ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੋਰਡ ਦੀਆਂ ਪ੍ਰੀਖਿਆਵਾਂ ਲਈ ਸਾਇੰਸ ਵਿਸ਼ਿਆਂ ਦੀ ਤਿਆਰੀ ਬਨਾਮ ਚੁਣੌਤੀਆਂ

Posted On February - 22 - 2017

ਮਨਿੰਦਰ ਕੌਰ

12202cd _studentਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਕਈ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਬਾਜ਼ੀ ਮਾਰਨ ਲਈ ਬਹੁਤ ਪਹਿਲਾਂ ਤੋਂ ਕਮਰ ਕੱਸੀ ਬੈਠੇ ਹਨ ਤੇ ਜਿਹੜੇ ਕਿਸੇ ਕਾਰਨ ਤਿਆਰੀ ਨਹੀਂ ਕਰ ਸਕੇ, ਉਹ ਉਦਾਸੀ ਦੇ ਆਲਮ ਵਿੱਚ ਹਨ। ਸਥਿਤੀ ਭਾਵੇਂ ਕੋਈ ਵੀ ਹੋਵੇ, ਹਿੰਮਤ ਤੇ ਹੌਸਲਾ ਰੱਖਣਾ ਜ਼ਰੂਰੀ ਹੈ।
ਇਮਤਿਹਾਨ ਤੋਂ ਪਹਿਲਾਂ ਦੀ ਰਾਤ ਪ੍ਰੀਖਿਆਰਥੀ ਲਈ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਉਸ ਸਮੇਂ ਵਿਦਿਆਰਥੀ ਨੂੰ ਨਵਾਂ ਟੌਪਿਕ ਨਹੀਂ ਰਟਣਾ ਚਾਹੀਦਾ, ਸਗੋਂ ਔਖੇ ਟੌਪਿਕਸ ਨੂੰ ਦੁਹਰਾਉਣ ਦੀ ਵਧੇਰੇ ਲੋੜ ਹੁੰਦੀ ਹੈ। ਲਿਖ ਲਿਖ ਕੇ ਕੀਤੀ ਦੁਹਰਾਈ ਪ੍ਰੀਖਿਆ ਵਿੱਚ ਬਹੁਤ ਕੰਮ ਆਉਂਦੀ ਹੈ। ਇਮਤਿਹਾਨ ਦੌਰਾਨ ਪ੍ਰਸ਼ਨਾਂ ਨੂੰ ਢੁਕਵੇਂ ਰੂਪ ਵਿੱਚ ਹੱਲ ਕਰਨਾ, ਮੁਸ਼ਕਲ ਪ੍ਰਸ਼ਨ ਸਮੇਂ ਭੈਅਭੀਤ ਨਾ ਹੋਣਾ, ਠੰਢੇ ਦਿਮਾਗ ਨਾਲ ਹਰ ਪ੍ਰਸ਼ਨ ਨੂੰ ਗਹੁ ਨਾਲ ਪੜ੍ਹ ਕੇ ਹੱਲ ਕਰਨਾ, ਮਹੱਤਵਪੂਰਨ ਤੱਥਾਂ ਹੇਠਾਂ ਲਾਈਨ ਖਿੱਚਣੀ, ਹਰ ਪ੍ਰਸ਼ਨ ਨੂੰ ਹੱਲ ਕਰਨਾ ਯਕੀਨੀ ਬਣਾਉਣ (ਹੱਲ ਜ਼ਰੂਰ ਕਰੋ, ਕਿਉਂਕਿ ਕੋਈ ਨੈਗੇਟਿਵ ਮਾਰਕਿੰਗ ਨਹੀਂ), ਅੰਕਬੱਧ ਤੇ ਸਮਾਂਬੱਧ ਹੋ ਕੇ ਪ੍ਰਸ਼ਨਾਂ ਦੇ ਉੱਤਰ ਦੇਣਾ ਹੀ ਸਫ਼ਲਤਾ ਦਾ ਰਾਜ਼ ਹੈ। ਹਰ ਪ੍ਰੀਖਿਆ ਵਿੱਚ ਵਿਦਿਆਰਥੀ ਨੂੰ ਸਮਾਂ ਘੱਟ ਜਾਪਦਾ ਹੈ ਤੇ ਸਿਲੇਬਸ ਜ਼ਿਆਦਾ ਲੱਗਦਾ ਹੈ। ਵਿਦਿਆਰਥੀ ਨੂੰ ਯੋਜਨਾਬੰਦੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਵਿੱਚ ਸਿਰਫ਼ ਪੜ੍ਹੇ ਹੋਏ ਪ੍ਰਸ਼ਨਾਂ-ਉਤਰਾਂ ਨੂੰ ਇੱਕ ਸਟਾਰ, ਲਿਖ ਕੇ ਯਾਦ ਕੀਤੇ ਹੋਏ ਪ੍ਰਸ਼ਨਾਂ ਨੂੰ ਦੋ ਸਟਾਰ ਤੇ ਨਾ ਭੁੱਲਣਯੋਗ ਭਾਵ ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਤਿੰਨ ਸਟਾਰ ਲਾ ਕੇ ਅੰਕਿਤ ਕੀਤਾ ਜਾਵੇ ਅਤੇ ਕੋਸ਼ਿਸ਼ ਇਹ ਹੋਵੇ ਕਿ ਇਮਤਿਹਾਨ ਤੋਂ ਪਹਿਲਾਂ ਸਾਰੇ ਪ੍ਰਸ਼ਨਾਂ ’ਤੇ ਤਿੰਨ ਸਟਾਰ ਲੱਗੇ ਹੋਣ।
ਬਾਰ੍ਹਵੀਂ (ਸਾਇੰਸ ਗਰੁੱਪ) ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸਮਾਂ ਬੇਹੱਦ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਸਾਇੰਸ ਦੇ ਵਿਸ਼ਿਆਂ ’ਤੇ ਪਕੜ ਇੱਕ ਚੁਣੌਤੀਪੂਰਨ ਕਾਰਜ ਮੰਨਿਆ ਗਿਆ ਹੈ। ਸਾਇੰਸ ਗਰੁੱਪ ਦੇ ਸਾਰੇ ਵਿਸ਼ੇ ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ ਤੇ ਬਾਇਓਲੋਜੀ ਬਿਨਾਂ ਨੋਟਸ ਜਾਂ ਬਿਨਾਂ ਲਿਖਤੀ ਅਭਿਆਸ ਦੇ ਸਰ ਕਰਨੇ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹਨ। ਸਾਇੰਸ ਵਿਸ਼ਿਆਂ ਨਾਲ ਸਬੰਧਤ ਕੁਝ ਅਜਿਹੇ ਪਹਿਲੂ ਹਨ, ਜਿਨ੍ਹਾਂ ਨੂੰ ਜਾਣ ਕੇ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।

ਮਨਿੰਦਰ ਕੌਰ

ਮਨਿੰਦਰ ਕੌਰ

1. ਫ਼ਿਜ਼ਿਕਸ: ਇਹ ਅਜਿਹਾ ਵਿਸ਼ਾ ਹੈ ਜੋ ਸਮਾਰਟ ਅਧਿਐਨ ਸਟ੍ਰੈਟਜੀਸ ਰਾਹੀਂ ਲਗਾਤਾਰ ਲਿਖਤੀ ਅਭਿਆਸ ਦੀ    ਮੰਗ ਕਰਦਾ ਹੈ। ਸਿਰਫ਼ ਇਹ ਵਿਸ਼ਾ ਹੈ    ਜੋ ਵਿਦਿਆਰਥੀ ਦੀ ਓਵਰਆਲ ਪ੍ਰਤੀਸ਼ਤਤਾ ਨੂੰ ਸਿਖ਼ਰ ’ਤੇ ਲਿਜਾ   ਸਕਦਾ ਹੈ।
