ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਫਿੱਟ ਹੈ ਤਾਂ ਹਿੱਟ ਹੈ: ਸ਼ਿਲਪਾ ਸ਼ੈਟੀ

Posted On February - 18 - 2017

Shilpa Shettyਏ. ਚੱਕਰਵਰਤੀ
ਪਿਛਲੇ ਦਿਨਾਂ ਵਿੱਚ ਸ਼ਿਲਪਾ ਸ਼ੈਟੀ ਨੂੰ ਬੱਚਿਆਂ ਲਈ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਜੱਜ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅਸਲ ਵਿੱਚ ਬੱਚੇ ਸ਼ੁਰੂ ਤੋਂ ਹੀ ਸ਼ਿਲਪਾ ਦੇ ਪ੍ਰੇਰਨਾ ਸਰੋਤ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨਾਲ ਥੋੜ੍ਹਾ ਵਕਤ ਗੁਜ਼ਾਰਨ ਨਾਲ ਵੀ ਉਸ ਨੂੰ ਊਰਜਾ ਮਿਲਦੀ ਹੈ। ਉਸ ਦਾ ਕਹਿਣਾ ਹੈ ਕਿ ਬੇਟੇ ਵਿਆਨ ਦੇ ਆਉਣ ਨਾਲ ਉਸ ਨੂੰ ਲੱਗਾ ਕਿ ਉਸ ਨੂੰ ਸੰਪੂਰਨਤਾ ਮਿਲ ਗਈ ਹੈ। ਉਸ ਦੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਤੋਂ ਹੀ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਕੋਈ ਫ਼ਿਲਮ ਨਾ ਕਰਨ ਦੇ ਬਾਵਜੂਦ ਵੀ ਉਸ ਨੇਂ ਆਪਣੀ ਫਿੱਟਨੈੱਸ ਅਤੇ ਸਟਾਈਲ ’ਤੇ ਬਹੁਤ ਧਿਆਨ ਦਿੱਤਾ ਹੈ ਜਿਸ ਕਾਰਨ ਦਰਸ਼ਕ ਉਸ ਨੂੰ ਫ਼ਿਲਮਾਂ ਨਾ ਹੋਣ ਦੇ ਬਾਵਜੂਦ ਵੀ ਬਹੁਤ ਪਸੰਦ ਕਰਦੇ ਹਨ। ਬੌਲੀਵੁੱਡ ਵਿੱਚ ਅੱਜ ਵੀ ਕੋਈ ਉਸ ਦੀ ਫਿੱਟਨੈੱਸ ਨੂੰ ਚੁਣੌਤੀ ਨਹੀਂ ਦਿੰਦਾ।
