ਰਹੇ ਸਨ ਜਿਨ੍ਹਾਂ ਨੂੰ ਲੈ ਕੇ ਕੋਈ ਰੁਮਾਂਚ ਪੈਦਾ ਹੁੰਦਾ। ਦਰਅਸਲ, ਮੈਂ ਹਮੇਸ਼ਾਂ ਚੰਗੀਆਂ ਫ਼ਿਲਮਾਂ ਦਾ ਹੀ ਹਿੱਸਾ ਬਣਨਾ ਚਾਹੁੰਦੀ ਹਾਂ। ਮੈਂ ਕੋਈ ਅਜਿਹੀ ਫ਼ਿਲਮ ਸਾਈਨ ਨਹੀਂ ਕਰਨਾ ਚਾਹੁੰਦੀ ਸੀ ਜਿਸ ਵਿੱਚ ਕੰਮ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ। ਇਹ ਮੇਰੀ ਖੁਸ਼ਨਸੀਬੀ ਹੈ ਕਿ ‘ਫਗਲੀ’ ਤੋਂ ਬਾਅਦ ਮੈਂ ਜਾਣਬੁੱਝ ਕੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ ਸੀ ਕਿਉਂਕਿ ਮੈਂ ਚੰਗੀ ਫ਼ਿਲਮ ਦਾ ਇੰਤਜ਼ਾਰ ਕਰ ਰਹੀ ਸੀ। ਮੇਰੇ ਇਸ ਸਬਰ ਨੂੰ ਵਧੀਆ ਨਤੀਜਾ ਮਿਲਿਆ ਹੈ। ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਨੀਰਜ ਪਾਂਡੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਵੱਡਾ ਅਵਸਰ ਸਾਬਤ ਹੋਇਆ ਹੈ।
-ਫ਼ਿਲਮੀ ਪਿਛੋਕੜ ਤੋਂ ਹੋਣ ਕਾਰਨ ਅਦਾਕਾਰੀ ਵਿੱਚ ਆਉਣਾ ਕਿੰਨਾ ਸਰਲ ਰਿਹਾ?
– ਮੇਰੇ ਕਰੀਅਰ ਵਿੱਚ ਫ਼ਿਲਮੀ ਪਿਛੋਕੜ ਤੋਂ ਹੋਣਾ ਕਿਸੇ ਤਰ੍ਹਾਂ ਵੀ ਮੇਰੇ ਲਈ ਫਾਇਦੇਮੰਦ ਨਹੀਂ ਰਿਹਾ ਕਿਉਂਕਿ ਮੈਂ ਕਦੇ ਵੀ ਕਰੀਅਰ ਸੰਵਾਰਨ ਲਈ ਪਰਿਵਾਰ ਦਾ ਸਹਾਰਾ ਨਹੀਂ ਲਿਆ। ਮੈਂ ਆਪਣੇ ਦਮ ’ਤੇ ਅੱਗੇ ਵਧਣਾ ਚਾਹੁੰਦੀ ਹਾਂ। ਜੇਕਰ ਅਜਿਹਾ ਨਾ ਹੁੰਦਾ ਤਾਂ ਦੋ ਫ਼ਿਲਮਾਂ ਦੇ ਵਿਚਕਾਰ ਦੋ ਸਾਲ ਦਾ ਅੰਤਰ ਨਹੀਂ ਹੁੰਦਾ। ਤੁਹਾਨੂੰ ਦਸ ਦਿਆਂ ਕਿ ਫ਼ਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਮੈਂ ਅਨੁਪਮ ਖੇਰ ਅਤੇ ਰੌਸ਼ਨ ਤਨੇਜਾ ਦੇ ਐਕਟਿੰਗ ਸਕੂਲ ਤੋਂ ਅਭਿਨੈ ਦੀ ਬਕਾਇਦਾ ਸਿਖਲਾਈ ਲਈ ਹੈ। ਉਸ ਤੋਂ ਬਾਅਦ ਫ਼ਿਲਮਾਂ ਵਿੱਚ ਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਹਾਂ, ਇੰਨਾ ਹੈ ਕਿ ਸਲਮਾਨ ਖ਼ਾਨ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ, ਇਸ ਲਈ ਉਨ੍ਹਾਂ ਨੇ ਮੇਰੀ ਮਦਦ ਜ਼ਰੂਰ ਕੀਤੀ ਹੈ। ਪਰ ਇਸ ਦੇ ਬਾਵਜੂਦ ਫ਼ਿਲਮਾਂ ਵਿੱਚ ਮੈਂ ਆਪਣੇ ਦਮ ’ਤੇ ਆਈ ਹਾਂ। ਸ਼ਾਇਦ ਇਹੀ ਕਾਰਨ ਰਿਹਾ ਕਿ ਫ਼ਿਲਮਾਂ ਵਿੱਚ ਆਉਣ ਦੇ ਮੇਰੇ ਫ਼ੈਸਲੇ ਦਾ ਮੈਨੂੰ ਕੋਈ ਵਿਰੋਧ ਨਹੀਂ ਝੇਲਣਾ ਪਿਆ।
-ਫਿਟਨੈੱਸ ਲਈ ਅੱਜ ਅਭਿਨੇਤਰੀਆਂ ਵੀ ਜਿੰਮ ਜਾਂਦੀਆਂ ਹਨ। ਕੀ ਤੁਸੀਂ ਵੀ…?
-ਬਿਲਕੁਲ, ਮੈਂ ਵੀ ਆਪਣੇ ਸਮੇਂ ਦੇ ਕੁਝ ਘੰਟੇ ਕਸਰਤ ਲਈ ਜ਼ਰੂਰ ਕੱਢਦੀ ਹਾਂ। ਮੇਰਾ ਮੰਨਣਾ ਹੈ ਕਿ ਨਿਯਮਤ ਰੂਪ ਨਾਲ ਯੋਗ ਅਤੇ ਕਸਰਤ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਚਿਹਰਾ ਤਰੋਤਾਜ਼ਾ ਲੱਗਦਾ ਹੈ। ਨਾਲ ਹੀ ਸਰੀਰ ਵੀ ਚੁਸਤ ਬਣਿਆ ਰਹਿੰਦਾ ਹੈ। ਮੈਂ ਜਿੰਮ ਜਾਣ ਦੇ ਨਾਲ ਘਰ ’ਤੇ ਯੋਗ ਅਤੇ ਕਸਰਤ ਕਰਨਾ ਵੀ ਨਹੀਂ ਭੁੱਲਦੀ। ਸਰੀਰ ਵਿੱਚ ਲਚਕ ਕਾਇਮ ਰੱਖਣ ਲਈ ਤੈਰਾਕੀ, ਜੌਗਿੰਗ ਅਤੇ ਡਾਂਸ ਦੀ ਸਹਾਇਤਾ ਲੈਂਦੀ ਹਾਂ। ਆਪਣੀ ਫਿਟਨੈੱਸ ਨੂੰ ਅਜੀਵਨ ਕਾਇਮ ਰੱਖਣ ਲਈ ਯੋਗ ਕਰਦੀ ਰਹਿੰਦੀ ਹਾਂ। ਘਰੇਲੂ ਕਸਰਤ ਸ਼ੈਲੀ ਮੇਰੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੈ।
-ਚੰਗਾ ਅਤੇ ਖੂਬਸੂਰਤ ਦਿਖਣ ਲਈ ਮੇਕਅੱਪ ਨੂੰ ਤੁਸੀਂ ਕਿੰਨਾ ਜ਼ਰੂਰੀ ਮੰਨਦੇ ਹੋ?
-ਇੱਕ ਅਭਿਨੇਤਰੀ ਲਈ ਚੰਗਾ ਅਤੇ ਖੂਬਸੂਰਤ ਦਿਖਣਾ ਤਾਂ ਬਹੁਤ ਜ਼ਰੂਰੀ ਹੈ, ਪਰ ਮੈਂ ਇਹ ਨਹੀਂ ਮੰਨਦੀ ਕਿ ਮੇਕਅੱਪ ਦੇ ਸਹਾਰੇ ਹੀ ਖੂਬਸੂਰਤੀ ਕਮਾਈ ਜਾ ਸਕਦੀ ਹੈ। ਮੈਂ ਆਮਤੌਰ ’ਤੇ ਬਹੁਤ ਜ਼ਿਆਦਾ ਮੇਕਅੱਪ ਨਹੀਂ ਕਰਦੀ, ਇਸ ਦੇ ਬਦਲੇ ਜ਼ਿਆਦਾਤਰ ਅੱਖਾਂ ਵਿੱਚ ਕਾਜਲ ਅਤੇ ਥੋੜ੍ਹਾ ਜਿਹਾ ਲਿਪ ਬਾਮ ਹੀ ਪਸੰਦ ਕਰਦੀ ਹਾਂ। ਇਸ ਤੋਂ ਇਲਾਵਾ ਜਿੱਥੋਂ ਤਕ ਸੰਭਵ ਹੋਵੇ ਮੈਂ ਮੇਕਅੱਪ ਦੇ ਉਤਪਾਦਾਂ ਤੋਂ ਬਚਣ ਨੂੰ ਹੀ ਤਰਜੀਹ ਦਿੰਦੀ ਹਾਂ।
-ਤੁਹਾਡੇ ਜੀਵਨ ਦਾ ਫਲਸਫਾ ਕੀ ਹੈ?
-ਬਸ ਇੰਨਾ ਹੀ ਕਿ ਸਾਨੂੰ ਸਾਰੇ ਪਲਾਂ ਨੂੰ ਜਿਊਣਾ ਚਾਹੀਦਾ ਹੈ, ਬੇਸ਼ੱਕ ਉਹ ਚੰਗੇ ਹੋਣ ਜਾਂ ਬੁਰੇ ਕਿਉਂਕਿ ਹਰ ਤਰ੍ਹਾਂ ਦੇ ਮੌਕੇ ਸਾਡੇ ਜੀਵਨ ’ਚ ਆਉਂਦੇ ਰਹਿੰਦੇ ਹਨ। ਸਾਡੀ ਦੁਨੀਆਂ ਇੱਥੇ ਹੀ ਖਤਮ ਨਹੀਂ ਹੁੰਦੀ। ਇਸ ਲਈ ਹਰ ਪਲ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਤਣਾਅ ਵਿੱਚ ਰਹਿੰਦੇ ਹਾਂ ਤਾਂ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਪਲਾਂ ਦੀ ਖੂਬਸੂਰਤੀ ਦਾ ਅਹਿਸਾਸ ਹੀ ਨਹੀਂ ਕੀਤਾ। ਇਸ ਲਈ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਹਰ ਪਲ ਨੂੰ ਪੂਰੀ ਖੁਸ਼ੀ ਦੇ ਨਾਲ ਮਾਣਿਆ ਜਾਵੇ। ਂ


Comments Off on ਫ਼ਿਲਮਾਂ ’ਚ ਆਪਣੇ ਦਮ ’ਤੇ ਆਈ ਹੈ ਕਿਆਰਾ ਅਡਵਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.