ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚਣਾ ਸੱਚਾ ਲੋਕਤੰਤਰ

Posted On February - 12 - 2017

11202CD _CHILDLABOR333ਦੇਸ਼ ਵਿੱਚ ਆਮ ਤੌਰ ’ਤੇ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਦੇਸ਼ ਦੀਆਂ ਧਾਰਮਿਕ ਸੰਸਥਾਵਾਂ ਕੋਲ ਬਹੁਤ ਪੈਸਾ ਜਮ੍ਹਾਂ ਹੈ, ਸੋਨੇ ਚਾਂਦੀ ਦਾ ਅਥਾਹ ਭੰਡਾਰ ਹੈ। ਉਦੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਦੇਸ਼ ਦੇ ਕਰੋੜਾਂ ਲੋਕ ਇਲਾਜ ਖੁਣੋਂ ਤੇ ਬੱਚੇ ਸਿੱਖਿਆ ਖੁਣੋਂ ਪੀੜਤ ਹਨ ਅਤੇ ਲੋਕਾਂ ਕੋਲ ਦੋ ਡੰਗ ਦੀ ਰੋਟੀ ਦੇ ਜੁਗਾੜ ਲਈ ਸਾਧਨ ਵੀ ਨਹੀਂ ਹਨ ਤਾਂ ਅਜਿਹੇ ਜਮ੍ਹਾਂ ਪੈਸੇ ਦਾ ਕੀ ਲਾਭ? ਇਕ ਦਿਨ ਕਿਸੇ ਆਸ਼ਰਮ ਦੀ ਧਨ ਦੌਲਤ ਬਾਰੇ ਖ਼ਬਰ ਸੁਣ ਰਹੀ ਸਾਂ। ਉਸੇ ਦਿਨ ਮੇਰੇ ਕੋਲ ਇਕ ਨੌਜਵਾਨ ਆਪਣੇ ਅਪਾਹਜ ਮਨੋਰੋਗੀ ਭਰਾ ਨਾਲ ਬੈਠਾ ਸੀ। ਉਸ ਦੀ ਮੁਸ਼ਕਲ ਇਹ ਸੀ ਕਿ ਉਸ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ। ਘਰ ਵਿੱਚ ਜੋ ਪੈਸਾ ਸੀ, ਉਹ ਕੈਂਸਰ ਦੇ ਇਲਾਜ ਵਿੱਚ ਖਤਮ ਹੋ ਗਿਆ ਸੀ। ਹੁਣ ਘਰ ਵਿੱਚ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਭਰਾ ਦੇ ਇਲਾਜ ਲਈ ਉਸ ਕੋਲ ਕੁਝ ਵੀ ਨਹੀਂ ਸੀ। ਇਹ ਸਾਡੀ ਬਦਕਿਸਮਤੀ ਹੈ ਕਿ ਪੈਸੇ ਅਤੇ ਵਸੀਲਿਆਂ ਪੱਖੋਂ ਸਾਡਾ ਦੇਸ਼ ਸੰਪੰਨ ਹੈ ਪਰ ਗ਼ਰੀਬ ਦੇ ਇਲਾਜ ਲਈ ਪੈਸਾ ਨਹੀਂ। ਸੰਤ ਅਤੇ ਅਵਤਾਰ ਕਹੇ ਜਾਣ ਵਾਲੇ ਲੋਕਾਂ ਕੋਲ ਲੱਖਾਂ ਹਜ਼ਾਰ ਕਰੋੜ ਰੁਪਏ ਜਮ੍ਹਾਂ ਹਨ, ਪਰ ਦਿੱਲੀ ਦੀ ਫੁਟਪਾਥ ’ਤੇ 16 ਵਰ੍ਹਿਆਂ ਦੇ ਲੜਕੇ ਦੀ ਹੱਤਿਆ ਇਸ ਕਰਕੇ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਸ ਕੋਲ ਸਰਦੀ ਤੋਂ ਬਚਣ ਲਈ ਕੰਬਲ ਹੈ ਅਤੇ ਉਸ ਤੋਂ ਇਹ ਕੰਬਲ ਲੁੱਟਣ ਵਾਲਾ ਉਮਰ ਵਿੱਚ ਵੱਡਾ ਅਤੇ ਤਾਕਤਵਰ ਸੀ। ਉਸ ਨੇ ਕੰਬਲ ਲਈ ਲੜਕੇ ਦੀ ਹੱਤਿਆ ਕਰ ਦਿੱਤੀ।
ਲੋਕ ਪ੍ਰਤੀਨਿਧਾਂ ਨੂੰ ਸੱਤਾ ਦੇ ਸਿਖਰ ’ਤੇ ਪਹੁੰਚਾਉਣ ਵਾਲਿਆਂ ਦੀਆਂ ਅੱਖਾਂ ਵਿੱਚ ਸਿਰਫ ਹੰਝੂ ਹੀ ਰਹਿ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹ ਡਾਕਟਰ ਵੱਲੋਂ ਲਿਖੀ ਦਵਾਈ ਅਤੇ ਟੈਸਟਾਂ ਦੀ ਪਰਚੀ ਲੈ ਕੇ ਅਨੇਕਾਂ ਬੂਹੇ ਖੜਕਾਉਂਦੇ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤਯਾਬੀ ਲਈ ਭੀਖ ਮੰਗਦੇ ਹਨ, ਪਰ ਉਨ੍ਹਾਂ ਵੱਲੋਂ ਚੁਣੇ ਗਏ ਨੇਤਾਵਾਂ ਦੀਆਂ ਅੱਖਾਂ ਵਿੱਚ ਮਿੱਟੀ ਦਾ ਕਣ ਵੀ ਪੈ ਜਾਵੇ ਤਾਂ ਉਹ ਇਲਾਜ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ। ਸੱਤਾ ’ਤੇ ਕਾਬਜ਼ ਲੋਕ ਆਪਣੇ ਪਰਿਵਾਰ ਦੇ ਇਲਾਜ ’ਤੇ ਦੇਸ਼ ਵਿਦੇਸ਼ ਵਿੱਚ ਕਰੋੜਾਂ ਖਰਚ ਸਕਦੇ ਹਨ ਅਤੇ ਉਸ ਦੇ ਖਰਚੇ ਦੀ ਕੋਈ ਸੀਮਾ ਨਹੀਂ ਕਿਉਂਕਿ ਸੀਮਾ ਤੈਅ ਕਰਨ ਵਾਲੇ ਉਹ ਆਪ ਹੀ ਹਨ। ਕਿੰਨਾ ਚੰਗਾ ਹੁੰਦਾ ਕਿ ਦੇਸ਼ ਵਿੱਚ ਅਜਿਹਾ ਕਾਨੂੰਨ ਹੁੰਦਾ ਕਿ ਆਪਣੀ ਕਮਾਈ ਨਾਲ ਤਾਂ ਕੋਈ ਵੀ ਦੁਨੀਆਂ ਵਿੱਚ ਕਿਤੇ ਵੀ ਇਲਾਜ ਕਰਵਾਉਣ ਲਈ ਜਾ ਸਕਦਾ ਹੈ, ਪਰ ਜਨਤਾ ਦੀ ਮਿਹਨਤ ਦੀ ਕਮਾਈ ਤੋਂ ਇਕੱਠਾ ਕੀਤਾ ਟੈਕਸਾਂ ਦਾ ਪੈਸਾ ਕੁਝ ਲੋਕਾਂ ਦੀ ਸੁੱਖ ਸਹੂਲਤ ’ਤੇ ਖਰਚਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਸਰਕਾਰੀ ਹਸਪਤਾਲਾਂ ਵਿੱਚ ਨੇਤਾਵਾਂ ਦਾ ਇਲਾਜ ਨਹੀਂ ਹੋ ਸਕਦਾ ਤਾਂ ਆਮ ਜਨਤਾ ਨੂੰ ਉਨ੍ਹਾਂ ਹਸਪਤਾਲਾਂ ਵਿੱਚੋਂ ਇਲਾਜ ਕਰਾਉਣ ਲਈ ਕਿਉਂ ਕਿਹਾ ਜਾਂਦਾ ਹੈ?  ਜਨਤਾ ਵੋਟ ਦੇ ਕੇ ਨੇਤਾਵਾਂ ਨੂੰ ਸੱਤਾ ’ਤੇ ਪਹੁੰਚਾਉਂਦੀ ਹੈ ਅਤੇ ਉਹ ਸੱਤਾ ’ਤੇ ਕਾਬਜ਼ ਹੁੰਦੇ ਹੀ ਲੋਕਾਂ ਦੇ ਦੁੱਖ ਦਰਦ ਭੁੱਲ ਜਾਂਦੇ ਹਨ।

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ*

ਸਵਾਲ ਇਹ ਹੈ ਕਿ ਹਾਲੇ ਤਾਂ ਸਿਰਫ ਕੁਝ ਧਾਰਮਿਕ ਕੇਂਦਰਾਂ ਅਤੇ ਧਰਮ ਗੁਰੂਆਂ ਦਾ ਪੈਸਾ ਜਨਤਾ ਸਾਹਮਣੇ ਆਇਆ ਹੈ ਪਰ ਦੇਸ਼ ਵਿੱਚ ਤਾਂ ਲੱਖਾਂ ਧਾਰਮਿਕ ਸਥਾਨ ਹਨ। ਹਰ ਫਿਰਕੇ ਦੇ ਵੱਡੇ ਵੱਡੇ ਪੂਜਾ ਕੇਂਦਰ ਹਨ ਅਤੇ ਸਭਨਾਂ ਥਾਵਾਂ ’ਤੇ ਕਿੰਨਾ ਸੋਨਾ ਅਤੇ ਪੈਸਾ ਚੜ੍ਹਦਾ ਹੈ ਇਸ ਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ।
ਮੇਰਾ ਮੰਨਣਾ ਹੈ ਜਿਸ ਦੇਸ਼ ਵਿੱਚ ਕਰੋੜਾਂ ਲੋਕ ਦੋ ਡੰਗ ਦੀ ਰੋਟੀ ਲਈ ਤੜਫ਼ਦੇ ਹਨ, ਦੇਸ਼ ਦੀ ਜਵਾਨੀ ਠੇਕੇ ’ਤੇ ਭਰਤੀ ਹੋ ਕੇ ਮਹੀਨੇ ਬਾਅਦ ਵੀ ਮੁਸ਼ਕਲ ਨਾਲ ਘਰ ਦਾ ਖਰਚ ਚਲਾਉਂਦੀ ਹੈ, ਜਿਥੇ ਲੱਖਾਂ ਲੋਕ ਇਲਾਜ ਖੁਣੋਂ ਆਪਣੀ ਜਾਨ ਦੇ ਦਿੰਦੇ ਹਨ, ਉਸ ਦੇਸ਼ ਵਿੱਚ ਧਾਰਮਿਕ ਥਾਵਾਂ ਵਿੱਚ ਲੱਖਾਂ-ਕਰੋੜਾਂ ਰੁਪਏ ਦਬਾ ਕੇ ਰੱਖਣਾ ਰਾਸ਼ਟਰੀ ਤੇ ਮਾਨਵੀ ਅਪਰਾਧ ਹੈ। ਮੈਨੂੰ ਜਾਪਦਾ ਹੈ ਕਿ ਧਰਮ ਸਥਾਨਾਂ ’ਤੇ ਹਜ਼ਾਰਾਂ ਕਿਲੋ ਸੋਨਾ ਸਿਰਫ ਸਜਾਵਟ ਲਈ ਚੜ੍ਹਾ ਦੇਣਾ ਅਤੇ ਸ਼ਰਧਾ ਦੇ ਨਾਂ ’ਤੇ ਇਨ੍ਹਾਂ ਥਾਵਾਂ ’ਤੇ ਕੀਮਤੀ ਪੱਥਰ ਲਵਾ ਦੇਣੇ ਇਸ ਦੇਸ਼ ਦੇ ਗਰੀਬਾਂ ਨਾਲ ਭੱਦਾ ਮਜ਼ਾਕ ਹੈ। ਕੀ ਅਸੀਂ ਭਾਰਤਵਾਸੀ ਧਰਮ ਦੀ ਪਰਿਭਾਸ਼ਾ ਭੁੱਲ ਗਏ ਹਾਂ? ਸਭਨਾਂ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਦੂਜਿਆਂ ਨੂੰ ਪੀੜ੍ਹੀ ਦੇਣ ਤੋਂ ਵੱਡਾ ਕੋਈ ਅਪਰਾਧ ਨਹੀਂ ਅਤੇ ਦੂਜੇ ਦੀ ਮਦਦ ਤੋਂ ਵੱਡਾ ਕੋਈ ਪੁੰਨ ਨਹੀਂ। ਪਰ ਅਸੀਂ ਇਸ ਉਪਦੇਸ਼ ਤੋਂ ਐਨ ਉਲਟ ਚਲ ਰਹੇ ਹਾਂ।
ਸਿੱਖਿਆ ਖੇਤਰ ਦਾ ਵੀ ਇਹ ਹਾਲ ਹੈ। ਇਸ ਦੇਸ ਵਿੱਚ ਕਰੋੜਾਂ ਬੱਚੇ ਹਾਲੇ ਵੀ ਸਕੂਲੀ ਸਿੱਖਿਆ ਤੋਂ ਵਿਰਵੇ ਹਨ। ਇਹ ਠੀਕ ਹੈ ਕਿ ਬਾਲ ਮਜ਼ਦੂਰੀ ਦੀ ਅਲਾਮਤ ਖ਼ਤਮ ਕਰਨ ਲਈ ਪੂਰੇ ਸਾਲ ਵਿੱਚ ਇਕ ਵਾਰ ਸਰਕਾਰ ਛਾਪੇ ਮਾਰਦੀ ਹੈ ਅਤੇ ਕੁਝ ਬੱਚਿਆਂ ਨੂੰ ਆਜ਼ਾਦ ਵੀ ਕਰਾਉਂਦੀ ਹੈ ਪਰ ਇਹ ਕੋਸ਼ਿਸ਼ ਊਠ ਦੇ ਮੂੰਹ ਵਿੱਚ ਜੀਰਾ ਦੇਣ ਦੇ ਬਰਾਬਰ ਹੈ। ਕਦੇ ਕਿਸੇ ਨੇ ਸੋਚਿਆ ਕਿ ਜਿਹੜੇ ਨੰਨ੍ਹੇ ਬੱਚੇ ਦਿਨ ਵਿੱਚ ਬਾਰਾਂ ਤੋਂ ਸੋਲਾਂ ਘੰਟੇ ਕੰਮ ਕਰਦੇ ਹਨ, ਉਨ੍ਹਾਂ ਨੂੰ ਰੋਟੀ ਵੀ ਗਾਲ੍ਹਾਂ ਅਤੇ ਕੁੱਟ ਖਾਣ ਬਾਅਦ ਮਿਲਦੀ ਹੈ। ਜਿਹੜੇ ਬੱਚੇ ਮਾਂਪਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰੋਟੀ ਕਮਾਉਣ ਲਈ ਭੇਜੇ ਜਾਂਦੇ ਹਨ, ਉਨ੍ਹਾਂ ਦਾ ਦਰਦ ਕੀ ਹੈ?
