ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬਾਲ ਕਿਆਰੀ

Posted On February - 25 - 2017

11402cd _studentਪੇਪਰ

ਪੇਪਰਾਂ ਦੀ ਕਰ ਲਓ ਤਿਆਰੀ ਬੱਚਿਓ,
ਖੋਲ੍ਹ ਲਓ ਗਿਆਨ ਦੀ ਪਟਾਰੀ ਬੱਚਿਓ,
ਪੜ੍ਹ ਲਓ ਕਿਤਾਬ ਵਾਰੀ-ਵਾਰੀ ਬੱਚਿਓ।
ਸਾਰਾ ਧਿਆਨ ਕਰ ਲਓ ਪੜ੍ਹਾਈ ਵੱਲ ਨੂੰ,
ਉੱਚੇ  ਰੁਤਬੇ ’ਤੇ  ਤੁਸੀਂ  ਜਾਣਾ ਕੱਲ੍ਹ ਨੂੰ,
ਅੰਬਰਾਂ ’ਤੇ ਲਾਉਣੀ ਏ ਉਡਾਰੀ  ਬੱਚਿਓ,
ਪੇਪਰਾਂ ਦੀ ਕਰ…।
ਮਨ  ਲਾ  ਕੇ  ਪੜ੍ਹੋਗੇ  ਤਾਂ  ਪਾਸ ਹੋਵੋਗੇ,
ਮਾਪੇ ਤੇ ਅਧਿਆਪਕਾਂ ਲਈ ਖ਼ਾਸ ਹੋਵੋਗੇ,
ਚੰਗੇ  ਅੰਕ  ਲੈਣੇ  ਇਸ  ਵਾਰੀ  ਬੱਚਿਓ,
ਪੇਪਰਾਂ ਦੀ ਕਰ…।
ਨਵੀਂ  ਹੋਊ  ਜਮਾਤ  ਨਵੇਂ  ਖ਼ੁਆਬ ਹੋਣਗੇ,
ਨਵੇਂ  ਹੀ  ਸਵਾਲ   ਤੇ  ਜਵਾਬ  ਹੋਣਗੇ,
ਅੱਗੇ ਪੜ੍ਹਨਾ ਵੀ ਰੱਖਣਾ ਹੈ ਜਾਰੀ ਬੱਚਿਓ,
ਪੇਪਰਾਂ ਦੀ ਕਰ…।
ਸਮਾਂ  ਬਹੁਮੁੱਲਾ  ਕਦੇ ਵੀ  ਗਵਾਉਣਾ ਨਹੀਂ,
ਇੱਕ ਵਾਰੀ ਲੰਘ ਗਿਆ ਮੁੜ ਆਉਣਾ ਨਹੀਂ,
ਵਿੱਦਿਆ    ਤਾਂ    ਪਰਉਕਾਰੀ    ਬੱਚਿਓ,
ਪੇਪਰਾਂ ਦੀ ਕਰ…।
ਮਾਪੇ   ਕਹਿਣ  ਨਾਮ   ਚਮਕਾਉਣਗੇ  ਬੱਚੇ,
ਜ਼ਿੰਦਗੀ   ਨੂੰ   ਸਫ਼ਲ  ਬਣਾਉਣਗੇ    ਬੱਚੇ,
ਕਾਇਮ  ਰੱਖਣੀ  ਹੈ ਤੁਸੀਂ ਸਰਦਾਰੀ ਬੱਚਿਓ,
ਪੇਪਰਾਂ ਦੀ ਕਰ…।
ਸਾਰੀ  ਦੁਨੀਆਂ ਦੇ  ਵਾਸਤੇ ਮਿਸਾਲ ਬਣਨਾ,
ਤੁਸੀਂ  ਭਾਰਤ   ਦੇ ਹੋਣਹਾਰ  ਲਾਲ ਬਣਨਾ,
‘ਵਿਪਨ’  ਨੂੰ ਵਿੱਦਿਆ ਪਿਆਰੀ ਬੱਚਿਓ,
ਪੇਪਰਾਂ ਦੀ ਕਰ ਲਓ ਤਿਆਰੀ ਬੱਚਿਓ।

– ਵਿਪਨਪਾਲ ਕੌਰ ਬੁੱਟਰ  

ਵਿੱਦਿਆ

ਬੱਚਿਓ ਬਹੁਤ ਮਹਾਨ ਹੈ ਵਿੱਦਿਆ,
ਸੱਚਾ ਇੱਕ ਵਰਦਾਨ ਹੈ ਵਿੱਦਿਆ।
ਇਹ ਬੰਦੇ ਦਾ ਤੀਜਾ ਨੇਤਰ,
ਜਿੱਤ ਸਕਦੇ ਹਾਂ ਹਰ ਇੱਕ ਖੇਤਰ,
ਦਿੰਦੀ ਐਸਾ ਗਿਆਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
ਜੀਵਨ ਨੂੰ ਰੁਸ਼ਨਾ ਦਿੰਦੀ ਹੈ,
ਫਰਸ਼ ਨੂੰ ਅਰਸ਼ ਬਣਾ ਦਿੰਦੀ ਹੈ,
ਛੂਹ ਲੈਂਦੀ ਆਸਮਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
ਕਰਨਾ ਦੂਰ ਹਨੇਰਾ ਚਾਹੁੰਦੀ,
ਸੋਹਣਾ ਸੁਰਖ ਸਵੇਰਾ ਚਾਹੁੰਦੀ,
ਚਾਨਣ ਤੋਂ ਕੁਰਬਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
ਸਿਹਾਰੀ,  ਬਿਹਾਰੀ, ਔਂਕੜ, ਬਿੰਦੀ,
ਭਾਸ਼ਾਵਾਂ ਦਾ ਗਿਆਨ ਹੈ ਦਿੰਦੀ,
ਜੀਵਨ ਦਾ ਸੰਵਿਧਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
ਆਓ ਦੀਵਿਆਂ ਵਾਂਗੂ ਬਲੀਏ,
ਵਿੱਦਿਆ ਵੰਡਣ ਤੋਂ ਨਾ ਟਲੀਏ,
ਸਭ ਤੋਂ ਵੱਡਾ ਦਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
ਜੌਹਰੀ ਬਣ ਕੇ ਮੁੱਲ ਪਛਾਣਿਓ,
ਅਤਿਕਥਨੀ ਨਾ ਇਸ ਨੂੰ ਜਾਣਿਓ,
ਗੁਰੂਆਂ ਦਾ ਫ਼ੁਰਮਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।
‘ਕੁਲਵੰਤ ਖਨੌਰੀ’ ਜੁਗਤਾਂ ਸੋਚੇ,
ਉਨ੍ਹਾਂ ਲਈ ਵੀ ਵਿੱਦਿਆ ਲੋਚੇ,
ਜਿਨ੍ਹਾਂ ਲਈ ਅਰਮਾਨ ਹੈ ਵਿੱਦਿਆ,
ਬੱਚਿਓ ਬਹੁਤ ਮਹਾਨ ਹੈ ਵਿੱਦਿਆ।

