ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬਾਲ ਕਿਆਰੀ

Posted On February - 18 - 2017

ਚੁੰਨੂੰ ਵੀਰਾ
ਚੁੰਨੂੰ ਵੀਰੇ ਕਿਉਂ ਤੂੰ ਰੋਵੇਂ,
ਆਜਾ ਰਲ ਕੇ ਖੇਡੀਏ ਦੋਵੇਂ।
ਨਾ ਰੋ ਮੇਰੇ ਸੋਹਣੇ ਵੀਰਾ
ਕੱਟ ਕੇ ਤੈਨੂੰ ਦੇਵਾਂ ਖੀਰਾ।
ਕਾਹਤੋਂ ਰੋਵੇ ਸੋਹਣਾ ਬੇਬੀ,
ਡੈਡੀ ਸਾਡੇ ਲਈ ਲਿਆਏ ਜਲੇਬੀ।
ਜਲੇਬੀ ਨੇ ਮੂੰਹ ਵਿੱਚ ਪਾਣੀ ਲਿਆਂਦਾ,
ਚੁੰਨੂੰ ਮੰਮੀ ਕੋਲ ਦੌੜ ਕੇ  ਜਾਂਦਾ।
ਮੰਨ ਗਿਆ ਮੇਰਾ ਸੋਹਣਾ ਵੀਰ,
ਅਸੀਂ ਦੋਵਾਂ ਨੇ ਖਾਧੀ ਖੀਰ।
– ਪਰਮ

ਰੋਬੋਟ
ਮੈਂ ਕੋਈ ਰੋਬੋਟ ਹਾਂ
ਸਵੇਰੇ ਉੱਠ ਕਹਿੰਦੇ ਜਲਦੀ-ਜਲਦੀ
ਛੇਤੀ ਕਰ ਹੋ ਜਾ ਤਿਆਰ
ਰੋਟੀ ਖਾ ਲੈ ਟਾਈਮ ਦੇ ਨਾਲ
ਜਲਦੀ ਦੇਣੇ ਸਕੂਲੇ ਜਾ
ਸੋਹਣਾ-ਸੋਹਣਾ ਲਿਖੀਂ ਪਰ
ਛੇਤੀ ਨਾਲ ਦੇਵੀਂ ਕੰਮ ਮੁਕਾ
ਕਹਿੰਦੇ ਯਾਦ ਕਰ ਲੈਣਾ ਮਿੰਟੋ-ਮਿੰਟੀ
ਜਲਦੀ ਦੇਣੇ ਤੂੰ ਦੇਵੀਂ ਸੁਣਾ
ਟਾਈਮ ਨਹੀਂ ਕਹਿੰਦੀ ਮੰਮੀ ਮੇਰੇ ਕੋਲ
ਟਾਈਮ ਨਾ ਲਾ ਤੂੰ ਕੰਮ ਨਿਪਟਾ
ਸਭ ਕੰਮ ਕਰ ਜਦ ਮੈਂ ਵਿਹਲਾ ਹੋਵਾਂ
ਪਲ ਭਰ ਚੈਨ ਨਾ ਲੈਣ ਦੇਣ
ਕਹਿੰਦੇ ਸਵੇਰੇ ਜਲਦੀ ਉੱਠਣਾ
ਚੱਲ ਪੁੱਤਰਾ ਹੁਣ ਜਲਦੀ ਸੌਂ ਜਾ
ਜਲਦੀ-ਜਲਦੀ ਇਹ ਕਰਨ ਵਾਲੇ
ਕਿਉਂ ਸਦਾ ਜਲਦੀ ਦੀ ਰੱਟ ਲਾਈ ਜਾਣ?
ਮੈਨੂੰ ਹੱਡ ਮਾਸ ਦੇ ਬੱਚੇ ਨੂੰ
ਇਹ ਬੱਚਾ ਨਾ ਸਮਝਣ
ਸਮਝਣ ਪੁਤਲਾ ਜਾਂ ਰੋਬੋਟ
ਮਸ਼ੀਨ ਵਾਂਗ ਚਲਾਈ ਜਾਣ
– ਗੁਰਪ੍ਰੀਤ ਕੌਰ ਧਾਲੀਵਾਲ

