ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬੌਲੀਵੁੱਡ ਅਤੇ ਬਾਇਓਗ੍ਰਾਫੀ

Posted On February - 4 - 2017

ਸੌਮਿਆ ਅਪਰਾਜਿਤਾ

ਰਿਸ਼ੀ ਕਪੂਰ ਦੀ ਜੀਵਨੀ ‘ਖੁੱਲ੍ਹਮ ਖੁੱਲ੍ਹਾ’ ਦਾ ਟਾਈਟਲ।

ਰਿਸ਼ੀ ਕਪੂਰ ਦੀ ਜੀਵਨੀ ‘ਖੁੱਲ੍ਹਮ ਖੁੱਲ੍ਹਾ’ ਦਾ ਟਾਈਟਲ।

ਸਾਡੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਫ਼ਿਲਮੀ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਵੀ ਮਸਾਲੇਦਾਰ ਹੁੰਦੀਆਂ ਹਨ। ਦੋਸਤੀ-ਦੁਸ਼ਮਣੀ ਦੇ ਕਈ ਰਾਜ ਖੋਲ੍ਹਣ ਵਾਲੀ ਜੀਵਨੀ ਵਿੱਚ ਰਹੱਸ ਅਤੇ ਰੁਮਾਂਚ ਦਾ ਸਾਰਾ ਸਾਮਾਨ ਮੌਜੂਦ ਰਹਿੰਦਾ ਹੈ। ਪਿਛਲੇ ਦਿਨਾਂ ਵਿੱਚ ਅਜਿਹੀਆਂ ਹੀ ਦੋ ਨਵੀਆਂ ਜੀਵਨੀਆਂ ਬਾਜ਼ਾਰ ਵਿੱਚ ਆਈਆਂ ਹਨ ਜਿਸ ਵਿੱਚ ਇੱਕ ਕਰਨ ਜੌਹਰ ਅਤੇ ਦੂਜੀ ਰਿਸ਼ੀ ਕਪੂਰ ਦੀ ਹੈ। ਫ਼ਿਲਮਾਂ ਵਿੱਚ ਰਸੀਆਂ ਵਸੀਆਂ ਇਨ੍ਹਾਂ ਦੋਨੋਂ ਹੀ ਲੋਕਪ੍ਰਿਯ ਅਤੇ ਰੋਚਕ ਸ਼ਖ਼ਸੀਅਤਾਂ ਦੀ ਜੀਵਨੀ ਨੇ ਫ਼ਿਲਮਾਂ ਦੀ ਚਮਕੀਲੀ ਦੁਨੀਆਂ ਦੇ ਕਈ ਰਾਜ ਖੋਲ੍ਹੇ ਹਨ।
ਕਰਨ ਜੌਹਰ ਦੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਉਸ ਦੀ ਜੀਵਨੀ ਵੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਜੌਲ ਨਾਲ ਉਸ ਦੀ ਦੋਸਤੀ ਟੁੱਟਣ ਦੇ ਕਾਰਨ ਦੇ ਜ਼ਿਕਰ ਨੇ ਕਰਨ ਦੀ ਜੀਵਨੀ ‘ਦਿ ਅਨਸੁਟੇਬਲ ਬੌਇ’ ਨੂੰ ‘ਟੌਕ ਆਫ ਦਿ ਟਾਊਨ’ ਬਣਾ ਦਿੱਤਾ ਹੈ। ਕਰਨ ਨੇ ਪੁਸਤਕ ਵਿੱਚ ਲਿਖਿਆ ਹੈ, ‘‘ਕਾਜੋਲ ਨਾਲ ਹੁਣ ਕੋਈ ਰਿਸ਼ਤਾ ਨਹੀਂ ਰਿਹਾ। ਸਾਡੇ ਵਿਚਕਾਰ ਕਈ ਗਲਤ ਫ਼ਹਿਮੀਆਂ ਹੋਈਆਂ ਸਨ। ਮੈਨੂੰ ਤਾਂ ਬਹੁਤ ਹੀ ਬੁਰਾ ਲੱਗਿਆ ਸੀ। ਮੈਂ ਉਸ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਗਾ। ਇਸ ਦਾ ਕਾਰਨ ਹੈ ਕਿ ਇਹ ਮੇਰੇ ਅਤੇ ਕਾਜੋਲ ਲਈ ਵੀ ਸਹੀ ਨਹੀਂ ਹੋਏਗਾ। ਹੁਣ ਅਸੀਂ ਇੱਕ ਦੂਜੇ ਨੂੰ ਦੇਖ ਕੇ ਹੈਲੋ ਕਹਿੰਦੇ ਹਾਂ ਅਤੇ ਅੱਗੇ ਵਧ ਜਾਂਦੇ ਹਾਂ।’’ ਕਾਜੋਲ ਨਾਲ ਵਿਵਾਦ ਤੋਂ ਜ਼ਿਆਦਾ ਕਰਨ ਨੇ ਆਪਣੇ ਨਿੱਜੀ ਰਿਸ਼ਤਿਆਂ ਅਤੇ ਪ੍ਰੇਮ ਸਬੰਧਾਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਇਸ ਚਰਚਿਤ ਪੁਸਤਕ ਵਿੱਚ ਕਰਨ ਨੇ ਜ਼ਿਕਰ ਕਰਦਿਆਂ ਲਿਖਿਆ ਹੈ, ‘‘ ਮੇਰੀ ਇੱਕ ਖੁਹਾਇਸ਼ ਹੈ ਕਿ ਮੈਂ ਵਿਆਹ ਕਰਾਂ ਜਾਂ ਨਾ ਕਰਾਂ ਪਰ ਮੇਰਾ ਇੱਕ ਬੱਚਾ ਜ਼ਰੂਰ ਹੋਏਗਾ। ਮੇਰੇ ਅੰਦਰ ਇੱਕ ਮਾਂ ਦੇ ਸਾਰੇ ਗੁਣ ਮੌਜੂਦ ਹਨ ਅਤੇ ਮੈਂ ਬੱਚਿਆਂ ਦੀ ਦੇਖਭਾਲ ਨੂੰ ਲੈ ਕੇ ਬਹੁਤ ਸਰਗਰਮ ਹਾਂ।’’

