ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਮਾਂ ਦੀ ਮਿਹਨਤ

Posted On February - 18 - 2017

10802cd _storyਬਾਲ ਕਹਾਣੀ

ਜਗਤਾਰ ਸਮਾਲਸਰ

ਗੇਲਾ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ। ਭਾਵੇਂ ਉਸ ਦਾ ਅਸਲ ਨਾਂ ਤਾਂ ਗੁਰਮੇਲ ਸਿੰਘ ਸੀ, ਪਰ ਪਿੰਡ ਵਿੱਚ ਉਸ ਦੇ ਸਾਥੀ ਅਕਸਰ ਹੀ ਉਸ ਨੂੰ ਗੇਲੂ ਗੇਲੂ ਆਖਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸ ਦਾ ਦਿਮਾਗ਼ ਹਮੇਸ਼ਾਂ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ਹੀ ਲੱਗਾ ਰਹਿੰਦਾ ਸੀ। ਗੇਲੇ ਦਾ ਪਿਉ ਸ਼ਰਾਬੀ ਹੋਣ ਕਾਰਨ ਗੇਲੇ ਦੀ ਮਾਂ ਨੇ ਨਰਕ ਵਰਗੀ ਜ਼ਿੰਦਗੀ ਹੰਢਾਈ ਸੀ। ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਉਸ ਦੀ ਮਾਂ ਦਾ ਸੁਪਨਾ ਸੀ ਕਿ ਉਹ ਪੜ੍ਹ ਲਿਖਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਾਇਕ ਹੋ ਜਾਵੇ। ਉਹ ਆਪ ਤੰਗੀ ਕੱਟਕੇ ਹਮੇਸ਼ਾਂ ਹੀ ਗੇਲੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਲੱਗੀ ਰਹਿੰਦੀ। ਗੇਲਾ ਜਿੱਥੇ ਆਪਣੀ ਮਾਂ ਦਾ ਲਾਡਲਾ ਸੀ, ਉੱਥੇ ਹੀ ਪਿਤਾ ਤੋਂ ਹਮੇਸ਼ਾਂ ਡਰਦਾ ਸੀ।
ਮਾਂ ਦੀਆਂ ਹੱਲਸ਼ੇਰੀਆਂ ਨਾਲ ਜਦੋਂ ਉਹ ਅੱਠਵੀਂ ਤਕ ਪਹੁੰਚ ਗਿਆ ਤਾਂ ਮਾਂ ਨੂੰ ਵੀ ਇੰਜ ਲੱਗਣ ਲੱਗਾ ਕਿ ਉਸ ਦਾ ਪੁੱਤ ਹੁਣ ਜ਼ਰੂਰ ਉਸ ਦੀਆਂ ਆਸਾਂ ਨੂੰ ਫ਼ਲ ਲਾਵੇਗਾ, ਪਰ ਜਦੋਂ ਉਹ ਅੱਠਵੀਂ ਵਿੱਚੋਂ ਫੇਲ੍ਹ ਹੋਇਆ ਤਾਂ ਨਤੀਜਾ ਸੁਣਨ ਤੋਂ ਬਾਅਦ ਘਰ ਆ ਕੇ ਉਹ ਪਖ਼ਾਨੇ ਵਿੱਚ ਵੜ ਗਿਆ। ਦਿਨ ਭਰ ਸ਼ਰਾਰਤਾਂ ਕਰਨ ਵਾਲਾ ਅੱਜ ਲੁਕਦਾ ਕਿਉਂ ਫਿਰਦਾ ਹੈ, ਇਹ ਉਸ ਦੀ ਮਾਂ ਨੇ ਝੱਟ ਸਮਝ ਲਿਆ ਸੀ। ਆਪਣੇ ਪਿਉ ਤੋਂ ਡਰਦਿਆਂ ਫਿਰ ਉਸ ਨੇ ਆਪਣੀ ਮਾਂ ਦੀ ਬੁੱਕਲ ਵਿੱਚ ਵੜਕੇ ਜਦੋਂ ਇਹ ਸ਼ਬਦ ਬੋਲੇ ‘ਬੀਬੀ ਮੈਂ ਤਾਂ ਫੇਲ੍ਹ ਹੋ ਗਿਆ।’ ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਕਿਉਂਕਿ ਉਹ ਜਾਣਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਨਿਕਲ ਕੇ ਪੜ੍ਹਾ ਰਹੀ ਹੈ, ਪਰ ਉਸ ਦਾ ਨਿਸ਼ਚਾ ਦ੍ਰਿੜ ਸੀ। ਉਸ ਨੇ ਹੌਸਲਾ ਨਹੀਂ ਸੀ ਹਾਰਿਆਂ ਸਗੋਂ ਗੇਲੇ ਦਾ ਅੱਗੇ ਪੜ੍ਹਨ ਲਈ ਹੌਸਲਾ ਵਧਾਇਆ ਸੀ। ਸਮਾਂ ਬੀਤਦਾ ਗਿਆ। ਆਖ਼ਿਰ ਮਾਂ ਦੀਆਂ ਹੱਲਾਸ਼ੇਰੀਆਂ ਨਾਲ ਉਹ ਬਾਰ੍ਹਵੀਂ ਤਕ ਪਹੁੰਚ ਗਿਆ, ਪਰ ਜਦੋਂ ਬਾਰ੍ਹਵੀਂ ਕਲਾਸ ਵਿੱਚੋਂ ਉਹ ਫਿਰ ਫੇਲ੍ਹ ਹੋ ਗਿਆ ਤਾਂ ਉਸ ਦਾ ਪਿਤਾ ਜੋ ਪਹਿਲਾਂ ਹੀ ਉਸ ਤੋਂ ਤੰਗ ਹੋ ਚੁੱਕਾ ਸੀ, ਉਸਨੂੰ ਅੱਗੇ ਪੜ੍ਹਾਉਣਾ ਨਹੀਂ ਚਾਹੁੰਦਾ ਸੀ। ਉਸ ਦੇ ਪਿਤਾ ਨੇ ਘਰ ਵਿੱਚ ਉਸ ਦੀ ਮਾਂ ਨੂੰ ਵੀ ਸਖ਼ਤ ਆਦੇਸ਼ ਦੇ ਦਿੱਤਾ ਸੀ ਕਿ ਹੁਣ ਇਸ ਨੂੰ ਨਾ ਕੋਈ ਪੈਸਾ ਦੇਣਾ ਹੈ ਤੇ ਨਾ ਹੀ ਪੜ੍ਹਨ ਲਾਉਣਾ। ਹੁਣ ਇਹ ਖੁਦ ਹੀ ਘਰ ਦੇ ਗੁਜ਼ਾਰੇ ਲਈ ਖੇਤੀ ਕਰੇਗਾ ਪਰ ਮਾਂ ਆਪਣੀ ਰੀਝ ਪੂਰੀ ਕਰਨੀ ਚਾਹੁੰਦੀ ਸੀ। ਉਹ ਲੋਕਾਂ ਦੇ ਸਵੈਟਰ-ਕੋਟੀਆਂ ਬੁਣਕੇ ਆਪਣੇ ਘਰ ਦਾ ਗੁਜ਼ਾਰਾ  ਚਲਾਉਂਦੀ ਸੀ। ਗੇਲੇ ਦਾ ਨਾਨਾ ਲਾਗਲੇ ਪਿੰਡ ਦੇ ਇੱਕ ਗੁਰੂ ਘਰ ਵਿੱਚ ਪਾਠੀ ਸੀ। ਆਖ਼ਿਰ ਗੇਲੇ ਦੀ ਮਾਂ ਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕੀਤੀ  ਤਾਂ ਉਨ੍ਹਾਂ ਨੇ ਕੁਝ ਰੁਪਏ ਦਿੱਤੇ। ਰੁਪਏ ਦੇ ਕੇ ਉਸ ਦੀ ਮਾਂ ਨੇ ਗੇਲੇ ਨੂੰ ਸਕੂਲ ਵਿੱਚ ਦਾਖ਼ਲਾ ਕਰਾਉਣ ਲਈ ਭੇਜਿਆ। ਉਸ ਸਮੇਂ ਸਕੂਲ ਦੇ ਦਾਖਲੇ ਦੇ ਦੋ ਦਿਨ ਹੀ ਬਾਕੀ ਸਨ, ਪਰ ਸਮੇਂ ਸਿਰ ਪੈਸੇ ਮਿਲਣ ਕਾਰਨ ਗੇਲੇ ਨੇ ਬਾਰ੍ਹਵੀਂ ਵਿੱਚ ਦਾਖਲਾ ਕਰਾ ਲਿਆ। ਸਵੈਟਰ-ਕੋਟੀਆਂ ਆਦਿ ਬੁਣਕੇ ਕਮਾਏ ਗਏ ਆਪਣੇ ਪੈਸਿਆਂ ਵਿੱਚੋਂ ਹੀ ਉਸਦੀ ਮਾਂ ਨੇ ਉਸ ਨੂੰ ਕਿਤਾਬਾਂ ਅਤੇ ਵਰਦੀ ਆਦਿ ਖਰੀਦ ਕੇ ਦਿੱਤੀ। ਆਖਿਰ ਉਸ ਨੇ ਬਾਰ੍ਹਵੀਂ ਕਲਾਸ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ।