* ਫਿਜ਼ਿਕਸ ਵਿੱਚ ਕਿਸੇ ਵੀ ਟੌਪਿਕ ਨੂੰ ਘੋਟਾ ਨਹੀਂ ਲਗਾਇਆ ਜਾ ਸਕਦਾ। ਕਿਤਾਬ ਦਾ ਮੁਕੰਮਲ ਅਧਿਐਨ ਕਰਕੇ ਹਰ ਟੌਪਿਕ ਨੂੰ ਪ੍ਰਯੋਗੀ ਰੂਪ ਵਿੱਚ ਸਮਝਣਾ ਜ਼ਰੂਰੀ ਹੁੰਦਾ ਹੈ। ਰਟਿਆ ਟੌਪਿਕ ਪ੍ਰੀਖਿਆ ਵਿੱਚ ਲਿਖਣਯੋਗ ਨਹੀਂ ਹੋ ਸਕਦਾ।
* ਫਿਜ਼ਿਕਸ ਨੂੰ ਵੱਖ ਵੱਖ ਭਾਗਾਂ ਵਿੱਚ ਵੰਡ ਕੇ ਸੂਚੀਬੱਧ ਕੀਤਾ ਜਾਵੇ। ਸਾਰੇ ਟੌਪਿਕਸ ਨਾਲ ਸਬੰਧਿਤ ਫਾਰਮੂਲੇ, ਪਰਿਭਾਸ਼ਾਵਾਂ, ਇਕਾਈਆਂ ਤੇ ਡੈਰੀਵੇਸ਼ਨਾਂ ਦੀ ਵੱਖੋ ਵੱਖਰੀ ਸੂਚੀ ਬਣਾਈ ਜਾਵੇ ਤਾਂ ਜੋ ਯਾਦ ਰੱਖਣਾ ਆਸਾਨ ਹੋਵੇ।
* ਟੌਪਿਕਸ ਨਾਲ ਸਬੰਧਿਤ ਗਰਾਫ਼ ਅਤੇ ਲੇਬਲ ਕੀਤੇ ਚਿੱਤਰਾਂ ਦਾ ਲਿਖ ਲਿਖ ਕੇ ਕੀਤਾ ਅਭਿਆਸ ਪੂਰੇ ਅੰਕ ਦਿਵਾ ਸਕਦਾ ਹੈ।
* ਟੌਪਿਕ ਸਬੰਧੀ ਕੋਈ ਸ਼ੱਕ ਹੋਵੇ ਤਾਂ ਮੌਕੇ ’ਤੇ ਹੀ ਅਧਿਆਪਕ ਦੀ ਸਹਾਇਤਾ ਲਓ। ਫਿਰ ਉਸ ਸਮਝ ਨੂੰ ਹੋਰ ਪਕੇਰਿਆਂ ਕਰਨ ਲਈ ਆਪ ਹੱਥ ਨਾਲ ਲਿਖ ਕੇ ਜ਼ਰੂਰ ਦੇਖੋ। ਸਮਝ ਕੇ ਅਤੇ ਲਿਖ ਲਿਖ ਕੇ ਯਾਦ ਕੀਤੇ ਟੌਪਿਕ ਜੇ ਦੁਹਰਾਏ ਨਾ ਗਏ ਹੋਣ ਤਾਂ ਪ੍ਰੀਖਿਆ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ।
* ਉਂਜ ਤਾਂ ਕ੍ਰਮ ਅਨੁਸਾਰ ਪ੍ਰਸ਼ਨਾਂ ਦਾ ਹੱਲ ਕਰੋ ਪਰ ਜੇ ਲੰਬੇ ਪ੍ਰਸ਼ਨ ਪਹਿਲਾਂ ਹੱਲ ਕਰ ਲਏ ਜਾਣ ਤਾਂ ਬਿਹਤਰ ਹੈ, ਕਿਉਂਕਿ ਪ੍ਰੀਖਿਆ ਦੇ ਅੰਤਲੇ ਸਮੇਂ ਵਿੱਚ ਕਈ ਵਾਰ ਲੰਬੇ ਪ੍ਰਸ਼ਨਾਂ ਲਈ ਸਮਾਂ ਘੱਟ ਰਹਿ ਜਾਂਦਾ ਹੈ। 1-2 ਨੰਬਰਾਂ ਵਾਲੇ ਪ੍ਰਸ਼ਨ ਥੋੜੇ ਸਮੇਂ ਵਿੱਚ ਮਗਰੋਂ ਵੀ ਕੀਤੇ ਜਾ ਸਕਦੇ ਹਨ।
