ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ

Posted On February - 18 - 2017

ਪ੍ਰਤੀਕਰਮ 

ਨਿਸ਼ਾਨ ਸਿੰਘ ਜੌਹਲ
ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ ਰਚਨਾਵਾਂ ਵਿੱਚੋਂ ਖਾਸ ਤੌਰ ’ਤੇ ਕਰਤਾਰ ਸਿੰਘ ਕਾਲੜਾ ਦੀਆਂ ਦੋ ਰੁਬਾਈਆਂ ਅਤੇ ਸ਼ਮਸ਼ੇਰ ਸੰਧੂ ਦੀ ਰਚਨਾ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਇਹ ਰੁਬਾਈਆਂ ਹਨ:
ਟੁੱਟ ਗਿਆ ਚੱਕਰ ਸੁਨਹਿਰੇ ਖੁਆਬ ਦਾ।।
ਹਾਲ ਈਕਣ ਹੋ ਗਿਆ ਪੰਜਾਬ ਦਾ।।
ਬੋਲ ਵੀ ਸਕਦਾ ਨਹੀਂ ਅਚਵੀ ਵੀ ਹੈ।। ਪੀ ਗਿਆ ਛੰਨਾ ਜਿਵੇਂ ਤੇਜ਼ਾਬ ਦਾ।।
ਂਂਂ
ਇਸ਼ਕ ਦੀ ਗੱਲ ਮੁਹਾਲ ਕਰਿਓ ਨਾ।।
ਲੂਣ ਖਾ ਕੇ ਹਲਾਲ ਕਰਿਓ ਨਾ।।
ਯਾਰੋ ਅੱਜ ਦੇ ਨਿਜ਼ਾਮ ਵਿੱਚ ਜਿਹੜਾ।।
ਸੱਚ ਉਭਾਰੇ ਸਵਾਲ ਕਰਿਓ ਨਾ।।
ਇਹ ਦੋਵੇਂ ਰੁਬਾਈਆਂ ਗਜ਼ਲ ਦੇ ਬਹਿਰਾਂ ਵਿੱਚ ਦਰੁਸਤ ਹਨ। ਜਿਵੇਂ ਪਹਿਲੀ ਰੁਬਾਈ ਦਾ ਵਜ਼ਨ ‘ਫਾਇਲਾਤੂਨ=ਫਾਇਲਾਤੁਨ=ਫਾਇਲਾ ਤਨ’ ਹੈ। ਇਹ ਰੁਬਾਈ ਬਹਿਰ-ਏ-ਰਮਲ ਮੁਸੱਦਸ ਮਹਿਜ਼ੂਫ ਵਿੱਚ ਹੈ।
ਦੂਜੀ ਰੁਬਾਈ ਬਹਿਰ-ਏ-ਖ਼ਫੀਫ਼ਾ    ਅਤੇ ਇਸ ਦਾ ਵਜ਼ਨ ‘ਫਾਇਲਾਤੁਨ=ਮਫਾਇਲੁਨ=ਫੇਲੁਨ’ ਹੈ। ਇਹ ਸਾਰਾ ਕੁਝ ਆਪਣੀ ਆਪਣੀ ਥਾਂ ਠੀਕ ਹੈ। ਪਰ ਇਹ ਬਹਿਰ-ਓ-ਵਜ਼ਨ ਸਿਰਫ ਗ਼ਜ਼ਲ ਵਾਸਤੇ ਹਨ। ਰੁਬਾਈ ਵਾਸਤੇ ਨਹੀਂ ਹਨ।
ਹੁਣ ਰੁਬਾਈ ਬਾਰੇ ਚਰਚਾ ਕਰਦੇ ਹਾਂ ਕਿ ਅਰਬੀ-ਫਾਰਸੀ ਦੇ ਵਿਦਵਾਨਾਂ ਨੇ ਸਿਰਫ ਤੇ ਸਿਰਫ ਬਹਿਰ-ਏ-ਹਜਜ਼ ਵਿੱਚੋਂ ਵੱਖ-ਵੱਖ ਜ਼ਿਹਾਫ ਲਾ ਕੇ ਰੁਬਾਈ ਵਾਸਤੇ 24 ਵਜ਼ਨ ਵੱਖਰੇ ਪੈਦਾ ਕੀਤੇ। ਇਨ੍ਹਾਂ 24 ਵਜ਼ਨਾਂ ਵਿੱਚੋਂ 12 ਵਜ਼ਨ ਮਫਊਲ ਤੋਂ ਅਤੇ 12 ਵਜ਼ਨ ਮਫਊਲੁਨ ਤੋਂ ਸ਼ੁਰੂ ਹੁੰਦੇ ਹਨ। ਇਸ ਤੋਂ ਅੱਗੇ ਵੱਖ-ਵੱਖ ਜ਼ਿਹਾਫ਼ਾਂ ਨਾਲ ਰੁਬਾਈ ਵਿਧੀ ਦਾ ਵਿਸਥਾਰ ਹੁੰਦਾ ਹੈ। ਰੁਬਾਈ ਵੱਖਰੀ ਸਿਨਫ (ਵਿਧੀ) ਹੈ। ਇਸ ਨੂੰ ਗਜ਼ਲ ਦੇ ਬਹਿਰਾਂ ਦੇ ਲਿਖਣਾ ਬਿਲਕੁਲ ਗ਼ਲਤ ਹੈ। ਇਹ ਧੱਕੇਸ਼ਾਹੀ ਹੈ। ਰੁਬਾਈ ਦਾ ਇਕ ਵਜ਼ਨ:- ਮਫਊਲ= ਮੁਫਾਇਲੁਨ= ਮੁਫਾਈਲੁਨ=ਫਾਅ। ਏਦਾਂ ਹੀ     ਰੁਬਾਈ ਦਾ ਦੂਜਾ ਵਜ਼ਨ ਮਫਊਲੁਨ=ਮਫਊਲ=ਮੁਫਾਈਲ=ਫ਼ਊਲੁਨ ਹੈ।
ਦੂਜੀ ਬੇਨਤੀ ਸ਼ਮਸ਼ੇਰ ਸੰਧੂ ਬਾਰੇ ਹੈ। ਉਨ੍ਹਾਂ ਦੀ ਇਕ ਰਚਨਾ ਵੀ ਹਥਲੇ ਅੰਕ ਵਿੱਚ ਛਪੀ ਹੈ। ਉਸ ਦਾ ਮਤਲਾਅ ਹੈ:
ਨਹੀਂ ਲੋੜ ਕਿਸੇ ਛੜਯੰਤਰ ਦੀ,
ਮੈਂ ਆਪਣੇ ਆਪ ਹੀ ਡਰ ਜੂੰਗਾ।।
ਤੁਸੀਂ ਜਿੱਤ ਕੇ ਜਸ਼ਨ ਮਨਾ ਲੈਣੇ,
ਮੈਂ ਮਿਥ ਕੇ ਬਾਜ਼ੀ ਹਰ ਜੂੰਗਾ।।
ਇਸ ਸ਼ੇਅਰ ਦੇ ਕਾਫੀਏ ‘ਡਰ’ ਅਤੇ ‘ਹਰ’ ਸ਼ਬਦ ਆਏ ਹਨ। ਇਨ੍ਹਾਂ ਵਿੱਚ ‘ਰ’ ਅੱਖਰ ਹਰਫ-ਏ-ਰਵੀ ਹਨ। ਇਹ ਠੀਕ ਹੈ। ਪਰ ਅਗਲੇ ‘ਕੁਆਫੀਦ, ‘ਖੜ’, ‘ਪੜ’ ‘ਕਰ’, ‘ਗੜ’ ਆਦਿ ਸ਼ਬਦ ਹਨ। ਇਹ ਬਿਲਕੁਲ ਗ਼ਲਤ ਹਨ। ਇਥੇ ਹਰਫ਼-ਏ-ਰਵੀ ‘ੜ’ ਆਏ ਹਨ। ਪੰਜਾਬੀ ਭਾਸ਼ਾ ਦੀ ਵਰਣਮਾਲਾ ਦੇ ਮੁਤਾਬਕ ‘ਰ’ ਅਤੇ ‘ੜ’ ਅੱਖਰਾਂ (ਹਰੂਫ) ਦਾ ਉਚਾਰਣ ਵੱਖ-ਵੱਖ ਹੈ। ਇਸ ਨੂੰ ਰਵੀ ਅੱਖਰ ਭੰਗ ਹੋਣ ਦਾ ਦੋਸ਼ ਆਖਿਆ ਜਾਂਦਾ ਹੈ ਅਤੇ ਇਸ ਨੂੰ ਅਰਬੀ ਫਾਰਸੀ ਦੇ ਅਰੂਜ਼ੀ ਖਲੀਫਿਆਂ ਮੁਤਾਬਕ ‘ਐਬ-ਏ-ਇਕਫਾ’ ਆਖਿਆ ਜਾਂਦਾ ਹੈ। ਇਥੇ ‘ਐਬ-ਏ-ਇਕਫਾ’ ਪੈਦਾ ਹੋ ਗਿਆ। ਸ਼ਾਇਰਾਂ ਵਾਸਤੇ ਖਾਸ ਨੁਕਤਾ ਨੋਟ ਕਰਨ ਵਾਲਾ ਹੈ ਕਿ ਜੇ ਛੰਦ ਜਾਂ ਬਹਿਰ ਵਿੱਚ ਆਪਣਾ ਖਿਆਲ-ਏ-ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਸ਼ਾਇਰੀ ਦੇ ਕਾਨੂੰਨ ਦੀ ਪਾਲਣਾ ਵੀ ਬਹੁਤ ਜ਼ਰੂਰੀ ਹੁੰਦੀ ਹੈ।
ਸੰਪਰਕ: 94179-66662


Comments Off on ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.