ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਯੂਜੀਸੀ-ਨੈੱਟ ਦੇ ਇਮਤਿਹਾਨ ਦਾ ਸਮਾਂ ਵਿਚਾਰਨ ਦੀ ਲੋੜ

Posted On February - 8 - 2017

ਰਵਿੰਦਰ ਕੌਰ*

10402cd _net 2ਦੇਸ਼ ਭਰ ਵਿੱਚ ਵੱਡੀ ਗਿਣਤੀ ਵਿਦਿਆਰਥੀ 6 ਮਹੀਨਿਆਂ ਪਿੱਛੋਂ ਹੋਣ ਵਾਲਾ ਯੂਜੀਸੀ-ਨੈੱਟ ਦਾ ਇਮਤਿਹਾਨ ਦਿੰਦੇ ਹਨ। ਯੂਜੀਸੀ ਨੂੰ ਇਸ ਇਮਤਿਹਾਨ ਦਾ ਸਮਾਂ ਵਿਚਾਰਨ ਦੀ ਲੋੜ ਹੈ। ਨੈੱਟ    ਦਾ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਡੀ ਹੁੰਦੀ ਹੈ ਅਤੇ ਵਿਦਿਆਰਥੀ ਇਮਤਿਹਾਨ ਦੇਣ ਲਈ ਦੂਰ-ਦੂਰ ਦੇ ਸ਼ਹਿਰਾਂ ਅਤੇ ਪਿੰਡਾਂ  ਤੋਂ ਪੁੱਜਦੇ ਹਨ। ਇਹ ਇਮਤਿਹਾਨ ਸਾਰੇ ਵਿਸ਼ਿਆਂ  ਵਿੱਚ ਹੋਣ ਕਰਕੇ ਇਸ ਦਾ ਖੇਤਰ ਬਹੁਤ ਵਿਸ਼ਾਲ ਹੈ।
ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਫ਼ਰੀਦਕੋਟ ਦੇ ਵਿਦਿਆਰਥੀਆਂ ਲਈ ਪਟਿਆਲਾ, ਅੰਮ੍ਰਿਤਸਰ ਜਾਂ ਚੰਡੀਗੜ੍ਹ ਨੇੜਲਾ ਸੈਂਟਰ ਹੁੰਦਾ ਹੈ। ਹੁਣ ਇਹ ਇਮਤਿਹਾਨ ਸੀਬੀਐੱੱਸਈ ਵੱਲੋਂ ਲਿਆ ਜਾਣ ਕਾਰਨ ਵਿਦਿਆਰਥੀਆਂ ਦੇ ਸੈਂਟਰ ਵੱਖ ਵੱਖ ਸਕੂਲ ਹੁੰਦੇ ਹਨ। ਕਈ ਵਾਰ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਪਿੰਡਾਂ ਵਿੱਚ ਜਾ ਕੇ ਇਮਤਿਹਾਨ ਦੇਣਾ ਪੈਂਦਾ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ ਸੈਂਟਰ ਲੱਭਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਯੂਜੀਸੀ-ਨੈੱਟ ਦੇ ਤਿੰਨਾਂ ਪਰਚਿਆਂ ਦੇ ਸਮੇਂ ਵਿੱਚ ਵੀ ਤਬਦੀਲੀ ਜਾਂ ਨੇਮਾਂ ਵਿੱਚ ਤਬਦੀਲੀ ਦੀ ਲੋੜ ਹੈ। ਨੈੱਟ ਦੇ ਪਹਿਲੇ ਪਰਚੇ ਦਾ ਸਮਾਂ 9.30 ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਸਮਾਂ 1 ਘੰਟਾ 15 ਮਿੰਟ ਹੁੰਦਾ ਹੈ। ਇਸ ਵਿੱਚ ਮਾਨਸਿਕ ਯੋਗਤਾ ਨੂੰ ਸਮਝਣ ਲਈ  ਪ੍ਰਸ਼ਨ ਪੁੱਛੇ ਜਾਂਦੇ ਹਨ। ਇਸ ਪਰਚੇ ਵਿੱਚ 60 ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੋਈ 50 ਪ੍ਰਸ਼ਨ ਹੱਲ ਕਰਨੇ ਹੁੰਦੇ ਹਨ।  ਇਸ ਪਰਚੇ ਲਈ ਇੰਨਾ ਸਮਾਂ ਜਾਇਜ਼ ਹੈ। ਇਸ ਮਗਰੋਂ ਅੱਧੇ ਘੰਟੇ ਦੀ ਬਰੇਕ ਹੁੰਦੀ   ਹੈ, ਜਿਸ ਵਿੱਚ ਬਾਹਰ ਜਾਣਾ ਵਰਜਿਤ ਹੁੰਦਾ ਹੈ।