ਦਿਲੀਪ ਕੁਮਾਰ ਦੀ ਜੀਵਨੀ ਰਿਲੀਜ਼ ਕਰਨ ਮੌਕੇ ਜੁੜੀਆਂ  ਫ਼ਿਲਮੀ ਹਸਤੀਆਂ।

ਦਿਲੀਪ ਕੁਮਾਰ ਦੀ ਜੀਵਨੀ ਰਿਲੀਜ਼ ਕਰਨ ਮੌਕੇ ਜੁੜੀਆਂ  ਫ਼ਿਲਮੀ ਹਸਤੀਆਂ।

ਕਰਨ ਜੌਹਰ ਦੀ ਜੀਵਨੀ ਦੇ ਨਾਲ ਨਾਲ ਰਿਸ਼ੀ ਕਪੂਰ ਦੀ ਜੀਵਨੀ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਰਿਸ਼ੀ ਕਪੂਰ ਨੇ ਆਪਣੀ ਜੀਵਨੀ ‘ਖੁੱਲ੍ਹਮ-ਖੁੱਲ੍ਹਾ-ਰਿਸ਼ੀ ਕਪੂਰ ਅਨਸੈਂਸਰਡ’ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਜਿਸ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਕਿੱਸਾ ਹੈ-ਦਾਊਦ ਇਬਰਾਹਿਮ ਨਾਲ ਚਾਹ ਪੀਣ ਦਾ ਜ਼ਿਕਰ। ਰੋਚਕ ਸਿਰਲੇਖ ਵਾਲੀ ਆਪਣੀ ਜੀਵਨੀ ਵਿੱਚ ਰਿਸ਼ੀ ਨੇ ‘ਕਰਜ਼’ ਦੇ ਅਸਫਲ ਹੋਣ ਕਾਰਨ ਡਿਪਰੈਸ਼ਨ ਦਾ ਵੀ ਖੁਲਾਸਾ ਕੀਤਾ ਹੈ। ਉਸ ਨੇ ਲਿਖਿਆ ਹੈ, ‘‘ ‘ਕਰਜ਼’ ਤੋਂ ਉਸ ਨੂੰ ਬਹੁਤ ਉਮੀਦਾਂ ਸਨ। ਮੈਨੂੰ ਲੱਗਿਆ ਸੀ ਕਿ ‘ਕਰਜ਼’ ਨਾਲ ਮੇਰਾ ਕਰੀਅਰ ਬੁਲੰਦੀ ਛੂਹ ਲਏਗਾ। ਇਸ ਵਿੱਚ ਬਿਹਤਰੀਨ ਸੰਗੀਤ ਅਤੇ ਕਲਾਕਾਰ ਸਨ, ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ। ਮੈਂ ਕੈਮਰੇ ਦੇ ਸਾਹਮਣੇ ਜਾਣ ਤੋਂ ਵੀ ਡਰਨ ਲੱਗਿਆ ਸੀ।’’

ਰੇਖਾ ਦੀ ਜੀਵਨੀ ‘ਦਿ ਅਨਟੋਲਡ ਸਟੋਰੀ’ ਦਾ ਟਾਈਟਲ।

ਰੇਖਾ ਦੀ ਜੀਵਨੀ ‘ਦਿ ਅਨਟੋਲਡ ਸਟੋਰੀ’ ਦਾ ਟਾਈਟਲ।

ਇਸ ਤੋਂ ਪਹਿਲਾਂ ਨੰਦਿਤਾ ਪੁਰੀ ਵੱਲੋਂ ਲਿਖੀ ਗਈ ਓਮਪੁਰੀ ਦੀ ਜੀਵਨੀ ਨੇ ਵੀ ਕਾਫ਼ੀ ਹਲਚਲ ਪੈਦਾ ਕੀਤੀ ਸੀ। ਦਰਅਸਲ, ਓਮਪੁਰੀ-ਅਨਲਾਈਕਲੀ ਹੀਰੋ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਜਿਹੀ ਚਰਚਾ ਸੀ ਕਿ ਇਸ ਵਿੱਚ ਓਮਪੁਰੀ ਦੇ ਕਈ ਔਰਤਾਂ ਨਾਲ ਸਬੰਧਾਂ ਦਾ ਜ਼ਿਕਰ ਹੈ ਜਿਸ ਨੂੰ ਲੈ ਕੇ ਓਮਪੁਰੀ ਨਾਰਾਜ਼ ਸੀ ਅਤੇ ਉਨ੍ਹਾਂ ਨੇ ਨੰਦਿਤਾ ਨੂੰ ਬੁਰਾ ਭਲਾ ਕਹਿੰਦੇ ਹੋਏ ਇਹ ਧਮਕੀ ਤਕ ਦੇ ਦਿੱਤੀ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਇਸ ਕਿਤਾਬ ਨੂੰ ਛਪਣ ਤਕ ਨਹੀਂ ਦੇਣਗੇ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਇਹ ਗੱਲ ਸਾਫ਼ ਹੋ ਗਈ ਸੀ ਕਿ ਇਹ ਪ੍ਰਚਾਰ ਪਾਉਣ ਲਈ ਸੋਚੀ ਸਮਝੀ ਰਣਨੀਤੀ ਸੀ। ਜਦੋਂ ਪੁਸਤਕ ਛਪ ਕੇ ਸਾਹਮਣੇ ਆਈ ਤਾਂ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਸਨ। ਨੰਦਿਤਾ ਪੁਰੀ ਨੇ ਇਸ ਕਿਤਾਬ ਵਿੱਚ ਆਪਣੇ ਪਤੀ ਦੇ ਜੀਵਨ ਦੇ ਉਨ੍ਹਾਂ ਪਹਿਲੂਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਤਕ ਉਹ ਆਮ ਲੋਕਾਂ ਦੇ ਸਾਹਮਣੇ ਨਹੀਂ ਆਏ ਸਨ।