* ਥਿਊਰੀ ਪ੍ਰਸ਼ਨਾਂ ਨਾਲੋਂ ਨੁਮੈਰੀਕਲ ਪ੍ਰਸ਼ਨ ਵੱਧ ਅੰਕ ਦਿਵਾਉਂਦੇ ਹਨ। ਇਸ ਲਈ ਉਨ੍ਹਾਂ ਟੌਪਿਕਸ ਲਈ ਵੱਖਰੀ ਸੂਚੀ ਬਣਾ ਲਓ, ਜਿਨ੍ਹਾਂ ਵਿੱਚੋਂ ਅਕਸਰ ਨੁਮੈਰਕੀਲ ਹੀ ਪੁੱਛੇ ਜਾਂਦੇ ਹਨ।
* ਪਿਛਲੇ ਸਾਲਾਂ ਦੇ ਪੇਪਰ, ਗੈੱਸ ਪੇਪਰ ਤੇ ਸੈਂਪਲ ਪੇਪਰ ਨੂੰ ਸਮਾਂਬੱਧ ਹੱਲ ਕਰਨ ਦੇ ਅਭਿਆਸ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸ਼ਕਤੀਆਂ ਜਾਂ ਕਮਜ਼ੋਰੀਆਂ ਦਾ ਅਗਾਉਂ ਅਹਿਸਾਸ ਹੋ ਜਾਂਦਾ ਹੈ।
* ਪੂਰੇ ਅੰਕ ਪ੍ਰਾਪਤ ਕਰਨ ਲਈ ਉੱਤਰ ਨੂੰ ਹਮੇਸ਼ਾ ਪੁਆਇੰਟ-ਵਾਈਜ਼, ਸੰਖੇਪ ਤੇ ਸਾਫ਼ ਢੰਗ ਨਾਲ ਲਿਖੋ।
12202CD _EXAM 12. ਕੈਮਿਸਟਰੀ: ਰਸਾਇਣ ਵਿਗਿਆਨ ਵਿਸ਼ਾ ਮਾਦਾ ਦੇ ਕੰਪੋਜ਼ੀਸ਼ਨ, ਸਟ੍ਰਕਚਰ ਤੇ ਪ੍ਰਾਪਰਟੀਜ਼ ਨਾਲ ਸਬੰਧਤ ਹੁੰਦਾ ਹੈ। ਦੇਖਣ ਵਿੱਚ ਇਹ ਵਿਸ਼ਾ ਗੁੰਝਲਦਾਰ ਜਾਪਦਾ ਹੈ ਪਰ ਸੁਹਿਰਦ ਯਤਨਾਂ ਅਤੇ ਸਖ਼ਤ ਮਿਹਨਤ ਨਾਲ ਇਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
* ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਇਕ  ਦਿਨ ਪਹਿਲਾਂ ਕੈਮਿਸਟਰੀ ਦੇ ਸਾਰੇ ਟੌਪਿਕਸ ’ਤੇ ਪਕੜ ਮਜ਼ਬੂਤ ਕਰ ਲਓ। ਪ੍ਰੀਖਿਆ ਦੇ ਅਖ਼ੀਰਲੇ ਦਿਨ ਤੇ ਅਖ਼ੀਰਲੇ ਮਿੰਟ ਲਈ ਕੋਈ ਟੌਪਿਕ ਬਕਾਇਆ ਨਾ ਹੋਵੇ।
* ਪਹਿਲਾਂ ਤੋਂ ਤਿਆਰ ਨੋਟਸ ਨੂੰ ਯੋਜਨਾਬੱਧ ਢੰਗ ਨਾਲ ਹੋਰ ਸ਼ਾਰਟ ਕਰਕੇ ਦਿਮਾਗ ਵਿੱਚ ਬਿਠਾਓ।
* ਫਾਰਮੂਲਿਆਂ ਸੂਚੀ ਵੱਖਰੀ ਬਣਾ ਕੇ ਮੇਜ਼ ’ਤੇ ਹਮੇਸ਼ਾ ਰੱਖੋ ਤਾਂ ਜੋ ਲੰਘਦੇ ਕਰਦੇ ਤੁਹਾਡੀ ਨਿਗਾਹ ਪੈਂਦੀ ਰਹੇ ਤੇ ਉਨ੍ਹਾਂ ਨੂੰ ਲਗਾਤਾਰ ਯਾਦ ਕਰਦੇ ਰਹੋ।