ਫ਼ਿਲਮਾਂ ਤੋਂ ਦੂਰੀ ਬਣਾਉਣ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੀ ਹੈ, ‘ਹੁਣ ਮੇਰੀ ਪਹਿਲ ਪਰਿਵਾਰ ਹੈ। ਉਸ ਦੇ ਨਾਲ ਹੀ ਪਤੀ ਦੇ ਕਾਰੋਬਾਰ ਵਿੱਚ ਦਿਲਚਸਪੀ ਲੈਣ ਕਰਕੇ ਇੱਕ ਕਾਰੋਬਾਰੀ ਔਰਤ ਦੇ ਤੌਰ ’ਤੇ ਮੇਰਾ ਨਾਂ ਸਾਹਮਣੇ ਆਇਆ ਹੈ।’ ਸ਼ਿਲਪਾ ਦਾ ਕਹਿਣਾ ਹੈ ਕਿ ਉਸ ਦੀ ਇੱਕ ਕੋਸ਼ਿਸ਼ ਕਾਮਯਾਬ ਹੋਈ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਉਸ ਨੇ ਆਪਣੀ ਫਿੱਟਨੈੱਸ ਨੂੰ ਚੰਗੀ ਤਰ੍ਹਾਂ ਬਣਾਈ ਰੱਖਿਆ ਹੋਇਆ ਹੈ। ਅੱਜ ਵੀ ਕੋਈ ਜੇਕਰ ਕੋਈ ਇਹ ਕਹਿੰਦਾ ਹੈ ਕਿ ਉਸ ਦੀ ਫਿਟਨੈੱਸ ਦੇਖ ਕੇ ਉਸ ਦੀ ਪਹਿਲੀ ਫ਼ਿਲਮ ‘ਬਾਜ਼ੀਗਰ’ ਦੀ ਸ਼ਿਲਪਾ ਯਾਦ ਆ ਜਾਂਦੀ ਹੈ ਤਾਂ ਉਸ ਨੂੰ ਉਹ ਆਪਣੀ ਸਭ ਤੋਂ ਵਧੀਆ ਤਾਰੀਫ਼ ਮੰਨਦੀ ਹੈ। ਉਸ ਨੂੰ ਆਪਣੀ ਫਿੱਟਨੈੱਸ ਦੇ ਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਢੌਂਗ ਕਰਨਾ ਪਸੰਦ ਨਹੀਂ ਅਤੇ ਨਾ ਹੀ ਬੇਟੇ ਵਿਆਨ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਫਿੱਟਨੈੱਸ ਪ੍ਰਤੀ ਚਿੰਤਤ ਹੀ ਸੀ। ਅਜੇ ਵੀ ਉਹ ਡਾਈਟਿੰਗ ਦੇ ਨਾਮ ’ਤੇ ਖਾਣ ਪੀਣ ਦਾ ਬਹੁਤਾ ਪਰਹੇਜ਼ ਨਹੀਂ ਕਰਦੀ। ਅੱਜ ਵੀ ਉਹ ਸਭ ਕੁਝ ਖਾਂਦੀ ਹੈ ਪਰ ਬਹੁਤ ਸੰਤੁਲਿਤ ਢੰਗ ਨਾਲ। ਇਹੀ ਕਾਰਨ ਹੈ ਕਿ ਉਹ ਤੇਲ ਤੇ ਮਸਾਲੇ ਵਾਲੇ ਖਾਣਿਆਂ ਦਾ ਪੂਰਾ ਮਜ਼ਾ ਲੈ ਰਹੀ ਹੈ। ਉਹ ਕਹਿੰਦੀ ਹੈ ਕਿ ਇਸ ਦਾ ਸਪੱਸ਼ਟ ਕਾਰਨ ਇਹ ਹੈ ਕਿ ਉਹ ਨਿਯਮਿਤ ਤੌਰ ’ਤੇ ਯੋਗ ਅਤੇ ਦੂਸਰੀ ਜ਼ਰੂਰੀ ਕਸਰਤ ਕਰਦੀ ਹੈ ਜੋ ਉਸ ਨੂੰ ਫਿੱਟ ਰੱਖਦੀ ਹੈ।