ਰੇਖਾ ਦੀ ਜੀਵਨੀ ‘ਰੇਖਾ-ਦਿ ਅਨਟੋਲਡ ਸਟੋਰੀ’ ਵੀ ਪਾਠਕਾਂ ਵਿੱਚ ਜਗਿਆਸਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੁਸਤਕ ਵਿੱਚ ਰੇਖਾ ਦੇ ਜੀਵਨ ਦੇ ਰਾਜ ਖੋਲ੍ਹੇ ਗਏ ਹਨ, ਹਾਲਾਂਕਿ ਇਸ ਤੋਂ ਪਹਿਲਾਂ ਵੀ ਰੇਖਾ ਨੂੰ ਲੈ ਕੇ ਕਈ ਗੱਲਾਂ ਕਹੀਆਂ ਜਾ ਚੁੱਕੀਆਂ ਹਨ, ਪਰ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਰੇਖਾ ਦੇ ਜਨਮ ਤਕ ਉਸ ਦੇ ਮਾਤਾ-ਪਿਤਾ ਨੇ ਵਿਆਹ ਨਹੀਂ ਕਰਾਇਆ ਸੀ। ਇਸ ਦੇ ਨਾਲ ਹੀ ਵਿਆਹ ਤੋਂ ਬਿਨਾਂ ਹੀ ਸੰਧੂਰ ਅਤੇ ਸ਼ੂਟਿੰਗ ਦੇ ਸੈੱਟ ’ਤੇ ਰੇਖਾ ਨੂੰ ਕੀਤੇ ਗਏ ਚੁੰਮਣ ਸਮੇਤ ਕਈ ਹੋਰ ਹੈਰਾਨ ਕਰਨ ਵਾਲੇ ਕਿੱਸਿਆਂ ਦਾ ਜ਼ਿਕਰ ਹੈ। ਸ਼ਤਰੁਘਨ ਸਿਨਹਾ ਨੇ ਵੀ ਜੀਵਨੀ ‘ਐਨੀਥਿੰਗ ਬਟ ਖਾਮੋਸ਼’ ਵਿੱਚ ਕਈ ਰੋਚਕ ਤੱਤਾਂ ਤੋਂ ਜਾਣੂ ਕਰਾਇਆ ਹੈ। ਉਸ ਨੇ ਦੱਸਿਆ ਕਿ ਅਮਿਤਾਭ ਬੱਚਨ ਉਸ ਦੀ ਸ਼ੋਹਰਤ ਤੋਂ ਪ੍ਰੇਸ਼ਾਨ ਸੀ। ਅਮਿਤਾਭ ਆਪਣੀਆਂ ਕੁਝ ਫ਼ਿਲਮਾਂ ਵਿੱਚ ਉਸ ਨੂੰ ਦੇਖਣਾ ਨਹੀਂ ਚਾਹੁੰਦਾ ਸੀ। ਜੀਨਤ ਅਮਾਨ ਅਤੇ ਰੇਖਾ ਕਾਰਨ ਉਸ ਅਤੇ ਅਮਿਤਾਭ ਬੱਚਨ ਵਿਚਕਾਰ ਦਰਾੜ ਵਧੀ। ਦਰਅਸਲ, ਰੇਖਾ ਅਤੇ ਸ਼ਤਰੁਘਨ ਸਿਨਹਾ ਦੀ ਜੀਵਨੀ ਵਿੱਚ ਅਮਿਤਾਭ ਬੱਚਨ ਨਾਲ ਜੁੜੇ ਤੱਥਾਂ ਦਾ ਜ਼ਿਕਰ ਉਨ੍ਹਾਂ ਨੂੰ ਰੋਚਕ ਬਣਾਉਂਦਾ ਹੈ।

