ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਰਾਬਰੀ ਲਈ ਜਾਤ ਤੋਂ ਜਮਾਤ ਵੱਲ ਜਾਣ ਦੀ ਲੋੜ

Posted On February - 27 - 2017

ਗੁਰਬਚਨ ਸਿੰਘ ਵਿਰਦੀ
12702cd _mayawatiਆਰੀਅਨਾਂ ਦੇ ਭਾਰਤ ਵਿੱਚ ਪ੍ਰਵੇਸ਼ ਤੋਂ ਪਹਿਲਾਂ ਭਾਰਤ ਵਿੱਚ ਸਿੰਧ ਘਾਟੀ ਦੇ ਮੂਲ ਨਿਵਾਸੀ ਜਾਤ-ਪਾਤ ਤਾਂ ਕੀ ਗ਼ਰੀਬੀ-ਅਮੀਰੀ ਦੀ ਪਰਿਭਾਸ਼ਾ ਵੀ ਨਹੀਂ ਸਨ ਜਾਣਦੇ। ਇੱਥੋਂ ਦੇ ਮੂਲ ਨਿਵਾਸੀ ਸਾਂਵਲੇ ਰੰਗ ਦੇ ਮੋਟੇ ਨੈਣ-ਨਕਸ਼ਾਂ ਵਾਲੇ ਸਨ  ਜਿਨ੍ਹਾਂ ਦੇ ਵਾਲ ਸਿਆਹ ਕਾਲੇ ਪਰ ਖਿਲਰੇ ਤੇ ਸੰਘਣੇ ਹੁੰਦੇ ਸਨ। ਸ਼ਕਲ ਸੂਰਤ ਦਾ ਇਹ ਰੰਗ-ਭੇਦ ਹੀ ਸਭ ਤੋਂ ਪਹਿਲਾਂ ਮੂਲ ਨਿਵਾਸੀਆਂ ਲਈ ਨਫ਼ਰਤ ਦਾ ਕਾਰਨ ਬਣਿਆ।
ਜਦੋਂ ਇਹ ਆਰੀਅਨ ਇਨ੍ਹਾਂ ਮੂਲ ਨਿਵਾਸੀਆਂ ਨੂੰ ਖਦੇੜ ਕੇ ਸਿੰਧ ਘਾਟੀ ਉੱਤੇ ਕਾਬਜ਼ ਹੋਏ ਤਾਂ ਉਹ ਇਨ੍ਹਾਂ ਨਾਲ ਹੀਣ ਭਾਵਨਾ ਦਾ ਵਰਤਾਓ ਕਰਨ ਲੱਗੇ। ਇਸ ਮਾਰੂ ਨੀਤੀ ਨੂੰ ਵਿਧਾਨ ਦੀ ਪੁੱਠ ਚੜ੍ਹਾਉਣ ਲਈ ਉਨ੍ਹਾਂ ਨੇ ਧਰਮ ਗਰੰਥਾਂ ਦਾ ਸਹਾਰਾ ਲਿਆ। ਇਸ ਕੰਮ ਲਈ ਉਂਜ ਤਾਂ ਹਿੰਦੂ ਵੇਦ ਹੀ ਕਾਫ਼ੀ ਸਨ, ਪਰ ਮਨੂ ਸਿਮਰਤੀ ਦੀ ਰਚਨਾ ਨੇ ਜਾਤ-ਪਾਤ ਦੀਆਂ ਜੜ੍ਹਾਂ ਵਿੱਚ ਖਾਦ ਪਾਈ ਤੇ ਨਫ਼ਰਤ ਰੂਪੀ  ਪਾਣੀ ਨਾਲ ਸਿੰਜਿਆ। ਆਰੀਅਨਾਂ ਨੇ  ਨੇ ਜਾਤ ਜਾਂ ਵਰਣ ਦੀ ਡੂੰਘਾਈ ਡੂੰਘੀ ਕਰਕੇ ਇਸ ਨੂੰ ਨਫ਼ਰਤ ਮਜ਼ਬੂਤ ਕਰ ਦਿੱਤਾ। ਅੱਜ ਵੀ ਇਸ ਨਫ਼ਰਤ ਨੂੰ ਸਪੱਸ਼ਟ ਦੇਖਿਆ ਜਾ ਸਕਦਾ ਹੈ। ਇਸ ਨਫ਼ਰਤ ਦੀ ਸਜ਼ਾ ਭੁਗਤ ਰਹੇ ਇਸ ਅਤਿ ਨਿਮਨ ਵਰਗ (ਸ਼ੂਦਰ) ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਉਸ ਦੀ ਇਹ ਹਾਲਤ ਉਸ ਦੇ ਪੂਰਬਲੇ ਜਨਮ ਦੇ ਕਰਮਾਂ ਦਾ ਫ਼ਲ ਹੈ ਜਿਸ ਦੀ ਸਜ਼ਾ ਰੱਬ ਉਨ੍ਹਾਂ ਨੂੰ ਇਸ ਜਨਮ ਵਿੱਚ ਦੇ ਰਿਹਾ ਹੈ। ਸਵੇਮਾਣ ਗੁਆ ਚੁੱਕੇ, ਇਸ ਵਰਗ ਲਈ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਤੇ ਹੋਰ ਕਈ ਧਾਰਮਿਕ ਆਗੂਆਂ ਨੇ ਸਮਾਜਿਕ ਬਰਾਬਰੀ ਦੇ ਫ਼ਲਸਫੇ ਨੂੰ ਆਪਣੇ ਤਰਕ ਨਾਲ ਲੋਕਾਂ ਸਾਹਮਣੇ ਰੱਖਿਆ ਜਿਸ ਨੂੰ ਭਾਰਤ ਵਿੱਚ ਧਾਰਮਿਕ ਨਜ਼ਰੀਏ ਨਾਲ ਹੀ ਪ੍ਰਚਾਰਿਆ ਗਿਆ।