ਮੇਰਾ ਦਰਦ ਤਾਂ ਸਿਰਫ ਇੰਨਾ ਹੈ ਕਿ ਜਦੋਂ ਦੇਸ਼ ਵਿੱਚ ਪੈਸੇ ਦਾ ਅਥਾਹ ਭੰਡਾਰ ਹੈ, ਜਦੋਂ ਇਕ ਇਕ ਘੁਟਾਲਾ ਹੀ ਦੋ ਦੋ ਲੱਖ ਕਰੋੜ ਤੋਂ ਜ਼ਿਆਦਾ ਦਾ ਹੈ, ਜਦੋਂ ਧਾਰਮਿਕ ਥਾਵਾਂ ’ਤੇ ਇੰਨੀ ਖਾਧ-ਖੁਰਾਕ ਚੜ੍ਹਾਵੇ ਦੇ ਰੂਪ ਵਿੱਚ ਚੜ੍ਹਦੀ ਹੈ ਕਿ ਪੂਰਾ ਦੇਸ਼ ਦਾ ਢਿੱਡ ਭਰ ਸਕੇ,ਤਾਂ ਜਦੋਂ ਇੰਨਾ ਸੋਨਾ ਹੈ ਕਿ ਜਿਸ ਨਾਲ ਹਰ ਸੂਬੇ ਵਿੱਚ ਵੱਡੇ ਵੱਡੇ ਕਾਰਖਾਨੇ ਲਗ ਜਾਣ ਤੇ ਸਭਨਾਂ ਨੂੰ ਰੁਜ਼ਗਾਰ ਮਿਲ ਸਕੇ ਤਾਂ ਇਸ ਸਾਰੇ ਧਨ ਨੂੰ ਸਹੀ ਪਾਸੇ ਲਾਉਣ ਲਈ ਕਾਰਜ ਕਿਉਂ ਨਹੀਂ ਕੀਤੇ ਜਾਂਦੇ?
ਦੇਸ਼ ਦੀ ਜਨਤਾ ਨੂੰ ਇਹ ਆਵਾਜ਼ ਬੁਲੰਦ ਕਰਨੀ ਪਵੇਗੀ ਕਿ ਪਹਿਲਾਂ ਭਾਰਤ ਦੇ ਬੱਚਿਆਂ ਦਾ ਜੀਵਨ ਬਣਾਓ ਅਤੇ ਰੋਟੀ, ਸਿੱਖਿਆ ਅਤੇ ਰੁਜ਼ਗਾਰ ਦਿੱਤਾ ਜਾਵੇ। ਉਸ ਤੋਂ ਬਾਅਦ ਜੋ ਕੁਝ ਵੀ ਬਚੇਗਾ ਉਸ ਨੂੰ ਕਿਸੇ ਵੀ ਧਰਮ ਸਥਾਨ ’ਤੇ ਸਜਾ ਲਿਆ ਜਾਵੇ। ਪਰ ਜਦੋਂ ਦੇਸ਼ ਦੇ ਲੋਕ ਦੋ ਡੰਗ ਦੀ ਰੋਟੀ, ਸਿੱਖਿਆ ਅਤੇ ਹੋਰਨਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ, ਉਦੋਂ ਸੋਨਾ, ਚਾਂਦੀ ਅਤੇ ਪੈਸਾ ਸਜਾਵਟੀ ਕੰਮ ’ਤੇ ਲਾਉਣਾ ਜਾਂ ਜਮ੍ਹਾਂ ਕਰਕੇ ਰੱਖਣਾ ਰਾਸ਼ਟਰੀ ਅਪਰਾਧ ਹੈ।
*ਸਾਬਕਾ ਮੰਤਰੀ, ਪੰਜਾਬ।


Comments Off on ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚਣਾ ਸੱਚਾ ਲੋਕਤੰਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.