* ਵੱਖੋ ਵੱਖਰੇ ਲੇਖਕਾਂ ਦੀਆਂ ਕਿਤਾਬਾਂ ਕਈ ਵਾਰ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਦਿੰਦੀਆਂ ਹਨ ਅਤੇ ਦਿਮਾਗ ਵਿੱਚ ਘੜਮੱਸ ਵੱਜ ਜਾਂਦਾ ਹੈ। ਇਸ ਲਈ   ਇੱਕ ਕਿਤਾਬ (ਵਿਸ਼ੇਸ਼ ਕਰਕੇ NCERT) ਵਿੱਚੋਂ ਹੀ ਗੂੜ ਅਧਿਐਨ ਕਰਨ ਦੀ ਆਦਤ ਪਾਓ।
* ਪਿਛਲੇ ਸਾਲਾਂ ਦੇ ਪੇਪਰ ਹੱਲ ਕਰਨ ਦੇ ਅਭਿਆਸ ਨਾਲ ਆਤਮ-ਵਿਸ਼ਵਾਸ ਵਧਦਾ ਜਾਵੇਗਾ।
* ਸਿਲੇਬਸ ਮੁਕੰਮਲ ਕਰਕੇ ਦੁਹਰਾਈ ਲਈ ਵਾਧੂ ਸਮੇਂ ਦੀ ਲੋੜ ਹੁੰਦੀ ਹੈ। ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਦੁਹਰਾਈ ਤੋਂ  ਬਿਨਾਂ ਚੰਗੇ ਅੰਕ ਹਾਸਲ ਨਹੀਂ ਕੀਤੇ ਜਾ ਸਕਦੇ।
* ਅਖੀਰਲੇ ਸਮੇਂ ਵਿੱਚ ਰੱਟਾ ਲਾਉਣ ਦੀ ਹਫੜਾ ਦਫ਼ੜੀ ਵਿੱਚ ਰਹੋਗੇ ਤਾਂ ਪ੍ਰੀਖਿਆ ਦੌਰਾਨ ਭੰਬਲਭੂਸੇ ਵਿੱਚ ਹੀ ਪਏ ਰਹੋਗੇ। ਪ੍ਰੀਖਿਆ ਕੇਂਦਰ ਵਿੱਚ ਕਿਤਾਬਾਂ ਨਾਲ   ਨਾ ਚੁੱਕੋ ਤਾਂ ਬਿਹਤਰ ਹੁੰਦਾ ਹੈ। ਪ੍ਰੀਖਿਆ ਤੋਂ ਘੰਟਾ ਪਹਿਲਾਂ ਦਿਮਾਗ ਨੂੰ ਪੂਰਾ ਆਰਾਮ ਦਿਓ।
3. ਮੈਥੇਮੈਟਿਕਸ: ਇਸ ਵਿਸ਼ੇ ਦੀ ਖ਼ੂਬਸੂਰਤੀ 100 ਫ਼ੀਸਦੀ ਅੰਕ ਹਾਸਲ ਕਰਨ ਵਿੱਚ ਹੀ ਹੈ। ਇਹ ਇਕ ਅਜਿਹਾ ਵਿਸ਼ਾ ਹੈ, ਜੋ ਹਰ ਵਿਸ਼ੇ ਵਿੱਚ ਕੰਮ ਆਉਂਦਾ ਹੈ ਅਤੇ ਓਵਰਆਲ ਪ੍ਰਤੀਸ਼ਤਤਾ ਵਿੱਚ ਇਜ਼ਾਫ਼ਾ ਕਰਨ ਦੇ ਸਮੱਰਥ ਹੁੰਦਾ ਹੈ।
* ਫਾਰਮੂਲੇ ਅਤੇ ਸਵਾਲ ਕੱਢਣ ਦੇ ਢੰਗ ਮੈਥ ਵਿੱੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਇਨ੍ਹਾਂ ਲਈ ਵੱਖਰੀ ਸਾਫ਼ ਸੁੱਥਰੀ ਸੂਚੀ ਬਣਾ ਕੇ ਨਿਯਮਿਤ ਦੁਹਰਾਈ ਨਾਲ ਪ੍ਰੇਸ਼ਾਨੀ ਦੂਰ ਕੀਤੀ ਜਾ ਸਕਦੀ ਹੈ।
