ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਹਿਬੂਬਾ ਮੰਤਰੀ ਮੰਡਲ ਵਿੱਚ ਇਜ਼ਾਫ਼ਾ ਅੱਜ

Posted On February - 16 - 2017

downloadਜੰਮੂ, 16 ਫਰਵਰੀ
ਜੰਮੂ ਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਭਲਕੇ ਆਪਣੇ ਮੰਤਰੀ ਮੰਡਲ ਦਾ ਪਹਿਲਾ ਵਾਧਾ ਕਰਕੇ ਇੱਕ ਜਾਂ ਦੋ ਪੀਡੀਪੀ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੀ ਹੈ।
ਸੂਬਾ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਭਲਕੇ ਕੈਬਨਿਟ ਵਿੱਚ ਫੇਰਬਦਲ ਕੀਤਾ ਜਾਵੇਗਾ ਤੇ ਮੰਤਰੀ ਮੰਡਲ ਵਿੱਚ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਦੋ ਪਾਰਟੀਆਂ ਵਿਚਾਲੇ ਹੋਏ ਗੱਠਜੋੜ ਅਨੁਸਾਰ ਮੰਤਰੀ ਮੰਡਲ ਵਿੱਚ ਪੀਡੀਪੀ ਕੋਲ ਮੁੱਖ ਮੰਤਰੀ ਸਮੇਤ 12 ਅਤੇ ਭਾਜਪਾ ਕੋਲ 11 ਮੰਤਰੀਆਂ ਦਾ ਕੋਟਾ ਹੈ। ਸੂਤਰਾਂ ਅਨੁਸਾਰ ਅਮੀਰਾ ਕਾਦਲ ਹਲਕੇ ਤੋਂ ਪੀਡੀਪੀ ਵਿਧਾਇਕ ਅਲਤਾਫ ਬੁਖਾਰੀ ਦੇ ਮੰਤਰੀ ਮੰਡਲ ਵਿੱਚ ਆਉਣ ਦੀ ਆਸ ਹੈ। ਬੁਖ਼ਾਰੀ ਜੋ ਕਿ ਮੁਫਤੀ ਮੁਹੰਮਦ ਸਈਦ ਦੀ ਸਰਕਾਰ ਸਮੇਂ ਮੰਤਰੀ ਸੀ, ਨੂੰ ਪਿਛਲੇ ਸਾਲ ਅਪਰੈਲ ਮਹੀਨੇ ਮਹਿਬੂਬਾ ਮੁਫਤੀ ਦੀ ਅਗਵਾਈ ਹੇਠ ਬਣੀ ਸਰਕਾਰ ਸਮੇਂ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਕੁਝ ਅਸਪਸ਼ਟ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਦੱਖਣੀ ਕਸ਼ਮੀਰ ਤੋਂ ਇੱਕ ਵਿਧਾੲਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਬੁਖ਼ਾਰੀ ਤੋਂ ਇਲਾਵਾ ਜਾਵਿਦ ਮੁਸਤਫ਼ਾ ਮੀਰ ਤੇ ਦੋ ਹੋਰ ਰਾਜ ਮੰਤਰੀ ਮੁਹੰਮਦ ਅਸ਼ਰਫ ਮੀਰ ਤੇ ਅਬਦੁਲ ਮਹੀਦ ਪਾਦਰੂ, ਜੋ ਕਿ ਮੁਫ਼ਤੀ ਮੁਹੰਮਦ ਦੀ ਵਜ਼ਾਰਤ ਸਮੇਂ ਮੰਤਰੀ ਸਨ, ਨੂੰ ਮਹਿਬੂਬਾ ਨੇ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਸੀ। ਭਾਜਪਾ ਨੇ ਸੁਖਨੰਦਨ ਚੌਧਰੀ ਨੂੰ ਮੰਤਰੀ ਮੰਡਲ ਤੋਂ ਪਾਸੇ ਕਰ ਦਿੱਤਾ ਹੈ। ਰਾਜ ਵਿੱਚ ਵੱਧ ਤੋਂ ਵੱਧ 25 ਮੰਤਰੀ ਹੋ ਸਕਦੇ ਹਨ।
-ਪੀਟੀਆਈ


Comments Off on ਮਹਿਬੂਬਾ ਮੰਤਰੀ ਮੰਡਲ ਵਿੱਚ ਇਜ਼ਾਫ਼ਾ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.