ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ

Posted On February - 21 - 2017

21fbpt1ਡਾ. ਕੰਵਰਜੀਤ ਸਿੰਘ ਕੰਗ

ਮਿਟ ਰਹੀ ਕਲਾ-16

ਇਸ ਰਚਨਾ ਦੇ ਨਾਲ ਪ੍ਰਕਾਸ਼ਿਤ ਕੀਤਾ ਫੋਟੋਗ੍ਰਾਫ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੜਕ ਉੱਤੇ ਸਥਿਤ ਰਾਜਾਸਾਂਸੀ ਨਗਰ ਦੇ ਸੰਧਾਵਾਲੀਆ ਸਰਦਾਰਾਂ ਦੀ ਹਵੇਲੀ ਦੇ ਇੱਕ ਕੰਧ-ਚਿੱਤਰ ਦਾ ਹੈ। ਇਹ ਫੋਟੋਗ੍ਰਾਫ 1971 ਵਿੱਚ ਖਿੱਚਿਆ ਗਿਆ ਸੀ। ਸਥਾਨਕ ਪਰੰਪਰਾ ਅਨੁਸਾਰ ਇਹ ਕੰਧ ਚਿੱਤਰ ਮਹਾਰਾਣੀ ਜਿੰਦਾ ਦਾ ਦੱਸਿਆ ਗਿਆ ਸੀ। ਇੱਕ ਹੋਰ ਕੰਧ ਚਿੱਤਰ ਇੱਥੇ ਸੰਧਾਵਾਲੀਆ ਸਰਦਾਰਾਂ ਦੀ ਕਿਸੇ ਰਾਣੀ ਨੂੰ ਨਿਰੂਪਣ ਕਰਦਾ ਸੀ, ਜਿਸ ਬਾਰੇ ਕੁਝ ਸਪੱਸ਼ਟ ਨਹੀਂ ਹੋਇਆ ਸੀ। 1971 ਵਿੱਚ ਸੁਰੱਖਿਅਤ ਬਚੇ ਕੰਧ-ਚਿੱਤਰਾਂ ਦਾ ਵਿਸ਼ਾ ਵਿਸ਼ਾਲ ਸੀ। ਇਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਂ, ਹਿੰਦੂ ਦੇਵੀ-ਦੇਵਤਿਆਂ, ਰਾਜੇ-ਰਾਣੀਆਂ ਅਤੇ ਪੰਛੀਆਂ ਦੇ ਚਿੱਤਰ ਉਲੀਕੇ ਗਏ ਸਨ। ਨਾਰੀ ਨੂੰ ਵਿਅਕਤੀਗਤ ਰੂਪ ਵਿੱਚ ਚਿਤਰਨ ਦਾ ਰਿਵਾਜ ਘੱਟ ਸੀ ਪਰ ਪ੍ਰਸਿੱਧ ਨਾਰੀਆਂ ਦੇ ਚਿੱਤਰ ਭਾਵੇਂ ਕਿ ਇਨ੍ਹਾਂ ਵਿੱਚੋਂ ਬਹੁਤੇ ਕਲਪਨਾ ਦੇ ਅਧਾਰ ਉੱਤੇ ਉਲੀਕੇ ਗਏ ਸਨ, ਕੰਧ-ਚਿੱਤਰਾਂ ਦਾ ਵਿਸ਼ਾ ਬਣੇ ਸਨ। ਮਹਾਰਾਣੀ ਜਿੰਦਾ ਦਾ ਇੱਕ ਹੋਰ ਚਿੱਤਰ ਬਟਾਲਾ ਨਗਰ ਦੀ ਗਊਸ਼ਾਲਾ ਵਿਚਲੇ ਭੰਡਾਰੀ ਭੋਲਾ ਮੰਦਰ ਦੀ ਕੰਧ ਉੱਤੇ ਵੀ ਉਲੀਕਿਆ ਗਿਆ ਸੀ।
7dcpt5ਸੰਧਾਵਾਲੀਆ ਪਰਿਵਾਰ ਕਲਾ ਦਾ ਸਰਪ੍ਰਸਤ ਸੀ, ਵਿਸ਼ੇਸ਼ ਕਰ ਕੰਧ-ਚਿੱਤਰਾਂ ਦੀ ਕਲਾ ਦਾ। ਜਦੋਂ 1971 ਵਿੱਚ ਲੇਖਕ ਇਸ ਹਵੇਲੀ ਦੇ ਕੰਧ-ਚਿੱਤਰਾਂ ਦੇ ਫੋਟੋਗ੍ਰਾਫ ਲੈਣ ਗਿਆ ਸੀ ਤਾਂ ਹਵੇਲੀ ਨਾ-ਆਬਾਦ ਹੋਣ ਕਾਰਨ ਅਤੇ ਕਈ ਕਮਰਿਆਂ ਵਿੱਚ ਤੂੜੀ ਭਰੀ ਹੋਣ ਕਾਰਨ ਤੇਜ਼ੀ ਨਾਲ ਨਿਘਾਰ ਵੱਲ ਜਾ ਰਹੀ ਸੀ।
ਮਹਾਰਾਣੀ ਜਿੰਦਾ ਦਾ ਇਹ ਚਸ਼ਮ-ਚਿੱਤਰ ਕਿਸੇ ਨਿਪੁੰਨ ਚਿੱਤਰਕਾਰ ਦੀ ਕਿਰਤ ਸੀ, ਜਿਸ ਵਿੱਚ ਉਸ ਦੇ ਸੁਹੱਪਣ ਦੀ ਚਰਚਾ ਨੂੰ ਬਾਖ਼ੂਬੀ ਅੰਕਿਤ ਕੀਤਾ ਗਿਆ ਹੈ। ਮੁਖੜੇ ਦੇ ਹਰ ਹਿੱਸੇ ਨੂੰ ਇੱਕ ਮਾਡਲ ਨਾਰੀ ਦੇ ਰੂਪ ਵਿੱਚ ਉਲੀਕਿਆ ਗਿਆ ਹੈ। 19ਵੀਂ ਸਦੀ ਦੇ ਪੰਜਾਬ ਦੀਆਂ ਅਮੀਰ ਨਾਰੀਆਂ ਨਾਲ ਸਬੰਧਿਤ ਕੋਈ ਅਜਿਹਾ ਗਹਿਣਾ ਨਹੀਂ, ਜੋ ਮਹਾਰਾਣੀ ਜਿੰਦ ਕੌਰ ਨੂੰ ਨਾ ਪਹਿਨਾਇਆ ਗਿਆ ਹੋਵੇ। ਇੱਥੋਂ ਤਕ ਕਿ ਦੁਪੱਟਾ ਵੀ ਪਾਰਦਰਸ਼ਕ ਹੈ। ਇਹ ਚਿੱਤਰ ਹੁਣ ਲੋਪ ਹੋ ਚੁੱਕਾ ਹੈ।

ਸੰਪਰਕ: 98728-33604


Comments Off on ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.