ਜਾਤੀ ਵੰਡ ਸਭ ਧਰਮਾਂ ਵਿੱਚ ਅੱਜ ਵੀ ਮਿਲਦੀ ਹੈ। ਸਿੱਖ ਧਰਮ ਭਾਵੇਂ ਜਾਤੀਵਾਦ ਦਾ ਡਟ ਕੇ ਵਿਰੋਧ ਕਰਦਾ ਹੈ, ਪਰ ਅਸਲੀ ਜੀਵਨ ਵਿੱਚ ਅਜੇ ਵੀ ਪੂਰੀ ਤਰ੍ਹਾਂ ਵਿਵਹਾਰਿਕ ਨਹੀਂ ਹੋ ਸਕਿਆ। ਜਾਤ-ਪਾਤ ਦੀ ਜੜ੍ਹ ਇੰਨੀ ਡੂੰਘੀ ਹੈ ਕਿ ਇੱਕੋ ਜਾਤ ਵਿੱਚ ਰਹਿੰਦਿਆਂ ਵੀ ਕੁਝ ਲੋਕ ਦੋ ਧੜਿਆਂ ਵਿੱਚ ਵੰਡੇ ਦੇਖੇ ਗਏ ਹਨ। ਇਨ੍ਹਾਂ ਦੱਬੇ-ਕੁਚਲੇ ਲੋਕਾਂ ਨੂੰ ਗ਼ਰੀਬੀ ਦੀ ਦਲਦਲ ਵਿੱਚੋਂ ਕੱਢਣ ਲਈ ਡਾ. ਭੀਮ ਰਾਓ ਅੰਬੇਦਕਰ ਨੇ ‘ਪੜ੍ਹੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ’ ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਜਾਤ ਤੋਂ ਮੁਕਤੀ ਲਈ ‘ਜਾਤ ਤੋੜੋ’ ਦਾ ਨਾਅਰਾ ਵੀ ਦਿੱਤਾ ਸੀ।
ਸਰਕਾਰ ਦੀ ਦਲੀਲ ਸੀ ਕਿ ਜਾਤ ਆਧਾਰਿਤ ਰਾਖਵਾਂਕਰਨ ਦਸ ਸਾਲਾਂ ਲਈ ਹੋਵੇਗਾ। ਇਨ੍ਹਾਂ ਦਸ ਸਾਲਾਂ ਵਿੱਚ ਦਲਿਤ ਸਵੈ-ਆਸ਼ਰਿਤ ਹੋ ਜਾਣਗੇ। ਇਸ ਲਈ ਉਨ੍ਹਾਂ ਨੂੰ ਰਾਖਵੇਂਕਰਨ ਦੀ ਲੋੜ ਨਹੀਂ ਰਹੇਗੀ। ਪਰ ਸਮੇਂ ਦੀਆਂ ਸਰਕਾਰਾਂ ਰਾਖਵਾਂਕਰਨ ਨੂੰ ਲਗਾਤਾਰ ਜਾਰੀ ਰੱਖ ਕੇ ਵੋਟ ਬੈਂਕ ਦੀ ਰਾਜਨੀਤਕ ਖੇਡ, ਖੇਡ ਰਹੀਆਂ ਹਨ।
ਮੌਕੇ ਦੀਆਂ ਸਰਕਾਰਾਂ ਨੇ ਦਲਿਤ ਸਮਾਜ ਨੂੰ ਰਾਖਵਾਂਕਰਨ ਅਧੀਨ ਨੌਕਰੀਆਂ ਪ੍ਰਾਪਤ ਕਰਨ ਦੇ ਰਾਹ ਤੋਰ ਦਿੱਤਾ ਹੈ ਤੇ ‘ਜਾਤ ਤੋੜੋ’ ਦੀ ਨੀਤੀ ਨੂੰ ਸਰਕਾਰ ਅਤੇ ਦਲਿਤਾਂ ਦੋਹਾਂ ਨੇ ਵਿਸਾਰ ਦਿੱਤਾ ਹੈ। ਜਦੋਂਕਿ ਅੰਬੇਦਕਰ ਨੇ ਬਹੁਤ ਡੂੰਘੀ ਸੋਚ ਨਾਲ ਦਲਿਤਾਂ ਸਾਹਮਣੇ ‘ਜਾਤ ਤੋਂ ਮੁਕਤੀ’ ਦਾ ਸਿਧਾਂਤ ਰੱਖਿਆ ਸੀ। ਗ਼ਰੀਬੀ ਅਤੇ ਨਾ-ਬਰਾਬਰੀ ਕੇਵਲ ਦਲਿਤਾਂ ਦੀ ਸਮੱਸਿਆ ਨਹੀਂ। ਗ਼ਰੀਬੀ ਦਾ ਅਜਗਰ ਹਰ ਜਾਤ ਤੇ ਵਰਗ ਦੇ ਬੰਦੇ ਨੂੰ ਆਪਣੀ ਲਪੇਟ ਵਿੱਚ ਲੈ ਕੇ ਨਪੀੜਦਾ ਹੈ। ਇਸ ਲਈ ਭਾਰਤ ਨੂੰ ਗ਼ਰੀਬੀ ਦੀ ਦਲਦਲ ਵਿੱਚੋਂ ਕੱਢਣ ਅਤੇ ਨਾ-ਬਰਾਬਰੀ ਦੂਰ ਕਰਨ ਲਈ ਅੱਜ ਦੇ ਹਾਲਾਤਾਂ ਮੁਤਾਬਿਕ ਕੰਮ ਕਰਨਾ ਲੋੜੀਂਦਾ ਹੈ।
12702cd _virdiਦਲਿਤ ਤੇ ਖੱਬੀ ਵਿਚਾਰਧਾਰਾ ਦੇ ਲੋਕ ਸਾਂਝੇ ਸੰਘਰਸ਼ਾਂ ਵਿੱਚ ਇੱਕ ਦੂਜੇ ਦੇ ਪੂਰਕ ਬਣ ਸਕਦੇ ਹਨ। ਇਸ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਦੀ ਇਕਜੁੱਟਤਾ ਸਾਰਥਿਕ ਨਤੀਜਿਆਂ ਦਾ ਕਾਰਨ ਬਣ ਸਕਦੀ ਹੈ। ਜਾਤ ਨੂੰ ਸਮਾਜ ਵਿੱਚ ਤਬਦੀਲ ਕਰਨ ਲਈ ਕੀਤੇ ਜਾਣ ਵਾਲੇ ਉਪਰਾਲੇ ਕੇਵਲ ਵਿਖਾਵਾ ਨਹੀਂ, ਸਗੋਂ ਹਕੀਕਤ ਵਿੱਚ ਹੋਣੇ ਚਾਹੀਦੇ ਹਨ। ਇਹ ਨਵੇਂ ਵਿਚਾਰ ਆਪਣਿਆਂ ਨੂੰ ਸਮਝਾਉਣੇ ਹੋਣਗੇ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦੀ ਵਰਤੋਂ ਸਰਮਾਏਦਾਰੀ ਵੱਲੋਂ ਜਿਸ ਢੰਗ ਨਾਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲੇਗਾ। ਦਲਿਤਾਂ ਤੇ ਗ਼ਰੀਬਾਂ ਨੂੰ ਉਨ੍ਹਾਂ ਦੀ ਸ਼ਕਤੀ ਤੇ ਉਨ੍ਹਾਂ ਦੇ ਸਵੈਮਾਣ ਨੂੰ ਜਗਾਉਣਾ ਹੋਵੇਗਾ। ਉਨ੍ਹਾਂ ਨੂੰ ਯਾਦ ਕਰਵਾਉਣਾ ਹੋਵੇਗਾ ਕਿ ਸਰਮਾਏਦਾਰਾਂ ਦੀਆਂ ਨੀਤੀਆਂ ਚਿਰ ਸਥਾਈ ਨਹੀਂ ਹਨ। ਡਾ. ਅੰਬੇਦਕਰ ਅਨੁਸਾਰ ਇਹ ਨੀਤੀਆਂ ਸਾਰੇ ਗ਼ਰੀਬਾਂ ਤੇ ਦਲਿਤਾਂ ਲਈ ਜਾਤ ਮੁਕਤੀ ਦੇ ਮਾਪਦੰਡ ਉੱਤੇ ਪੂਰਾ ਉੱਤਰਦੀਆਂ ਹਨ। ਅੱਜ ਲੋੜ ਹੈ ਕਿ ਜਾਤ ਤੋੜ ਕੇ ਉਸ ਨੂੰ ਸੰਯੁਕਤ ਰੂਪ ਵਿੱਚ ਇੱਕ ਜਮਾਤ ਵਿੱਚ ਤਬਦੀਲ ਕਰਨ ਦੀ, ਜਿਸ ਨਾਲ ਦਲਿਤਾਂ ਤੇ ਗ਼ਰੀਬਾਂ ਦਾ ਕੁਝ ਹੋ ਸਕਦਾ ਹੈ।
ਸੰਪਰਕ: 98760-21122


Comments Off on ਬਰਾਬਰੀ ਲਈ ਜਾਤ ਤੋਂ ਜਮਾਤ ਵੱਲ ਜਾਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.