ਕਰਨ ਜੌਹਰ ਦੀ ਜੀਵਨੀ ਰਿਲੀਜ਼ ਕਰਨ ਮੌਕੇ ਖੁਦ ਕਰਨ ਜੌਹਰ ਤੇ ਸ਼ਾਹਰੁਖ਼ ਖ਼ਾਨ।

ਕਰਨ ਜੌਹਰ ਦੀ ਜੀਵਨੀ ਰਿਲੀਜ਼ ਕਰਨ ਮੌਕੇ ਖੁਦ ਕਰਨ ਜੌਹਰ ਤੇ ਸ਼ਾਹਰੁਖ਼ ਖ਼ਾਨ।

ਦਿਲੀਪ ਕੁਮਾਰ ਅਤੇ ਦੇਵ ਆਨੰਦ ਦੇ ਜੀਵਨ ਦੇ ਅਣਛੂਹੇ ਪਹਿਲੂ ਵੀ ਪੁਸਤਕਾਂ ਵਿੱਚ ਉਕੇਰੇ ਗਏ ਹਨ। ਜਿੱਥੇ ਦਿਲੀਪ ਕੁਮਾਰ ਦੇ ਜੀਵਨ ਨੂੰ ‘ ਸਬਸਟੈਂਸ ਐਂਡ ਦਿ ਸ਼ੈਡੋ’ ਵਿੱਚ ਲੇਖਕ ਉਦੇ ਤਾਰਾ ਨਾਇਰ ਨੇ ਦਿਲੀਪ ਕੁਮਾਰ ਨਾਲ ਗੱਲਬਾਤ ਅਤੇ ਇੰਟਰਵਿਊ ਦੇ ਆਧਾਰ ’ਤੇ ਲਿਖਿਆ ਹੈ…ਉੱਥੇ ਹੀ ਦੇਵ ਆਨੰਦ ਨੇ ਖੁਦ ਹੀ ਸਵੈ ਜੀਵਨੀ ‘ਰੋਮਾਂਸਿੰਗ ਵਿਦ ਲਾਈਫ-ਇਨ ਆਟੋ ਬਾਇਓਗ੍ਰਾਫੀ’ ਲਿਖੀ। ਇਸ ਦੇ ਬਹਾਨੇ ਪਾਠਕ ਦੇਵ ਆਨੰਦ ਦੀ ਰੁਮਾਨੀ ਪਛਾਣ ਅਤੇ ਉਸ ਦੀ ਫ਼ਿਲਮੀ ਜ਼ਿੰਦਗੀ ਦੀ ਚਾਸ਼ਨੀ ਵਿੱਚ ਡੁੱਬ ਜਾਂਦੇ ਹਨ। ਰੋਚਕ ਤੱਥ ਹੈ ਕਿ ਪੁਸਤਕ ਵਿੱਚ ਦੇਵ ਆਨੰਦ ਨੇ ਫ਼ਿਲਮੀ ਹਸਤੀਆਂ ਤੋਂ ਇਲਾਵਾ ਰਾਜਨੀਤਕ ਹਸਤੀਆਂ ਦਾ ਵੀ ਜ਼ਿਕਰ ਕੀਤਾ ਹੈ। ਖਾਸ ਤੌਰ ’ਤੇ ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਸੰਜੇ ਗਾਂਧੀ ਦਾ। ਇੰਦਰਾ ਗਾਂਧੀ ਦੇ ਬਾਰੇ ਵਿੱਚ ਦੇਵ ਆਨੰਦ ਨੇ ਲਿਖਿਆ ਹੈ ਕਿ ਉਹ ਬਹੁਤ ਘੱਟ ਬੋਲਦੀ ਸੀ, ਜਿਸ ਕਾਰਨ ਉਸ ਦੇ ਵਿਰੋਧੀ ਉਸ ਨੂੰ ‘ਗੂੰਗੀ ਗੁੜੀਆ’ ਕਹਿੰਦੇ ਸਨ। ਲੋਕਪ੍ਰਿਯ ਅਤੇ ਸਫਲ ਕਲਾਕਾਰਾਂ ਦੀ ਜੀਵਨੀ ਵਿੱਚ ‘ਆਸ਼ਕੀ’ ਦੀ ਗੁੰਮਸ਼ੁਦਾ ਅਭਿਨੇਤਰੀ ਅਨੁ ਅਗਰਵਾਲ ਦੀ ਜੀਵਨੀ ਦਾ ਜ਼ਿਕਰ ਵੀ ਮਹੱਤਵਪੂਰਨ ਹੈ। ਅਨੁ ਨੇ ਆਪਣੀ ਆਤਮਕਥਾ ‘ਅਨਯੂਜੁਵਲ:ਮੈਮੌਇਰ ਆਫ ਏ ਗਰਲ ਹੂ ਕੇਮ ਬੈਕ ਫਰਾਮ ਡੈੱਡ’ ਵਿੱਚ ਆਪਣੇ ਉਥਲ ਪੁਥਲ ਭਰੇ ਜੀਵਨ ਦੀ ਦੁਖੀ ਪਰ ਰੋਚਕ ਕਹਾਣੀ ਬਿਆਨ ਕੀਤੀ ਹੈ। ਅਨੁ ਅਨੁਸਾਰ ‘ਇਹ ਉਸ ਲੜਕੀ ਦੀ ਕਹਾਣੀ ਹੈ ਜਿਸ ਦੀ ਜ਼ਿੰਦਗੀ ਕਈ ਟੁਕੜਿਆਂ ਵਿੱਚ ਵੰਡ ਗਈ ਸੀ ਅਤੇ ਬਾਅਦ ਵਿੱਚ ਉਸ ਨੇ ਖੁਦ ਹੀ ਉਨ੍ਹਾਂ ਟੁਕੜਿਆਂ ਨੂੰ ਇੱਕ ਕਹਾਣੀ ਦੀ ਤਰ੍ਹਾਂ ਜੋੜਿਆ ਹੈ।’’ ਦਰਅਸਲ, ਫ਼ਿਲਮੀ ਸਿਤਾਰਿਆਂ ਦੇ ਨਿੱਜੀ ਜੀਵਨ ਨਾਲ ਜੁੜੀ ਜਗਿਆਸਾ ਇਨ੍ਹਾਂ ਜੀਵਨੀਆਂ ਦੇ ਪ੍ਰਤੀ ਪਾਠਕਾਂ ਦੀ ਉੁਤਸੁਕਤਾ ਵਧਾਉਂਦੀ ਹੈ। ਨਾਲ ਹੀ ਫ਼ਿਲਮੀ ਕਲਾਕਾਰਾਂ ਦੇ ਜੀਵਨ ਵਿੱਚ ਰਿਸ਼ਤਿਆਂ ਦੇ ਬਣਦੇ ਵਿਗੜਦੇ ਸਮੀਕਰਨਾਂ ਦਾ ਉਲੇਖ ਵੀ ਜੀਵਨੀਆਂ ਨੂੰ ਲੋਕਪ੍ਰਿਯ ਬਣਾਉਂਦਾ ਹੈ। ਉਮੀਦ ਹੈ ਫ਼ਿਲਮਾਂ ਨਾਲ ਜੁੜੇ ਹੋਰ ਵੀ ਕਲਾਕਾਰ ਆਪਣੇ ਰੋਚਕ ਜੀਵਨ ਨੂੰ ਪੁਸਤਕ ਦੇ ਰੂਪ ਵਿੱਚ ਪੇਸ਼ ਕਰਦੇ ਰਹਿਣਗੇ, ਪਰ ਇਨ੍ਹਾਂ ਵਿੱਚ ਮਸਾਲੇਦਾਰ ਘਟਨਾਵਾਂ ਦੇ ਮੁਕਾਬਲੇ ਪ੍ਰੇਰਕ ਪ੍ਰਸੰਗ ਨੂੰ ਪ੍ਰਾਥਿਮਕਤਾ ਮਿਲੇ ਤਾਂ ਹੋਰ ਵੀ ਚੰਗਾ ਹੋਏਗਾ।


Comments Off on ਬੌਲੀਵੁੱਡ ਅਤੇ ਬਾਇਓਗ੍ਰਾਫੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.