* ਇਨ੍ਹਾਂ ਫਾਰਮੂਲਿਆਂ ਨੂੰ ਵੱਧ ਤੋਂ ਵੱਧ ਸਵਾਲ ਕੱਢਣ ਲਈ ਅਪਲਾਈ ਕਰਨ ਦੇ ਅਭਿਆਸ ਨਾਲ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ।
* ਕਿਸੇ ਵੀ ਮੁਸ਼ਕਿਲ ਜਾਂ ਸੰਦੇਹ ਦੀ ਸਥਿਤੀ ਵਿੱਚ ਅਧਿਆਪਕ ਤੋਂ ਮਦਦ ਲਓ। ਅਖ਼ੀਰਲੇ ਸਮੇਂ ਲਈ ਕੋਈ ਸਵਾਲ/ਤਰੀਕਾ ਪੈਂਡਿੰਗ ਨਾ ਛੱਡੋ।
* ਬੇਸਿੱਕ ਫੰਡੇ ਕਲੀਅਰ ਕਰਨ ਲਈ NCERT ਕਿਤਾਬਾਂ ਸਰਵੋਤਮ ਹਨ। ਵੱਧ ਅੰਕਾਂ ਵਾਲੇ ਸਵਾਲਾਂ ’ਤੇ ਖਾਸ ਤਵੱਜੋਂ ਦੇ ਕੇ ਲਗਾਤਾਰ ਅਭਿਆਸ ਕਰੋ।
* ਪਿਛਲੇ 10 ਸਾਲਾ ਦੇ ਪੇਪਰ, ਗੈੱਸ ਪੇਪਰ/ਸੈਂਪਲ ਪੇਪਰਾਂ ਦਾ ਅਭਿਆਸ ਬੇਹੱਦ ਇਹਤਿਆਤ ਨਾਲ ਕਰਕੇ ਮੈਥ ਦਾ ਹਊਆ ਦੂਰ ਭਜਾਇਆ ਜਾ ਸਕਦਾ ਹੈ।
* ਮੈਥ ਦੇ ਕਮਜ਼ੋਰ ਪੱਖਾਂ ’ਤੇ ਧਿਆਨ ਕੇਂਦਰਿਤ ਕਰੋ। ਉੱਤਰਾਂ ਨੂੰ ਸਹੀ ਫਾਰਮੈਟ ਵਿੱਚ ਸਾਫ਼-ਸੁੱਥਰਾ ਲਿਖਣ ਦੀ ਆਦਤ ਪਾਓ ਤੇ ਸਹੀ ਉੱਤਰ ਨਾਲ ਇਕਾਈ ਜ਼ਰੂਰ ਲਿਖੋ (ਜੇ ਸਮਾਂ ਹੋਵੇ ਤਾਂ ਉੱਤਰਾਂ ਦੀ ਤਸੱਲੀ ਵੀ ਕਰ ਲਓ)
* ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਵਾਲ ਹਰ ਕੋਈ ਹੱਲ ਕਰ ਲੈਂਦਾ ਹੈ ਪਰ ਇੱਥੇ ਸਵਾਲ ਕੱਢਣ ਦੀ ਰਫ਼ਤਾਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਈ ਮਿੱਥੇ ਹੋਏ ਸਮੇਂ ਅੰਦਰ ਹੀ ਸਵਾਲ ਕੱਢਣ ਦਾ ਅਭਿਆਸ ਕਰੋ।
4. ਬਾਇਓਲੋਜੀ: -ਜੀਵ ਅਤੇ ਜੀਵ ਵਿਕਾਸ ਸਬੰਧੀ ਵਿਸ਼ੇ ਬਾਇਓਲੋਜੀ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਲਗਾਤਾਰ ਅਧਿਐਨ ਕੀਤਾ ਗਿਆ ਹੋਵੇ ਤਾਂ ਚੰਗੇ ਅੰਕ ਲੈਣਾ ਕੋਈ ਔਖਾ ਨਹੀਂ ਹੈ।
* ਹਰ ਵਿਸ਼ੇ ਵਾਂਗ ਇਸ ਵਿਸ਼ੇ ਲਈ ਵੀ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰਨਾ ਕਾੜ੍ਹਨੀ ਵਿੱਚ ਕੜ੍ਹੇ ਵਾਂਗ ਹੋ ਜਾਂਦਾ ਹੈ।