ਸ਼ਿਲਪਾ ਸ਼ੈਟੀ ਆਪਣੇ ਪਤੀ ਰਾਜ ਕੁੰਦਰਾ ਅਤੇ ਬੇਟੇ ਵਿਆਨ ਰਾਜ ਕੁੰਦਰਾ ਨਾਲ

ਸ਼ਿਲਪਾ ਸ਼ੈਟੀ ਆਪਣੇ ਪਤੀ ਰਾਜ ਕੁੰਦਰਾ ਅਤੇ ਬੇਟੇ ਵਿਆਨ ਰਾਜ ਕੁੰਦਰਾ ਨਾਲ

ਜ਼ਿਕਰਯੋਗ ਹੈ ਕਿ ਉਸ ਦੀਆਂ ਯੋਗ ਨਾਲ ਸਬੰਧਿਤ ਛੇ ਡੀਵੀਡੀਜ਼ ਆ ਚੁੱਕੀਆਂ ਹਨ ਤੇ ਸੱਤਵੀਂ ’ਤੇ ਉਹ ਕੰਮ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਟੀਮ ਰਾਜਸਥਾਨ ਰਾਇਲਜ਼ ਆਈਪੀਐੱਲ ਤੋਂ ਦੂਰ ਤਾਂ ਜਾ ਚੁੱਕੀ ਹੈ, ਪਰ ਉਹ ਕ੍ਰਿਕਟ ਨੂੰ ਸ਼ੁਰੂ ਤੋਂ ਹੀ ਪਸੰਦ ਕਰਦੀ ਹੈ ਅਤੇ ਕਰਦੀ ਰਹੇਗੀ। ਇਸ ਦਾ ਇੱਕ ਕਾਰਨ ਉਸ ਦੇ ਪਿਤਾ ਹਨ ਜਿਨ੍ਹਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਇਸ ਦੇ ਨਾਲ ਹੀ ਪਤੀ ਰਾਜ ਕੁੰਦਰਾ ਨੂੰ ਵੀ ਕ੍ਰਿਕਟ ਪ੍ਰਤੀ ਬਹੁਤ ਪਿਆਰ ਹੈ।
ਫ਼ਿਲਮਾਂ ਵਿੱਚੋਂ ਗ਼ੈਰਹਾਜ਼ਰੀ ਸਬੰਧੀ ਪੁੱਛਣ ’ਤੇ ਉਹ ਕਹਿੰਦੀ ਹੈ ‘ਜਿੱਥੋਂ ਤਕ ਮੇਰੀਆਂ ਫ਼ਿਲਮਾਂ ਦਾ ਸੁਆਲ ਹੈ, ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਮੈਂ ਫ਼ਿਲਮਾਂ ਨਹੀਂ ਕਰਾਂਗੀ। ਜੇਕਰ ਬਹੁਤ ਚੰਗਾ ਪ੍ਰਸਤਾਵ ਮਿਲਦਾ ਹੈ ਤਾਂ ਸਾਲ ਵਿੱਚ ਇੱਕ ਫ਼ਿਲਮ ਕਰਨ ਦਾ ਸਮਾਂ ਕੱਢਿਆ ਜਾ ਸਕਦਾ ਹੈ।’ ਸ਼ਿਪਲਾ ਇਹ ਮੰਨਦੀ ਹੈ ਕਿ ਬੌਲੀਵੁੱਡ ਵਿੱਚ ਉਸ ਦਾ ਪ੍ਰਭਾਵ ਬਹੁਤ ਚੰਗੀ ਤਰ੍ਹਾਂ ਨਹੀਂ ਪਿਆ, ਫਿਰ ਵੀ ਇਹ ਘੱਟ ਨਹੀਂ ਹੈ ਕਿ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਉਸ ਨੂੰ 19 ਸਾਲ ਲੱਗ ਗਏ। ਜਦੋਂ ਉਹ ਫ਼ਿਲਮਾਂ ਵਿੱਚ ਆਈ ਸੀ ਤਾਂ ਕਾਜੋਲ, ਕ੍ਰਿਸ਼ਮਾ, ਰਵੀਨਾ ਵਰਗੀਆਂ ਅਭਿਨੇਤਰੀਆਂ ਉਸ ਦੀਆਂ ਸਮਕਾਲੀ ਸਨ। ਪਰ ਉਹ ਅੱਜ ਵੀ ਫ਼ਿਲਮਾਂ ਕਰ ਰਹੀ ਹੈ।
ਸ਼ਿਲਪਾ ਕਹਿੰਦੀ ਹੈ ਕਿ ਉਹ ਬਹੁਤ ਕਿਸਮਤ ਵਾਲੀ ਹੈ ਕਿ ਉਸ ਦੇ ਪਤੀ ਬਹੁਤ ਚੰਗੇ ਹਨ। ਨਾ ਮੰਗਣ ਦੇ ਬਾਵਜੂਦ ਉਹ ਹਰ ਸਮੇਂ ਉਸ ਨੂੰ ਤੋਹਫ਼ੇ ਦਿੰਦੇ ਰਹਿੰਦੇ ਹਨ। ਇਸ ਜਨਮ ਦਿਨ ’ਤੇ ਉਸ ਨੂੰ ਹੀਰਿਆਂ ਦਾ ਹਾਰ ਭੇਟ ਕੀਤਾ। ਉਸ ਦਾ ਕਹਿਣਾ ਹੈ ਕਿ ਜੇਕਰ ਇੱਕ ਸ਼ਬਦ ਵਿੱਚ ਉਸ ਨੇ ਆਪਣੇ ਪਤੀ ਦੀ ਤਾਰੀਫ਼ ਕਰਨੀ ਹੋਵੇ ਤਾਂ ਉਹ ਸਿਰਫ਼ ਲਾਜਵਾਬ ਕਹੇਗੀ। .


Comments Off on ਫਿੱਟ ਹੈ ਤਾਂ ਹਿੱਟ ਹੈ: ਸ਼ਿਲਪਾ ਸ਼ੈਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.