ਅਗਲਾ ਪਰਚਾ ਵਿਸ਼ੇ ਬਾਰੇ ਹੁੰਦਾ ਹੈ ਜੋ ਸਵਾ ਗਿਆਰਾਂ ਤੋਂ ਸ਼ੁਰੂ ਹੋ ਕੇ ਸਾਢੇ ਬਾਰ੍ਹਾਂ ਤੱਕ ਹੁੰਦਾ ਹੈ। ਇਸ ਵਿੱਚ 50 ਪ੍ਰਸ਼ਨ ਪੁੱਛੇ ਜਾਂਦੇ ਹਨ ਜੋ ਸਾਰੇ ਹੱਲ ਕਰਨੇ ਹੁੰਦੇ ਹਨ। ਇਸ ਪਰਚੇ ਲਈ ਇਕ ਘੰਟਾ ਪੰਦਰਾਂ ਮਿੰਟ ਮਿਲਦੇ ਹਨ। ਬਾਅਦ ਵਿੱਚ ਸਾਢੇ ਬਾਰ੍ਹਾਂ ਤੋਂ ਡੇਢ ਵਜੇ ਤੱਕ ਬਰੇਕ ਹੁੰਦੀ ਹੈ। ਤੀਜਾ ਪਰਚਾ ਵੀ ਵਿਸ਼ੇ ਬਾਰੇ ਹੁੰਦਾ ਹੈ, ਜਿਸ ਵਿੱਚ 75 ਪ੍ਰਸ਼ਨ ਹੁੰਦੇ ਹਨ। ਇਸ ਲਈ ਢਾਈ ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਇਹ ਪਰਚਾ ਕੁਝ ਸਾਲ ਪਹਿਲਾਂ ਸਬਜੈਕਟਿਵ ਹੁੰਦਾ ਸੀ ਪਰ ਬਾਅਦ ਵਿੱਚ ਅਬਜੈਕਟਿਵ ਹੋ ਗਿਆ। ਸਬਜੈਕਟਿਵ ਪੇਪਰ ਲਈ ਢਾਈ ਘੰਟੇ ਦਾ ਸਮਾਂ ਠੀਕ ਸੀ ਪਰ ਅਬਜੈਕਟਿਵ ਲਈ ਬਹੁਤ ਜ਼ਿਆਦਾ ਹੈ। ਵਿਦਿਆਰਥੀ ਬਰੇਕ ਤੋਂ ਬਾਅਦ ਤੀਜੇ ਪਰਚੇ ਲਈ ਕੇਂਦਰ ਵਿੱਚ ਡੇਢ ਵਜੇ ਤੱਕ ਪੁੱਜ ਜਾਂਦੇ ਹਨ, ਜਿਨ੍ਹਾਂ ਨੂੰ ਤਿੰਨ ਘੰਟੇ ਤੱਕ ਉਥੋਂ ਹਿੱਲਣ ਨਹੀਂ ਦਿੱਤਾ ਜਾਂਦਾ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਾਰੇ ਵਿਦਿਆਰਥੀ ਇਕ-ਡੇਢ ਘੰਟੇ ਵਿੱਚ ਪਰਚਾ ਕਰਨ ਤੋਂ ਬਾਅਦ ਜਾਂ ਤਾਂ ਬੈਂਚਾਂ ’ਤੇ ਸੌਂ ਰਹੇ ਹੁੰਦੇ ਹਨ ਜਾਂ ਇਧਰ-ਓਧਰ ਦੇਖ ਰਹੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਨਿਗਰਾਨ ਵੀ ਔਖੇ ਹੋ ਜਾਂਦੇ ਹਨ। ਦੂਰ-ਦੁਰਾਡੇ ਤੋਂ ਇਮਤਿਹਾਨ ਦੇਣ ਆਉਣ ਵਾਲਿਆਂ ਨੂੰ ਘਰ ਮੁੜਨ ਦੀ ਵੀ ਕਾਹਲੀ ਹੁੰਦੀ ਹੈ। ਦੇਰ ਸ਼ਾਮ ਨੂੰ ਵਿਹਲੇ ਹੋ ਕੇ ਵਿਦਿਆਰਥੀ ਦੇਰ ਰਾਤ ਤੱਕ ਘਰਾਂ ਨੂੰ ਪੁੱਜਦੇ ਹਨ, ਜਿਸ ਕਾਰਨ ਬਹੁਤ ਖੱਜਲ-ਖੁਆਰੀ ਹੁੰਦੀ ਹੈ। ਇਸ ਲਈ ਯੂਜੀਸੀ-ਨੈੱਟ ਦੇ ਪਰਚਿਆਂ ਦੇ ਸਮੇਂ ’ਤੇ ਵਿਚਾਰ ਕਰਨ ਦੀ ਲੋੜ ਹੈ।

*ਪੰਜਾਬੀ ਲੈਕਚਰਾਰ, ਕੋਟਭਾਈ
(ਸ੍ਰੀ ਮੁਕਤਸਰ ਸਾਹਿਬ)


Comments Off on ਯੂਜੀਸੀ-ਨੈੱਟ ਦੇ ਇਮਤਿਹਾਨ ਦਾ ਸਮਾਂ ਵਿਚਾਰਨ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.