ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮੁੱਕੇਬਾਜ਼ੀ: ਦੂਜੇ ਖ਼ਿਤਾਬ ਲਈ ਚੀਨ ਦੇ ਜੁਲਪਿਕਾਰ ਨਾਲ ਭਿੜੇਗਾ ਵਿਜੇਂਦਰ

Posted On February - 16 - 2017

ਨਵੀਂ ਦਿੱਲੀ, 16 ਫਰਵਰੀ
11712CD _VIJENDER_FBSOTY_647_122015092914ਡਬਲਿਊਬੀਓ ਏਸ਼ੀਆ ਪੈਸੇਫਿਕ ਖ਼ਿਤਾਬ ਦਾ ਬਚਾਅ ਕਰਨ ਤੋਂ ਬਾਅਦ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਇਕ ਅਪਰੈਲ ਨੂੰ ਮੁੰਬਈ ਵਿੱਚ ਚੀਨ ਦੇ ਡਬਲਿਊਬੀਓ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਪਿਕਾਰ ਮਿਯਾਮੈਤਿਆਲੀ ਨਾਲ ਦੂਜਾ ਖ਼ਿਤਾਬ ਹਾਸਲ ਕਰਨ ਲਈ ਭਿੜੇਗਾ।
ਸੂਤਰਾਂ ਅਨੁਸਾਰ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸਾਬਕਾ ਸੋਨ ਤਗਮਾ ਜੇਤੂ ਅਖਿਲ ਕੁਮਾਰ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਜਤਿੰਦਰ ਕੁਮਾਰ ਵੀ ਹਿੱਸਾ ਲੈਣਗੇ। ਉਨ੍ਹਾਂ ਦੇ ਵਿਰੋਧੀ ਹਾਲੇ ਤੈਅ ਨਹੀਂ ਹਨ। ਬੀਤੇ ਵਰ੍ਹੇ ਦਸੰਬਰ ਵਿੱਚ 31 ਸਾਲਾ ਵਿਜੇਂਦਰ ਨੇ ਤੰਜਾਨੀਆ ਦੇ ਫਰਾਂਸਿਸ ਚੇਕਾ ਨੂੰ ਹਰਾ ਕੇ ਆਪਣਾ ਖ਼ਿਤਾਬ ਬਰਕਰਾਰ ਰੱਖਿਆ ਸੀ। ਉਹ ਹਾਲੇ ਸਰਕਿਟ ਵਿੱਚ ਅਜਿੱਤ ਹੈ ਅਤੇ ਬ੍ਰਿਟਿਸ਼ ਟੇ੍ਨਰ ਲੀਬੀਅਰਡ ਦੀ ਨਿਗਰਾਨੀ ਵਿੱਚ ਮੈਨਚੇਸਟਰ ਵਿੱਚ ਅਭਿਆਸ ਕਰ ਰਿਹਾ ਹੈ। ਜੁਲਪਿਕਾਰ ਖਿਲਾਫ ਇਕ ਅਪਰੈਲ ਨੂੰ ਹੋਣ ਵਾਲਾ ਮੁਕਾਬਲਾ ਉਸ ਦਾ ਦੇਸ਼ ਵਿੱਚ ਤੀਜਾ ਪੇਸ਼ੇਵਰ ਮੁਕਾਬਲਾ ਹੋਵੇਗਾ। ਜੇ ਉਹ ਇਸ ਨੂੰ ਜਿੱਤਣ ਵਿੱਚ ਸਫ਼ਲ ਰਿਹਾ ਤਾਂ ਵਿਜੇਂਦਰ ਕੋਲ ਦੋ ਖ਼ਿਤਾਬ ਹੋਣਗੇ।    -ਪੀਟੀਆਈ


Comments Off on ਮੁੱਕੇਬਾਜ਼ੀ: ਦੂਜੇ ਖ਼ਿਤਾਬ ਲਈ ਚੀਨ ਦੇ ਜੁਲਪਿਕਾਰ ਨਾਲ ਭਿੜੇਗਾ ਵਿਜੇਂਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.