– ਕੁਲਵੰਤ ਖਨੌਰੀ

ਦਿਮਾਗ਼

ਗੱਲ ਮੇਰੀ ਵੀ ਸੁਣ ਲਓ ਬੱਚਿਓ,
ਮੈਂ ਹਾਂ ਤੁਹਾਡਾ ਦਿਮਾਗ਼।
ਕਰੋ ਸੁਚੱਜੀ ਵਰਤੋਂ ਮੇਰੀ,
ਤਾਂ ਚਮਕਣਗੇ ਭਾਗ।
ਕਿਤਾਬਾਂ ਦੇ ਨਾਲ ਜੋੜੋ ਪ੍ਰੀਤ,
ਛੱਡਦੋ ਪੁੱਠੇ ਸਿੱਧੇ ਗੀਤ,
ਸਬਕ ਤੁਹਾਨੂੰ ਔਖੇ ਲੱਗਦੇ,
ਇਹ ਹੋ ਜਾਂਦੇ ਛੇਤੀ ਯਾਦ।
ਗੱਲ ਮੇਰੀ ਵੀ…।
ਨੈੱਟ ਤੋਂ ਗੇਮਾਂ ਹੀ ਨਾ ਟੋਲੋ,
ਗਿਆਨ ਵਾਲੇ ਕੁਝ ਐਪ ਵੀ ਖੋਲ੍ਹੋ।
ਨਵੀਆਂ ਨਵੀਆਂ ਗੱਲਾਂ ਸਿੱਖ ਕੇ,
ਖੋਲ੍ਹੋ ਮੇਰੇ ਬੰਦ ਕਿਵਾੜ।
ਗੱਲ ਮੇਰੀ ਵੀ …।
ਚੰਗੇ ਭੋਜਨ ਦੀ ਪਾਓ ਆਦਤ,
ਇਸੇ ਤੋਂ ਮਿਲਣੀ ਮੈਨੂੰ ਤਾਕਤ।
ਰੋਜ਼ ਸਮੇਂ ਸਿਰ ਸੌਂ ਕੇ ਰਾਤ ਨੂੰ,
ਜਾਓ ਸਵੇਰੇ  ਜਲਦੀ ਜਾਗ।
ਗੱਲ ਮੇਰੀ ਵੀ …।
ਲਫ਼ਜ਼ ਸਿੱਖੋ, ਹਰ ਮਿੱਠਤ ਵਾਲਾ,
ਨਾ ਭਰੋ ਮੇਰੇ ਵਿੱਚ ਗੰਦੀਆਂ ਗਾਲ਼ਾਂ।
ਉੱਚੀਆਂ ਸੁੱਚੀਆਂ ਅਕਲਾਂ ਦੇ ਨਾਲ,
ਸਿਰਜੋ ਸੋਹਣੇ ਸੁੱਚੇ ਖ਼ੁਆਬ।
ਗੱਲ ਮੇਰੀ ਵੀ…।
ਬੁਰੀ ਸੰਗਤ ਵਿੱਚ ਕਦੇ ਨੀ ਬਹਿਣਾ,
‘ਰਾਜ’ ਅੰਟੀ ਦਾ ਮੰਨ ਲਓ ਕਹਿਣਾ।
ਸਾਂਭ ਲਵੋ ਅਨਮੋਲ ਸਮੇਂ ਨੂੰ,
ਆਲਸ ਵਿੱਚ ਨਾ ਕਰੋ ਖਰਾਬ।
ਗੱਲ ਮੇਰੀ ਵੀ ਸੁਣ ਲਓ ਬੱਚਿਓ,
ਮੈਂ ਹਾਂ ਤੁਹਾਡਾ ਦਿਮਾਗ਼।
ਕਰੋ ਸੁਚੱਜੀ ਵਰਤੋਂ ਮੇਰੀ,
ਤਾਂ ਚਮਕਣਗੇ ਭਾਗ।

– ਰਾਜਵੰਤ ਕੌਰ ਢੋਲਣਮਾਜਰਾ

ਸੂਰਜ

ਸਾਡਾ ਪਾਲਣਹਾਰਾ ਸੂਰਜ,
ਅੱਗ ਦਾ ਗੋਲਾ ਸਾਰਾ ਸੂਰਜ।
ਚਾਨਣ ਤੇ ਗਰਮੀ ਹੈ ਦਿੰਦਾ,
ਲਾਹ ਦਿੰਦਾ ਹੈ ਠਾਰਾ ਸੂਰਜ।
ਦੂਰ ਕਰੋੜਾਂ ਮੀਲਾਂ ਸਾਥੋਂ,
ਹੈ ਇੱਕ ਵੱਡਾ ਤਾਰਾ ਸੂਰਜ।
ਕੋਲ ਗਈ ਹਰ ਚੀਜ਼ ਭਸਮਦੀ,
ਏਨਾ ਰੱਖੇ ਪਾਰਾ ਸੂਰਜ।
ਭਾਰ ’ਚ ਢੇਰਾਂ ਸਿਫਰਾਂ ਲੱਗਣ,
ਹੈ ਬਹੁਤ ਭਾਰਾ ਸੂਰਜ।
ਬਿਲੀਅਨ ਸਾਲਾਂ ਉਮਰ ਗੁਜ਼ਾਰੀ,
ਹਾਲੇ ਅੱਧ ਵਿਚਕਾਰ ਸੂਰਜ।
ਹੀਲੀਅਮ ਅਤੇ ਹਾਈਡਰੋਜਨ,
ਗੈਸਾਂ ਦਾ ਭੰਡਾਰਾ ਸੂਰਜ।
ਵਿਟਾਮਿਨ ਡੀ ਮੁਫ਼ਤ ’ਚ ਦੇਵੇ,
ਹੈ ਇਸ ਗੱਲੋਂ ਨਿਆਰਾ ਸੂਰਜ।
‘ਲੱਡੇ’ ਫਿਰ ਮਰ ਜਾਵਾਂਗੇ ਜੇ,
ਬੰਦ ਕਰੇ ਵਰਤਾਰਾ ਸੂਰਜ।

– ਜਗਜੀਤ ਸਿੰਘ ਲੱਡਾ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.