* ਬਾਇਓਲੋਜੀ ਵਿੱਚ ਪ੍ਰੈਕਟੀਕਲ ਫਾਈਲ, ਵੱਖ-ਵੱਖ ਕਿਰਿਆਵਾਂ ਜਾਂ ਕੋਈ ਪ੍ਰਾਜੈਕਟ ਤਿਆਰ ਕਰਨਾ ਹੋਵੇ ਤਾਂ ਸਮੇਂ ਪੱਖੋਂ ਬਹੁਤ ਮਹਿੰਗਾ ਸੌਦਾ ਹੈ। ਇਸ ਲਈ ਇਹ ਕੰਮ ਦਸੰਬਰ ਮਹੀਨੇ ਤੱਕ ਮੁਕੰਮਲ ਕਰ ਲੈਣ ਨਾਲ ਥਿਊਰੀ ਦੀ ਤਿਆਰੀ ਲਈ ਸਮਾਂ ਵਾਧੂ ਬਚ ਜਾਂਦਾ ਹੈ।
* ਜਿਹੜੇ ਟੌਪਿਕਸ ’ਤੇ ਪਕੜ ਕਰਨੀ ਔਖੀ ਹੋਵੇ, ਉਨ੍ਹਾਂ ’ਤੇ ਵਿਸ਼ੇਸ਼ ਜ਼ੋਰ ਦੇ ਕੇ ਵੱਧ ਸਮਾਂ ਪਹਿਲਾਂ ਤੋਂ ਹੀ ਖ਼ਰਚ ਕਰਕੇ ਰੱਖੋ। ਜਿੰਨੀ ਵੱਧ ਦੁਹਰਾਈ ਕਰੋਗੇ, ਉਨੇ ਵੱਧ ਅੰਕ ਮਿਲਣਗੇ।
* ਆਸਾਨ ਟੌਪਿਕਸ ਦੀ ਤਿਆਰੀ ਸਮਾਂ ਰਹਿੰਦੇ ਹੀ ਹੋ ਜਾਵੇ ਤਾਂ ਆਤਮਵਿਸ਼ਵਾਸ ਪੱਧਰ ਵਿੱਚ ਦੁੱਗਣਾ-ਤਿੱਗੁਣਾ ਵਾਧਾ ਹੋ ਜਾਂਦਾ ਹੈ।
* ਕਾਂਸੈਪਟ ਮਜ਼ਬੂਤ ਕਰਨੇ ਹੋਣ ਤਾਂ NCERT ਕਿਤਾਬਾਂ ਬਿਹਤਰੀਨ ਵਿਕਲਪ ਹਨ।
* ਇੱਥੇ ਚਿੱਤਰ ਬਣਾਉਣ ਦਾ ਕੰਮ ਵਿਸ਼ੇਸ਼ ਤਰਜੀਹ ਵਾਲਾ ਹੁੰਦਾ ਹੈ। ਇਨ੍ਹਾਂ ਦਾ ਅਭਿਆਸ ਸਾਰਾ ਸਾਲ ਨਾਲ ਨਾਲ ਕੀਤਾ ਗਿਆ ਹੋਵੇ ਤਾਂ ਪ੍ਰੀਖਿਆਵਾਂ ਸਮੇਂ ਇਹ ਪ੍ਰੇਸ਼ਾਨ ਨਹੀਂ ਕਰਦੇ। ਹਰ ਰੋਜ਼ ਇਕ ਚਿੱਤਰ ਦਾ ਅਭਿਆਸ ਕਰੋ।
ਬੇਸ਼ੱਕ ਤੁਹਾਡੇ ਅੰਦਰ ਪ੍ਰਤਿਭਾ, ਸਮਰੱਥਾ, ਦ੍ਰਿੜ ਇੱਛਾ ਸ਼ਕਤੀ ਤੇ ਆਤਮ ਵਿਸ਼ਵਾਸ ਭਰਿਆ ਪਿਆ ਹੋਵੇ ਪਰ ਲਗਾਤਾਰ ਅਭਿਆਸ ਤੋਂ ਬਗ਼ੈਰ ਇਨ੍ਹਾਂ ਖ਼ੂਬੀਆਂ ਦਾ ਲਾਭ ਨਹੀਂ ਮਿਲਦਾ।

ਈਮੇਲ: maninderkaurcareers@gmail.com  


Comments Off on ਬੋਰਡ ਦੀਆਂ ਪ੍ਰੀਖਿਆਵਾਂ ਲਈ ਸਾਇੰਸ ਵਿਸ਼ਿਆਂ ਦੀ ਤਿਆਰੀ ਬਨਾਮ ਚੁਣੌਤੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.