ਹੁਣ ਗੇਲਾ ਖੁਦ ਵੀ ਆਪਣੇ ਘਰ ਦੇ ਹਾਲਾਤਾਂ ਨੂੰ ਸਮਝਣ ਲੱਗ ਪਿਆ ਸੀ। ਉਸ ਨੇ ਬੀ.ਏ. ਵਿੱਚ ਦਾਖਲਾ ਲੈ ਗਿਆ  ਅਤੇ ਕਾਲਜ ਤੋਂ ਆ ਕੇ ਉਹ ਜਿੱਥੇ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਨਾਲ ਹੱਥ ਵਟਾਉਂਦਾ, ਉੱਥੇ ਹੀ ਕਿਸੇ ਨਾ ਕਿਸੇ ਦੇ ਖੇਤ ਜਾਂ ਦੁਕਾਨ ਆਦਿ ’ਤੇ ਕੰਮ ਕਰਕੇ ਆਪਣਾ ਜੇਬ੍ਹ ਖਰਚ ਅਤੇ ਪੜ੍ਹਾਈ ਦਾ ਖਰਚ ਚਲਾਉਣ ਲੱਗ ਪਿਆ। ਮਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ  ਬੇਹੱਦ ਸਹਿਯੋਗ ਨਾਲ ਹੁਣ ਗੇਲੇ ਨੇ ਐਮ.ਏ. ਅਤੇ ਬੀਐਡ ਦੀ ਪੜ੍ਹਾਈ ਵੀ ਚੰਗੇ ਨੰਬਰਾਂ ਵਿੱਚ ਪੂਰੀ ਕਰ ਲਈ ਸੀ। ਉਸ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅਧਿਆਪਕਾਂ ਦੀਆਂ ਅਸਾਮੀਆਂ ਨਿਕਲੀਆਂ ਤਾਂ ਉਸ ਨੇ ਫਾਰਮ ਭਰਦਿਆਂ ਦੇਰ ਨਾ ਲਾਈ। ਆਖ਼ਿਰ ਗੇਲੇ ਦੀ ਮਾਂ ਦੀਆਂ ਦੁਆਵਾਂ ਸੁਣੀਆਂ ਗਈਆਂ ਤੇ ਉਹ ਅਧਿਆਪਕ ਲੱਗ ਗਿਆ। ਇਹ ਖ਼ਬਰ ਮਿਲਦਿਆਂ ਹੀ ਗੇਲੇ ਦੀ ਮਾਂ ਨੇ ਉਸ ਨੂੰ ਘੁੱਟਕੇ ਆਪਣੇ ਸੀਨੇ ਨਾਲ ਲਾ ਲਿਆ। ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਅੱਥਰੂ ਵਹਿ ਤੁਰੇ। ਵਰ੍ਹਿਆਂ ਤੋਂ ਦਿਲ ਵਿੱਚ ਸੰਜੋਈ ਉਸ ਦੀ ਆਸ ਅੱਜ ਪੂਰੀ ਹੋ ਗਈ ਸੀ। ਉਸ ਨੂੰ ਮਿਹਨਤ ਦਾ ਮੁੱਲ ਮਿਲ ਗਿਆ ਸੀ। ਭਾਵੁਕ ਹੋਈ ਉਹ ਵਾਰ ਵਾਰ ਗੇਲੇ ਦੇ ਮੱਥੇ ਨੂੰ ਚੁੰਮਦੀ ਅਤੇ ਗੇਲੇ ਲਈ ਸਹਿਣ ਕੀਤੇ ਦੁੱਖਾਂ ਨੂੰ ਯਾਦ ਕਰਕੇ ਫਿਰ ਹੁੱਬਕੀਆਂ ਲੈਣੀਆਂ ਸ਼ੁਰੂ ਕਰ ਦਿੰਦੀ। ਗੇਲਾ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ, ਪਰ ਉਸ ਨੂੰ ਲੱਗਦਾ ਜਿਵੇਂ ਕਈ ਵਰ੍ਹਿਆਂ ਦਾ ਬੰਨ੍ਹਕੇ ਰੱਖਿਆ ਹੋਇਆ ਉਸ ਦਾ ਸਬਰ ਦਾ ਬੰਨ੍ਹ ਅੱਜ ਟੁੱਟ ਗਿਆ ਹੋਵੇ। ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਅੱਜ ਉਸ ਨੇ ਆਪਣੇ ਦਿਲ ਨੂੰ ਹੌਲਾ ਕੀਤਾ ਸੀ। ਮਾਂ ਦੀਆਂ ਅੱਖਾਂ ਵਿੱਚ ਸਤੁੰਸ਼ਟੀ ਦੇ ਅੱਥਰੂ ਝਲਕ ਰਹੇ ਸਨ। ਇਹ ਉਸ ਦੀ ਮਾਂ ਦੀ ਮਿਹਨਤ ਹੀ ਸੀ ਕਿ ਅੱਜ ਪਿੰਡ ਦੇ ਲੋਕਾਂ ਨੇ ਵੀ ਗੇਲੇ ਨੂੰ ਮਾਸਟਰ ਗੁਰਮੇਲ ਸਿੰਘ ਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਸੰਪਰਕ : 94670-95953 


Comments Off on ਮਾਂ ਦੀ ਮਿਹਨਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.