ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਭਾਰਤ-ਪਾਕਿ ਸਬੰਧਾਂ ਦੇ ਨਿਘਾਰ ਦਾ ਵਪਾਰ ਮੇਲੇ ’ਤੇ ਪਿਆ ਅਸਰ

Posted On February - 16 - 2017
ਵਪਾਰੀਆਂ ਨੂੰ ਵੀਜ਼ੇ ਨਾ ਮਿਲਣ ਕਾਰਨ ਵਪਾਰ ਮੇਲੇ ਵਿੱਚ ਸੁੰਨੀਆਂ ਪਈਆਂ ਸਟਾਲਾਂ। ਫੋੋਟੋ: ਸਰਬਜੀਤ ਸਿੰਘ

ਵਪਾਰੀਆਂ ਨੂੰ ਵੀਜ਼ੇ ਨਾ ਮਿਲਣ ਕਾਰਨ ਵਪਾਰ ਮੇਲੇ ਵਿੱਚ ਸੁੰਨੀਆਂ ਪਈਆਂ ਸਟਾਲਾਂ। ਫੋੋਟੋ: ਸਰਬਜੀਤ ਸਿੰਘ

ਮਨਦੀਪ ਸਿੰਘ ਟੁੱਟ
ਜਲੰਧਰ, 16 ਫਰਵਰੀ
ਭਾਰਤ-ਪਾਕਿ  ਚੱਲ ਰਹੇ ਤਣਾਅ ਦਾ ਅਸਰ ਦੋਵੇਂ ਮੁਲਕਾਂ ’ਚ ਹੋ ਰਹੇ ਵਪਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਜਲੰਧਰ ’ਚ ਅੱਜ ਸ਼ੁਰੂ ਹੋਏ ਦੱਖਣੀ ਏਸ਼ਿਆਈ ਦੇਸ਼ਾਂ ਦੇ ਵਪਾਰ ਮੇਲੇ ਲਈ ਪਾਕਿਸਤਾਨ ਤੋਂ 141 ਵਿਅਕਤੀਆਂ ਨੇ ਭਾਰਤ ਦਾ ਵੀਜ਼ਾ ਲੈਣ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਭਾਰਤ ਵੱਲੋਂ ਕੇਵਲ 46 ਪਾਕਿਸਤਾਨੀ ਵਪਾਰੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ। ਸਰਹੱਦ ’ਤੇ ਲਗਾਤਾਰ ਚੱਲ ਰਹੇ ਤਣਾਅ ਦੇ ਕਾਰਨ ਪਿਛਲੇ ਕਾਫੀ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਵਧੀਆ ਨਹੀਂ ਚੱਲ ਰਹੇ ਹਨ।
ਇਸੇ ਮੇਲੇ ਦੇ ਪ੍ਰਬੰਧਕ ਪੀਐਚ.ਡੀ ਚੈਂਬਰ ਦੇ ਕੋਆਡੀਨੇਟਰ ਸੰਜੀਵ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 141 ਵੀਜ਼ਿਆਂ ਲਈਆਂ ਅਰਜ਼ੀਆਂ ਦਿੱਤੀਆਂ ਗਈਆਂ, ਜਦਕਿ ਉਨ੍ਹਾਂ ’ਚੋਂ ਸਿਰਫ 46 ਵੀਜ਼ੇ ਹੀ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਬਹੁਤੇ ਉਨ੍ਹਾਂ ਵਪਾਰੀਆਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਹਨ ਜੋ ਪਹਿਲਾਂ ਵੀ ਅਜਿਹੇ ਮੇਲਿਆਂ ’ਚ ਭਾਰਤ ਆ ਕੇ ਹਿੱਸਾ ਲੈ ਚੁੱਕੇ ਹਨ। ਪਾਕਿਸਤਾਨੀ ਖਾਣੇ ਦਾ ਸਟਾਲ ਲਗਾ ਰਹੇ ਲਾਹੌਰ ਤੋਂ ਆਏ ਫੈਜ਼ਲ ਅਜ਼ੀਮ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਲ ਦੇ ਹੀ ਕਈ ਅਜਿਹੇ ਮੈਂਬਰਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਹੈ ਜੋ ਬੀਤੇ ਵਰ੍ਹੇ ਉਨ੍ਹਾਂ ਨਾਲ ਭਾਰਤ ਆ ਚੁੱਕੇ ਹਨ। ਮੇਲੇ ਵਿੱਚ ਖ਼ਰੀਦਦਾਰੀ ਕਰਨ ਲਈ ਸੱਦੇ ਗਏ ਅਤੇ ਪਹਿਲਾਂ ਵੀ ਜਲੰਧਰ ਆ ਚੁੱਕੇ ਸੂਫੀ ਗਾਇਕ ਜਫ਼ਰ ਲੁਹਾਰ ਨੂੰ ਵੀ ਇਸ ਵਾਰ ਵੀਜ਼ਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੇ ਗਰੁੱਪ ’ਚੋਂ ਸਿਰਫ਼ ਇਕ ਢੋਲ ਵਜਾਉਣ ਵਾਲੇ ਨੂੰ ਹੀ ਵੀਜ਼ਾ ਦਿੱਤਾ ਗਿਆ ਹੈ।
ਇਸੇ ਦੌਰਾਨ ਦੱਖਣੀ ਏਸ਼ਿਆਈ ਵਪਾਰ ਮੇਲੇ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਮੇਲੇ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਰਨਾ ਸੀ ਪਰ ਚੋਣ ਕਮਿਸ਼ਨ ਟੀਮ ਦੇ ਆਉਣ ਕਾਰਨ ਉਹ ਮੇਲੇ ’ਚ ਨਹੀਂ ਪਹੁੰਚ ਸਕੇ ਅਤੇ ਪ੍ਰਬੰਧਕਾਂ ਨੂੰ ਖੁਦ ਹੀ ਮੇਲੇ ਦਾ ਉਦਘਾਟਨ ਕਰਨਾ ਪਿਆ। ਪਾਕਿਸਤਾਨੀ ਵਫ਼ਦ ਨਾਲ ਆਏ ਰਾਵਲਪਿੰਡੀ ਪੀਐਚ.ਡੀ ਚੈਂਬਰ ਦੇ ਮੁਖੀ ਰਾਜਾ ਅਮੀਰ ਇਕਬਾਲ ਨੇ ਕਿਹਾ ਕਿ ਵਪਾਰ ਨਾਲ ਦੋਵੇਂ ਮੁਲਕਾਂ ਦੀ ਕੁੜੱਤਣ ਘਟਾਈ ਜਾ ਸਕਦੀ ਹੈ, ਜਿਸ ਲਈ ਦੋਵੇ ਮੁਲਕਾਂ ਨੂੰ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਜਲੰਧਰ ਵਾਸੀਆਂ ਨੂੰ ਮੇਲੇ ਵਿੱਚ ਪੂਰੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।


Comments Off on ਭਾਰਤ-ਪਾਕਿ ਸਬੰਧਾਂ ਦੇ ਨਿਘਾਰ ਦਾ ਵਪਾਰ ਮੇਲੇ ’ਤੇ ਪਿਆ ਅਸਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.