ਚਾਈਨਾ ਡੋਰ
ਸੁਣੋ ਬੱਚਿਓ ਗੱਲ ਇਹ ਸੱਚੀ,
ਚਾਈਨਾ ਡੋਰ ਹੈ ਨਹੀਂ ਅੱਛੀ।
ਹਰ ਕਿਸੇ ਨੂੰ ਦੁੱਖ ਪਹੁੰਚਾਏ,
ਹੱਥ ਸਾਡੇ ਚੀਰ ਇਹ ਜਾਏ।
ਵਾਹਨਾਂ ਨਾਲ ਲਿਪਟ ਹੈ ਜਾਂਦੀ,
ਤੋੜਨ ’ਤੇ ਵੀ ਤੋੜੀ ਨਾ ਜਾਂਦੀ।
ਬਿਜਲੀ ਦੀ ਤਾਰ ਨਾਲ ਲੱਗ ਜਾਵੇ,
ਕਰੰਟ ਨਾਲ ਸਰੀਰ ਹਿੱਲ ਜਾਵੇ।
ਪੰਛੀਆਂ ਨੂੰ ਨੁਕਸਾਨ ਪਹੁੰਚਾਵੇ,
ਗਰਦਨ ਨਾਲ ਲਿਪਟ ਜੇ ਜਾਵੇ।
ਹਰ ਕੰਮ ’ਚ ਵਿਘਨ ਪਾਉਂਦੀ,
ਆਪਸ ਵਿੱਚ ਹੈ ਲੜਾਉਂਦੀ।
ਜਸਦੀਪ ਦੀ ਮੰਨੋ ਜੇ ਗੱਲ,
ਸਮਝੋ ਹੁਣ ਤਾਂ ਕੁਝ ਮੱਲ।
ਦੂਜਿਆਂ ਨੂੰ ਨਾ ਕਰਿਓ ਤੰਗ,
ਚਾਈਨਾਂ ਡੋਰ ਨਾਲ ਨਾ ਉਡਾਇਓ ਪਤੰਗ।
-ਜਸਦੀਪ ਸਿੰਘ ਖ਼ਾਲਸਾ

ਨਕਲ ਦੀ ਬੁਰਾਈ
ਸਰ ਕਹਿੰਦੇ ਇਸ ਵਾਰੀ,
ਬੜੀ ਹੋਣੀ ਏ ਸਖ਼ਤਾਈ।
ਸਰਕਾਰ ਨੇ ਖ਼ਤਮ ਕਰਨੀ,
ਮੰਮੀ ਨਕਲ ਦੀ ਬੁਰਾਈ।
ਸਰਕਾਰ ਵੱਲੋਂ ਅਫ਼ਸਰਾਂ ਨੂੰ,
ਬੜੀ ਸਖ਼ਤ ਹਦਾਇਤ ਏ।
ਕਿਤੋਂ ਵੀ ਨਾ ਆਵੇ ਕਹਿੰਦੇ,
ਨਕਲ ਦੀ ਸ਼ਿਕਾਇਤ ਏ।
ਸਕੂਲ ਵਿੱਚ ਵੀ ਨੇ ਕਹਿੰਦੇ,
ਬੜੀ ਸਖ਼ਤ ਚਿੱਠੀ ਆਈ।
ਸਰਕਾਰ ਨੇ ਖ਼ਤਮ ਕਰਨੀ…।
ਪੇਪਰਾਂ ਦੇ ਵਿੱਚ ਕਹਿੰਦੇ,
ਰੋਜ਼ ਅਬਜ਼ਰਵਰ ਨੇ ਬਹਿਣੇ।
ਉੱਡਣ ਦਸਤਿਆਂ ਦੇ ਛਾਪੇ,
ਇਹ ਵੀ ਲਗਾਤਾਰ  ਪੈਣੇ।
ਪ੍ਰੀਖਿਆ ਭਵਨਾਂ ਦੇ ਨੇੜੇ,
ਜਾਣੀ ਪੁਲੀਸ ਵੀ ਲਗਾਈ।
ਸਰਕਾਰ ਨੇ ਖ਼ਤਮ ਕਰਨੀ…।
ਹੁਸ਼ਿਆਰ ਜਿਹੜੇ ਬੱਚੇ ਸਨ,
ਉਹ ਤਾਂ ਫੁੱਲੇ ਨਾ ਸਮਾਏ।
ਨਾਲਾਇਕ ਜਿਹੜੇ ਬੱਚੇ ਸਨ,
ਉਹ ਤਾਂ ਬੜੇ ਘਬਰਾਏ।
‘ਤਲਵੰਡੀ’ ਸਰ ਨੇ ਕਿਹਾ,
ਕਰੋ ਜ਼ੋਰ ਲਾ ਕੇ ਪੜ੍ਹਾਈ।
ਸਰਕਾਰ ਨੇ ਖ਼ਤਮ ਕਰਨੀ…।
– ਅਮਰੀਕ ਸਿੰਘ ਤਲਵੰਡੀ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.